ਤਲਵਾੜਾ, 20 ਅਗਸਤ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਖੇਡ ਅਤੇ ਵਿੱਦਿਅਕ ਮੁਕਾਬਲਿਆਂ ਵਿਚ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਹੈ।
ਸਕੂਲ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਮਪਾਲ ਸਿੰਘ ਦੀ ਅਗਵਾਈ ਹੇਠ ਹੋਏ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸਕੂਲ ਦੀ ਲਾਅਨ ਟੈਨਿਸ ਟੀਮ ਵਿਚ ਅੰਡਰ 17 ਲੜਕੇ ਨੇ ਪਹਿਲਾ ਸਥਾਨ ਅਤੇ ਅੰਡਰ 17 ਲੜਕੀਆਂ ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਅੰਡਰ 14 ਲੜਕੇ ਵਰਗ ਵਿਚ ਦੂਜਾ ਅਤੇ ਲੜਕੀਆਂ ਅੰਡਰ 14 ਨੇ ਵੀ ਦੂਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਟੇਬਲ ਟੈਨਿਸ ਅੰਡਰ 17 ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਲੜਕਿਆਂ ਦੀ ਟੀਮ ਜਿਲ੍ਹੇ ਵਿਚ ਦੂਜੇ ਸਥਾਨ ਤੇ ਰਹੀ। ਅੰਡਰ 14 ਲੜਕਿਆਂ ਦੀ ਟੀਮ ਨੇ ਵੀ ਤੀਜਾ ਸਥਾਨ ਹਾਸਿਲ ਕੀਤਾ। ਕਿਰਨ ਬਾਲਾ ਡੀ. ਪੀ. ਈ. ਅਤੇ ਬਲਵਿੰਦਰ ਸਿੰਘ ਪੀ. ਟੀ. ਆਈ. ਦੀ ਅਗਵਾਈ ਸੂਬਾ ਪੱਧਰੀ ਮੁਕਾਬਲੇ ਲਈ 7 ਵਿਦਿਆਰਥੀ ਚੁਣੇ ਗਏ ਜਿਨ੍ਹਾਂ ਵਿਚ ਟੇਬਲ ਟੈਨਿਸ ਲਈ ਰਾਘਵ ਸ਼ਰਮਾ, ਅਰਜੁਨ, ਦਿਸ਼ਾਂਤ ਚੌਧਰੀ, ਸ਼ਿਖਾ ਚੌਧਰੀ, ਬੰਦਨਾ ਅਤੇ ਲਾਅਨ ਟੈਨਿਸ ਲਈ ਸਿਰਜਨਾ ਤੇ ਰੀਨਾ ਰਾਏ ਸ਼ਾਮਿਲ ਹਨ।
ਸਕੂਲ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਵਿਗਿਆਨ ਗੋਸ਼ਟੀ ਵਿਚ ਸਾਇੰਸ ਮਿਸਟ੍ਰੈਸ ਹਰਮੀਤ ਕੌਰ ਦੀ ਅਗਵਾਈ ਹੇਠ ਵਿਦਿਆਰਥਣ ਭੱਵਿਆ ਨੇ ਦੂਜਾ ਸਥਾਨ ਹਾਸਿਲ ਕੀਤਾ। ਸਕੂਲ ਮੁਖੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸ਼ਾਨਦਾਰ ਕਾਰਗੁਜਾਰੀ ਲਈ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਸ਼ਾਰਦਾ, ਯੋਗੇਸ਼ਵਰ ਸਲਾਰੀਆ, ਸ਼ੁਸ਼ਮਾ ਕੁਮਾਰੀ, ਨਵਕਿਰਨ, ਮਹਿੰਦਰ ਸਿੰਘ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜਰ ਸਨ।

No comments:
Post a Comment