ਤਲਵਾੜਾ, 1 ਜਨਵਰੀ : ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਵਿਸ਼ੇਸ਼ ਕਵੀ ਦਰਬਾਰ ਡਾ. ਸੁਰਿੰਦਰ ਮੰਡ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਦਾ ਸਿੱਧਾ ਪ੍ਰਸਾਰਣ ਹਰਬੰਸ ਹਿਉਂ ਅਤੇ ਹਰਿੰਦਰ ਸਿੰਘ ਬੀਸਲਾ ਵੱਲੋਂ ਰੇਡੀਓ ਚੜ੍ਹਦੀਕਲਾ ਅਮਰੀਕਾ ਤੋਂ ਕੀਤਾ ਗਿਆ।
ਇਸ ਕਵੀ ਦਰਬਾਰ ਵਿਚ ਡਾ. ਮੰਡ ਵੱਲੋਂ ਤਲਵਾੜਾ ਦੇ ਇਤਿਹਾਸਿਕ, ਭੂਗੋਲਿਕ ਤੇ ਸੈਲਾਨੀਆਂ ਦੀ ਖਿੱਚ ਦੇ ਕੇਂਦਰਾਂ ਉੱਤੇ ਰੌਸ਼ਨੀ ਪਾਈ ਗਈ। ਕਵਿਤਾਵਾਂ ਦੇ ਦੌਰ ਵਿਚ ਜਨਾਬ ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਰਾਜਿੰਦਰ ਮਹਿਤਾ, ਅਨੁਰਾਧਾ ਕਾਫਿਰ, ਜਸਵੀਰ ਕੌਰ ਜੱਸ, ਹੈਰੀ ਰੰਧਾਵਾ, ਧਿਆਨ ਸਿੰਘ ਚੰਦਨ, ਹਰਸ਼ਵਿੰਦਰ ਕੌਰ, ਸੁਰਿੰਦਰ ਸਿੰਘ ਤਲਵਾੜਾ, ਪਰਮਜੀਤ ਸਿੰਘ ਪੰਮਾ, ਮਦਨ ਲਾਲ ਆਦਿ ਨੇ ਦੇਸ਼ ਪਿਆਰ, ਸਮਾਜਿਕ ਸਰੋਕਾਰਾਂ, ਮਾਨਵੀ ਸੰਵੇਦਨਾਵਾਂ ਆਦਿ ਵਿਸ਼ਿਆਂ ਉੱਤੇ ਆਪੋ ਆਪਣੇ ਦਿਲਕਸ਼ ਅੰਦਾਜ਼ ਵਿਚ ਰੇਡੀਓ ਤੇ ਰਚਨਾਵਾਂ ਪੜ੍ਹੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਵਰਨ ਸ਼ਰਮਾ, ਰਾਜਿੰਦਰ ਸਿੰਘ, ਵਿਪਨ ਸਲਗੋਤਰਾ, ਪ੍ਰਭਾਤ ਸਿੰਘ, ਯੋਗੇਸ਼ਵਰ ਸਲਾਰੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

No comments:
Post a Comment