-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਕਾਰਵਾਈ
ਹੁਸ਼ਿਆਰਪੁਰ, 17 ਜਨਵਰੀ: ਆਬਕਾਰੀ ਤੇ ਕਰ ਕਮਿਸ਼ਨਰ ਵਿਭਾਗ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਏ.ਬੀ. ਸ਼ੂਗਰ (ਲਿਮ:) ਦਸੂਹਾ ਦੀ ਅਚਨਚੇਤ ਚੈਕਿੰਗ ਕਰਕੇ ਸਾਲ 2011-12 ਤੋਂ 2014-2015 ਦੇ ਸਮੇਂ ਦੌਰਾਨ ਬਣੇ ਵਾਧੂ ਲੇਬਲਾਂ ਨੂੰ ਨਸ਼ਟ ਕੀਤਾ ਗਿਆ, ਤਾਂ ਜੋ ਸ਼ਰਾਬ ਦੀ ਤਸਕਰੀ ਬਿਨਾਂ ਕਿਸੇ ਰਿਕਾਰਡ ਤੋਂ ਨਾ ਹੋ ਸਕੇ ਅਤੇ ਹੋਰ ਕਿਸੇ ਰਾਜ ਵਿੱਚ ਵੀ ਇਨ੍ਹਾਂ ਲੇਬਲਾਂ ਦਾ ਪ੍ਰਯੋਗ ਨਾ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਹਰਦੀਪ ਭਾਂਵਰਾ ਨੇ ਦੱਸਿਆ ਕਿ ਮਾਡਲ ਕੋਡਲ ਆਫ਼ ਕਨਡਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗਠਿਤ ਕੀਤੀ ਗਈ ਕਮੇਟੀ ਵਲੋਂ ਇਹ ਕਾਰਵਾਈ ਕਰਦੇ ਹੋਏ ਏ.ਬੀ. ਸ਼ੂਗਰ (ਲਿਮ:) ਦਸੂਹਾ ਦੇ ਹੋਲੋਗਰਾਮ/ਐਕਸਾਈਜ਼ ਐਡਹੈਸੀਵ ਲੇਬਲਾਂ ਨੂੰ ਮੁੱਖ ਦਫ਼ਤਰ ਦੀ ਪ੍ਰਵਾਨਗੀ ਲੈਣ ਉਪਰੰਤ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ-ਨਾਲ ਡਿਸਟਿਲਰੀ ਵਿੱਚ ਲੱਗੇ ਕੈਮਰਿਆਂ ਦਾ ਵੀ ਮੁਆਇਨਾ ਕੀਤਾ ਗਿਆ ਅਤੇ ਐਲ-1 ਮੈਸ ਗੌਰਵ ਵਾਈਨਜ਼ ਅਤੇ ਐਲ-13 ਮੈਸ ਮਾਲਬਰੋਜ ਇੰਟਰਨੈਸ਼ਨਲ ਦੀ ਚੈਕਿੰਗ ਕਰਕੇ ਫਿਜੀਕਲ ਵੈਰੀਫਿਕੇਸ਼ਨ ਵੀ ਕੀਤੀ ਗਈ। ਚੈਕਿੰਗ ਦੌਰਾਨ ਇਨ੍ਹਾਂ ਥਾਵਾਂ ਦੇ ਸਾਹਮਣੇ ਲਗਾਏ ਸੀ.ਸੀ. ਟੀ.ਵੀ. ਕੈਮਰਿਆਂ ਨੂੰ ਵੀ ਚੈਕ ਕੀਤਾ ਗਿਆ ਅਤੇ ਬਿਜਲੀ ਜਾਣ ਦੀ ਸੂਰਤ ਵਿੱਚ ਇਨ੍ਹਾਂ ਕੈਮਰਿਆਂ ਨੂੰ ਚਾਲੂ ਰੱਖਣ ਲਈ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ 'ਤੇ ਆਬਕਾਰੀ ਤੇ ਕਰ ਅਫ਼ਸਰ-ਕਮ-ਇੰਚਾਰਜ ਮੈਸ ਏ.ਬੀ. ਸ਼ੂਗਰ (ਲਿਮ:) ਮਨਮੋਹਨ ਕੁਮਾਰ, ਮੈਨੇਜਰ ਐਸ.ਕੇ. ਗੁਪਤਾ, ਆਬਕਾਰੀ ਤੇ ਕਰ ਅਫ਼ਸਰ ਪਰਮਜੀਤ ਸਿੰਘ ਅਤੇ ਰਾਜੇਸ਼ ਸ਼ਰਮਾ ਸਮੇਤ ਸਟਾਫ਼ ਮੈਂਬਰ ਮੌਜੂਦ ਸਨ।

No comments:
Post a Comment