ਹੁਸ਼ਿਆਰਪੁਰ, 20 ਜਨਵਰੀ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੋਟਰਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਲਈ ਜਿਥੇ ਬਬਲੀ ਅੰਟੀ ਦੇ ਵੀਡੀਓ ਕਲਿੱਪ ਰਾਹੀਂ ਸਵੀਪ ਪ੍ਰੋਗਰਾਮ ਤਹਿਤ ਜਾਗਰੂਕਤਾ ਲਿਆਂਦੀ ਗਈ ਹੈ, ਉਥੇ ਹੁਸ਼ਿਆਰ ਸਿੰਘ ਦੇ ਜਾਰੀ ਕੀਤੇ ਗਏ ਮਾਸਕੋਟਸ ਵੋਟਰਾਂ ਅਤੇ ਨੌਜਵਾਨਾਂ ਦੇ ਲਈ ਵਿਸੇਸ਼ ਖਿੱਚ ਦਾ ਕੇਂਦਰ ਰਹੇ ਹਨ। ਹੁਣ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਕ ਹੋਰ ਮੁੱਖ ਉਪਰਾਲਾ ਕਰਦੇ ਹੋਏ ਜ਼ਿਲ੍ਹੇ ਦੀਆਂ 34 ਦੇ ਕਰੀਬ ਗੈਸ ਏਜੰਸੀਆਂ ਵਲੋਂ ਦਿੱਤੇ ਜਾਣ ਵਾਲੇ ਗੈਸ ਸਲੰਡਰਾਂ ਦੇ ਉਪਰ ਵਿਸ਼ੇਸ਼ ਵੋਟਰ ਜਾਗਰੂਕਤਾ ਸਟਿਕਰ ਲਗਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੈਸ ਸਲੰਡਰਾਂ 'ਤੇ ਵੋਟਰ ਜਾਗਰੂਕਤਾ ਸਬੰਧੀ ਸਟਿਕਰ ਲਗਾ ਕੇ ਰਸਮੀ ਤੌਰ 'ਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਸਬੰਧੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ। ਸਵੀਪ ਪ੍ਰੋਗਰਾਮ ਤਹਿਤ ਜਿਥੇ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ 'ਤੇ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ ਹੈ, ਉਥੇ ਅੱਜ ਸਲੰਡਰਾਂ 'ਤੇ ਵਿਸ਼ੇਸ਼ ਸਟਿਕਰ ਲਗਾ ਕੇ 'ਤੁਹਾਡੀ ਵੋਟ, ਤੁਹਾਡੀ ਤਾਕਤ' ਅਤੇ 4 ਫਰਵਰੀ ਨੂੰ ਆਪਣਾ ਕੀਮਤੀ ਵੋਟ ਜ਼ਰੂਰ ਪਾਓ ਦੇ ਸਲੋਗਨ ਤਹਿਤ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕ ਵਿਸ਼ੇਸ਼ ਕੈਲੰਡਰ ਜਾਰੀ ਕਰਕੇ 'ਵੋਟ ਉਮਰ ਨਾਲ ਨਹੀਂ, ਜ਼ਜਬੇ ਨਾਲ ਪਾਈ ਜਾਂਦੀ ਹੈ', 'ਆਪਣਾ ਮਨ ਸੋਚ ਸਮਝ ਕੇ ਬਣਾਓ', ਜੇਕਰ ਕੋਈ ਉਮੀਦਵਾਰ ਨਹੀਂ ਪਸੰਦ ਤਾਂ ਨੋਟਾ ਨੂੰ ਦਬਾਓ', ਆਪਣੇ ਵੋਟ ਐਵੇਂ ਨਾ ਗਵਾਓ, 'ਉਮੀਦਵਾਰ ਨੂੰ ਜਾਣ-ਪਹਿਚਾਣ ਕੇ ਹੀ ਵੋਟ ਪਾਓ', ਇਸ ਵਾਰ ਪਾਰਦਰਸ਼ਤਾ ਨੂੰ ਹੋਰ ਵਧਾਵਾਂਗੇ, 'ਤੁਹਾਡਾ ਵੋਟ ਕਿਸ ਨੂੰ ਪਿਆ ਵੀਵੀਪੈਟ 'ਤੇ ਤੁਹਾਨੂੰ ਦਿਖਾਵਾਂਗੇ', 'ਮੈਂ ਆਪਣਾ ਫਰਜ਼ ਨਿਭਾਵਾਂਗਾ, ਦੇਸ਼ ਦੀ ਤਰੱਕੀ ਲਈ ਆਪਣਾ ਵੋਟ ਜ਼ਰੂਰ ਪਾਵਾਂਗਾ' ਦੇ ਸਲੋਗਨਾਂ ਦੇ ਨਾਲ ਵੋਟ ਦਾ ਇਸਤੇਮਾਲ ਕਰਨ ਦੇ ਲਈ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ ਸੀ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ-2017 ਲਈ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕੀਤਾ ਜਾਵੇ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ, ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਜਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਸੁਰਜੀਤ ਗੈਸ ਏਜੰਸੀ ਦੇ ਮਾਲਕ ਅਤੇ ਪ੍ਰਧਾਨ ਜ਼ਿਲ੍ਹਾ ਗੈਸ ਏਜੰਸੀ ਐਸੋਸੀਏਸ਼ਨ ਮੈਡਮ ਡੋਲੀ, ਇੰਸਪੈਕਟਰ ਸ੍ਰੀ ਮਨੀਸ਼ ਬਸੀ ਵੀ ਮੌਜੂਦ ਸਨ।

No comments:
Post a Comment