-ਸਮਾਜ 'ਚ ਲੜਕੀਆਂ ਨੂੰ ਆਪਣੀ ਹੋਂਦ ਮਜ਼ਬੂਤ ਕਰਨ ਲਈ ਸਿੱਖਿਅਤ ਹੋਣਾ ਬਹੁਤ ਜ਼ਰੂਰੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 27 ਜਨਵਰੀ: ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੇ ਵਿੱਤੀ ਅੰਸ਼ਦਾਨ ਲਈ ਲਗਾਏ ਗਏ ਰੈਡ ਕਰਾਸ ਮੇਲੇ ਵਿੱਚ ਲੱਕੀ ਡਰਾਅ ਕੱਢੇ ਗਏ ਸਨ। ਉਨ੍ਹਾਂ ਦੱਸਿਆ ਕਿ ਕੱਢੇ ਗਏ ਲੱਕੀ ਡਰਾਅ ਅਨੁਸਾਰ ਜੇਤੂਆਂ ਵਿੱਚ ਪਹਿਲਾ ਇਨਾਮ 1 ਸਕੂਟੀ ਲੱਕੀ ਕੂਪਨ ਨੰ: 372, ਦੂਜਾ ਇਨਾਮ ਲੈਪਟਾਪ-2 ਲੱਕੀ ਕੂਪਨ ਨੰ: 1309 ਅਤੇ 129437, ਤੀਜਾ ਇਨਾਮ ਮੋਬਾਇਲ-10 ਲੱਕੀ ਕੂਪਨ ਨੰ: 44714, 136871, 194123, 192513, 50056, 6128, 17523, 1736, 22288, 40235, ਚੌਥਾ ਇਨਾਮ ਟੈਬਸ-5 ਲੱਕੀ ਕੂਪਨ ਨੰ: 128501, 22079, 36035, 64243, 137399, ਪੰਜਵਾਂ ਇਨਾਮ ਸਾਇੰਟੀਫਿਕ ਕੈਲਕੂਲੇਟਰ-10 ਲੱਕੀ ਕੂਪਨ ਨੰ: 137172, 6986, 130711, 137526, 6998, 8035, 3427, 192005, 56785, 51658, ਛੇਵਾਂ ਇਨਾਮ ਹਾਟਕੇਸ-10 ਲੱਕੀ ਕੂਪਨ ਨੰ: 1345, 33197,133392, 121653, 130040, 50396, 6555, 185227, 18189, 28987 ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਤੋਂ ਹੋਣ ਵਾਲੀ ਆਮਦਨ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਜਿਵੇਂ ਕਿਡਨੀ ਫੇਲ, ਗਰੀਬ ਮਰੀਜ਼ਾਂ ਦੇ ਮੁਫ਼ਤ ਡਾਇਲਸਿਸ, ਗਰੀਬ ਮਰੀਜਾਂ ਨੂੰ ਦਵਾਈਆਂ, ਅੰਗਹੀਣ/ਅਪੰਗ ਵਿਅਕਤੀਆਂ ਨੂੰ ਟਰਾਈ ਸਾਈਕਲਾਂ/ਵੀਲ੍ਹ ਚੇਅਰਾਂ/ਬਨਾਵਟੀ ਅੰਗਾਂ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਆਦਿ ਲਈ ਵਰਤਿਆ ਜਾਵੇਗਾ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਰੈਡ ਕਰਾਸ ਮੇਲੇ ਵਿੱਚ ਜਨਤਾ ਦਾ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ।
ਉਧਰ ਦੂਜੇ ਪਾਸੇ ਕੌਮੀ ਬਾਲੜੀ ਦਿਵਸ ਵੀ ਰਿਆਤ ਬਾਹਰਾ ਕਾਲਜ ਵਿਖੇ ਮਨਾਇਆ ਗਿਆ ਸੀ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿੱਚ ਲੜਕੀਆਂ ਨੂੰ ਆਪਣੀ ਹੋਂਦ ਮਜਬੂਤ ਕਰਨ ਲਈ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ, ਤਾਂ ਹੀ ਲੜਕੀਆਂ ਭਾਰਤ ਗਣਰਾਜ ਅੰਦਰ ਲੋਕਤੰਤਰ ਨੂੰ ਮਜਬੂਤ ਕਰਨ ਵਿੱਚ ਵਧੀਆ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਇਕ ਐਸਾ ਮਾਧਿਅਮ ਹੈ, ਜਿਸ ਨਾਲ ਔਰਤ ਸਮਾਜ ਵਿੱਚ ਆਰਥਿਕ ਪੱਖੋਂ ਮਜਬੂਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੌਮੀ ਬਾਲੜੀ ਹਫ਼ਤੇ ਸਬੰਧੀ ਬਲਾਕ ਪੱਧਰ ਅਤੇ ਪਿੰਡ ਪੱਧਰ 'ਤੇ ਸਮਾਰੋਹ ਕਰਵਾਏ ਜਾ ਰਹੇ ਹਨ, ਤਾਂ ਜੋ ਲੋਕਾਂ ਵਿੱਚ ਆਪਣੀਆ ਬੇਟੀਆਂ ਪ੍ਰਤੀ ਸਨੇਹ ਹੋਰ ਵੱਧ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਲੜਕੀਆਂ ਦੇ ਹੱਕਾਂ ਅਤੇ ਕੇਸਾਂ ਪ੍ਰਤੀ ਵਿਸ਼ੇਸ਼ ਤੌਰ 'ਤੇ ਤਰਜ਼ੀਹ ਦੇ ਕੇ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਸ੍ਰੀ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਰਿਆਤ ਬਾਹਰਾ ਗਰੁੱਪ ਵਲੋਂ ਚਲਾਈਆਂ ਜਾ ਰਹੀਆ ਸੰਸਥਾਵਾਂ ਵਿੱਚ ਵਿੱਦਿਆ ਹਾਸਲ ਕਰ ਰਹੀਆਂ ਲੜਕੀਆਂ ਨੂੰ ਵਿਸ਼ੇਸ਼ ਵਿੱਤੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਤਾਂ ਕਿ ਲੜਕੀਆਂ ਆਪਣੀ ਮਰਜੀ ਅਨੁਸਾਰ ਉਚੇਰੀ ਵਿੱਦਿਅਕ ਯੋਗਤਾ ਹਾਸਲ ਕਰ ਸਕਣ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ: ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੀਆਂ ਵਿਦਿਆਰਥਣਾਂ ਵਲੋਂ ਦੇਸ਼ ਭਗਤੀ, ਸਭਿਆਚਾਰ, ਸਿੱਖਿਅਤ ਅਤੇ ਲੜਕੀਆਂ ਦੇ ਵਿਕਾਸ ਨਾਲ ਸਬੰਧਤ ਪੇਸ਼ ਕੀਤੀਆਂ ਗਈਆਂ ਪੇਸ਼ਕਾਰੀਆਂ ਨੂੰ ਵੀ ਸਲਾਹਿਆ ਗਿਆ।

No comments:
Post a Comment