ਤਲਵਾੜਾ, 31 ਅਗਸਤ: ਇੱਥੇ ਸੈਕਟਰ 1 ਦੇ ਨਿਵਾਸੀ ਨੌਜਵਾਨ ਲੜਕੇ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਲਕੀਤ ਸਿੰਘ ਪੁੱਤਰ ਜਗਦੀਸ਼ ਸਿੰਘ ਕੌਮ ਜੋਗੀ (ਨਾਥ) ਉਮਰ 26 ਸਾਲ ਤਲਵਾੜਾ ਦੇ ਨਾਲ ਲਗਦੇ ਸੰਸਾਰਪੁਰ ਟੈਰਸ ਵਿਖੇ ਇੱਕ ਫੈਕਟਰੀ ਵਿਚ ਬਤੌਰ ਹੈਲਪਰ ਕੰਮ ਕਰਦਾ ਸੀ। ਉਸਦੇ ਪਰਿਵਾਰਕ ਸੂਤਰਾਂ ਅਨੁਸਾਰ ਉਹ ਸ਼ਾਦੀਸ਼ੁਦਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਫੈਕਟਰੀ ਮਾਲਕਾਂ ਦੇ ਵਤੀਰੇ ਤੋਂ ਪ੍ਰੇਸ਼ਾਨ ਸੀ, ਜੋਕਿ ਉਸ ਉੱਤੇ ਕਥਿਤ ਤੌਰ ਤੇ ਚੋਰੀ ਦਾ ਇਲਜਾਮ ਲਗਾ ਰਹੇ ਹਨ। ਮਲਕੀਤ ਦੀ ਮਾਤਾ ਕਾਛਲਾ ਦੇਵੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ 30 ਅਗਸਤ ਨੂੰ ਰਾਜਿੰਦਰ ਡੋਗਰਾ ਨੇ ਟੈਰੇਸ ਫੈਕਟਰੀ ਬੁਲਾਇਆ ਅਤੇ ਉਹ ਆਪਣੇ ਪਤੀ ਜਗਦੀਸ਼ ਸਿੰਘ, ਨੂੰਹ ਮੋਨਿਕਾ ਦੇਵੀ ਤੇ ਪੁੱਤਰ ਮਲਕੀਤ ਸਮੇਤ ਪੁੱਜੇ ਤਾਂ ਉੱਥੇ ਪਹਿਲਾਂ ਹੀ ਫੈਕਟਰੀ ਮਾਲਕ ਧਰਮਿੰਦਰ, ਉਮੇਸ਼ ਰਿੰਕੂ ਮੌਜੂਦ ਸਨ ਅਤੇ ਉਨ੍ਹਾਂ ਨੇ ਮੇਰੇ ਲੜਕੇ ਨੂੰ ਕਥਿਤ ਤੌਰ ਤੇ ਬਹੁਤ ਡਰਾਇਆ ਧਮਕਾਇਆ ਤੇ ਕਿਹਾ ਕਿ ਚੋਰੀ ਮਲਕੀਤ ਨੇ ਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਵਾਪਸ ਆਪਣੇ ਘਰ ਆਏ ਤਾਂ ਦੁਪਿਹਰ ਕਰੀਬ 2.30 ਵਜੇ ਕੋਈ ਜਹਿਰੀਲੀ ਚੀਜ਼ ਖਾ ਲਈ ਅਤੇ ਉਲਟੀਆਂ ਕਰਨ ਲੱਗਾ। ਬੀ. ਬੀ. ਐਮ. ਬੀ. ਹਸਪਤਾਲ ਤੋਂ ਉਸਨੂੰ ਜਲੰਧਰ ਰੈਫ਼ਰ ਕੀਤਾ ਗਿਆ ਅਤੇ ਇਲਾਜ ਦੇ ਦੌਰਾਨ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਗ੍ਰਿਫ਼ਤਾਰੀ ਤੱਕ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਵੀ ਨਾਂਹ ਕਰ ਦਿੱਤੀ। ਪੁਲਿਸ ਨੇ ਇਸ ਸਬੰਧੀ ਆਈ. ਪੀ. ਸੀ. ਦੀ ਧਾਰਾ 306/34 ਤਹਿਤ ਮੁਕੱਦਮਾ ਨੰਬਰ 90 ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ।

No comments:
Post a Comment