ਹੁਸ਼ਿਆਰਪੁਰ, 30 ਜਨਵਰੀ: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਫੇਜ਼ ਤਿੰਨ ਦੀ ਡਿਜੀਟਾਈਜੇਸ਼ਨ ਪ੍ਰਕਿਰਿਆ ਦੇ ਰਹਿ ਗਏ ਇਲਾਕਿਆਂ ਦੇ ਸਿਗਨਲ ਐਨਾਲਾਗ ਤੋਂ ਡਿਜੀਟਲ ਕਰਨ ਵਾਸਤੇ ਨਿਰਧਾਰਤ ਕੀਤੀ ਗਈ ਆਖਰੀ ਤਾਰੀਖ ਅੱਜ 31 ਜਨਵਰੀ 2017 ਨੂੰ ਸਮਾਪਤ ਹੋ ਰਹੀ ਹੈ। ਇਸ ਦੇ ਤਹਿਤ ਫੇਜ਼ ਤਿੰਨ ਡਿਜੀਟਾਈਜੇਸ਼ਨ ਪ੍ਰਕ੍ਰਿਆ ਤਹਿਤ ਸਾਰੇ ਸ਼ਹਿਰੀ ਖੇਤਰਾਂ ਵਿੱਚ ਐਸ ਟੀ ਬੀ ਬਾਕਸ ਲੱਗ ਜਾਣੇ ਚਾਹੀਦੇ ਹਨ। ਇਸ ਸਮੇਂ ਸੀਮਾ ਤੋਂ ਬਾਅਦ ਇਸ ਪ੍ਰਕ੍ਰਿਆ ਨੂੰ ਸਿਰੇ ਚੜ੍ਹਾਉਣ ਲਈ ਕੋਈ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਕੇਬਲ ਟੀ.ਵੀ. ਡਿਜੀਟਾਈਜੇਸ਼ਨ ਜਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੇ ਨੋਡਲ ਅਫ਼ਸਰ-ਕਮ- ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ 'ਦ ਕੇਬਲ ਟੈਲੀਵਿਜ਼ਨ ਨੈਟਵਰਕਸ (ਰੈਗੂਲੇਸ਼ਨ) ਸੋਧ ਐਕਟ ਨੂੰ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ ਕੇਂਦਰੀ ਸੂਚਨਾ ਤੇ ਪ੍ਰਸਾਰ ਮੰਤਰਾਲਾ ਵਲੋਂ ਕੇਬਲ ਟੀ.ਵੀ. ਡਿਜੀਟਾਈਜੇਸ਼ਨ ਪ੍ਰੋਗਰਾਮ ਅਧੀਨ ਐਨਾਲਾਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨ ਲਈ ਨਿਰਧਾਰਿਤ ਮਿਆਦ (ਸਮਾਂ ਸੀਮਾ) ਵਿੱਚ ਵਾਧਾ ਕੀਤਾ ਗਿਆ ਸੀ। ਉਨ੍ਹਾਂ ਦੱÎਸਿਆ ਕਿ ਫੇਜ਼ ਤਿੰਨ ਦੀ ਡਿਜੀਟਾਈਜੇਸ਼ਨ ਪ੍ਰਕਿਰਿਆ ਦੇ ਰਹਿ ਗਏ ਇਲਾਕਿਆਂ ਦੇ ਸਿਗਨਲ ਐਨਾਲਾਗ ਤੋਂ ਡਿਜੀਟਲ ਕਰਨ ਵਾਸਤੇ ਕੇਬਲ ਟੀ.ਵੀ. ਡਿਜੀਟਾਈਜੇਸ਼ਨ ਸਬੰਧੀ ਨਿਸ਼ਚਿਤ ਕੀਤੇ ਗਏ ਟੀਚੇ ਮਿਥੇ ਸਮੇਂ ਅੰਦਰ ਪੂਰੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਚੌਥੇ ਫੇਜ਼ ਵਿੱਚ ਬਾਕੀ ਸਾਰੇ ਇਲਾਕਿਆਂ ਵਿੱਚ ਸਿਗਨਲ ਡਿਜੀਟਲ ਕਰਨ ਦੀ ਮਿਤੀ 31 ਦਸੰਬਰ 2016 ਦੀ ਮਿਆਦ ਨੂੰ ਵਧਾ ਕੇ 31 ਮਾਰਚ 2017 ਤੱਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕੇਬਲ ਅਪਰੇਟਰ ਮਿੱਥੀ ਸਮਾਂ ਸੀਮਾ ਤੱਕ ਜ਼ਿਲ੍ਹੇ ਵਿੱਚ ਚੱਲ ਰਹੇ ਐਨਾਲਾਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨਾ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਇਸ ਨੂੰ ਅਮਲੀ ਰੂਪ ਦੇਣ ਲਈ ਜ਼ਿਲ੍ਹਾ ਪੱਧਰ 'ਤੇ ਕੇਬਲ ਡਿਜੀਟਾਈਜ਼ੇਸ਼ ਮੋਨੀਟਰਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਸਮੇਂ-ਸਮੇਂ ਬੈਠਕਾਂ ਕਰਕੇ ਕਮੇਟੀ ਮੈਂਬਰਾਂ ਤੋਂ ਕੇਬਲ ਟੀ.ਵੀ. ਡਿਜੀਟਾਈਜੇਸ਼ਨ ਸਬੰਧੀ ਸੁਝਾਅ ਵੀ ਲਏ ਜਾਂਦੇ ਹਨ। ਉਨ੍ਹਾਂ ਨੇ ਸਮੂਹ ਕੇਬਲ ਅਪਰੇਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਤੈਅ ਕੀਤੀ ਗਈ ਸਮੇਂ ਸੀਮਾ ਅੰਦਰ ਸਾਰੇ ਸੈਟਅਪ ਬਾਕਸ ਲਗਾਉਣ ਨੂੰ ਯਕੀਨੀ ਬਣਾਉਣ।

No comments:
Post a Comment