ਤਲਵਾੜਾ 27 ਜਨਵਰੀ: ਪ੍ਰਿੰਸੀਪਲ ਰਾਮ ਤੀਰਥ ਸਿੰਘ ਨੇ ਦੱਸਿਆ ਕਿ ਇਹ ਅਵਾਰਡ ਸਾਲ 2016 17 ਦੀਆਂ ਐਨ.ਸੀ.ਸੀ. ਦੀਆਂ ਗਤੀਵਿਧੀਆਂ ਅਤੇ ਕਾਲਜ ਦੇ ਏ.ਐਨ.ਓ. ਲੈਫਟੀਨੈਂਟ ਗੁਰਜਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਪਾਏ ਯੋਗਦਾਨ ਸਦਕਾ 12 ਪੰਜਾਬ ਐਨ.ਸੀ.ਸੀ. ਬਟਾਲੀਅਨ ਹੁਸ਼ਿਆਰਪੁਰ ਵਿਚੋਂ ਬੈਸਟ ਇੰਸਟੀਚੂਟ ਐਲਾਨਿਆ ਗਿਆ ਹੈ।
ਉਨਾ ਕਿਹਾ ਕਿ ਕਾਲਜ ਐਨ.ਸੀ.ਸੀ. ਨੇ 12 ਪੰਜਾਬ ਬਟਾਲੀਅਨ ਅਧੀਨ ਲਗਭਗ 31 ਵਿਦਿਅਕ ਸੰਸਥਾਵਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਗਰੁੱਪ ਹੈੱਡਕਵਾਟਰ ਵੱਲੋਂ 'ਹੈਟਕ ਸਰੋਵਰ ਪੋਰਟੀਕੋ' ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਗਰੁੱਪ ਕਮਾਂਡਰ ਬ੍ਰਿਗੇਡੀਅਰ ਆਈ.ਐਮ.ਸੀ. ਪਰਮਾਰ ਵੱਲੋਂ ਵਿਸ਼ੇਸ਼ ਤੌਰ ਤੇ ਕਾਲਜ ਦੇ ਪ੍ਰਿੰਸੀਪਲ ਰਾਮਤੀਰਥ ਸਿੰਘ ਅਤੇ ਏ.ਐਨ.ਓ. ਲੈਫਟੀਨੈਂਟ ਗੁਰਜਿੰਦਰ ਸਿੰਘ ਨੂੰ ਬੁਲਾ ਕੇ ਟਰਾਫੀ ਦੇ ਕੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 12 ਪੰਜਾਬ ਬਟਾਲੀਅਨ ਦੇ ਕਮਾਡਿੰਗ ਅਫਸਰ ਕਰਨਲ ਏ.ਕੇ.ਯਾਦਵ ਸਮੂਹ ਏ.ਐਨ.ਓ. ਗਰੁੱਪ ਹੈੱਡਕਵਾਟਰ ਅਧੀਨ ਆਉਂਦੇ ਸਮੂਹ ਐਨ.ਸੀ.ਸੀ. ਅਫਸਰ, ਸਟਾਫ ਅਤੇ ਕੈਡਿਟਸ ਹਾਜਰ ਸਨ।

No comments:
Post a Comment