Showing posts with label GCT. Show all posts
Showing posts with label GCT. Show all posts

ਸਰਕਾਰੀ ਕਾਲਜ ਤਲਵਾੜਾ ਨੇ ਐਨ.ਸੀ.ਸੀ. ਵਿੱਚ ਜਿੱਤਿਆ ਬੈਸਟ ਇੰਸਟੀਚੂਟ ਅਵਾਰਡ

ਤਲਵਾੜਾ 27 ਜਨਵਰੀ: ਪ੍ਰਿੰਸੀਪਲ ਰਾਮ ਤੀਰਥ ਸਿੰਘ ਨੇ ਦੱਸਿਆ ਕਿ ਇਹ ਅਵਾਰਡ ਸਾਲ 2016 17 ਦੀਆਂ ਐਨ.ਸੀ.ਸੀ. ਦੀਆਂ ਗਤੀਵਿਧੀਆਂ ਅਤੇ ਕਾਲਜ ਦੇ ਏ.ਐਨ.ਓ. ਲੈਫਟੀਨੈਂਟ ਗੁਰਜਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਪਾਏ ਯੋਗਦਾਨ ਸਦਕਾ 12 ਪੰਜਾਬ ਐਨ.ਸੀ.ਸੀ. ਬਟਾਲੀਅਨ ਹੁਸ਼ਿਆਰਪੁਰ ਵਿਚੋਂ ਬੈਸਟ ਇੰਸਟੀਚੂਟ ਐਲਾਨਿਆ ਗਿਆ ਹੈ।
ਉਨਾ ਕਿਹਾ ਕਿ ਕਾਲਜ ਐਨ.ਸੀ.ਸੀ. ਨੇ 12 ਪੰਜਾਬ ਬਟਾਲੀਅਨ ਅਧੀਨ ਲਗਭਗ 31 ਵਿਦਿਅਕ ਸੰਸਥਾਵਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਗਰੁੱਪ ਹੈੱਡਕਵਾਟਰ ਵੱਲੋਂ 'ਹੈਟਕ ਸਰੋਵਰ ਪੋਰਟੀਕੋ' ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਗਰੁੱਪ ਕਮਾਂਡਰ ਬ੍ਰਿਗੇਡੀਅਰ ਆਈ.ਐਮ.ਸੀ. ਪਰਮਾਰ ਵੱਲੋਂ ਵਿਸ਼ੇਸ਼ ਤੌਰ ਤੇ ਕਾਲਜ ਦੇ ਪ੍ਰਿੰਸੀਪਲ ਰਾਮਤੀਰਥ ਸਿੰਘ ਅਤੇ ਏ.ਐਨ.ਓ. ਲੈਫਟੀਨੈਂਟ ਗੁਰਜਿੰਦਰ ਸਿੰਘ ਨੂੰ ਬੁਲਾ ਕੇ ਟਰਾਫੀ ਦੇ ਕੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 12 ਪੰਜਾਬ ਬਟਾਲੀਅਨ ਦੇ ਕਮਾਡਿੰਗ ਅਫਸਰ ਕਰਨਲ ਏ.ਕੇ.ਯਾਦਵ ਸਮੂਹ ਏ.ਐਨ.ਓ. ਗਰੁੱਪ ਹੈੱਡਕਵਾਟਰ ਅਧੀਨ ਆਉਂਦੇ ਸਮੂਹ ਐਨ.ਸੀ.ਸੀ. ਅਫਸਰ, ਸਟਾਫ ਅਤੇ ਕੈਡਿਟਸ ਹਾਜਰ ਸਨ।

ਰਾਜਤਿੰਦਰ ਕੌਰ ਨੇ ਜਿੱਤਿਆ ਓਪਨ ਸ਼ੂਟਿੰਗ ਮੁਕਾਬਲਾ


ਤਲਵਾੜਾ, 19 ਅਕਤੂਬਰ: ਸਰਕਾਰੀ ਕਾਲਜ ਤਲਵਾੜਾ ਦੀ ਵਿਦਿਆਰਥਣ ਰਾਜਤਿੰਦਰ ਕੌਰ ਬੀ. ਏ. ਭਾਗ ਤੀਜਾ ਨੇ ਚੰਡੀਗੜ੍ਹ ਰਾਇਫਲ ਸ਼ੂਟਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਆਲ ਇੰਡੀਆ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਹਾਸਿਲ ਕੀਤਾ।
ਕਾਲਜ ਦੇ ਪ੍ਰਿੰਸੀਪਲ ਆਰ. ਟੀ. ਸਿੰਘ ਨੇ ਦੱਸਿਆ ਕਿ ਇਸ ਹੋਣਹਾਰ ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ ਅਤੇ ਹੁਣ ਵਿਦਿਆਰਥਣ ਨਵੰਬਰ ਵਿਚ ਮਾਲਵੰਕਰ ਮੁੰਬਈ ਵਿਚ ਸ਼ੁਰੂ ਹੋ ਰਹੇ ਕੌਮੀ ਮੁਕਾਬਲੇ ਵਿਚ ਭਾਗ ਲਵੇਗੀ। 

ਬਲਾਕ ਪੱਧਰ ਤੇ ਏ. ਸੀ. ਪੀ. ਕੇਸਾਂ ਦਾ ਨਿਪਟਾਰਾ ਸ਼ਲਾਘਾਯੋਗ

ਤਲਵਾੜਾ, 12 ਅਪ੍ਰੈਲ:  ਜਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ) ਹੁਸ਼ਿਆਰਪੁਰ ਸ਼੍ਰੀਮਤੀ ਸੁਖਵਿੰਦਰ ਕੌਰ ਦੀ ਪਹਿਲਕਦਮੀ ਤੇ ਬਲਾਕ ਪੱਧਰ ਤੇ ਅਧਿਆਪਕਾਂ ਦੇ ਏ. ਸੀ. ਪੀ. ਕੇਸਾਂ ਦਾ ਨਿਪਟਾਰਾ ਕਰਨਾ ਬੇਹੱਦ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਪੰਜਾਬ ਮਾਸਟਰ ਕਾਡਰ ਯੂਨੀਅਨ ਦੇ ਬਲਾਕ ਪ੍ਰਧਾਨ ਸ. ਕੁਲਵੰਤ ਸਿੰਘ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਪ੍ਰਧਾਨ ਤਲਵਾੜਾ ਸਮਰਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਪਹਿਲਾਂ ਅਧਿਆਪਕਾਂ ਨੂੰ ਆਪਣੇ ਇਨ੍ਹਾਂ ਕੇਸਾਂ ਦੇ ਨਿਪਟਾਰੇ ਲਈ ਮੁੱਖ ਦਫ਼ਤਰ ਦੇ ਚੱਕਰ ਲਾਉਣੇ ਪੈਂਦੇ ਸਨ ਪਰੰਤੂ ਪਹਿਲੀ ਵਾਰ ਜਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿਚ ਦਫ਼ਤਰ ਦੀ ਪੰਜ ਮੈਂਬਰੀ ਟੀਮ ਵੱਲੋਂ ਬਲਾਕ ਤਲਵਾੜਾ ਅਤੇ ਹਾਜੀਪੁਰ ਦੇ 100 ਦੇ ਕਰੀਬ ਤਿਆਰ ਕੇਸ ਪ੍ਰਾਪਤ ਕਰਕੇ ਮੌਕੇ ਤੇ ਨਿਪਟਾਰਾ ਕੀਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਇਸ ਨਾਲ ਜਿੱਥੇ ਸਬੰਧਤ ਅਧਿਆਪਕਾਂ ਦਾ ਕੀਮਤੀ ਸਮਾਂ ਬਚਿਆ ਹੈ ਉੱਥੇ ਸਕੂਲਾਂ ਵਿਚ ਵਿੱਦਿਅਕ ਅਮਲ ਵਿਚ ਵੀ ਕੋਈ ਰੁਕਾਵਟ ਨਹੀਂ ਆਈ ਅਤੇ ਅਜਿਹੇ ਕਦਮ ਸਮੇਂ ਸਮੇਂ ਤੇ ਜਾਰੀ ਰੱਖਣੇ ਚਾਹੀਦੇ ਹਨ।

ਬਾਦਲ ਨੇ ਕੀਤਾ ਸਰਕਾਰੀ ਕਾਲਜ ਤਲਵਾੜਾ ਦਾ ਉਦਘਾਟਨ

ਕਾਂਗਰਸ ਨੇ ਦੇਸ਼ ਨੂੰ ਕੰਗਾਲ ਕੀਤਾ: ਪਰਕਾਸ਼ ਸਿੰਘ ਬਾਦਲ
ਤਲਵਾੜਾ, 21 ਦਸੰਬਰ:  ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਅੱਜ ਸਰਕਾਰੀ ਆਰਟਸ ਤੇ ਸਾਇੰਸ ਕਾਲਜ ਤਲਵਾੜਾ ਦੀ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਰਸਮੀ ਉਦਘਾਟਨ ਕੀਤਾ ਅਤੇ ਇਸ ਉਪਰੰਤ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦੀ ਮਹਾਨ ਸ਼ਖਸ਼ੀਅਤ ਸਵ. ਮਹੰਤ ਰਾਮ ਪ੍ਰਕਾਸ਼ ਦਾਸ ਸਾਬਕਾ ਮੰਤਰੀ ਪੰਜਾਬ ਦੇ ਨਾਮ ਤੇ ਇਸ ਕਾਲਜ ਦਾ ਨਾਮ ਰੱਖਿਆ ਗਿਆ ਹੈ ਅਤੇ ਅਤਿਅੰਤ ਆਧੁਨਿਕ ਤਕਨੀਕ ਅਤੇ ਸਹੂਲਤਾਂ ਨਾਲ ਲੈਸ ਇਹ ਕਾਲਜ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਕੰਢੀ ਖੇਤਰ ਦੇ ਵਿਦਿਆਰਥੀਆਂ ਲਈ ਵਿੱਦਿਆ ਦਾ ਚਾਨਣ ਮੁਨਾਰਾ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਆਸਟਸ ਅਤੇ ਪ੍ਰਬੰਧਕੀ ਬਲਾਕ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਸਾਇੰਸ ਬਲਾਕ ਉਸਾਰੀ ਅਧੀਨ ਹੈ।
ਸ. ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੰਦਿਆਂ ਆਈ. ਆਈ. ਟੀ. ਰੋਪੜ ਤੋਂ ਇਲਾਵਾ 6 ਨਵੀਆਂ ਯੂਨੀਵਰਸਿਟੀਆਂ ਚਾਲੂ ਕੀਤੀਆਂ ਅਤੇ 3 ਹੋਰ ਯੂਨੀਵਰਸਿਟੀਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਸੇ ਤਰਾਂ 17 ਨਵੇਂ ਕਾਲਜ ਉਸਾਰ ਕੇ ਚਾਲੂ ਕਰ ਦਿੱਤੇ ਗਏ ਹਨ। ਇਸ ਦੇ ਉਲਟ ਅਮਰਿੰਦਰ ਸਿੰਘ ਦੀ ਕਮਾਨ ਹੇਠ ਪਿਛਲੀ ਕਾਂਗਰਸੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੇਵਲ ਤਿੰਨ ਕਾਲਜ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਉਹ ਵੀ ਕਾਗਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ। ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਲੜਕੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਪੂਰੇ ਸੂਬੇ ਵਿਚ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਨੌਵੀਂ ਅਤੇ ਦਸਵੀਂ ਨੂੰ ਵੀ ਸਾਈਕਲ ਦਿੱਤੇ ਜਾਣਗੇ। ਉਨ੍ਹਾਂ ਕਾਂਗਰਸ ਤੇ ਟਕੋਰਾਂ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਦੇ ਮਾਮਲੇ ਵਿਚ ਕਾਂਗਰਸ ਦਾ ਨਾਮ ‘ਗਿੰਨੀਜ਼ ਬੁੱਕ’ ਵਿਚ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ  ਅੰਦਰੂਨੀ ਅਤੇ ਬਾਹਰੀ ਸੁਰੱਖਿਆ ਕਰਨ ਵਿਚ ਬੁਰੀ ਤਰਾਂ ਨਾਕਾਮ ਸਾਬਿਤ ਹੋਈ ਹੈ। ਸ. ਬਾਦਲ ਨੇ ਜੋਰ ਦਿੱਤਾ ਕਿ ਸੂਬਿਆਂ ਤੋਂ  ਵਸੂਲੀ ਨਾਲ ਕੇਂਦਰੀ ਪੂਲ ਵਿਚ ਜਮ੍ਹਾਂ ਹੋਣ ਵਾਲੇ ਮਾਲੀਏ ਵਿਚੋਂ ਸੂਬਿਆਂ ਨੂੰ ਦਿੱਤੀ ਜਾਂਦੀ ਵਿਕਾਸ ਰਾਸ਼ੀ ਵਧਾਉਣੀ ਚਾਹੀਦੀ ਹੈ। ਉਨ੍ਹਾਂ ਕਾਂਗਰਸ ਉੱਤੇ ਤਾਬੜਤੋੜ ਹਮਲੇ ਕਰਦੇ ਹੋਏ ਕਿਹਾ ਕਿ ਜੋ ਸਰਕਾਰ 27 ਰੁਪਏ ਰੋਜਾਨਾ ਕਮਾਉਣ ਵਾਲੇ ਨੂੰ ਅਮੀਰ ਮੰਨਦੀ ਹੈ ਉਸ ਦੇ ਰਾਜ ਵਿਚ ਗਰੀਬਾਂ ਦਾ ਰੱਬ ਹੀ ਰਾਖਾ ਹੈ। ਸ. ਪਰਕਾਸ਼ ਸਿੰਘ ਬਾਦਲ ਨੇ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੂੰ ਅਕਾਲੀ ਭਾਜਪਾ ਗਠਜੋੜ ਦੀ ਡੱਟ ਕੇ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਨਾਂਲ ਉਨ੍ਹਾਂ ਦੀ ਤੁਲਨਾ ਵਿਕਾਸ ਅਤੇ ਕੰਮ ਦੇ ਆਧਾਰ ਤੇ ਕੀਤੀ ਜਾਣੀ ਚਾਹੀਦੀ ਹੈੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਦੇ ਨਾਲ ਸ਼ਹਿਰਾਂ ਵਿਚ ਵੀ ਚਾਰ ਹਜਾਰ ਕਰੋੜ ਰੁਪਏ ਦੀ ਲਾਗਤ ਨਾਲ ਵੱਡੇ ਪੱਧਰ ਤੇ ਵਿਕਾਸ ਕਰਕੇ ਸ਼ਹਿਰਾਂ ਤੇ ਕਸਬਿਆਂ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਹਲਕਾ ਦਸੂਹਾ ਅਤੇ ਖਾਸ ਕਰਕੇ ਤਲਵਾੜਾ ਖੇਤਰ ਦੇ ਵਿਕਾਸ ਲਈ ਸ. ਅਮਰਜੀਤ ਸਿੰਘ ਸਾਹੀ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
    ਜਿਕਰਯੋਗ ਹੈ ਕਿ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਤਲਵਾੜਾ ਤੋਂ ਦਸੂਹਾ ਨੇੜੇ ਪਿੰਡ ਹਮਜ਼ਾ ਵਿਖੇ ਟਕਸਾਲੀ ਅਕਾਲੀ ਆਗੂ ਸਵ. ਸੰਪੂਰਨ ਸਿੰਘ ਚੀਮਾ ਦੇ ਘਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਅਫ਼ਸੋਸ ਪ੍ਰਗਟ ਵੀ ਕੀਤਾ।
    ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਹਲਕੇ ਨੂੰ ਪਿਛਲੀਆਂ ਕਾਂਗਰਸੀ ਸਰਕਾਰਾਂ ਅਤੇ ਸਥਾਨਿਕ ਪ੍ਰਤੀਨਿਧ ਵੱਲੋਂ ਪੂਰੀ ਤਰਾਂ ਵਿਕਾਸ ਦੇ ਹਾਸ਼ੀਏ ਤੇ ਰੱਖਿਆ ਗਿਆ ਅਤੇ ਲੋਕਾਂ ਨੂੰ ਵਿਕਾਸ ਦੇ ਨਾਮ ਤੇ ਗੁਮਰਾਹ ਕੀਤਾ ਗਿਆ। ਉਨ੍ਹਾਂ ਸਰਕਾਰੀ ਕਾਲਜ ਤਲਵਾੜਾ ਦੀ ਉਸਾਰੀ ਲਈ ਸ. ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦੇ ਗਰੀਬ ਵਿਦਿਆਰਥੀ ਵਿਸ਼ਵ ਪੱਧਰ ਦੀ ਸਿੱਖਿਆ ਹਾਸਿਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪੀਣ ਵਾਲੇ ਪਾਣੀ, ਸਿੰਚਾਈ ਪ੍ਰਬੰਧਾਂ, ਗਲੀਆਂ ਨਾਲੀਆਂ, ਕੱਚੇ ਘਰਾਂ, ਟਾਊਨਸ਼ਿਪ ਕਲੌਨੀ ਦੇ ਖਾਲੀ ਮਕਾਨਾਂ ਆਦਿ ਦੇ ਮਸਲੇ ਫੌਰੀ ਧਿਆਨ ਮੰਗਦੇ ਹਨ ਅਤੇ ਆਉਂਦੇ ਸਮੇਂ ਵਿਚ ਲੋਕਾਂ ਨੂੰ ਇਨ੍ਹਾਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਸ. ਸਾਹੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਘੁਟਾਲਿਆਂ ਦੇ ਨਵੇਂ ਰਿਕਾਰਡ ਕਾਇਮ ਕੀਤੇ ਹਨ ਅਤੇ ਦੇਸ਼ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ।
    ਸ. ਸਤਨਾਮ ਸਿੰਘ ਧਨੋਆ ਨੇ ਮੰਚ ਸੰਚਾਲਨ ਬਾਖੂਬੀ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਮਹੰਤ ਰਮੇਸ਼ ਦਾਸ ਸ਼ਾਸ਼ਤਰੀ, ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਜਿਲ੍ਹਾ ਜਥੇਦਾਰ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ,  ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਗਲ ਸੈ¤ਲ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਯੂਥ ਵਿੰਗ ਰਾਜ ਕੁਮਾਰ ਬਿੱਟੂ, ਲਵਇੰਦਰ ਸਿੰਘ ਜਨਰਲ ਸਕੱਤਰ, ਦਵਿੰਦਰ ਸਿੰਘ ਸੇਠੀ ਪ੍ਰਧਾਨ ਸ਼ਹਿਰੀ, ਲੰਬੜਦਾਰ ਸਰਬਜੀਤ ਡਡਵਾਲ, ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ, ਭਾਈ ਰਵਿੰਦਰ ਸਿੰਘ ਚੱਕ ਮੈਂਬਰ ਐਸ. ਜੀ. ਪੀ. ਸੀ., ਆਸਾ ਸਿੰਘ ਕੌਲੀਆਂ ਮੈਂਬਰ ਜਿਲ੍ਹਾ ਪਰਿਸ਼ਦ, ਹਰਮੀਤ ਸਿੰਘ ਕੌਲਪੁਰ, ਵਰਿੰਦਰਜੀਤ ਸਿੰਘ ਸੋਨੂੰ,  ਜਸਜੀਤ ਸਿੰਘ ਥਿਆੜਾ ਚੇਅਰਮੈਨ ਹੈਲਥ ਕਾਰਪੋਰੇਸ਼ਨ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ, ਜਥੇਦਾਰ ਮਨਜੀਤ ਸਿੰਘ ਦਿਓਲ, ਚੇਅਰਮੈਨ ਬਲਾਕ ਸੰਮਤੀ ਤਲਵਾੜਾ ਦਲਜੀਤ ਸਿੰਘ, ਚੇਅਰਮੈਨ ਬਲਾਕ ਸੰਮਤੀ ਹਾਜੀਪੁਰ ਅਨਿਲ ਵਸ਼ਿਸ਼ਟ, ਰਮਨ ਗੋਲਡੀ, ਸਰਦਾਰਾ ਸਿੰਘ, ਇੰਦਰਜੀਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ, ਇੰਜ. ਰੁਪਿੰਦਰ ਸਿੰਘ ਗੁਰਾਇਆ, ਪ੍ਰਿੰ. ਗੁਰਪਾਲ ਸਿੰਘ ਜੌੜਾ, ਪੀ. ਪੀ. ਸਿੰਘ ਐਸ. ਡੀ. ਐਮ. ਦਸੂਹਾ, ਰਾਹੁਲ ਚਾਬਾ ਐਸ. ਡੀ. ਐਮ. ਮੁਕੇਰੀਆਂ, ਬਾਬਾ ਸੁਰਿੰਦਰ ਸਿੰਘ ਤਲਵਾੜਾ, ਨਰੇਸ਼ ਠਾਕੁਰ, ਨੀਲਮ, ਸੰਤੋਸ਼ ਕੁਮਾਰੀ, ਡਾ. ਧਰੁੱਬ, ਸੱਜਣ ਸਿੰਘ ਘੋਗਰਾ, ਤਾਰਾ ਸਿੰਘ ਸੱਲ੍ਹਾਂ, ਜਸਵਿੰਦਰ ਸਿੰਘ ਢੁਲਾਲ, ਰੀਟਾ ਰਾਣੀ ਸਰਪੰਚ ਦੁਮਵਾਲ, ਰਿੰਪੀ ਭਾਟੀਆ, ਕੁਲਜੀਤ ਸਿੰਘ ਸਾਹੀ, ਹਰਵਿੰਦਰ ਕਲਸੀ, ਠੇਕੇਦਾਰ ਸੁਦਾਗਰ ਸਿੰਘ ਚਨੌਰ, ਮੁਕੇਸ਼ ਰੰਜਨ ਦਸੂਹਾ, ਰਾਜਿੰਦਰ ਕੁਮਾਰ ਐਕਸੀਅਨ ਲੋਕ ਨਿਰਮਾਣ, ਪ੍ਰਿੰ. ਬਲਕੀਸ਼ ਸਿੰਘ, ਬਲਵਿੰਦਰ ਸਿੰਘ ਧਨੋਆ, ਡਾ. ਅਮਰਜੀਤ ਅਨੀਸ, ਕੁਲਦੀਪ ਕੁਮਾਰ ਵਰਮਾ, ਕੈਪਟਨ ਸੁਰੇਸ਼ ਕੁਮਾਰ ਸਰਪੰਚ ਟੋਹਲੂ, ਰਵਿੰਦਰ ਸਿੰਘ ਰੰਮੀ, ਰਮੇਸ਼ ਭੰਬੋਤਾ, ਤਾਰਾ ਸਿੰਘ ਬੰਸੀਆ, ਜੇ. ਐਸ. ਰਾਣਾ, ਪ੍ਰੋ. ਸੁਰਿੰਦਰ ਮੰਡ, ਕਮਲ ਕੁਮਾਰ, ਵਿਸ਼ਾਲ ਭੂਪੀ, ਸੋਨੂੰ ਰਾਮਗੜ੍ਹੀਆ, ਸੀਨੀਅਰ ਅਕਾਲੀ ਆਗੂ ਰਮਨ ਝੰਡਾ, ਰਾਜਿੰਦਰ ਛੋਟੂ, ਸੁਖਦੇਵ ਸਿੰਘ ਰਜਵਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ, ਪੰਚ ਸਰਪੰਚ ਅਤੇ ਪਤਵੰਤੇ ਹਾਜਰ ਸਨ।

ਬਾਦਲ ਵੱਲੋਂ ਸਰਕਾਰੀ ਕਾਲਜ ਤਲਵਾੜਾ ਦਾ ਉਦਘਾਟਨ 21 ਨੂੰ

ਤਲਵਾੜਾ, 19 ਦਸੰਬਰ : ਸਰਕਾਰੀ ਕਾਲਜ ਤਲਵਾੜਾ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ 21 ਦਸੰਬਰ ਨੂੰ ਸਵੇਰੇ ੧੧ ਵਜੇ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਪੰਜਾਬ ਨੇ ਦਿੰਦਿਆਂ ਕਿਹਾ ਕਿ ਕਾਲਜ ਦੀ ਨਵੀਂ ਇਮਾਰਤ ਬਣਨ ਨਾਲ ਲੋਕਾਂ ਦੀ ਚਿਰਾਂ ਤੋਂ ਚਲੀ ਆ ਰਹੀ ਮੁੱਖ ਮੰਗ ਪੂਰੀ ਹੋ ਗਈ ਹੈ ਅਤੇ ਹੁਣ ਕੰਢੀ ਦੇ ਇਸ ਖੇਤਰ ਦੇ ਵਿਦਿਆਰਥੀ ਆਧੁਨਿਕ ਸਹੂਲਤਾਂ ਨਾਲ ਲੈਸ ਕਾਲਜ ਵਿਚ ਬਿਹਤਰ ਢੰਗ ਨਾਲ ਸਿੱਖਿਆ ਪ੍ਰਾਪਤ ਕਰ ਸਕਣਗੇ।

ਸਰਕਾਰੀ ਕਾਲਜ ਤਲਵਾੜਾ ਦੀ ਪੀ. ਟੀ. ਏ. ਸਬੰਧੀ ਦੋਸ਼ ਬੇਬੁਨਿਆਦ : ਪ੍ਰਿੰ. ਜੌੜਾ

ਤਲਵਾੜਾ, 1 ਦਸੰਬਰ:  ਸਰਕਾਰੀ ਆਰਟਸ ਅਤੇ ਸਾਇੰਸ ਕਾਲਜ ਤਲਵਾੜਾ ਦੀ ਪੀ. ਟੀ. ਏ. ਚੋਣ ਨੂੰ ਮੁੱਦਾ ਬਣਾ ਕੇ ਅਖ਼ਬਾਰਾਂ ਵਿਚ ਵਿਦਿਆਰਥੀਆਂ ਦੇ ਕੁਝ ਮਾਪਿਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਉੱਕਾ ਹੀ ਬੇਬੁਨਿਆਦ ਅਤੇ ਗੁਮਰਾਹਕੁੰਨ ਹੈ। ਇਹ ਪ੍ਰਗਟਾਵਾ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਗੁਰਪਾਲ ਸਿੰਘ ਜੌੜਾ ਵੱਲੋਂ ਅੱਜ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਇਸ ਸਾਰੀ ਬਿਆਨਬਾਜ਼ੀ ਲਈ ਕਾਲਜ ਦਾ ਹੀ ਇੱਕ ਪ੍ਰੋਫੈਸਰ ਜਿੰਮੇਵਾਰ ਹੈ ਜੋ ਪਿਛਲੇ ਦਿਨੀਂ ਕਾਲਜ ਪ੍ਰਸ਼ਾਸ਼ਨ ਦੇ ਵਿਰੁੱਧ ਕਥਿਤ ਭ੍ਰਿਸ਼ਟਾਚਾਰ ਆਦਿ ਦੇ ਦੋਸ਼ ਲਗਾ ਕੇ ਧਰਨੇ ਉੱਤੇ ਵੀ ਬੈਠ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿਚ ਇਸ ਸਾਲ ਪੀ. ਟੀ. ਏ. ਦੀ ਕਾਰਜਕਰਨੀ ਵਾਸਤੇ ਮਾਪਿਆਂ ਦੇ ਪ੍ਰਤੀਨਿਧੀਆਂ ਦੀ ਚੋਣ ਕਰਵਾਉਣ ਲਈ 5 ਨਵੰਬਰ ਨੂੰ ਮਾਪਿਆਂ ਦੀ ਮੀਟਿੰਗ ਰੱਖੀ ਗਈ ਜੋ ਕੋਰਮ ਪੂਰਾ ਨਾ ਹੋਣ ਕਾਰਨ 12 ਨਵੰਬਰ ਲਈ ਮੁਲਤਵੀ ਕਰਨੀ ਪਈ। ਇਸ ਮੀਟਿੰਗ ਦੇ ਸ਼ੁਰੂ ਹੁੰਦਿਆਂ ਹੀ ਕੁਝ ਮਾਪਿਆਂ ਵੱਲੋਂ ਪ੍ਰਿੰਸੀਪਲ ਨੂੰ ਬੇਨਤੀ ਪੱਤਰ ਦਿੱਤਾ ਗਿਆ ਕਿ ਮੀਟਿੰਗ ਵਿਚ ਕਾਲਜ ਦਾ ਕੋਈ ਵੀ ਪ੍ਰੋਫੈਸਰ, ਵਿਸ਼ੇਸ਼ ਕਰਕੇ ਪ੍ਰੋ. ਹਰਸ਼ ਮਹਿਤਾ, ਨਹੀਂ ਬੈਠਣਾ ਚਾਹੀਦਾ। ਇਸ ਲਈ ਦਫ਼ਤਰ ਦੇ ਪੱਤਰ ਨੰ. 7569 ਰਾਹੀਂ ਮਾਪਿਆਂ ਦੀ ਮੀਟਿੰਗ ਵੀ ਪ੍ਰੋਫੈਸਰਾਂ ਦੀ ਸ਼ਮੂਲੀਅਤ ਤੇ ਰੋਕ ਲਗਾਈ ਗਈ ਸੀ ਪਰੰਤੂ ਪ੍ਰੋ. ਮਹਿਤਾ ਉਸ ਵਿਚ ਜਬਰੀ ਸ਼ਾਮਿਲ ਹੋ ਗਏ। ਮੀਟਿੰਗ ਵਿਚ ਮਾਪਿਆਂ ਨੇ ਸਰਬਸੰਮਤੀ ਨਾਲ ਸ਼੍ਰੀ ਮਦਨ ਲਾਲ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਅਤੇ ਸਕੱਤਰ ਲਈ ਦਵਿੰਦਰ ਸਿੰਘ ਬਬਲੀ ਦੇ ਨਾਂ ਦੀ ਕੁਝ ਮਾਪਿਆਂ ਵੱਲੋਂ ਸਖ਼ਤ ਵਿਰੋਧਤਾ ਕੀਤੀ ਗਈ। ਲੜਾਈ ਝਗੜੇ ਦੇ ਖਦਸ਼ੇ ਨੂੰ ਵੇਖਦਿਆਂ ਇਹ ਮੀਟਿੰਗ ਮੁਲਤਵੀ ਕੀਤੀ ਗਈ ਅਤੇ ਮੁੜ 18 ਨਵੰਬਰ ਨੂੰ ਐਸ. ਡੀ. ਐਮ. ਮੁਕੇਰੀਆਂ ਦੀ ਹਾਜਰੀ ਵਿਚ ਨਿਸ਼ਚਿਤ ਕੀਤੀ ਗਈ ਪਰੰਤੂ ਉਕਤ ਅਧਿਕਾਰੀ ਜਾਂ ਉਨ੍ਹਾਂ ਦਾ ਕੋਈ ਨੁਮਾਇੰਦਾ ਉਪਲਬਧ ਨਾ ਹੋਣ ਕਾਰਨ ਇਹ ਮੀਟਿੰਗ ਮੁੜ ਮੁਲਤਵੀ ਕਰਨੀ ਪਈ।
ਪ੍ਰਿੰ. ਜੌੜਾ ਨੇ ਕਿਹਾ ਕਿ ਖਜਾਨਚੀ ਦੀ ਚੋਣ ਬਾਰੇ ਪ੍ਰਿੰਸੀਪਲ ਤੇ ਲਗਾਇਆ ਦੋਸ਼ ਨਿਰਮੂਲ ਹੈ ਕਿਉਂਕਿ 19 ਅਕਤੂਬਰ ਨੂੰ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਮੀਟਿੰਗ ਕਰਕੇ ਡਾ. ਤਿਲਕ ਵਰਮਾ ਨੂੰ ਪੀ. ਟੀ. ਏ. ਦਾ ਖਜਾਨਚੀ ਚੁਣਿਆ ਗਿਆ ਜਿਸ ਵਿਚ ਪ੍ਰਿੰਸੀਪਲ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਹੋਰ ਕਿਹਾ ਕਿ ਕੁਝ ਅਖ਼ਬਾਰਾਂ ਵਿਚ ਲਿਖਿਆ ਗਿਆ ਕਿ ਸਾਰੇ ਕਾਲਜ ਵਿਚ 1800 ਵਿਦਿਆਰਥੀਆਂ ਦੇ ਪਾਣੀ ਪੀਣ ਲਈ ਸਿਰਫ਼ ਇੱਕ ਹੀ ਟੂਟੀ ਹੈ ਜਦ ਕਿ ਅਸਲ ਵਿਚ ਇੱਥੇ 18 ਟੂਟੀਆਂ ਹਨ।
ਉਨ੍ਹਾਂ ਕਿਹਾ ਕਿ ਗੈਸਟ ਫੈਕਲਿਟੀ ਲੈਕਚਰਾਰਾਂ ਦੀ ਚੋਣ, ਉਨ੍ਹਾਂ ਦਾ ਕੰਮ ਕਾਜ ਵੇਖਣਾ ਜਾਂ ਤਨਖਾਹ ਦੇਣਾ ਕਾਲਜ ਦਾ ਪ੍ਰਸ਼ਾਸ਼ਨਿਕ ਮਾਮਲਾ ਹੈ ਅਤੇ ਉਨ੍ਹਾਂ ਨੂੰ ਨਿਯਮਾਂ ਅਧੀਨ ਹੀ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸਵਾਰਥੀ ਲੋਕ ਪੀ. ਟੀ. ਏ. ਨੂੰ ਮੁੱਦਾ ਬਣਾ ਕੇ ਪ੍ਰਿੰਸੀਪਲ ਅਤੇ ਪ੍ਰਸ਼ਾਸ਼ਨ ਤੇ ਮਨਮਾਨੀ ਜਾਂ ਧੱਕੇਸ਼ਾਹੀ ਦੇ ਝੂਠੇ ਦੋਸ਼ ਲਗਾ ਕੇ ਕਾਲਜ ਦਾ ਮਾਹੌਲ ਖ਼ਰਾਬ ਕਰਕੇ ਕਾਲਜ ਨੂੰ ਰਾਜਨੀਤਿਕ ਅਖਾੜਾ ਬਣਾਉਣਾ ਚਾਹੁੰਦੇ ਹਨ ਜੋ ਬੇਹੱਦ ਮੰਦਭਾਗੀ ਗੱਲ ਹੈ।

ਸਾਹੀ ਵੱਲੋਂ ਸਰਕਾਰੀ ਕਾਲਜ ਤਲਵਾੜਾ ਇੱਕ ਕਰੋੜ ਦਾ ਚੈਕ ਪ੍ਰਦਾਨ

ਤਲਵਾੜਾ, 16 ਨਵੰਬਰ:  ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 17 ਕਰੋੜ 56 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਵਾਲਾ ਸਰਕਾਰੀ ਆਰਟਸ ਤੇ ਸਾਇੰਸ ਕਾਲਜ ਤਲਵਾੜਾ ਪੂਰੇ ਖੇਤਰ ਵਿਚ ਸਿੱਖਿਆ ਦਾ ਵੱਡਾ ਚਾਨਣ ਮੁਨਾਰਾ ਸਾਬਿਤ ਹੋਵੇਗਾ। ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਪੰਜਾਬ ਨੇ ਇੱਥੇ ਸਰਕਾਰੀ ਕਾਲਜ ਵਿਖੇ ਕਾਲਜ ਦੀ ਉਸਾਰੀ ਲਈ ਇੱਕ ਕਰੋੜ ਰੁਪਏ ਦਾ ਚੈ¤ਕ ਦੇਣ ਮੌਕੇ ਸਮਾਗਮ ਵਿਚ ਆਪਣੇ ਸੰਬੋਧਨ ਰਾਹੀਂ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਸਾਢੇ 6 ਕਰੋੜ ਰੁਪਿਆ ਕਾਲਜ ਨੂੰ ਮਿਲ ਚੁੱਕਾ ਹੈ ਜਿਸ ਨਾਲ ਇਮਾਰਤ ਦੀ ਉਸਾਰੀ ਜੰਗੀ ਪੱਧਰ ਤੇ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਆਈ. ਟੀ. ਆਈ. ਨੂੰ ਵੀ ਜਲਦੀ ਹੀ ਪਾਲੀਟੈਕਨਿਕ ਕਾਲਜ ਬਣਾ ਦਿੱਤਾ ਜਾਵੇਗਾ ਜਿੱਥੇ ਤਲਵਾੜਾ ਸਿੱਖਿਆ ਦਾ ਕੇਂਦਰ ਬਣ ਕੇ ਪੰਜਾਬ ਦੇ ਨਕਸ਼ੇ ਤੇ ਉੱਭਰੇਗਾ। ਸ. ਸਾਹੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਬੜੇ ਯਤਨਾਂ ਨਾਲ ਕਾਲਜ ਦੀ ਉਸਾਰੀ ਤੋਂ ਇਲਾਵਾ ਤਲਵਾੜਾ ਨੂੰ ਨੋਟੀਫ਼ਾਈਡ ਏਰੀਆ ਕਮੇਟੀ ਦਾ ਦਰਜ ਦਿਵਾਇਆ। ਇਸ ਸਦਕਾ ਨਗਰ ਪੰਚਾਇਤ ਤਲਵਾੜਾ ਨੂੰ 2 ਕਰੋੜ 65 ਲੱਖ ਰੁਪਏ ਦੇ ਟੈਂਡਰ ਹੋ ਚੁੱਕੇ ਹਨ ਅਤੇ ਵਿਕਾਸ ਦੇ ਨਵੇਂ ਯੁੱਗ ਦਾ ਆਰੰਭ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਤਲਵਾੜਾ ਵੱਲੋਂ ਗਲੀਆਂ, ਰਸਤੇ ਆਦਿ ਪੱਕੇ ਕਰਨ ਤੋਂ ਇਲਾਵਾ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਵੱਲੋਂ ਨਗਰ ਪੰਚਾਇਤ ਬਾਰੇ ਲੋਕਾਂ ਵਿਚ ਵੱਡੇ ਪੱਧਰ ਤੇ ਅਫ਼ਵਾਹਾਂ ਫੈਲਾਈਆਂ ਗਈਆਂ ਪਰੰਤੂ ਹੁਣ ਲੋਕ ਅਹਿਜੇ ਕੁਪ੍ਰਚਾਰ ਤੋਂ ਚੰਗੀ ਤਰਾਂ ਜਾਣੂ ਹੋ ਚੁੱਕੇ ਹਨ। ਕਾਲਜ ਦੇ ਪ੍ਰਿੰਸੀਪਲ ਗੁਰਪਾਲ ਸਿੰਘ ਜੌੜਾ ਨੇ ਸ. ਸਾਹੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦੀ ਨਵੀਂ ਬਿਲਡਿੰਗ ਤਿਆਰ ਹੋਣ ਨਾਲ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲ ਜਾਵੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਠਾਕੁਰ ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ, ਜਥੇਦਾਰ ਮਨਜੀਤ ਸਿੰਘ ਤਲਵਾੜਾ, ਡਾ. ਧਰੁੱਬ ਸਿੰਘ, ਦਵਿੰਦਰ ਸਿੰਘ ਸੇਠੀ, ਦੇਵ ਰਾਜ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਪ੍ਰੋ. ਤਿਲਕ ਵਰਮਾ, ਪ੍ਰੋ. ਆਰ. ਟੀ. ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਪ੍ਰਿੰ. ਗੁਰਪਾਲ ਸਿੰਘ ਨੇ ਅਹੁਦਾ ਸੰਭਾਲਿਆ

ਤਲਵਾੜਾ, 29 ਜੁਲਾਈ: ਸ. ਗੁਰਪਾਲ ਸਿੰਘ ਨੇ ਅੱਜ ਸਰਕਾਰੀ ਕਾਲਜ ਤਲਵਾੜਾ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ 1977 ਤੋਂ ਸਰਕਾਰੀ ਕਾਲਜਾਂ ਵਿਚ ਵੱਖ ਵੱਖ ਅਧਿਆਪਨ ਅਹੁਦਿਆਂ ਤੇ ਰਹੇ ਅਤੇ ਅਪ੍ਰੈਲ 1980 ਵਿਚ ਪ੍ਰਿੰਸੀਪਲ ਨਿਯੁਕਤ ਹੋਏ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਕਾਲਜ ਤਲਵਾੜਾ ਦੇ ਬਹੁਮੁਖੀ ਵਿਕਾਸ ਲਈ ਯਤਨਸ਼ੀਲ ਰਹਿਣਗੇ ਤਾ ਕਿ ਇਹ ਪੂਰੇ ਦੇਸ਼ ਵਿਚ ਬੇਹਰਰੀਨ ਕਾਲਜ ਵਜੋਂ ਜਾਣਿਆ ਜਾਵੇ। ਉਹ ਸਰਕਾਰੀ ਕਾਲਜ ਸਠਿਆਲਾ ਜਿਲ੍ਹਾ ਅਮ੍ਰਿਤਸਰ ਤੋਂ ਬਦਲ ਕੇ ਆਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਸੁਰਿੰਦਰ ਮੰਡ, ਪ੍ਰੋ. ਬਖਤਾਵਰ ਸਿੰਘ, ਪ੍ਰੋ. ਰਾਮ ਤੀਰਥ ਸਿੰਘ, ਪ੍ਰੋ. ਗੁਰਚਰਨ ਸਿੰਘ, ਪ੍ਰੋ. ਹਰਸ਼ ਮਹਿਤਾ, ਸ. ਕੁਲਦੀਪ ਸਿੰਘ ਟਾਂਡਾ ਅਤੇ ਯੂਥ ਅਕਾਲੀ ਨੇਤਾ ਦਵਿੰਦਰ ਸਿੰਘ ਸੇਠੀ, ਰਾਜ ਕੁਮਾਰ ਬਿੱਟੂ ਸਮੇਤ ਕਈ ਹੋਰ ਸ਼ਖਸ਼ੀਅਤਾਂ ਹਾਜਰ ਸਨ।

ਖੇਡਾਂ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ

Seminar Stage
ਤਲਵਾੜਾ, 28 ਮਾਰਚ: ਇੱਥੇ ਸਰਕਾਰੀ ਕਾਲਜ ਤਲਵਾੜਾ ਵਿਚ ਸਰੀਰਕ ਸਿੱਖਿਆ ਵਿਭਾਗ ਵੱਲੋਂ ‘ਭਾਰਤ ਵਿਚ ਖੇਡਾਂ ਦਾ ਡਿੱਗਦਾ ਮਿਆਰ, ਖੇਡਾਂ ਵਿਚ ਰਾਜਨੀਤੀ, ਖੇਡਾਂ ਦਾ ਕੌਮੀ ਏਕੀਕਰਨ ਵਿਚ ਯੋਗਦਾਨ’ ਵਿਸ਼ਿਆਂ ਤੇ ਵਿਸ਼ੇਸ਼ ਸੈਮੀਨਾਰ ਤੇ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਵੱਖ ਵੱਖ ਵਿਸ਼ਾ ਮਾਹਿਰਾਂ ਨੇ ਸ਼ਿਰਕਤ ਕੀਤੀ। ਪ੍ਰੋ. ਅਮਰਜੀਤ ਸਿੰਘ ਦਿਹਾਣਾ ਦੀ ਅਗਵਾਈ ਵਿਚ ਹੋਏ ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰਸਿੱਧ ਕੋਚ ਸ਼੍ਰੀ ਜਨਕ ਸਿੰਘ ਨੇ ਕੀਤੀ। ਕੌਮੀ ਪੱਧਰ ਦੀ ਹਾਕੀ ਖਿਡਾਰਨ ਰੇਖਾ ਰਾਣੀ, ਜੈਵਲਿਨ ਥ੍ਰੋਅ ਦੀ ਕੌਮੀ ਖਿਡਾਰਨ ਸ਼੍ਰੀਮਤੀ ਸੀਤਾ ਦੇਵੀ, ਲਾਅਨ ਟੈਨਿਸ ਖਿਡਾਰੀ ਗਗਨ ਸਿੰਘ ਰਾਣਾ ਨੇ ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਸਲ ਵਿਚ ਆਤਮ ਵਿਸ਼ਵਾਸ਼, ਲਗਨ, ਮਿਹਨਤ, ਦ੍ਰਿੜ ਇਰਾਦੇ ਅਤੇ ਇਮਾਨਦਾਰੀ ਨਾਲ ਹੀ ਖੇਡਾਂ ਨੂੰ ਸਹੀ ਅਰਥਾਂ ਵਿਚ ਲੋਕਾਂ ਵਿਚ ਹਰਮਨ ਪਿਆਰਾ ਬਣਾਇਆ ਜਾ ਸਕਦਾ ਹੈ ਅਤੇ ਖੇਡਾਂ ਦੇ ਖੇਤਰ ਵਿਚ ਆਈਆਂ ਕੁਰੀਤੀਆਂ ਨੂੰ ਸੱਚ ਦੇ ਰਾਹ ਤੇ ਚੱਲ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਸ਼੍ਰੀ ਜਨਕ ਸਿੰਘ, ਪ੍ਰੋ. ਅਮਰਜੀਤ ਸਿੰਘ ਅਤੇ ਪ੍ਰੋ. ਸੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਜੋਰ ਦਿੱਤਾ ਕਿ ਬੇਲੋੜੇ ਰਾਜਨੀਤਿਕ ਦਖਲ ਨਾਲ ਹਰ ਪੱਧਰ ਤੇ ਖੇਡਾਂ ਵਿਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ ਅਤੇ ਇਸ ਰੁਝਾਨ ਨੂੰ ਹਰ ਹੀਲੇ ਰੋਕਣ ਲਈ ਉਪਰਾਲੇ ਹੋਣੇ ਚਾਹੀਦੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਜੇ ਕੁਮਾਰ, ਹਰਦਿਆਲ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਕਾਲਜ ਟੀਚਰਾਂ ਵੱਲੋਂ ਇਕ ਦਿਨ ਹੜਤਾਲ

ਤਲਵਾੜਾ, 27 ਫਰਵਰੀ: ਇੱਥੇ ਸਰਕਾਰੀ ਕਾਲਜ ਤਲਵਾੜਾ ਅਧਿਆਪਕਾਂ ਨੇ ਪੰਜਾਬ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਸੱਦੇ ਤੇ ਕਾਲਜ ਵਿਚ ਰਹਿੰਦਿਆਂ ਹੜਤਾਲ ਕੀਤੀ। ਉਹ ਮੰਗ ਕਰ ਰਹੇ ਸਨ ਕਿ ਕਾਲਜਾਂ ਵਿਚ ਅਧਿਆਪਕਾਂ ਦੀ ਰੈਗੂਲਰ ਭਰਤੀ ਕੀਤੀ ਜਾਵੇ, ਰਿਟਾਇਰਮੈਂਟ ਦੀ ਉਮਰ 64 ਸਾਲ ਕੀਤੀ ਜਾਵੇ, ਵਧੇ ਗਰੇਡਾਂ ਦੇ ਬਕਾਏ ਤੁਰੰਤ ਦਿੱਤੇ ਜਾਣ ਅਤੇ 20 ਸਾਲ ਦੀ ਨੌਕਰੀ ਵਾਲਿਆਂ ਨੂੰ ਸੇਵਾ ਮੁਕਤੀ ਦੇ ਸਾਰੇ ਲਾਭ ਦਿੱਤੇ ਜਾਣ। ਸਰਕਾਰੀ ਕਾਲਜ ਤਲਵਾੜਾ ਯੂਨਿਟ ਦੇ ਪ੍ਰਧਾਨ ਕਸ਼ਮੀਰੀ ਲਾਲ, ਸਕੱਤਰ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀਆਂ ਇਹਨਾਂ ਮੰਗਾਂ ਤੇ ਸਰਕਾਰ ਤੁਰੰਤ ਕਾਰਵਾਈ ਕਰੇ।

ਗੈਸਟ ਲੈਕਚਰਾਰ ਯੂਨੀਅਨ ਵੱਲੋਂ ਰੋਸ ਧਰਨਾ

ਤਲਵਾੜਾ, 24 ਫ਼ਰਵਰੀ: ਅੱਜ ਇੱਥੇ ਗੈਸਟ ਲੈਕਚਰਾਰ ਯੂਨੀਅਨ ਸਰਕਾਰੀ ਕਾਲਜ ਪੰਜਾਬ ਦੇ ਸੱਦੇ ਤੇ ਇੱਥੇ ਸਰਕਾਰੀ ਕਾਲਜ ਦੇ ਗੈਸਟ ਲੈਕਚਰਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਘੰਟੇ ਲਈ ਕਲਾਸਾਂ ਦਾ ਬਾਈਕਾਟ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਤਲਵਾੜਾ ਯੂਨਿਟ ਦੇ ਪ੍ਰਧਾਨ ਸ਼੍ਰੀਮਤੀ ਨੀਨਾ ਭਾਰਦਵਾਜ ਅਤੇ ਸਕੱਤਰ ਅਜੇ ਕੁਮਾਰ ਨੇ ਕਿਹਾ ਕਿ ਉਹ ਰੈਗੂਲਰ ਅਧਿਆਪਕਾਂ ਜਿੰਨੀ ਹੀ ਮਿਹਨਤ ਅਤੇ ਸਮਾਂ ਜਮਾਤਾਂ ਨੂੰ ਪੜ੍ਹਾਉਂਦੇ ਹਨ ਪਰੰਤੂ ਉਨ੍ਹਾਂ ਨੂੰ ਨਾਮਾਤਰ ਤਨਖਾਹ ਹੀ ਦਿੱਤੀ ਜਾਂਦੀ ਹੈ ਜੋ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਪਾਰਟ ਟਾਈਮ ਲੈਕਚਰਾਰਾਂ ਵਾਂਗ ਤਨਖਾਹ ਮਿਲਣੀ ਚਾਹੀਦੀ ਹੈ ਅਤੇ ਸੇਵਾਵਾਂ ਨੂੰ ਵੀ ਉਨ੍ਹਾਂ ਵਾਂਗ ਰੈਗੂਲਰ ਰੱਖਿਆ ਜਾਣਾ ਚਾਹੀਦਾ ਹੈ। ਇਸ ਧਰਨੇ ਵਿਚ ਰੁਪਾਲੀ ਵਰਮਾ, ਜਸਮੀਤ ਕੌਰ, ਸੁਮਨ ਬਾਲਾ, ਰੀਨਾ ਰਾਣੀ, ਜਸਬੀਰ ਕੌਰ, ਨੀਤਿਕਾ, ਇਕਬਾਲ ਸਿੰਘ ਤੇ ਜਤਿੰਦਰਪਾਲ ਸਿੰਘ ਆਦਿ ਲੈਕਚਰਾਰਾਂ ਨੇ ਭਾਗ ਲਿਆ। ਇਸ ਮੌਕੇ ਪੰਜਾਬ ਗੌਰਮਿੰਟ ਕਾਲਜ ਟੀਚਰ ਐਸੋਸੀਏਸ਼ਨ ਵੱਲੋਂ ਵੀ ਧਰਨਾਕਾਰੀ ਅਧਿਆਪਕਾਂ ਦੇ ਸਮਰਥਨ ਦਾ ਐਲਾਨ ਕੀਤਾ ਗਿਆ।

ਕਾਲਜ ਨੂੰ ਬਦਨਾਮ ਕਰਨ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਦੀ ਮੰਗ

ਤਲਵਾੜਾ, 28 ਜਨਵਰੀ: ਪਿਛਲੇ ਦਿਨੀਂ ਸਰਕਾਰੀ ਕਾਲਜ ਤਲਵਾੜਾ ਦੇ ਵਿਦਿਆਰਥੀਆਂ ਵੱਲੋਂ ਲਗਾਏ ਗਏ ਟੂਰ ਸਬੰਧੀ ਕੁਝ ਅਖਬਾਰਾਂ ਵਿਚ ਛਪੀਆਂ ਖ਼ਬਰਾਂ ਗੁਮਰਾਹਕੁੰਨ ਹਨ ਅਤੇ ਇਹ ਟੂਰ ਬਾਕਾਇਦਾ ਕਾਲਜ ਦੇ ਪ੍ਰਿੰਸੀਪਲ ਸ. ਆਰ. ਟੀ. ਸਿੰਘ ਦੀ ਆਗਿਆ ਨਾਲ ਹੀ ਗਿਆ। ਇਹ ਖੁਲਾਸਾ ਕਰਦਿਆਂ ਟੂਰ ਇੰਚਾਰਜ ਅਤੇ ਲੈਕਚਰਾਰ ਗਣਿਤ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅਸਲ ਵਿਚ ਕਾਲਜ ਦੇ ਹੀ ਕੁਝ ਅਧਿਆਪਕਾਂ ਵੱਲੋਂ ਕਥਿਤ ਨਿੱਜੀ ਲਾਗਤਬਾਜ਼ੀ ਕਾਰਨ ਕੀਤੀ ਕਾਰਵਾਈ ਬੇਹੱਦ ਮੰਦਭਾਗੀ ਹੈ ਜਿਸ ਨਾਲ ਸਮੁੱਚੇ ਕਾਲਜ ਦੀ ਬਦਨਾਮੀ ਹੋਈ ਹੈ ਤੇ ਇਸ ਨੂੰ ਲੈ ਕੇ ਵਿਦਿਆਰਥੀਆਂ ਤੇ ਮਾਪਿਆਂ ਵਿਚ ਕਾਫ਼ੀ ਰੋਸ ਪੈਦਾ ਹੋਇਆ ਹੈ। ਇਸ ਦੌਰਾਨ ਟੂਰ ਵਿਚ ਸ਼ਾਮਿਲ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਕਾਲਜ ਨੂੰ ਬਦਨਾਮ ਕਰਨ ਦੀ ਕਥਿਤ ਸਾਜਿਸ਼ ਰਚਣ ਵਾਲੇ ਅਧਿਆਪਕਾਂ ਵਿਰੁੱਧ ਸਖਤ ਅਨੁਸ਼ਾਸ਼ਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਐੱਨ. ਸੀ. ਸੀ. ਹਫ਼ਤਾ ਮਨਾਇਆ

ਤਲਵਾੜਾ, 7 ਦਸੰਬਰ : ਐਨ. ਸੀ. ਸੀ. 12 ਪੰਜਾਬ ਬਟਾਲੀਅਨ ਹੁਸ਼ਿਆਰਪੁਰ ਦੇ ਕਮਾਂਡਿੰਗ ਅਫ਼ਸਰ ਕਰਨਲ ਐੱਸ. ਡੀ. ਐੱਸ. ਬਾਠ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲਜ ਦੇ ਵਿੰਗ ਅਧਿਕਾਰੀ ਮੇਜਰ ਡਾ. ਤਿਲਕ ਵਰਮਾ ਦੀ ਅਗਵਾਈ ਵਿਚ ਐਨ. ਸੀ. ਸੀ. ਹਫ਼ਤਾ ਮਨਾਇਆ ਗਿਆ ਜਿਸ ਵਿਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਰਾਮਤੀਰਥ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪੂਰੇ ਹਫ਼ਤੇ ਦੌਰਾਨ ਕੈਡਿਟਾਂ ਵੱਲੋਂ ਪੇਟਿੰਗ, ਗੀਤ ਸੰਗੀਤ, ਭਾਸ਼ਣ, ਨਿਬੰਧ, ਰਨ ਫ਼ਾਰ ਫ਼ਨ ਮਨੋਰੰਜਕ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਜੇਤੂ ਰਹੇ ਕੈਡਿਟ ਅਜਮੇਰ ਸਿੰਘ, ਅਖਿਲ, ਅਨਿਲ, ਆਂਚਲ, ਸੁਰੇਸ਼, ਪਰਵੀਨ, ਮੀਰਾ, ਗੀਤਾ, ਅਰੁਣਾ, ਰਿਤੂ, ਮਨੀਸ਼ ਕੁਮਾਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਵਿਚ ਸਮਾਪਤੀ ਸਮਾਰੋਹ ਮੌਕੇ ਕੈਡਿਟਾਂ ਨੇ ਸਮਾਜਿਕ ਬੁਰਾਈਆਂ ਦੂਰ ਕਰਨ ਦਾ ਪ੍ਰਣ ਲਿਆ।

ਤਲਵਾੜਾ ਦੀ ਟੀਮ ਨੇ ਪੰਜਾਬ ਪੱਧਰੀ ਕੁਇਜ ਮੁਕਾਬਲਾ ਜਿੱਤਿਆ

ਤਲਵਾੜਾ, 16 ਨਵੰਬਰ: ਦੇਸ਼ ਭਗਤ ਯਾਦਗਾਰ ਹਾਲ ਵਿਚ ਗਦਰੀ ਬਾਬਿਆਂ ਦੇ ਮੇਲੇ ਵਿਚ ਜੋ ਸੂਬਾ ਪੱਧਰੀ ਕੁਇਜ ਮੁਕਾਬਲਾ ਕਰਵਾਇਆ ਗਿਆ ਉਹ ਮਲਿਕਾ ਮੰਡ ਅਤੇ ਸਰਕਾਰੀ ਕਾਲਜ ਤਲਵਾੜਾ ਦੇ ਨਰੇਸ਼ ਕੁਮਾਰ ਤੇ ਸੁਰਜੀਤ ਕੁਮਾਰ ਦੀ ਸਾਂਝੀ ਟੀਮ ਨੇ ਵੱਡੇ ਫਰਕ ਨਾਲ ਜਿੱਤ ਲਿਆ। ਕੁਇਜ਼ ਦਾ ਵਿਸ਼ਾ ਦੇਸ਼ ਦੇ ਅਜਾਦੀ ਅੰਦੋਲਨ ਨਾਲ ਜੁੜੇ ਸਵਾਲ ਸਨ। ਜਿਸ ਲਈ ਪੰਜਾਬ ਦੇ ਕੋਨੇ ਕੋਨੇ ਤੋਂ ਪੁੱਜੀਆਂ 35 ਟੀਮਾਂ ਹਾਜਰ ਸਨ। ਸਕਰੀਨਿੰਗ ਟੈਸਟ ਦੇ ਲਿਖਤੀ ਮੁਕਾਬਲੇ ਵਿਚ ਵੀ ਤਲਵਾੜੇ ਦੀ ਟੀਮ ਪਹਿਲੇ ਸਥਾਨ ਉੱਤੇ ਰਹੀ ਅਤੇ ਬਾਅਦ ਵਿਚ ਪਹਿਲੀਆਂ ਪੰਜ ਟੀਮਾਂ ਦਾ ਮੰਚ ਉੱਪਰ ਮੁਕਾਬਲਾ ਹੋਇਆ ਜਿਸ ਵਿਚ ਸਾਰੀਆਂ ਟੀਮਾਂ ਨੂੰ 80 ਪ੍ਰਸ਼ਨ ਪੁੱਛੇ ਗਏ। ਤਲਵਾੜਾ ਟੀਮ ਨੇ ਕਿਸੇ ਰਾਊਂਡ ਵਿਚ ਕਿਸੇ ਵੀ ਟੀਮ ਨੂੰ ਅੱਗੇ ਨਾ ਲੰਘਣ ਦਿੱਤਾ ਅਤੇ ਪਿਛਲੇ ਚਾਰ ਵਾਰ ਦੀ ਜੇਤੂ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਮੁਕਾਬਲੇ ਨੂੰ ਵੇਖਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੀ ਪੂਰੀ ਟੀਮ, ਕਈ ਉੱਘੇ ਲਿਖਾਰੀ ਤੇ ਬੁੱਧੀਜੀਵੀ ਹਾਜਰ ਸਨ। ਜੇਤੂ ਟੀਮ ਨੂੰ 1500 ਰੁਪਏ ਨਕਦ, ਸਰਟੀਫਿਕੇਟ, ਟਰਾਫ਼ੀ ਅਤੇ ਪੁਸਤਕਾਂ ਦਿੱਤੀਆਂ ਗਈਆਂ। ਇਹ ਜਾਣਕਾਰੀ ਇੱਥੇ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਦੇ ਪ੍ਰਧਾਨ ਅਤੇ ਉੱਘੇ ਨਿਬੰਧ ਲੇਖਕ ਡਾ. ਸੁਰਿੰਦਰ ਮੰਡ ਨੇ ਦਿੱਤੀ।

ਸਰਕਾਰੀ ਕਾਲਜ ਤਲਵਾੜਾ ਵਿਖੇ ਮਨੁੱਖੀ ਵਿਕਾਸ ਉਤਸਵ ਕਰਵਾਇਆ

ਤਲਵਾੜਾ, 21 ਅਕਤੂਬਰ: ਅੱਜ ਇੱਥੇ ਸਰਕਾਰੀ ਆਰਟਸ ਅਤੇ ਸਾਇੰਸ ਕਾਲਜ ਤਲਵਾੜਾ ਵਿਖੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ‘ਮਨੁੱਖੀ ਵਿਕਾਸ ਫ਼ੈਸਟੀਵਲ’ ਕਰਵਾਇਆ ਗਿਆ ਵਿਚ ਕੁੜੀਆਂ ਦਾ ਘਟਦਾ ਅਨੁਪਾਤ, ਨਸ਼ੇ ਅਤੇ ਭਰੂਣ ਹੱਤਿਆ ਵਿਰੁੱਧ ਅਤੇ ਖੇਤੀਬਾੜੀ ਦੇ ਆਧੁਨਿਕੀਕਰਨ ਬਾਰੇ ਵਿਸ਼ਾ ਮਾਹਿਰਾਂ ਵੱਲੋਂ ਖੋਜ ਭਰਪੂਰ ਚਰਚਾ ਕੀਤੀ ਗਈ। ਸਮਾਗਮ ਦਾ ਉਦਘਾਟਨ ਪ੍ਰਿੰਸੀਪਲ ਐਨ. ਡੀ. ਭਾਟੀਆ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਖੇਤੀ ਮਾਹਿਰ ਪ੍ਰੋ. ਦਲਜੀਤ ਸਿੰਘ, ਬੀ. ਬੀ. ਐਮ. ਬੀ. ਹਸਪਤਾਲ ਦੇ ਡਾ. ਅਮਰਜੀਤ ਸਿੰਘ, ਡਾ. ਸ਼ਾਲਿਨੀ, ਡਾ. ਚੱਡਾ, ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰੋ. ਅਜੀਤ ਸਿੰਘ, ਪ੍ਰੋ. ਸੁਸ਼ੀਲ ਨਰਾਇਣ ਵੱਲੋਂ ਵਿਦਿਆਰਥੀਆਂ ਨੂੰ ਸਬੰਧਤ ਵਿਸ਼ਿਆਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਪੋਸਟਰ ਬਣਾਉਣ, ਪੇਪਰ ਰੀਡਿੰਗ, ਕਵਿਤਾ ਉਚਾਰਨ ਆਦਿ ਮੁਕਾਬਲੇ ਕਰਵਾਏ ਗਏ। ਪੋਸਟਰ ਮੇਕਿੰਗ ਵਿਚ ਪਹਿਲਾ ਇਨਾਮ ਰਿਚਾ ਮਹਾਜਨ ਸਰਕਾਰੀ ਕਾਲਜ ਹੁਸ਼ਿਆਰਪੁਰ, ਦੂਜਾ ਸੁਖਦੀਪ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਤੀਜਾ ਇਨਾਮ ਪ੍ਰਭਜੋਤ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਜਿੱਤਿਆ ਜਦਕਿ ਪੇਪਰ ਰੀਡਿੰਗ ਮੁਕਾਬਲੇ ਵਿਚ ਪਹਿਲਾ ਇਨਾਮ ਪ੍ਰੀਤੀ ਭਾਟੀਆ, ਦੂਜਾ ਇਨਾਮ ਸੁਨੰਦਾ ਦੇਵੀ ਅਤੇ ਪਿੰਕੀ ਨੂੰ ਸਾਂਝਾ ਅਤੇ ਤੀਜਾ ਇਨਾਮ ਅਮਿਤ ਸ਼ਰਮਾ ਅਤੇ ਨਰਿੰਦਰ ਸਿੰਘ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ। ‘ਭਰੂਣ ਹੱਤਿਆ ਦੀ ਰੋਕਥਾਮ’ ਵਿਸ਼ੇ ਤੇ ਵਿਚਾਰ ਵਟਾਂਦਰਾ ਮੁਕਾਬਲਾ ਵਿਚ ਪਹਿਲਾ ਇਨਾਮ ਮੋਨਿਕਾ ਤੇ ਦੂਜਾ ਇਨਾਮ ਵੰਦਨਾ ਰਾਣੀ ਨੂੰ ਮਿਲਿਆ। ਕਵਿਤਾ ਉਚਾਰਣ ਵਿਚ ਨਰਿੰਦਰ ਸਿੰਘ, ਰੀਤਿਕਾ ਪੰਡਤ ਅਤੇ ਸੁਨੰਦਾ ਦੇਵੀ ਨੇ ਹਾਸਿਲ ਕੀਤਾ। ਪ੍ਰੋ. ਰਾਮ ਤੀਰਥ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਵਿਚ ਚੇਤਨਾ ਪੈਦਾ ਕਰਨ ਲਈ ਬੇਹੱਦ ਸਹਾਈ ਹੁੰਦੇ ਹਨ। ਮੰਚ ਸੰਚਾਲਨ ਰੁਪਾਲੀ ਵਰਮਾ ਨੇ ਕੀਤਾ। ਇਸ ਮੌਕੇ ਪ੍ਰੋ. ਹਰਸ਼ ਮਹਿਤਾ, ਡਾ. ਸੁਰਿੰਦਰ ਮੰਡ ਸਮੇਤ ਕਾਲਜ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

ਕਾਲਜ ਦੇ ਨਵੇਂ ਪ੍ਰਿੰਸੀਪਲ ਨੇ ਅਹੁਦਾ ਸੰਭਾਲਿਆ

ਤਲਵਾੜਾ, 15 ਅਕਤੂਬਰ:ਸ਼੍ਰੀ ਨਰੰਜਣ ਦਾਸ ਭਾਟੀਆ ਨੇ ਇੱਥੇ ਸਰਕਾਰੀ ਆਰਟਸ ਅਤੇ ਸਾਇੰਸ ਕਾਲਜ ਤਲਵਾੜਾ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਅਤੇ ਇਸ ਤੋਂ ਤੁਰੰਤ ਮਗਰੋਂ ਕਾਲਜ ਦੀ ਨਵੀਂ ਬਣ ਰਹੀ ਬਿਲਡਿੰਗ ਦਾ ਦੌਰਾ ਵੀ ਕੀਤਾ। ਪ੍ਰਿੰਸੀਪਲ ਭਾਟੀਆ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਕੋਮਲ ਕਲਾਵਾਂ ਵਿਭਾਗ ਤੋਂ ਪਦਉੱਨਤ ਹੋਣ ਤੇ ਪ੍ਰਿੰਸੀਪਲ ਬਣੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਸ਼ਿਆਰਪੁਰ ਜਿਲ੍ਹੇ ਦੇ ਜੰਮਪਲ ਹਨ ਅਤੇ ਉਨ੍ਹਾਂ ਆਪਣੀ ਗਰੈਜੁਏਸ਼ਨ ਤੱਕ ਪੜ੍ਹਾਈ ਸਰਕਾਰੀ ਕਾਲਜ ਟਾਂਡਾ ਉੜਮੜ ਅਤੇ ਪੋਸਟ ਗਰੈਜੁਏਸ਼ਨ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਅਤੇ 1979 ਤੋਂ ਹੁਸ਼ਿਆਰਪੁਰ ਵਿਖੇ ਬਤੌਰ ਫ਼ਾਈਨ ਆਰਟਸ ਵਿਭਾਗ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇਸ ਮੌਕੇ ਕਾਲਜ ਦੇ ਸੀਨੀਅਰ ਅਧਿਆਪਕ ਡਾ. ਹਰਸ਼ ਮਹਿਤਾ, ਡਾ. ਤਿਲਕ ਵਰਮਾ, ਪ੍ਰੋ. ਬਖਤਾਵਰ ਸਿੰਘ, ਪ੍ਰੋ. ਰਾਮ ਤੀਰਥ ਸਿੰਘ, ਪ੍ਰੋ. ਕਸ਼ਮੀਰੀ ਲਾਲ, ਪ੍ਰੋ. ਨਰੇਸ਼ ਡੋਗਰਾ ਆਦਿ ਹਾਜਰ ਸਨ।

ਸ. ਪਰਕਾਸ਼ ਸਿੰਘ ਬਾਦਲ 6 ਫ਼ਰਵਰੀ ਨੂੰ ਰੱਖਣਗੇ ਕਾਲਜ ਦਾ ਨੀਂਹ ਪੱਥਰ


ਤਲਵਾੜਾ, 26 ਜਨਵਰੀ: ਸਰਕਾਰੀ ਕਾਲਜ ਤਲਵਾੜਾ ਭਾਵੇਂ ਅਕਾਲੀ ਸਰਕਾਰ ਵੇਲੇ ਸਾਲ 1986 ਵਿਚ ਸ਼ੁਰੂ ਹੋ ਗਿਆ ਸੀ ਪਰੰਤੂ ਇਸ ਦੀ ਆਪਣੀ ਇਮਾਰਤ ਦਾ ਸੁਪਨਾ ਅੱਜ ਇੰਨੇ ਸਾਲਾਂ ਬਾਅਦ ਅਕਾਲੀ ਸਰਕਾਰ ਵੇਲੇ ਹੀ ਸਾਕਾਰ ਹੁੰਦਾ ਜਾਪਦਾ ਹੈ। 6 ਫ਼ਰਵਰੀ 2009 ਨੂੰ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਇਥੇ ਕਾਲਜ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਪਧਾਰ ਰਹੇ ਹਨ। ਉਹਨਾਂ ਦੀ ਤਲਵਾੜਾ ਫ਼ੇਰੀ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਤੇ ਆਸਾਂ ਵੇਖਣ ਨੂੰ ਮਿਲ ਰਹੀਆਂ ਹਨ। ਸਰਕਾਰੀ ਕਾਲਜ ਤਲਵਾੜਾ ਪੂਰੇ ਤਲਵਾੜਾ ਖੇਤਰ ਦੇ ਲੋਕਾਂ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਖੇਤਰ ਵਿਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਹੁਣ ਛੇਤੀ ਇਸ ਦੀ ਇਮਾਰਤ ਬਣਨ ਨਾਲ ਵਿਦਿਆਰਥੀਆਂ ਨੂੰ ਵਿਸ਼ਵ ਦੇ ਬਿਹਤਰੀਨ ਮਾਹੌਲ ਵਿਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਸੂਤਰਾਂ ਅਨੁਸਾਰ ਕਾਲਜ ਦੀ ਵਿਚਾਰ ਅਧੀਨ ਇਮਾਰਤ ਪੂਰੀ ਤਰਾਂ ਅਤੀ ਆਧੁਨਿਕ ਲੀਹਾਂ ਤੇ ਉਸਾਰੀ ਜਾਣ ਦੀ ਤਜਵੀਜ਼ ਹੈ ਜਿਸ ਨਾਲ ਸਰਕਾਰੀ ਕਾਲਜ ਤਲਵਾੜਾ ਸੂਬੇ ਤੇ ਮੋਹਰੀ ਕਾਲਜਾਂ ਵਿਚ ਆ ਖਲੋਵੇਗਾ। ਇਸ ਸ਼ਲਾਘਾਯੋਗ ਪ੍ਰਾਪਤੀ ਲਈ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਵੱਲੋਂ ਕੀਤੇ ਅਣਥੱਕ ਯਤਨਾਂ ਦੀ ਵੀ ਲੋਕਾਂ ਵੱਲੋਂ ਕਾਫ਼ੀ ਪ੍ਰਸੰਸਾ ਕੀਤੀ ਜਾ ਰਹੀ ਹੈ।
Visit College Website

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)