Showing posts with label BBMB. Show all posts
Showing posts with label BBMB. Show all posts

ਬੀ. ਬੀ. ਐਮ. ਬੀ. ਵਿੱਚ ਹਿੰਦੀ ਦਿਵਸ ਮਨਾਇਆ

ਤਲਵਾੜਾ, 15 ਸਤੰਬਰ: ਭਾਖੜਾ ਬਿਆਸ ਪ੍ਰਬੰਧਕ ਬੋਰਡ (BBMB) ਵੱਲੋਂ ਹਿੰਦੀ ਦਿਵਸ ਮਨਾਇਆ ਗਿਆ।
ਇਸ ਮੌਕੇ ਕਰਮਚਾਰੀਆਂ ਦੇ ਹਿੰਦੀ ਲੇਖਣ ਮੁਕਾਬਲੇ ਕਰਵਾਏ ਗਏ ਅਤੇ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜ. ਕੇ. ਕੇ. ਸ਼ਰਮਾ ਤੋਂ ਇਲਾਵਾ ਜੇ. ਬੀ. ਵਰਮਾ, ਸਤਨਾਮ ਸਿੰਘ, ਆਰ. ਸੀ. ਚੌਧਰੀ, ਬੱਚੂ ਸਿੰਘ ਬਘੌਰ, ਪ੍ਰਭਜੋਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਬੀ. ਬੀ. ਐੱਮ. ਬੀ. ਦਾ ਸਥਾਪਨਾ ਦਿਵਸ ਮਨਾਇਆ

ਸਿੰਚਾਈ ਤੇ ਊਰਜਾ ਉਤਪਾਦਨ ਦੇ ਖੇਤਰ ਵਿੱਚ ਬੀ. ਬੀ. ਐੱਮ. ਬੀ. ਮੋਹਰੀ: ਡੀ. ਕੇ. ਸ਼ਰਮਾ
ਤਲਵਾੜਾ, 18 ਮਈ : ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐੱਮ. ਬੀ.) ਵੱਲੋਂ ਆਪਣਾ 42ਵਾਂ ਸਥਾਪਨਾ ਦਿਵਸ ਇੱਥੇ ਕਮਿਊਨਿਟੀ ਹਾਲ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਜਿਸ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਇੰਜ. ਡੀ. ਕੇ. ਸ਼ਰਮਾ ਚੇਅਰਮੈਨ ਬੀ. ਬੀ. ਐੱਮ. ਬੀ. ਨੇ ਕਿਹਾ ਕਿ ਬੋਰਡ ਅਧੀਨ ਪ੍ਰਾਜੈਕਟਾਂ ਦੀ ਸ਼ਾਨਦਾਰ ਕਾਰਗੁਜਾਰੀ ਸਦਕਾ ਉਹ ਸਿੰਚਾਈ ਅਤੇ ਊਰਜਾ ਉਤਪਾਦਨ ਖੇਤਰ ਵਿਚ ਮੋਹਰੀ ਬਣ ਕੇ ਉੱਭਰ ਰਿਹਾ ਹੈ। ਉਨ੍ਹਾਂ ਸਮਾਗਮ ਤੋਂ ਪਹਿਲਾਂ ਪੌਂਗ ਡੈਮ ਉੱਤੇ ਸਥਿਤ ਸ਼ਹੀਦ ਸਮਾਰਕ ਡੈਮ ਦੀ ਉਸਾਰੀ ਦੌਰਾਨ ਜਾਨਾਂ ਦੇਣ ਵਾਲੇ ਸ਼ਹੀਦ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਲਈ 131 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ, ਸੋਨ ਤਮਗਿਆਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮੈਂਬਰ ਸਿੰਚਾਈ ਇੰਜੀ. ਐੱਸ. ਕੇ. ਸ਼ਰਮਾ ਵੱਲੋਂ ਬਿਆਸ ਡੈਮ ਦੀ ਰਿਕਾਰਡ ਸਮੇਂ ਵਿਚ ਕੀਤੀ ਮੁਰੰਮਤ ਦੀ ਸ਼ਲਾਘਾ ਕੀਤੀ।
ਡਾ਼ ਅਮਰਜੀਤ ਅਨੀਸ ਵੱਲੋਂ ਪੇਸ਼ ਤਰੰਨੁਮ ਸ਼ਾੲਿਰੀ ਨੂੰ ਖੂਬ ਪਸੰਦ ਕੀਤਾ  ਗਿਅਾ ਅਤੇ ੳੁਸਤਾਦ ਬੀ ਐੱਸ ਨਾਰੰਗ ਦੇ ਸ਼ਾਗਿਰਦ ਅਨਿਲ ਮਾਹੀ ਵੱਲੋ ਪੇਸ਼ ਗੀਤ 'ਅਾਸ਼ਕਾਂ ਦੀ ਕਾਹਦੀ  ਜਿੰਦਗੀ'ਨੂੰ ਭਰਪੂਰ ਵਾਹਵਾਹੀ ਮਿਲੀ।ਇਸ ਮੌਕੇ ਬੀ. ਬੀ. ਐੱਮ. ਬੀ. ਡੀ. ਏ. ਵੀ. ਪਲਬਿਕ ਸਕੂਲ ਤਲਵਾੜਾ ਦੇ ਵਿਦਿਆਰਥੀਆਂ ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਡੋਗਰੀ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਚੇਅਰਮੈਨ ਡੀ. ਕੇ. ਸ਼ਰਮਾ ਵੱਲੋਂ ਬੱਚਿਆਂ ਨੂੰ ਨਗਦ ਇਨਾਮ ਤਕਸੀਮ ਕੀਤੇ ਗਏ। ਇੰਜੀ. ਤਰੁਣ ਅਗਰਵਾਲ ਸਕੱਤਰ ਬੀ. ਬੀ. ਐੱਮ. ਬੀ. ਵੱਲੋਂ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜੀ. ਵੀ. ਐੱਨ. ਕਾਲੜਾ ਮੈਂਬਰ ਊਰਜਾ, ਇੰਜੀ. ਐੱਸ. ਕੇ. ਸ਼ਰਮਾ ਮੈਂਬਰ ਸਿੰਚਾਈ, ਭਾਰਤ ਭੂਸ਼ਣ ਵਿੱਤੀ ਸਲਾਹਕਾਰ ਤੇ ਮੁੱਖ ਲੇਖਾਕਾਰ, ਇੰਜੀ. ਤਰਲੋਚਨ ਸਿੰਘ ਚੀਫ਼ ਬਿਆਸ ਡੈਮ, ਇੰਜੀ. ਕੇ. ਕੇ. ਸੂਦ, ਇੰਜੀ. ਅਨਿਲ ਗੌਤਮ ਆਦਿ ਸਮੇਤ ਬੀ. ਬੀ. ਐੱਮ. ਬੀ. ਦੇ ਵੱਖ ਵੱਖ ਪ੍ਰਾਜੈਕਟਾਂ ਅਤੇ ਬੋਰਡ ਸਕੱਤਰੇਤ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।ਚੇਅਰਮੈਨ ਇੰਜੀ. ਡੀ. ਕੇ. ਸ਼ਰਮਾ ਬੀ. ਬੀ. ਐੱਮ. ਬੀ. ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਇੰਜੀ. ਕੇ. ਕੇ. ਸੂਦ ਨੂੰ ਸਨਮਾਨਿਤ ਕਰਦੇ ਹੋਏ। 

ਬੀ.ਬੀ.ਐਮ.ਬੀ. ਤਲਵਾੜਾ ਵੱਲੋਂ ਗਣਤੰਤਰ ਦਿਵਸ ਮਨਾਇਆ

ਤਲਵਾੜਾ 26 ਜਨਵਰੀ: ਤਲਵਾੜਾ ਦੇ ਕਮਿਊਨਿਟੀ ਹਾਲ ਵਿਖੇ ਸ਼੍ਰੀ ਸੁਰੇਸ਼ ਕੁਮਾਰ ਕਪੂਰੀਆ ਚੀਫ ਇੰਜੀਨਿਅਰ ਬਿਆਸ ਡੈਮ ਨੇ ਝੰਡਾ ਚੜਾ ਕੇ ਗਣਤੰਤਰ ਦਿਵਸ ਦੀ ਰਸਮ ਅਦਾ ਕੀਤੀ।
ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਬੀ.ਬੀ.ਐਮ.ਬੀ. ਦੀ ਸੀਨੀਅਰ ਅਧਿਕਾਰੀ ਅਤੇ ਮੁਲਾਜਮ ਹਾਜਰ ਸਨ।

ਖੇਡਾਂ ਨੌਜਵਾਨਾਂ ਦੇ ਸ਼ਖਸ਼ੀ ਵਿਕਾਸ ਲਈ ਜਰੂਰੀ : ਜੋਗਿੰਦਰਪਾਲ ਛਿੰਦਾ


  • ਜਿਲ੍ਹਾ ਵਾਲੀਬਾਲ ਚੈਂਪੀਅਨਸ਼ਿਪ ਦਾ ਉਦਘਾਟਨ
ਤਲਵਾੜਾ, 19 ਅਕਤੂਬਰ: ਖੇਡਾਂ ਨੌਜਵਾਨਾਂ ਦੀ ਸ਼ਖਸ਼ੀਅਤ ਦੇ ਵਿਕਾਸ ਲਈ ਬੇਹੱਦ ਜਰੂਰੀ ਹਨ।
ਜੋਗਿੰਦਰਪਾਲ ਛਿੰਦਾ ਐਮ. ਸੀ. ਤਲਵਾੜਾ ਨੇ ਸਟਾਫ਼ ਕਲੱਬ ਸਲਾਨਾ ਮੇਲੇ ਵਿਚ ਜਿਲ੍ਹਾ ਵਾਲੀਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਮੌਕੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਲਗਾਤਾਰ ਇੱਕ ਦਹਾਕੇ ਤੋਂ ਵੱਧ ਮਿਆਰੀ ਖੇਡ ਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੋੜ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਜਿਕਰਯੋਗ ਹੈ ਕਿ ਵਾਲੀਬਾਲ ਚੈਂਪੀਅਨਸ਼ਿਪ ਵਿਚ ਮੁੰਡੇ ਅਤੇ ਕੁੜੀਆਂ ਦੀਆਂ 16 ਟੀਮਾਂ ਭਾਗ ਲੈ ਰਹੀਆਂ ਹਨ। ਇਸ ਤੋਂ ਇਲਾਵਾ ਬੈਡਮਿੰਟਨ ਸਬ-ਜੂਨੀਅਰ ਮੁਕਾਬਲੇ ਵਿਚ ਸੁੰਦਰਦੀਪ ਜੇਤੂ ਰਿਹਾ ਜਦਕਿ ਜਤਿਨ ਦੂਜੇ ਸਥਾਨ ਤੇ ਰਿਹਾ। ਬੈਡਮਿੰਟਨ ਜੂਨੀਅਰ ਮੁਕਾਬਲੇ ਵਿਚ ਹਰਮਿੰਦਰ ਮੋਗਲੀ ਪਹਿਲੇ ਅਤੇ ਚਰਨਜੀਤ ਸਿੰਘ ਗੜ੍ਹਦੀਵਾਲਾ ਦੂਜੇ ਨੰਬਰ ਤੇ ਰਹੇ। ਬੈਡਮਿੰਅਨ ਡਬਲਜ਼ ਮੁਕਾਬਲੇ ਵਿਚ ਦਿਨੇਸ਼ ਗਰਗ ਅਤੇ ਮਾਮਾ ਦੀ ਟੀਮ ਪਹਿਲੇ ਨੰਬਰ ਤੇ ਰਹੀ। ਇਸ ਮੌਕੇ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਵੜੈਚ ਅਤੇ ਸਕੱਤਰ ਕੇਵਲ ਸਿੰਘ ਨੇ ਦੱਸਿਆ ਕਿ 21 ਅਤੇ 22 ਅਕਤੂਬਰ ਨੂੰ ਖੇਡਾਂ ਦੇ ਨਾਲ ਸੱਭਿਆਚਾਰਕ ਮੁਕਾਬਲੇ ਫੈਂਸੀ ਡਰੈੱਸ, ਸੋਲੋ ਡਾਂਸ, ਗਰੁੱਪ ਡਾਂਚ ਆਦਿ ਦਰਸ਼ਕਾ ਦੀ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਰਵਿੰਦਰ ਰਵੀ, ਪਰਮਿੰਦਰ ਸਿੰਘ, ਹਰਜੀਤ ਸਿੰਘ, ਜੇ. ਐੱਸ. ਗਿੱਲ ਆਦਿ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।

ਸਟਾਫ਼ ਕਲੱਬ ਮੇਲਾ ਜੋਸ਼ੋ ਖਰੋਸ਼ ਨਾਲ ਹੋਇਆ ਸ਼ੁਰੂ


  • ਖੇਡਾਂ ਅਤੇ ਸੱਭਿਆਚਾਰ ਨਾਲ ਜੁੜਨਾ ਸਮੇਂ ਦੀ ਲੋੜ : ਐਡਵੋਕੇਟ ਸਿੱਧੂ
ਤਲਵਾੜਾ, 17 ਅਕਤੂਬਰ: ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ. ਬੀ. ਐਮ. ਬੀ.) ਸਟਾਫ਼ ਕਲੱਬ ਅਤੇ ਬਿਆਸ ਸਪੋਰਟਸ ਤੇ ਕਲਚਰਲ ਯੂਥ ਕਲੱਬ ਤਲਵਾੜਾ ਵੱਲੋਂ 14ਵਾਂ ਸਲਾਨਾ ਖੇਡ ਅਤੇ ਸੱਭਿਆਚਾਰਕ ਮੇਲਾ
ਅੱਜ ਪੂਰੇ ਜੋਸ਼ ਖਰੋਸ਼ ਨਾਲ ਆਰੰਭ ਹੋਇਆ ਜਿਸ ਦਾ ਉਦਘਾਟਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਗਲ ਵਿੰਗ ਹੁਸ਼ਿਆਰਪੁਰ ਨੇ ਕੀਤਾ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੱ ਉਸਾਰੂ ਲੀਹਾਂ ਲਈ ਵਿਸ਼ਾਲ ਮੰਚ ਪ੍ਰਦਾਨ ਕਰਨ ਲਈ ਸਟਾਫ਼ ਕਲੱਬ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਖੇਡਾਂ ਅਤੇ ਸੱਭਿਆਚਾਰ ਨਾਲ ਜੁੜਨਾ ਸਮੇਂ ਦੀ ਲੋੜ ਹੈ ਅਤੇ ਅਜਿਹੇ ਮੇਲੇ ਨੌਜਵਾਨਾਂ ਨੂੰ ਵਧੀਆ ਸੇਧ ਦੇਣ ਲਈ ਸਹਾਈ ਹੁੰਦੇ ਹਨ। ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਵੜੈਚ ਅਤੇ ਸਕੱਤਰ ਕੇਵਲ ਸਿੰਘ ਭਿੰਡਰ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਸੁੰਦਰ ਲਿਖਾਈ ਹਿੰਦੀ, ਪੰਜਾਬੀ ਤੇ ਅੰਗਰੇਜੀ, ਚਿੱਤਰਕਲਾ, ਮਹਿੰਦੀ ਦੇ ਮੁਕਾਬਲੇ ਹੋਣਗੇ ਜਦਕਿ ਇਸ ਮੇਲੇ ਵਿਚ ਵਾਲੀਬਾਲ ਜਿਲ੍ਹਾ ਚੈਂਪੀਅਨਸ਼ਿਪ ਮੁਕਾਬਲਾ ਅਤੇ ਗਰੁੱਪ ਡਾਂਸ, ਸੋਲੋ ਡਾਂਸ, ਫੈਂਸੀ ਡਰੈੱਸ, ਕਰਾਟੇ, ਬਾਸਕਟਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇਨਾਮ ਵੰਡ ਸਮਾਗਮ 21 ਅਕਤੂਬਰ ਨੂੰ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੌਂਟੀ, ਸੁਮੇਰ ਪ੍ਰਤਾਪ ਮੰਟੂ, ਜਸਵਿੰਦਰ ਸਿੰਘ ਢੁਲਾਲ, ਰੂਪ ਲਾਲ, ਰਾਜਿੰਦਰ ਸਿੰਘ ਬਿੱਲਾ, ਹਰਜੀਤ ਸਿੰਘ, ਰਵਿੰਦਰ ਰਵੀ, ਪਰਮਿੰਦਰ ਸਿੰਘ, ਪ੍ਰਭਜੋਤ ਸਿੰਘ, ਚਤਰਜੀਤ ਸਿੰਘ, ਕੈਲਾਸ਼ ਕੁਮਾਰ, ਪਰਮਿੰਦਰ ਸਿੰਘ ਟੀਨੂੰ ਐਮ. ਸੀ. ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਸੁਰੇਸ਼ ਕੁਮਾਰ ਕਪੂਰੀਆ ਬਣੇ ਬਿਆਸ ਡੈਮ ਦੇ ਨਵੇਂ ਚੀਫ਼ ਇੰਜੀਨੀਅਰ

ਤਲਵਾੜਾ, 30 ਸਤੰਬਰ: ਸੁਰੇਸ਼ ਕੁਮਾਰ ਕਪੂਰੀਆ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਬਿਆਸ ਡੈਮ ਤਲਵਾੜਾ ਤੇ ਚੀਫ਼ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ।
ਉਨ੍ਹਾਂ ਦਾ ਤਲਵਾੜਾ ਪੁੱਜਣ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਪੂਰੀਆ ਇਸ ਤੋਂ ਪਹਿਲਾਂ ਰਾਜਸਥਾਨ ਸਰਕਾਰ ਵਿਚ ਜਲ ਵਿਭਾਗ ਤੇ ਵਧੀਕ ਚੀਫ਼ ਇੰਜੀਨੀਅਰ ਵਜੋਂ ਤਾਇਨਾਤ ਸਨ। ਇਸ ਮੌਕੇ ਇੰਜੀ. ਕੇ. ਕੇ. ਸੂਦ ਨਿਗਰਾਨ ਇੰਜੀਨੀਅਰ ਤਲਵਾੜਾ ਸਰਕਲ ਅਤੇ ਡਾਇਰੈਕਟਰ ਡਿਜ਼ਾਇਨ ਨੰਗਲ ਡੈਮ, ਐੱਸ. ਸੀ. ਜੈਨ, ਕੇ. ਕੇ. ਸ਼ਰਮਾ, ਮਨਦੀਪ ਸਿੰਘ, ਸੁਰੇਸ਼ ਮਾਨ, ਸਤਨਾਮ ਸਿੰਘ, ਸੰਜੇ ਦਰੀਚ, ਮਦਨ ਲਾਲ, ਸਤੀਸ਼ ਕੁਮਾਰ, ਜੇ. ਬੀ. ਵਰਮਾ ਓ. ਐੱਸ. ਡੀ., ਸੁਮਨ, ਸੁਨੀਲ ਸ਼ਰਮਾ, ਭੋਗੀ ਲਾਲ, ਮਗਿੰਦਰ ਯਾਦਵ, ਪਰਮਿੰਦਰ ਸਿੰਘ ਆਦਿ ਸਮੇਤ ਕਈ ਹੋਰ ਅਧਿਕਾਰੀ ਹਾਜਰ ਸਨ।

ਤਲਵਾੜਾ ਵਿਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ

ਤਲਵਾੜਾ, 16  ਅਗਸਤ: ਦੇਸ਼ ਦਾ 69ਵਾਂ ਸੁਤੰਤਰਤਾ ਦਿਹਾੜਾ ਤਲਵਾੜਾ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਨਰਸਰੀ ਗਰਾਉਂਡ ਵਿਚ ਚੀਫ਼ ਇੰਜੀਨੀਅਰ ਬਿਆਸ ਡੈਮ ਬੀ. ਬੀ. ਐਮ. ਬੀ. ਸ਼੍ਰੀ ਡੀ. ਆਰ. ਮੀਣਾ ਨੇ ਕੌਮੀ ਝੰਡਾ ਲਹਿਰਾਇਆ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3, ਸਰਕਾਰੀ ਮਾਡਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1, ਬੀ. ਬੀ. ਐਮ. ਬੀ. ਡੀ. ਏ. ਵੀ ਸਕੂਲ, ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ, ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ, ਵਸ਼ਿਸ਼ਟ ਭਾਰਤੀ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਸਮੂਹ ਗੀਤ, ਸ਼ਬਦ, ਕਵਿਤਾ, ਕੋਰੀਓਗਰਾਫ਼ੀ ਆਦਿ ਪੇਸ਼ ਕਰਕੇ ਹੁੰਮਸ ਭਰੇ ਦਿਨ ਨੂੰ ਵੀ ਖ਼ੂਬਸੂਰਤ ਬਣਾ ਦਿੱਤਾ। ਉੱਘੇ ਕਵੀ ਡਾ. ਅਮਰਜੀਤ ਅਨੀਸ, ਹਰਸ਼ਵਿੰਦਰ ਕੌਰ ਵੱਲੋਂ ਪੇਸ਼ ਰਚਨਾਵਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਚੀਫ਼ ਇੰਜੀਨੀਅਰ ਵੱਲੋਂ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ, ਮੁਲਾਜਮਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਨ ਸੁਰੇਸ਼ ਮਾਨ ਅਤੇ ਗੀਤਾਂਜਲੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜ. ਹਰਜੀਤ ਸਿੰਘ, ਇੰਜ. ਸ਼ਿਵਚਰਨ ਰੇਗਰ, ਇੰਜ. ਕੇ. ਕੇ. ਕਾਲੜਾ, ਅਜੀਤ ਕੁਮਾਰ, ਜੇ. ਬੀ. ਵਰਮਾ, ਧਰਮਿੰਦਰ ਵੜੈਚ, ਡਾ. ਰਸ਼ਮੀ ਚੱਡਾ, ਰਾਜ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਬੀ. ਬੀ. ਐਮ. ਬੀ. ਕਲੌਨੀ ਵਿਚ ਦਾਇਰਾ 16 ਕਿਲੋਮੀਟਰ ਹੋਵੇ: ਸਾਂਪਲਾ

22 ਜੂਨ, ਹੁਸ਼ਿਆਰਪੁਰ: ਕੇਂਦਰੀ ਉਰਜਾ ਮੰਤਰੀ ਪਿਉਸ਼ ਗੋਇਲ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਵਿਚਕਾਰ ਇਕ ਮੀਟਿੰਗ ਹੋਈ, ਜਿਸ ਵਿਚ ਸ਼੍ਰੀ ਸਾਂਪਲਾ ਨੇ ਹੁਸ਼ਿਆਰਪੁਰ ਲੋਕਸਭਾ ਹਲਕੇ ਦੀਆਂ ਸਮਸਿਆਵਾਂ ਨੂੰ ਚੁੱਕਦੇ ਹੋਏ ਦੱਸਿਆ ਕਿ ਬੀ.ਬੀ.ਐਮ.ਬੀ. ਕਲੋਨੀਆਂ ਵਿਚ ਰਹਿਣ ਲਈ ਕਰਮਚਾਰੀਆਂ ਲਈ ਇਹ ਨਿਯਮ ਹੈ ਕਿ ਉਹ ਕਰਮਚਾਰੀ 8 ਕਿਲੋਮੀਟਰ ਖੇਤਰ ਦੇ ਅੰਦਰ ਨੌਕਰੀ ਕਰਦਾ ਹੋਵੇ।
ਸ਼੍ਰੀ ਸਾਂਪਲਾ ਨੇ ਕਿਹਾ ਕਿ ਕਰਮਚਾਰੀਆਂ ਦੀ ਸੁਵਿਧਾ ਲਈ ਇਹ ਸ਼ਰਤ ਨੂੰ 16 ਕਿਲੋਮੀਟਰ ਕੀਤਾ ਜਾਵੇ। ਉਨ੍ਹਾਂ ਕਿਹਾ ਉਹ ਇਸ ਮੁੱਦੇ'ਤੇ ਗੱਲਬਾਤ ਕਰਨਗੇ। ਇਲਾਕੇ ਵਿਚ ਕੁਝ ਵਾਲਮੀਕਿ ਕਲੋਨੀਆਂ ਵਿਚ ਬਿਜਲੀ ਸਪਲਾਈ ਨਾ ਹੋਣ ਦਾ ਅਤੇ ਤਲਵਾੜਾ ਵਿਖੇ ਗਉਸ਼ਾਲਾ ਖੁੱਲਣ ਵਿਚ ਆ ਰਹੀ ਸਮਸਿਆ ਦੇ ਮੁੱਦੇ'ਤੇ ਵੀ ਸ਼੍ਰੀ ਸਾਂਪਲਾ ਨੇ ਚੁੱਕਿਆ। ਉਨ੍ਹਾਂ ਇਸ ਦੌਰਾਨ ਬੀ.ਬੀ.ਐਮ.ਬੀ. ਤਲਵਾੜਾ ਦੀ ਖਾਲੀ ਪਈ ਹੋਈ ਜਮੀਨ'ਤੇ ਸੋਲਰ ਪ੍ਰੋਜੈਕਟ ਲਗਾਉਣ ਦੇ ਬਾਰੇ ਵਿਚ ਵੀ ਮੰਤਰੀ ਜੀ ਨਾਲ ਚਰਚਾ ਕੀਤੀ। ਸ਼੍ਰੀ ਸਾਂਪਲਾ ਨੇ ਕਿਹਾ ਕਿ ਸੋਲਰ ਪ੍ਰੋਜੈਕਟ ਦੇ ਲਗਣ ਨਾਲ ਕੰਢੀ ਦੇ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ। ਇਸ ਨਾਲ ਸਰਕਾਰ ਵਲੋਂ ਇਕ ਵਾਰ ਖਰਚਾ ਕਰਕੇ ਪ੍ਰੋਜੇਕਟ ਲਗਾਉਣ ਨਾਲ ਕਾਫੀ ਲਾਭ ਹੋਵੇਗਾ ਕਿਉਂਕਿ ਸੋਲਰ ਪੋਜੈਕਟ ਨਾਲ ਬਿਜਲੀ ਪੈਦਾ ਕਰਨ ਵਿਚ ਨਾਮਾਤਰ ਖਰਚ ਹੁੰਦਾ ਹੈ। ਉਰਜਾ ਮੰਤਰੀ ਪਿਉਸ਼ ਗੋਇਲ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਪ੍ਰੋਜੈਕਟ ਨੂੰ ਵੀ ਜਲਦੀ ਮੰਜੂਰੀ ਦੇ ਕੇ ਅਮਲ ਵਿਚ ਲਿਆਦਾ ਜਾਵੇਗਾ। 

ਸਰਕਾਰੀ ਫਾਈਲਾਂ ਦੇ ਚੱਕਰਵਿਉਹ ਚ ਉਲਝੇ ਸੈਂਕੜੇ ਮਕਾਨ ਖੰਡਰ ਬਣੇ

ਤਲਵਾੜਾ ਟਾਉਨਸ਼ਿਪ, 15 ਫ਼ਰਵਰੀ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐਮ. ਬੀ.) ਕਲੌਨੀ ਦੇ ਸੈਕਟਰ 3 ਅਤੇ ਸੈਕਟਰ 2 ਵਿਚ ਖਾਲੀ ਸੈਂਕੜੇ ਸਰਕਾਰੀ ਮਕਾਨ ਦਫ਼ਤਰੀ ਕਾਰਵਾਈਆਂ ਦੇ ਚੱਕਰਵਿਉਹ ਦੇ ਚਲਦਿਆਂ ਹੁਣ ਲਗਪਗ ਖੰਡਰ ਬਣ ਚੁੱਕੇ ਹਨ। ਇਕੱਤਰ ਜਾਣਕਾਰੀ ਅਤੇ ਸੂਤਰਾਂ ਅਨੁਸਾਰ ਕਰੀਬ ਦਸ ਸਾਲ ਪਹਿਲਾਂ ਸਥਾਨਕ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਸ਼ਾਨਦਾਰ ਕੁਆਟਰਾਂ ਨੂੰ ਪੁੱਡਾ ਰਾਹੀਂ ਲੋਕਾਂ ਨੂੰ ਦੇਣ ਦੇ ਮੰਤਵ ਨਾਲ ਖਾਲੀ ਕਰਵਾਇਆ ਗਿਆ ਸੀ ਅਤੇ ਇਨ੍ਹਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਕਲੌਨੀ ਵਿਚ ਹੋਰਨਾਂ ਥਾਵਾਂ ਤੇ ਤਬਦੀਲ ਕੀਤਾ ਗਿਆ।
ਹਾਲਾਕਿ ਇਸ ਤੋਂ ਪਹਿਲਾਂ ਮਹਿਕਮੇ ਦਾ ਸੈਕਟਰ ਚਾਰ ਵਿਚਲੇ ਮਕਾਨਾਂ ਤੋਂ ਤੋੜ ਕੇ ਉਸ ਦੀ ਥਾਂ ਸ਼ਾਨਦਾਰ ਰਾਕ ਗਾਰਡਨ, ਸਫ਼ੈਦਾ ਜੰਗਲ, ਵਾਟਰ ਟ੍ਰੀਟਮੈਂਟ ਪਲਾਂਟ ਆਦਿ ਕਾਫ਼ੀ ਹੱਦ ਤੱਕ ਸਫ਼ਲ ਰਹੇ ਪ੍ਰੰਤੂ ਇਨ੍ਹਾਂ ਮਕਾਨਾਂ ਦੇ ਮਾਮਲੇ ਵਿਚ ਤੁਰੀਆਂ ਫ਼ਾਈਲਾਂ ਅੱਜ ਇੱਕ ਦਹਾਕਾ ਬੀਤਣ ਦੇ ਬਾਦ ਵੀ ਕਿਸੇ ਤਣ-ਪੱਤਣ ਨਹੀਂ ਲੱਗੀਆਂ। ਇਹ ਮਾਮਲਾ ਰਾਜ ਸਰਕਾਰ ਨੇ ਹੱਲ ਕਰਨਾ ਹੈ ਜਾਂ ਕੇਂਦਰ ਸਰਕਾਰ ਨੇ, ਇਹ ਗੱਲ ਪੱਕੇ ਤੌਰ ਤੇ ਬੁਝਾਰਤ ਬਣ ਚੁੱਕੀ ਹੈ। ਸਿਆਸੀ ਆਗੂਆਂ ਦੀ ਸੂਚੀ ਵਿਚੋਂ ਵੀ ਇਹ ਮਸਲਾ ਜਾਂ ਤਾਂ ਭੁਲਾਇਆ ਜਾ ਚੁੱਕਾ ਹੈ ਜਾਂ ਸਭ ਤੋਂ ਨਿਮਨ ਤਰਜੀਹ ਤੇ ਪੁੱਜ ਗਿਆ ਹੈ। ਖ਼ੂਬਸੂਰਤ ਟਾਉਨਸ਼ਿਪ ਕਲੌਨੀ ਵਿਚ ਹੁਣ ਕਿਸੇ ਨਜਰਬੱਟੂ ਵਾਂਗ ਖਲੋਤੇ ਇਸ ਸੈਂਕੜੇ ਮਕਾਨ ਸਰਕਾਰੀ ਲਾਲਫ਼ੀਤਾਸ਼ਾਹੀ ਦੀ ਮਿਸਾਲ ਬਣ ਚੁੱਕੇ ਹਨ ਅਤੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਹ ਕਈ ਤਰਾਂ ਦੇ ਗੈਰਸਮਾਜੀ ਤੱਤਾਂ ਦੇ ਲਈ ਸ਼ਾਨਦਾਰ ਲੁਕਣਗਾਹ ਤੇ ਅੱਡੇ ਬਣ ਚੁੱਕੇ ਹਨ।  ਲੋਕ ਹੁਣ ਇਨ੍ਹਾਂ ਵਿਚ ਕਿਸੇ ਤਰਾਂ ਦੇ ਮੁੜ ਵਸੇਬੇ ਦੇ ਸੁਪਨੇ ਨੂੰ ਨਾਮੁਮਕਿਨ ਮੰਨ ਕੇ ਵਿਸਾਰ ਹੀ ਚੁੱਕੇ ਹਨ। ਕੀ ਹਲਕੇ ਦੇ ਲੋਕ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਸ਼੍ਰੀ ਵਿਜੈ ਸਾਂਪਲਾ ਅਤੇ ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਇਸ ਮਾਮਲੇ ਵਿਚ ਕੋਈ ਪਹਿਲਕਦਮੀ ਕਰਨਗੇ? ਇਹ ਲੋਕਾਂ ਲਈ ਬੇਹੱਦ ਉਤਸੁਕਤਾ ਵਾਲੀ ਗੱਲ ਹੈ।

ਵਧੀਆ ਸੇਵਾਵਾਂ ਲਈ ੲਿੰਜ. ਫੁੱਲ ਸਨਮਾਨਿਤ

ਤਲਵਾੜਾ, 31 ਮਈ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਏ. ਬੀ. ਅਗਰਵਾਲ ਵੱਲੋਂ ਬੀ. ਬੀ. ਐਮ. ਬੀ. ਤਲਵਾੜਾ ਵਿਖੇ ਤਾਇਨਾਤ ਇੰਜ. ਟੀ ਪੀ ਐੱਸ ਫੁੱਲ ਨੂੰ ਸੋਨ ਤਮਗਾ ਦੇ ਕੇ ਸਨਮਾਨਿਤ ਕੀਤਾ ਗਿਆ।

... ਤੇ ਸਾਹਿਬ ਪਿਛਲੀ ਗਲੀ ਵਿਚੋਂ ਨਿਕਲ ਗਏ!

ਤਲਵਾੜਾ, 30 ਮਈ:
ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਬੀ. ਬੀ. ਐਮ. ਬੀ. ਦੇ ਦਿਹਾੜੀਦਾਰ ਕਾਮਿਆਂ ਨੂੰ ਉਦੋਂ ਬੇਹੱਦ ਹੈਰਾਨੀ ਹੋਈ ਜਦੋਂ ਚੇਅਰਮੈਨ ਸ਼੍ਰੀ ਏ. ਬੀ. ਅਗਰਵਾਲ ਉਨ੍ਹਾਂ ਨੂੰ ਚਕਮਾ ਦੇ ਕੇ ਮੁੱਖ ਗੇਟ ਦੀ ਥਾਂ ਪਿਛਲੇ ਦਰਵਾਜੇ ਵੱਲੋਂ ਮੱਧਿਆ ਮਾਰਗ ਦੀ ਥਾਂ ਭਾਰਤੀ ਸਟੇਟ ਬੈਂਕ ਵੱਲੋਂ ਹੀ ਨਿਕਲ ਗਏ। ਜਿਕਰਯੋਗ ਹੈ ਕਿ ਇਹ ਕਾਮੇ ਆਪਣੇ ਅਨਿਸ਼ਚਿਤ ਭਵਿੱਖ ਵਿਚ ਰੈਗੂਲਰ ਹੋਣ ਦਾ ਸੁਪਨਾ ਸਜਾਈ ਪਿਛਲੇ ਕਈ ਮਹੀਨੇ ਤੋਂ ਡੈਮ ਦੇ ਪ੍ਰਸ਼ਾਸ਼ਕੀ ਕੰਪਲੈਕਸ ਦੇ ਗੇਟ ਅੱਗੇ ਭੁੱਖ ਹੜਤਾਲ ਤੇ ਧਰਨੇ ਰਾਹੀਂ ਉੱਚ ਅਧਿਕਾਰੀਆਂ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਯਤਨਸ਼ੀਲ ਹਨ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਬੀ. ਬੀ. ਐੱਮ. ਬੀ. ਦੀਆਂ ਲਗਪਗ ਸਾਰੀਆਂ ਪ੍ਰਮੁੱਖ ਜਥੇਬੰਦੀਆਂ ਦੀ ਹਮਾਇਤ ਵੀ ਪ੍ਰਾਪਤ ਹੈ। ਅੱਜ ਸੰਘਰਸ਼ ਨੂੰ ਕਿਸੇ ਮੁਕਾਮ ਦੇ ਲਾਉਣ ਦੀ ਉਮੀਦ ਨਾਲ ਸਥਾਪਨਾ ਦਿਵਸ ਸਮਾਗਮ ਵਾਲੇ ਸਥਾਨ ਉੱਤੇ ਸ਼ਾਂਤਮਈ ਢੰਗ ਨਾਲ ਮੋਰਚੇ ਤੇ ਬੈਠੇ ਰਹੇ ਅਤੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇਹ ਦਿਲਾਸਾ ਦਿੱਤਾ ਜਾਂਦਾ ਰਿਹਾ ਕਿ ਸਮਾਗਮ ਉਪਰੰਤ ਸ਼ਿਵਾਲਿਕ ਸਦਨ ਵਿਖੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿੱਤਾ ਜਾਵੇਗਾ ਪ੍ਰੰਤੂ ਅਜਿਹਾ ਕੁਝ ਵੀ ਨਹੀਂ ਹੋ ਸਕਿਆ। ਇਸ ਮੌਕੇ ਕੌਂਸਲਰ ਨਰੇਸ਼ ਠਾਕੁਰ, ਨੰਦ ਕਿਸ਼ੋਰ ਪੁਰੀ, ਅਮਰਪਾਲ ਜੌਹਰ, ਤਰਨਜੀਤ ਬੌਬੀ ਆਦਿ ਨੇ ਜਦੋਂ ਮੌਕੇ ਤੇ ਮੌਜੂਦ ਅਧਿਕਾਰੀਆਂ ਤੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਮਿਲ ਸਕਿਆ। ਇਸ ਦੌਰਾਨ ਬੀ. ਬੀ. ਐਮ. ਬੀ. ਡੇਲੀ ਵੇਜ ਵਰਕਰ ਸੰਘਰਸ਼ ਕਮੇਟੀ ਦੇ ਆਗੂ ਹਰਭਜਨ ਸਿੰਘ, ਪਰਵੇਸ ਕੁਮਾਰ, ਸ਼ਿਵ ਕੁਮਾਰ, ਰਮਨ ਕੁਮਾਰ ਆਦਿ ਦੀ ਅਗਵਾਈ ਹੇਠ ਚੀਫ਼ ਇੰਜੀਨੀਅਰ ਦੀ ਰਿਹਾਇਸ਼ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। 

ਬਿਜਲੀ ਤੇ ਸਿੰਚਾਈ ਖੇਤਰਾਂ ਵਿਚ ਹੋਏ ਨਵੇਂ ਮੀਲ ਪੱਥਰ ਕਾਇਮ: ਅਗਰਵਾਲ

  • ਬੀ. ਬੀ. ਐਮ. ਬੀ. ਸਥਾਪਨਾ ਦਿਵਸ ਮਨਾਇਆ
  • ਡਾ. ਅਮਰਜੀਤ ਅਨੀਸ ਦਾ ਕਾਵਿ ਸੰਗ੍ਰਹਿ 'ਕ੍ਰਾਂਤੀ ਕ੍ਰਿੰਦਨ' ਰਿਲੀਜ਼
ਤਲਵਾੜਾ, 30 ਮਈ: ਅੱਜ ਇੱਥੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ. ਬੀ. ਐਮ. ਬੀ.) ਵੱਲੋਂ ਆਪਣਾ ਸਥਾਪਨਾ ਦਿਵਸ ਬੇਹੱਦ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਏ. ਬੀ. ਅਗਰਵਾਲ ਚੇਅਰਮੈਨ ਬੀ. ਬੀ. ਐਮ. ਬੀ. ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੌਂਂਗ ਡੈਮ ਉੱਤੇ ਸਥਿਤ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕਮਿਊਨਿਟੀ ਸੈਂਟਰ ਸੈਕਟਰ 2 ਵਿਖੇ ਆਯੋਜਿਤ ਸ਼ਾਨਦਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਬੋਰਡ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਤੇ ਭਰਪੂਰ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਬਿਜਲੀ, ਸਿੰਚਾਈ ਤੇ ਹੜ੍ਹ ਕੰਟਰੋਲ ਖੇਤਰਾਂ ਵਿੱਚ ਬੋਰਡ ਵੱਲੋਂ ਅਨੇਕਾਂ ਨਵੇਂ ਮੀਲ ਪੱਥਰ ਕਾਇਮ ਕੀਤੇ ਗਏ ਹਨ। ਬੀਤੇ ਵਰ੍ਹੇ ਬਿਜਲੀ ਉਤਪਾਦਨ ਲਈ ਨਿਰਧਾਰਿਤ ਟੀਚਾ ਮਹਿਜ ਨੌਂ ਮਹੀਨੇ ਵਿਚ ਹੀ ਪੂਰਾ ਕਰ ਵਿਖਾਇਆ ਜੋ ਡੈਮ ਤੇ ਪਾਵਰ ਹਾਊਸ ਦੇ ਸਮੁੱਚੇ ਅਮਲੇ ਦੀ ਸ਼ਾਨਦਾਰ ਕਾਰਗੁਜਾਰੀ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਬੀ. ਬੀ. ਐਮ. ਬੀ. ਉੱਤਰ ਭਾਰਤ ਦੀ ਇੱਕ ਕਰੋੜ ਪੱਚੀ ਲੱਖ ਏਕੜ ਰਕਬੇ ਵਿਚ ਸਿੰਚਾਈ ਕਰਨ ਤੋਂ ਇਲਾਵਾ 2900 ਮੈਗਾਵਾਟ ਬਿਜਲੀ ਉਤਪਾਦਨ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਜਿਕਰਯੋਗ ਹੈ ਕਿ ਬਿਆਸ ਪ੍ਰਾਜਕੈਟਾਂ ਨੂੰ 15 ਮਈ 1976 ਵਿਚ ਬੀ. ਬੀ. ਐਮ. ਬੀ. ਵਿਚ ਤਬਦੀਲ ਕੀਤਾ ਗਿਆ ਸੀ ਅਤੇ ਇਸ ਇਤਿਹਾਸਕ ਮੋੜ ਨੂੰ ਬੋਰਡ ਵੱਲੋਂ ਹਰ ਸਾਲ 30 ਮਈ ਨੂੰ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਸ਼੍ਰੀ ਅਗਰਵਾਲ ਵੱਲੋਂ ਆਪੋ ਆਪਣੇ ਖੇਤਰਾਂ ਵਿਚ ਸ਼ਾਨਦਾਰ ਕਾਰਗੁਜਾਰੀ ਕਰਨ ਵਾਲੇ 61 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੋਨ ਤਮਗੇ ਅਤੇ ਨਗਦ ਇਨਾਮ ਤਕਸੀਮ ਕੀਤੇ ਗਏ। ਮਰੀਜ਼ਾਂ ਦੀ ਸਿਹਤ ਦੇ ਨਾਲ ਨਾਲ ਸਾਹਿਤਕ ਖੇਤਰ ਵਿਚ ਨਾਮਣਾ ਖੱਟਣ ਵਾਲੇ ਬਹੁਪੱਖੀ ਸ਼ਖਸ਼ੀਅਤ ਡਾ. ਅਮਰਜੀਤ ਅਨੀਸ ਦੀ ਜੰਗੇ ਆਜਾਦੀ ਵਿਚ ਕੁਰਬਾਨੀਆਂ ਦੇਣ ਵਾਲੇ ਲਾਸਾਨੀ ਦੇਸ਼ ਭਗਤਾਂ ਉੱਤੇ ਅਧਾਰਿਤ ਕਾਵਿ ਸੰਗ੍ਰਿਹ 'ਕ੍ਰਾਂਤੀ ਕ੍ਰਿੰਦਨ' ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਬੀ. ਬੀ. ਐਮ. ਬੀ. ਡੀ. ਏ. ਵੀ. ਪਲਬਿਕ ਸਕੂਲ ਸੈਕਟਰ 2 ਦੇ ਵਿਦਿਆਰਥੀਆਂ ਵੱਲੋਂ ਪੰਜਾਬੀ, ਹਿਮਾਚਲੀ, ਹਰਿਆਣਵੀ, ਰਾਜਸਥਾਨੀ ਲੋਕ ਨਾਚਾਂ ਅਤੇ ਦੇਸ਼ ਭਗਤੀ ਗੀਤਾਂ ਨਾਲ ਭਰਪੂਰ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਇੰਜੀ. ਸੁਰੇਸ਼ ਮਾਨ ਵੱਲੋਂ ਬਾਖ਼ੂਬੀ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜੀ: ਅਸ਼ੋਕ ਥਾਪਰ ਮੈਂਬਰ ਊਰਜਾ, ਇੰਜੀ. ਐੱਸ. ਐੱਲ. ਅਗਰਵਾਲ ਮੈਂਬਰ ਸਿੰਚਾਈ ਨੇ ਦੱਸਿਆ ਕਿ ਸੀਮਤ ਸਮੇਂ ਅਤੇ ਘੱਟੋ ਘੱਟ ਲਾਗਤ ਨਾਲ 347 ਮੈਗਾਵਾਟ ਵਾਧੂ ਬਿਜਲੀ ਉਤਪਾਦਨ ਕਰਨਾ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਣ ਬਿਜਲੀ ਉਤਪਾਦਨ ਦੀਆਂ ਅਸੀਮ ਸੰਭਾਵਨਾਵਾਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤ ਭੂਸ਼ਣ ਵਿੱਤ ਸਲਾਹਕਾਰ, ਇੰਜ. ਜੈ ਦੇਵ ਚੀਫ਼ ਇੰਜੀਨੀਅਰ ਬਿਆਸ ਡੈਮ, ਇੰਜ. ਏ. ਕੇ. ਬਾਲੀ ਚੀਫ਼ ਇੰਜੀਨੀਅਰ ਭਾਖੜਾ ਡੈਮ, ਇੰਜੀ. ਹਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਡੈਮਾਂ, ਚੰਡੀਗੜ੍ਹ ਸਕੱਤਰੇਤ ਤੋਂ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਲੋਕ ਸੇਵਾ ਵਿਚ ਰੈੱਡ ਕਰਾਸ ਦਾ ਅਹਿਮ ਰੋਲ : ਅਗਰਵਾਲ

ਤਲਵਾੜਾ, 17 ਫ਼ਰਵਰੀ :  ਲੋਕ ਸੇਵਾ ਵਿਚ ਬੀ. ਬੀ. ਐਮ. ਬੀ. ਰੈੱਡ ਕਰਾਸ ਸੁਸਾਇਟੀ ਵੱਲੋਂ ਬੇਹੱਦ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਬੀ. ਬੀ. ਐਮ. ਬੀ. ਦੇ ਚੇਅਰਮੈਨ ਸ਼੍ਰੀ ਏ. ਬੀ. ਅਗਰਵਾਲ ਨੇ ਇੱਥੇ ਕਮਿਉਨਿਟੀ ਹਾਲ ਵਿਖੇ ਸਲਾਨਾ ਰੈੱਡ ਕਰਾਸ ਮੇਲੇ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਲਗਾਏ ਵੱਖ ਵੱਖ ਸਟਾਲਾਂ ਦਾ ਜਾਇਜ਼ਾ ਵੀ ਲਿਆ। ਰੈੱਡ ਕਰਾਸ ਦਾ ਲੱਕੀ ਡਰਾਅ ਵੀ ਮੇਲੇ ਵਿਚ ਖਿੱਚ ਦਾ ਕੇਂਦਰ ਬਣਿਆ ਰਿਹਾ। ਹੋਰਨਾਂ ਤੋਂ ਇਲਾਵਾ ਐੱਸ. ਐੱਲ. ਅਗਰਵਾਲ ਮੈਂਬਰ ਸਿੰਚਾਈ, ਅਸ਼ੋਕ ਥਾਪਰ ਮੈਂਬਰ ਪਾਵਰ, ਜੈ ਦੇਵ ਮੁੱਖ ਇੰਜੀਨੀਅਰ ਬਿਆਸ ਡੈਮ, ਸ਼੍ਰੀਮਤੀ ਵਿੱਦਿਆ ਸੋਂਗਾਰਾ ਚੇਅਰਪਰਸਨ ਰੈੱਡ ਕਰਾਸ ਸੁਸਾਇਟੀ, ਸ਼੍ਰੀਮਤੀ ਵਨਿਤਾ ਬਾਲੀ ਸਕੱਤਰ, ਰਾਹੁਲ ਚਾਬਾ ਐਸ. ਡੀ. ਐਮ.,  ਹਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ, ਇੰਜੀ: ਅਨਿਲ ਗੌਤਮ, ਟੀ. ਪੀ. ਐੱਸ. ਫ਼ੁੱਲ, ਸੁਰੇਸ਼ ਮਾਨ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਪਤਵੰਤੇ ਹਾਜਰ ਸਨ।

ਮਿਹਨਤ ਤੇ ਲਗਨ ਸਫ਼ਲਤਾ ਦੀ ਕੂੰਜੀ: ਜੈ ਦੇਵ

ਤਲਵਾੜਾ, 17 ਦਸੰਬਰ :  ਮਿਹਨਤ ਤੇ ਲਗਨ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਮਿ¤ਥੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਫ਼ਲਤਾ ਦੀ ਕੂੰਜੀ ਸਾਬਿਤ ਹੁੰਦੇ ਹਨ। ਇਹ ਪ੍ਰਗਟਾਵਾ ਚੀਫ਼ ਇੰਜੀਨੀਅਰ ਬਿਆਸ ਡੈਮ ਸ਼੍ਰੀ ਜੈ ਦੇਵ ਨੇ ਇੱਥੇ ਬੀ. ਬੀ. ਐਮ. ਬੀ. ਡੀ. ਏ. ਵੀ. ਪਬਲਿਕ ਸਕੂਲ ਸੈਕਟਰ 2 ਦੇ ਸਲਾਨਾ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਸੰਬੋਧਨ ਰਾਹੀਂ ਕੀਤਾ। ਸਮਾਗਮ ਦਾ ਆਰੰਭ ਚੇਅਰਪਰਸਨ ਰੈ¤ਡ ਕਰਾਸ ਤਲਵਾੜਾ ਸ੍ਰੀਮਤੀ ਵਿੱਦਿਆ ਸੋਂਗਾਰਾ ਨੇ ਦੀਪ ਜਗਾ ਕੇ ਕੀਤਾ ਅਤੇ ਸਕੂਲ ਮੁਖੀ ਪ੍ਰਿੰਸੀਪਲ ਯੋਗੇਸ਼ ਖੋਸਲਾ ਨੇ ਇਸ ਮੌਕੇ ਸਕੂਲ ਦੀਆਂ ਵੱਖ ਵੱਖ ਪ੍ਰਾਪਤੀਆਂ ਦਰਸਾਉਂਦੀ ਸਲਾਨਾ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਸ਼ਾਨਦਾਰ ਅੰਦਾਜ਼ ਵਿਚ ਹਿਮਾਚਲੀ ਨਾਚ, ਭੰਗੜਾ, ਕਵਾਲੀ, ਕੱਥਕ, ਸਕਿਟ, ਬਰੇਕ ਡਾਂਸ ਆਦਿ ਅਨੇਕਾਂ ਰੰਗਾਰੰਗ ਪੇਸ਼ਕਾਰੀਆਂ ਤੇ ਵੰਨਗੀਆਂ ਨਾਲ ਹਾਜਰ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਖੇਡਾਂ, ਵਿੱਦਿਅਕ ਤੇ ਸਹਿ ਵਿੱਦਿਅਕ ਖੇਤਰਾਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਤੋਂ ਇਲਾਵਾ ਸ਼੍ਰੀਮਤੀ ਵਿ¤ਦਿਆ ਸੋਂਗਾਰਾ, ਡਿਪਟੀ ਚੀਫ਼ ਇੰਜ: ਏ. ਕੇ. ਬਾਲੀ, ਇੰਜ: ਐਚ. ਕੇ. ਕੌਸ਼ਕ, ਡਾ. ਕੇ. ਐਨ. ਕੌਲ, ਸ਼੍ਰੀਮਤੀ ਵਨਿਤਾ ਬਾਲੀ ਨੇ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ।

ਮੁਲਾਜਮ ਆਗੂ ਐਸ. ਡੀ. ਓ. ਸ਼ਾਦੀ ਲਾਲ ਸਨਮਾਨਿਤ

ਤਲਵਾੜਾ, 15 ਮਾਰਚ : ਐਸ. ਡੀ. ਓ. ਐਸੋਸੀਏਸ਼ਨ ਤਲਵਾੜਾ ਵੱਲੋਂ ਉੱਘੇ ਸਮਾਜ ਸੇਵੀ ਅਤੇ ਮੁਲਾਜਮ ਆਗੂ ਸ਼੍ਰੀ ਸ਼ਾਦੀ ਲਾਲ ਐਸ. ਡੀ. ਓ. ਨੂੰ ਸੇਵਾ ਮੁਕਤ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂ ਸ. ਮਨਜੀਤ ਸਿੰਘ ਕੁਟਾਲ ਨੇ ਕਿਹਾ ਕਿ ਸ਼੍ਰੀ ਸ਼ਾਦੀ ਲਾਲ ਨੇ ਆਪਣੀ 34 ਸਾਲ ਦੀ ਸੇਵਾ ਦੌਰਾਨ ਟਰਾਂਸਪੋਰਟ, ਸਟੋਰ, ਸਿਲਟ ਸਰਵੇ, ਵਰਕਸ਼ਾਪ, ਬਿਜਲੀ ਟ੍ਰਾਂਸਮਿਸ਼ਨ ਆਦਿ ਵੱਖ ਵੱਖ ਸੇਵਾਵਾਂ ਨੂੰ ਬੜੀ ਤਨਦੇਹੀ ਅਤੇ ਸ਼ਲਾਘਾਯੋਗ ਢੰਗ ਨਾਲ ਨਿਭਾਇਆ ਅਤੇ ਆਪਣੇ ਸਾਥੀਆਂ ਲਈ ਮਿਹਨਤ, ਲਗਨ ਅਤੇ ਅਣਥੱਕ ਸ਼ਖਸ਼ੀਅਤ ਦਾ ਪ੍ਰੇਰਣਾ ਸਰੋਤ ਬਣੇ ਰਹੇ। ਉਨ੍ਹਾਂ ਕਿਹਾ ਕਿ ਜਿੱਥੇ ਉਹ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਰਹੇ ਉੱਥੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਅਤੇ ਅਨੇਕਾਂ ਹੋਰ ਸਮਾਜ ਸੇਵੀ ਸੰਗਠਨਾਂ ਨਾਲ ਜੁੜ ਦੇ ਸਮਾਜ ਸੇਵਾ ਵਿਚ ਵੀ ਭਰਪੂਰ ਯੋਗਦਾਨ ਪਾਇਆ। ਸ਼੍ਰੀ ਸ਼ਾਦੀ ਲਾਲ ਵੱਲੋਂ ਆਪਣੇ ਸਨਮਾਨ ਲਈ ਜਥੇਬੰਦੀ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਜੇ ਗਿੱਲ ਜਨਰਲ ਸਕੱਤਰ, ਏ. ਪੀ. ਐਸ. ਉੱਭੀ, ਟੀ. ਪੀ. ਐੱਸ. ਫੁੱਲ, ਐਸ. ਐਨ. ਬਿਹਾਨੀ, ਸੁਰੇਸ ਮਾਨ, ਕੰਵਰ ਮਹੇਸ਼ਵਰ, ਸੰਜੇ ਦਰੀਚ, ਕੁਲਭੂਸ਼ਨ ਧੀਮਾਨ, ਮਨਦੀਪ ਸੋਖੀ, ਸਤੀਸ਼ ਖੰਨਾ, ਫਕੀਰ ਚੰਦ ਸੈਣੀ, ਪਵਨ ਸ਼ਰਮਾ, ਰਜਨੀਸ਼ ਸ਼ਰਮਾ ਆਦਿ ਸਮੇਤ ਕਈ ਹੋਰ ਐ¤ਸ. ਡੀ. ਓਜ਼ ਹਾਜਰ ਸਨ।

ਲਗਾਤਾਰ 15ਵੀਂ ਵਾਰ ਚੈਂਪੀਅਨ ਬਣਨ ਤੇ ਖਿਡਾਰੀਆਂ ਦਾ ਸਨਮਾਨ

ਤਲਵਾੜਾ, 15 ਮਾਰਚ :  ਬੀ. ਬੀ. ਐਮ. ਬੀ. ਦੀ ਵਾਲੀਬਾਲ ਟੀਮ ਵੱਲੋਂ ਕੌਮੀ ਪੱਧਰ ਤੇ ਇੰਟਰ ਪਾਵਰ ਸੈਕਟਰ ਵਾਲੀਬਾਲ ਵਿਚ ਲਗਾਤਾਰ 15ਵੀਂ ਵਾਰ ਜੇਤੂ ਰਹਿਣ ਤੇ ਟੀਮ ਦੇ ਖਿਡਾਰੀਆਂ ਨੂੰ ਅੱਜ ਇੱਥੇ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਨਿਗਰਾਨ ਖੇਡ ਕਮੇਟੀ ਦੇ ਪ੍ਰਧਾਨ ਇੰਜੀ. ਏ. ਕੇ. ਬਾਲੀ, ਇੰਜੀ: ਹਰਜੀਤ ਸਿੰਘ ਤੇ ਜੇ. ਬੀ. ਵਰਮਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਸਬੰਧੀ ਖੇਡ ਕਮੇਟੀ ਸਕੱਤਰ ਇੰਜ: ਕੇ. ਕੇ. ਸੂਦ ਐਕਸੀਅਨ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸ਼ਾਨਦਾਰ ਕਾਰਗੁਜਾਰੀ ਕਰਨ ਵਾਲੀ ਬੋਰਡ ਦੀ ਟੀਮ ਵਿਚ ਚਾਰ ਖਿਡਾਰੀ ਤਲਵਾੜਾ ਦੇ ਹਨ ਜਿਨ੍ਹਾਂ ਵਿਚ ਕੇਵਲ ਸਿੰਘ, ਹਰਜੀਤ ਸਿੰਘ, ਰਣਬੀਰ ਸਿੰਘ, ਕੈਲਾਸ਼ ਕੁਮਾਰ ਸ਼ਾਮਿਲ ਹਨ, ਨੂੰ ਅੱਜ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਨਾਥਪਾ ਝਾਖੜੀ ਪ੍ਰਾਜੈਕਟ ਵਿਖੇ ਹੋਏ ਵਾਲੀਬਾਲ ਮੁਕਾਬਲੇ ਵਿਚ ਦੂਸਰੇ ਪ੍ਰਾਜੈਕਟਾਂ ਨੂੰ ਹਰਾ ਕੇ ਬੀ. ਬੀ. ਐਮ. ਬੀ. ਦੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਪਾਲੀਥੀਨ ਪ੍ਰਦੂਸ਼ਣ ਵਿਰੁੱਧ ਮੁਹਿੰਮ ਸ਼ੁਰੂ

ਤਲਵਾੜਾ, 16 ਨਵੰਬਰ:  ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐਮ. ਬੀ.) ਵੱਲੋਂ ਟਾਊਨਸ਼ਿਪ ਕਲੌਨੀ ਵਿਚ ਫੈਲ ਰਹੇ ਪਾਲੀਥੀਨ ਪ੍ਰਦੂਸ਼ਣ ਵਿਰੁੱਧ ਬਕਾਇਦਾ ਸਫ਼ਾਈ ਮੁਹਿੰਮ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਜਿਸ ਵਿਚ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬੜੇ ਜੋਸ਼ੋ ਖ਼ਰੋਸ਼ ਨਾਲ ਭਾਗ ਲਿਆ। ਇਸ ਮੁਹਿੰਮ ਤਹਿਤ  ਟਾਉਨਸ਼ਿਪ ਕਲੌਨੀ ਦੇ ਸੈਕਟਰ ਤਿੰਨ ਵਿਚ ਫੈਲੇ ਪਾਲੀਥੀਨ ਥੈਲੀਆਂ ਆਦਿ ਦੀ ਸਫ਼ਾਈ ਕੀਤੀ ਗਈ ਅਤੇ ਅਧਿਕਾਰੀਆਂ ਮੁਤਾਬਕ ਇਹ ਕਾਰ ਸੇਵਾ ਹਰ ਸ਼ਨੀਵਾਰ ਇਸੇ ਤਰਾਂ ਜਾਰੀ ਰੱਖੀ ਜਾਵੇਗੀ ਅਤੇ ਹਰ ਵਾਰ ਕਲੌਨੀ ਦੇ ਕਿਸੇ ਇਕ ਸੈਕਟਰ ਨੂੰ ਸਫ਼ਾਈ ਲਈ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਲੀਥੀਨ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਏ. ਕੇ. ਬਾਲੀ ਐਸ. ਈ., ਸਤਨਾਮ ਸਿੰਘ ਐਕਸੀਅਨ ਟਾਉਨਸ਼ਿਪ, ਹਿਤੇਸ਼ ਦੂਬੇ, ਟੀ. ਪੀ. ਐਸ. ਫ਼ੁੱਲ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।

ਬੀ. ਬੀ. ਐਮ. ਬੀ. ਦਿਵਸ ਮੌਕੇ ਸਨਮਾਨਿਤ ਕੀਤੇ ਕਰਮਚਾਰੀ

ਤਲਵਾੜਾ, 25 ਮਈ: ਬੀ. ਬੀ. ਐਮ. ਬੀ. ਵੱਲੋਂ ਆਪਣੇ ਸਥਾਪਨਾ ਦਿਵਸ ਮੌਕੇ ਵੱਖ ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕਾਰਗੁਜਾਰੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਚੇਅਰਮੈਨ ਸ਼੍ਰੀ ਏ. ਬੀ. ਅਗਰਵਾਲ ਅਤੇ ਮੈਂਬਰ ਸਾਹਿਬਾਨ ਵੱਲੋਂ ਦਿੱਤੇ ਗਏ ਇਸ ਸਨਮਾਨ ਵਿਚ ਸੋਨ ਤਮਗਾ, ਪ੍ਰਸ਼ੰਸ਼ਾ ਪੱਤਰ ਅਤੇ ਨਗਦ ਇਨਾਮ ਸ਼ਾਮਿਲ ਹੈ। ਸਨਮਾਨਿਤ ਹੋਣ ਵਾਲੇ 29 ਕਰਮਚਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ।

1. ਪਾਵਰ ਵਿੰਗ
    ਚੀਫ ਇੰਜੀਨੀਅਰ ਟਰਾਂਸਮਿਸ਼ਨ ਸਿਸਟਮ
  • ਇੰਜ: ਐਸ. ਪੀ. ਸਿਆਲ, ਉਪ ਮੰਡਲ ਅਧਿਕਾਰੀ ਚੰਡੀਗੜ੍ਹ
  • ਇੰਜ: ਜੈ ਪ੍ਰਕਾਸ਼ ਫਿਟਰ, ਪਾਨੀਪਤ
  • ਉਦੈ ਵੀਰ, ਲਾਈਨਮੈਨ ਬੱਲਭਗੜ੍ਹ
    ਚੀਫ਼ ਇੰਜੀਨੀਅਰ ਜਨਰੇਸ਼ਨ
  • ਸੁਰੇਸ਼ ਕੁਮਾਰ ਏ. ਈ. ਈ. ਭਾਖੜਾ ਪਾਵਰ ਹਾਉਸ ਨੰਬਰ 1
  • ਪੀ. ਕੇ. ਸ਼ਾਹ, ਏ. ਈ., ਦੇਹਰ ਪਾਵਰ ਹਾਉਸ, ਸਲਾਪੜ
  • ਪ੍ਰੇਮ ਕੁਮਾਰ ਸਪੈਸ਼ਲ ਫੋਰਮੈਨ ਭਾਖੜਾ ਪਾਵਰ ਹਾਊਸ ਨੰਬਰ 1
  • ਗਣੇਸ਼ ਚੰਦਰ, ਸਪੈਸ਼ਲ ਫੋਰਮੈਨ, ਗੰਗੂਵਾਲ
  • ਵਿਜੇ ਕੁਮਾਰ, ਕਰੇਨ ਓਪਰੇਟਰ, ਪੌਂਗ ਪਾਵਰ ਹਾਊਸ, ਤਲਵਾੜਾ
    ਚੀਫ ਇੰਜੀਨੀਅਰ ਸਿਸਟਮ ਓਪਰੇਸ਼ਨ
  • ਇੰ: ਸੰਜੇ ਸਿੰਘਾਨਾ, ਸਹਾਇਕ ਨਿਰਦੇਸ਼ਕ, ਕਮਰਸ਼ੀਅਲ ਸੈ¤ਲ, ਚੰਡੀਗੜ੍ਹ
  • ਰਵੀ ਕੁਮਾਰ, ਕੇ. ਪੀ. ਓ. ਪਾਵਰ ਕੰਟਰੋਲ ਡਿਵੀਜਨ
  • ਰਾਕੇਸ਼ ਕੁਮਾਰ, ਸੇਵਾਦਾਰ, ਚੰਡੀਗੜ੍ਹ

2. ਸਿੰਚਾਈ ਵਿੰਗ
    ਚੀਫ ਇੰਜੀਨੀਅਰ ਬਿਆਸ ਡੈਮ ਤਲਵਾੜਾ
  • ਸ਼੍ਰੀ ਸਤਨਾਮ ਸਿੰਘ, ਉਪ ਮੰਡਲ ਅਧਿਕਾਰੀ ਤਲਵਾੜਾ
  • ਮੋਹਨ ਸਿੰਘ, ਚਾਰਜਮੈਨ, ਤਲਵਾੜਾ
  • ਸੁਰਿੰਦਰ ਕੁਮਾਰ, ਕੰਕਰੀਟ ਫਨੀਸ਼ਰ, ਤਲਵਾੜਾ
    ਚੀਫ ਇੰਜੀਨੀਅਰ ਬੀ. ਐਸ. ਐਲ. ਪ੍ਰੋਜੈਕਟ ਸੁੰਦਰਨਗਰ
  • ਜਸਬੀਰ ਸਿੰਘ ਫੋਰਮੈਨ, ਸੁੰਦਰਨਗਰ
  • ਸੁਦਾਮਾ ਰਾਮ, ਖਾਨਸਾਮਾ, ਪੰਡੋਹ
  • ਜਗਦੀਸ਼ ਸ਼ਰਮਾ, ਐਸ. ਡੀ. ਓ. ਚੰਡੀਗੜ੍ਹ
  • ਰਘੁਬੀਰ ਸਿੰਘ, ਡੀ. ਐਚ. ਡੀ. ਚੰਡੀਗੜ੍ਹ
  • ਸੁਭਾਸ਼ ਤੇਵਲੀਆ, ਐਸ. ਡੀ. ਓ. ਪੰਡੋਹ ਡੈਮ
    ਚੀਫ ਇੰਜੀਨੀਅਰ, ਭਾਖੜਾ ਡੈਮ ਨੰਗਲ
  • ਸਤਪਾਲ ਸਿੰਘ ਫੋਰਮੈਨ, ਨੰਗਲ
  • ਨਿਰਪਾਲ ਸਿੰਘ, ਸਕਿੱਲਡ ਲੇਬਰ, ਨੰਗਲ
  • ਸੁਭਾਸ਼ ਚੰਦਰ ਡਰਾਫਟਸਮੈਨ, ਨੰਗਲ

3. ਲੇਖਾ ਵਿੰਗ    
      FA & CAO, BBMB
  • ਮਹਿੰਦਰ ਸਿੰਘ ਮਾਵੀ, ਨਿੱਜੀ ਸਹਾਇਕ
  • ਡੂੰਗਰ ਮੱਲ, ਯੂ. ਡੀ ਸੀ
  • ਸੁਰਿੰਦਰ ਮੋਹਨ ਗੌਤਮ, ਸੇਵਾਦਾਰ

    ਡਾਇਰੈਕਟਰ ਕੰਨਸਟੈਂਸੀ, ਚੰਡੀਗੜ੍ਹ
  • ਨਰੇਸ਼ ਕੁਮਾਰ ਸਿੰਗਲਾ, ਹੈ¤ਡ ਡਰਾਫਟਸਮੈਨ
ਬੋਰਡ ਦਫਤਰ
  • ਭੁਵਨੇਸ਼ ਨੌਹਰੀਆ, ਉਪ ਸਕੱਤਰ ਪਾਵਰ
  • ਸੁਰਿੰਦਰਪਾਲ ਸਿੰਘ, ਪ੍ਰੋਗਰਾਮਰ
  • ਯਸ਼ਪਾਲ, ਨਿੱਜੀ ਸਕੱਤਰ, ਮੈਂਬਰ ਸਿੰਚਾਈ
  • ਰਾਜੇਸ਼ ਕੁਮਾਰ, ਸੇਵਾਦਾਰ

ਬੀ ਬੀ ਐਮ ਬੀ ਨੇ ਆਪਣਾ ਸਥਾਪਨਾ ਦਿਵਸ ਮਨਾਇਆ

ਬੀ. ਬੀ. ਐਮ. ਬੀ. ਵੱਲੋਂ ਉਤਪਾਦਨ ਸਮਰੱਥਾ ਵਧਾਈ ਜਾਵੇਗੀ: ਅਗਰਵਾਲ
ਤਲਵਾੜਾ, 16 ਮਈ : ਅੱਜ ਇੱਥੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਆਪਣਾ 34ਵਾਂ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੋਰਡ ਦੇ ਮੁਖੀ ਸ਼੍ਰੀ ਏ. ਬੀ. ਅਗਰਵਾਲ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਾਜੈਕਟਾਂ ਦੀ ਸ਼ੁਰੂਆਤ ਨਾਲ ਦੇਸ਼ ਵਿਚ ਸਵੈ ਨਿਰਭਰਤਾ ਦਾ ਨਵੇਂ ਯੁੱਗ ਦਾ ਆਗਾਜ਼ ਹੋਇਆ ਸੀ ਅਤੇ ਊਰਜਾ ਤੇ ਸਿੰਚਾਈ ਦੇ ਖੇਤਰ ਵਿਚ ਇਹਨਾਂ ਪ੍ਰਾਜੈਕਟਾਂ ਰਾਹੀਂ ਬੋਰਡ ਨੇ ਬੜਾ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੇ ਸਾਹਮਣੇ ਸਮੇਂ ਦੇ ਬੀਤਣ ਨਾਲ ਤਰੱਕੀ ਦੀ ਰਾਹ ਦੇ ਚਲਦੇ ਹੋਏ ਊਰਜਾ ਦੀ ਮੰਗ ਬੇਹੱਦ ਵਧ ਗਈ ਹੈ ਜਿਸ ਨੂੰ ਪੂਰਾ ਕਰਨ ਲਈ ਕਈ ਅਦਾਰੇ ਜੀਤੋੜ ਯਤਨ ਕਰ ਰਹੇ ਹਨ ਪਰੰਤੂ ਬੀ. ਬੀ. ਐਮ. ਬੀ. ਅਜੇ ਵੀ ਤਿੰਨ ਹਜਾਰ ਮੈਗਾਵਾਟ ਤੱਕ ਅਟਕੀ ਹੋਈ ਹੈ ਅਤੇ ਜੇਕਰ ਬੋਰਡ ਨੇ ਆਪਣੇ ਵਿੱਤੀ ਸੰਕਟ ਤੇ ਕੌਮੀ ਊਰਜਾ ਦੀ ਦਰਪੇਸ਼ ਕਮੀ ਤੋਂ ਨਿਜਾਤ ਪਾਉਣੀ ਹੈ ਤਾਂ ਭਵਿੱਖ ਮੁਖੀ ਸੋਚ ਤੇ ਚਲਦੇ ਹੋਏ ਆਪਣੀ ਉਤਪਾਦਨ ਸਮਰੱਥਾ ਵਧਾਉਣੀ ਪਵੇਗੀ ਅਤੇ ਇਹ ਸੁਪਨਾ ਛੇਤੀ ਹੀ ਸੱਚ ਵੀ ਹੋਵੇਗਾ। ਕਿਹਾ ਕਿ ਬੀ. ਬੀ. ਐਮ. ਬੀ. ਦੀ ਉਤਪਾਦਨ ਸਮਰੱਥਾ ਇਸ ਵੇਲੇ ਤਿੰਨ ਹਜਾਰ ਮੈਗਾਵਾਟ ਤੱਕ ਸੀਮਤ ਹੈ ਅਤੇ ਭਵਿਖਮੁਖੀ ਸੋਚ ਨੂੰ ਮੁੱਖ ਰੱਖਦਿਆਂ ਸਮੇਂ ਦੀ ਲੋੜ ਹੈ ਬੋਰਡ ਆਪਣੀ ਉਤਪਾਦਨ ਸਮਰੱਥਾ ਵਿਚ ਵਾਧਾ ਕਰੇ ਅਤੇ ਨਵੇਂ ਢੰਗ ਤਰੀਕਿਆਂ ਨਾਲ ਬਿਜਲੀ ਉਤਪਾਦਨ ਕਰਨ ਲਈ ਪਹਿਲਕਦਮੀ ਕਰੇ। ਉਨ੍ਹਾਂ ਕਿਹਾ ਕਿ ਬੋਰਡ ਦਾ ਆਪਣਾ ਗੌਰਵਮਈ ਇਤਿਹਾਸ ਹੈ ਅਤੇ ਦੇਸ਼ ਸੇਵਾ ਵਿਚ ਆਪਣੇ ਬੇਮਿਸਾਲ ਪ੍ਰਾਜੈਕਟਾਂ ਰਾਹੀਂ ਸ਼ਲਾਘਾਯੋਗ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਅਨੇਕਾਂ ਕਾਰਨਾਂ ਕਰਕੇ ਬੋਰਡ ਭਾਵੇਂ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਪਰੰਤੂ ਛੇਤੀ ਹੀ ਇਸ ਦੇ ਕਾਬੂ ਪਾ ਲਿਆ ਜਾਵੇਗਾ ਅਤੇ ਉਹ ਜੇਤੂ ਬਣ ਕੇ ਵਿਸ਼ਵ ਦੇ ਸਾਹਮਣੇ ਆਉਣਗੇ। ਸ਼੍ਰੀ ਅਗਰਵਾਲ ਨੇ ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਵੱਖੋ ਵੱਖ ਪ੍ਰਾਜੈਕਟਾਂ ਨਾਲ ਜੁੜੇ 29 ਕਰਮਚਾਰੀਆਂ ਨੂੰ ਸੋਨ ਤਮਗੇ, ਪ੍ਰਸੰਸਾ ਪੱਤਰ ਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤਲਵਾੜਾ, ਨੰਗਲ, ਸਲਾਪੜ, ਸੁੰਦਰਨਗਰ ਤੋਂ ਵਿਸ਼ੇਸ਼ ਤੌਰ ਤੇ ਪੁਜੇ 174 ਸਕੂਲੀ ਬੱਚਿਆਂ ਮੰਤਰਮੁਗਧ ਕਰ ਦੇਣ ਵਾਲਾ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਹਾਜਰ ਦਰਸ਼ਕਾਂ ਦਾ ਮਨ ਮੋਹ ਲਿਆ। ਚੇਅਰਮੈਨ ਸ਼੍ਰੀ ਅਗਰਵਾਲ ਨੇ ਇਹਨਾਂ ਬੱਚਿਆਂ ਦੇ ਮਾਣਮੱਤੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਨ੍ਹਾਂ ਦੇ ਸਕੂਲਾਂ ਨੂੰ ਗਿਆਰਾਂ ਗਿਆਰਾਂ ਹਜਾਰ ਰੁਪਏ ਨਗਦ ਇਨਾਮ ਤੇ ਅਨੇਕਾਂ ਤੋਹਫਿਆਂ ਦੇ ਨਾਲ ਬੀ. ਬੀ. ਐਮ. ਬੀ. ਪ੍ਰਾਜੈਕਟਾਂ ਦੇ ਸਕੂਲਾਂ ਵਿਚ ਇਕ ਦਿਨ ਦੀ ਛੁੱਟੀ ਦਾ ਐਲਾਨ ਵੀ ਕੀਤਾ। ਡਾ. ਅਮਰਜੀਤ ਸਿੰਘ ਨੇ ਇਸ ਮੌਕੇ ਸਥਾਪਨਾ ਦਿਵਸ ਸਬੰਧੀ ਕਵਿਤਾ ਪੇਸ਼ ਕੀਤੀ ਅਤੇ ਹੋਰਨਾਂ ਤੋਂ ਇਲਾਵਾ ਸਮਾਗਮ ਨੂੰ ਬੀ. ਬੀ. ਬੱਸੀ, ਐਮ. ਐਲ. ਗੁਪਤਾ ਅਤੇ ਐਚ. ਕੇ. ਗੁਪਤਾ ਨੇ ਵੀ ਸੰਬੋਧਨ ਕੀਤਾ ਅਤੇ ਮੰਚ ਸੰਚਾਲਨ ਇੰਜੀ: ਅਨਿਲ ਗੌਤਮ ਨੇ ਬਾਖੂਬੀ ਕੀਤਾ। ਚੀਫ ਇੰਜੀਨੀਅਰ ਬਿਆਸ ਡੈਮ ਸ਼੍ਰੀ ਵੀ. ਐਨ. ਗੋਇਲ ਬੀ. ਡੀ. ਸਿੰਘ ਚੀਫ ਇੰਜੀਨਅਰ ਨੰਗਲ ਡੈਮ, ਓ. ਪੀ. ਸ਼ਰਮਾ ਚੀਫ ਇੰਜੀਨੀਅਰ ਸੁੰਦਰਨਗਰ ਅਤੇ ਕਈ ਹੋਰ ਡੈਮਾਂ ਤੋਂ ਉਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਪੌਂਗ ਡੈਮ ’ਚ ਪਾਣੀ ਦਾ ਪੱਧਰ ਘਟਿਆ, ਬਿਜਲੀ ਉਤਪਾਦਨ ਵਿਚ ਕਮੀ

ਤਲਵਾੜਾ, 12 ਅਪ੍ਰੈਲ: ਪੰਜਾਬ ਵਿਚ ਫ਼ੈਲਿਆ ਬਿਜਲੀ ਤੇ ਪਾਣੀ ਦਾ ਸੰਕਟ ਹੋ ਰਿਹਾ ਹੈ। ਇੱਥੇ ਦੇਸ਼ ਦੇ ਬੇਹੱਦ ਮਹੱਤਵਪੂਰਨ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਚਿੰਤਾਜਨਕ ਢੰਗ ਨਾਲ ਘਟ ਗਿਆ ਹੈ। ਇਹ ਪ੍ਰਾਜੈਕਟ ਜਿੱਥੇ ਪੰਜਾਬ ਦੀ ਸਿੰਚਾਈ ਪ੍ਰਣਾਲੀ ਲਈ ਵਰਦਾਨ ਹੈ ਉੱਥੇ ਬਿਜਲੀ ਉਤਪਾਦਨ ਕਾਰਨ ਅਹਿਮ ਊਰਜਾ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਇੱਥੇ ਅੱਜ ਰਿਕਾਰਡ ਕੀਤਾ ਪੱਧਰ 1297.72 ਹੈ, ਜੋ ਕਿ ਪਿਛਲੇ ਸਾਲ ਅੱਜ ਦੇ ਦਿਨ 1320.52 ਰਿਕਾਰਡ ਕੀਤਾ ਗਿਆ ਸੀ। ਪਾਣੀ ਦੇ ਭੰਡਾਰ ਘਟਣ ਦਾ ਵੱਡਾ ਕਾਰਨ ਪਿਛਲੇ ਸਮੇਂ ਦੌਰਾਨ ਘੱਟ ਬਰਸਾਤ ਨੂੰ ਦੱਸਿਆ ਜਾਂਦਾ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿਚ ਡੈਮ ਬਣਨ ਸਮੇਂ ਪਾਣੀ ਵਿਚ ਡੁੱਬੀਆਂ ਥਾਵਾਂ ਬਾਹਰ ਆ ਗਈਆਂ ਹਨ, ਜੋ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਹਨਾਂ ਥਾਵਾਂ ਵਿਚ ਪਾਂਡਵ ਕਾਲ ਦਾ ਬਾਥੂ ਮੰਦਰ ਲੜੀ ਜਿਕਰਯੋਗ ਹੈ। ਇਸ ਵੇਲੇ ਮਾਹਿਰਾਂ ਦੀ ਸਾਰੀ ਉਮੀਦ ਗਰਮੀ ਵਧਣ ਤੇ ਗਲੇਸ਼ੀਅਰ ਪਿਘਲਣ ਤੇ ਲੱਗੀ ਹੋਈ ਹੈ ਜਿਸ ਨਾਲ ਝੀਲ ਦਾ ਪੱਧਰ ਵਧ ਸਕਦਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅਪ੍ਰੈਲ ਵਿਚ ਪਹਿਲਾਂ ਨਾਲੋਂ ਤੇਜ਼ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਤੇ ਹੁਸ਼ਿਆਰਪੁਰ ਜਿਲ੍ਹੇ ਦਾ ਤਾਪਮਾਨ ਇਸੇ ਹਫ਼ਤੇ 42 ਡਿਗਰੀ ਤੱਕ ਪੁਜਣ ਦੇ ਸੰਕੇਤ ਦਿੱਤੇ ਗਏ। ਇੱਥੇ ਇਹ ਵੀ ਜਿਕਰਯੋਗ ਹੈ ਇੱਥੇ ਸਥਿਤ ਪੰਜਾਬ ਰਾਜ ਬਿਜਲੀ ਬੋਰਡ ਤੇ ਮਾਈਕ੍ਰੋ ਹਾਈਡਲ ਪ੍ਰਾਜੈਕਟ ਤਹਿਤ ਬਣੇ ਮੁਕੇਰੀਆਂ ਹਾਈਡਲ ਦੇ ਚਾਰੇ ਪਾਵਰ ਹਾਉਸ ਵੀ ਪਿਛਲੇ ਕਈ ਦਿਨਾਂ ਤੋਂ ਠੱਪ ਪਏ ਹਨ ਅਤੇ ਓਧਰ ਸਥਿਤੀ ਹੋਰ ਵੀ ਗੰਭੀਰ ਬਣ ਰਹੀ ਹੈ ਕਿਉਂਕਿ ਪੌਂਗ ਡੈਮ ਦੇ 390 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਪਾਵਰ ਹਾਊਸ ਤੋਂ ਮਹਿਜ 97 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਜਾ ਰਹੀ ਹੈ। ਹਾਲਾਕਿ ਇਸ ਸਬੰਧੀ ਵਿਭਾਗੀ ਸੂਤਰਾਂ ਦਾ ਪੱਖ ਹੈ ਕਿ ਬਿਜਲੀ ਦਾ ਉਤਪਾਦਨ ਅਤੇ ਨਹਿਰਾਂ ਨੂੰ ਪਾਣੀ ਦੀ ਸਪਲਾਈ ਨਿਰਧਾਰਿਤ ਕਰਨ ਦੇ ਆਦੇਸ਼ ਤੇ ਫ਼ੈਸਲੇ ਕੇਂਦਰੀ ਬੋਰਡ ਹੀ ਲਏ ਜਾਂਦੇ ਹਨ। ਸੂਤਰਾਂ ਅਨੁਸਾਰ ਜੇਕਰ ਵਰਤਮਾਨ ਯੋਜਨਾਬੱਧ ਢੰਗ ਨਾਲ ਪ੍ਰਾਜੈਕਟ ਨੂੰ ਚਲਾਉਣ ਦੀ ਥਾਂ ਇਸ ਨੂੰ ਆਮ ਵਾਂਗ ਚਲਾਇਆ ਜਾਵੇ ਤਾਂ ਝੀਲ ਵਿਚ ਇਸ ਵੇਲੇ ਮੌਜੂਦ ਜਲ ਭੰਡਾਰ ਮੁਸ਼ਕਿਲ ਨਾਲ 10 ਦਿਨ ਲਈ ਚੱਲਣਯੋਗ ਹਨ। ਮੌਸਮ ਦੇ ਬਦਲਦੇ ਮਿਜ਼ਾਜ ਦੀ ਮਿਸਾਲ ਇਸ ਡੈਮ ਦੇ ਨਾਲ ਜੁੜੇ ਧਰਮਸ਼ਾਲਾ ਦੇ ਮੌਸਮ ਦੇ ਅੰਕੜਿਆਂ ਤੋਂ ਵੇਖੀ ਜਾ ਸਕਦੀ ਹੈ ਜਿੱਥੇ ਬਰਸਾਤ ਦੀ ਮਾਸਿਕ ਦਰ 1982 ਵਿਚ 337  ਮਿਲੀਮੀਟਰ ਦਰਜ ਕੀਤੀ ਗਈ ਤੇ ਸਾਲ 2008 ਵਿਚ 3.2 ਮਿ. ਮੀਟਰ ਅਤੇ ਸਾਲ 2009 ਵਿਚ 54.8 ਮਿਲੀਮੀਟਰ ਬਾਰਿਸ਼ ਹੋਈ। ਬਹਰਹਾਲ, ਇਸ ਬਿਜਲੀ ਤੇ ਜਲ ਸੰਕਟ ਦੇ ਮੰਡਰਾਉਂਦੇ ਸੰਕਟ ਤੋਂ ਨਿਜਾਤ ਪਾਉਣਾ ਕੇਵਲ ਕੁਦਰਤ ਦੇ ਹੱਥ ਵਸ ਹੀ ਜਾਪ ਰਿਹਾ ਹੈ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)