ਤਲਵਾੜਾ, 16 ਅਗਸਤ: ਦੇਸ਼ ਦਾ 69ਵਾਂ ਸੁਤੰਤਰਤਾ ਦਿਹਾੜਾ ਤਲਵਾੜਾ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਨਰਸਰੀ ਗਰਾਉਂਡ ਵਿਚ ਚੀਫ਼ ਇੰਜੀਨੀਅਰ ਬਿਆਸ ਡੈਮ ਬੀ. ਬੀ. ਐਮ. ਬੀ. ਸ਼੍ਰੀ ਡੀ. ਆਰ. ਮੀਣਾ ਨੇ ਕੌਮੀ ਝੰਡਾ ਲਹਿਰਾਇਆ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3, ਸਰਕਾਰੀ ਮਾਡਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1, ਬੀ. ਬੀ. ਐਮ. ਬੀ. ਡੀ. ਏ. ਵੀ ਸਕੂਲ, ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ, ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ, ਵਸ਼ਿਸ਼ਟ ਭਾਰਤੀ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਸਮੂਹ ਗੀਤ, ਸ਼ਬਦ, ਕਵਿਤਾ, ਕੋਰੀਓਗਰਾਫ਼ੀ ਆਦਿ ਪੇਸ਼ ਕਰਕੇ ਹੁੰਮਸ ਭਰੇ ਦਿਨ ਨੂੰ ਵੀ ਖ਼ੂਬਸੂਰਤ ਬਣਾ ਦਿੱਤਾ। ਉੱਘੇ ਕਵੀ ਡਾ. ਅਮਰਜੀਤ ਅਨੀਸ, ਹਰਸ਼ਵਿੰਦਰ ਕੌਰ ਵੱਲੋਂ ਪੇਸ਼ ਰਚਨਾਵਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਚੀਫ਼ ਇੰਜੀਨੀਅਰ ਵੱਲੋਂ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ, ਮੁਲਾਜਮਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਨ ਸੁਰੇਸ਼ ਮਾਨ ਅਤੇ ਗੀਤਾਂਜਲੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜ. ਹਰਜੀਤ ਸਿੰਘ, ਇੰਜ. ਸ਼ਿਵਚਰਨ ਰੇਗਰ, ਇੰਜ. ਕੇ. ਕੇ. ਕਾਲੜਾ, ਅਜੀਤ ਕੁਮਾਰ, ਜੇ. ਬੀ. ਵਰਮਾ, ਧਰਮਿੰਦਰ ਵੜੈਚ, ਡਾ. ਰਸ਼ਮੀ ਚੱਡਾ, ਰਾਜ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

No comments:
Post a Comment