- ਪ੍ਰਿੰ. ਸੁਰੇਸ਼ ਕੁਮਾਰੀ ਬਣੇ ਸਰਵੋਤਮ ਪ੍ਰਿੰਸੀਪਲ
ਤਲਵਾੜਾ, 18 ਅਗਸਤ: ਸ਼ਮੀ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਤਿੰਨ ਤਲਵਾੜਾ ਨੂੰ ਜਿਲ੍ਹੇ ਦਾ ਸਰਵੋਤਮ ਸਕੂਲ ਦਾ ਅਵਾਰਡ ਮਿਲਣ ਨਾਲ ਵਿੱਦਿਅਕ ਹਲਕਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਵਾਰ ਬੇਹਤਰੀਨ ਕਾਰਗੁਜਾਰੀ ਤੇ ਸ਼ਾਨਦਾਰ ਪ੍ਰਾਪਤੀਆਂ ਲਈ ਸਕੂਲ ਨੂੰ ਇਹ ਅਵਾਰਡ ਹੁਸ਼ਿਆਰਪੁਰ ਵਿਖੇ ਸੁਤੰਤਰਤਾ ਦਿਵਸ ਸਮਾਗਮ ਮੌਕੇ ਮੁੱਖ ਮਹਿਮਾਨ ਮਦਨ ਮੋਹਨ ਮਿੱਤਲ ਕੈਬਨਿਟ ਮੰਤਰੀ ਪੰਜਾਬ ਵੱਲੋਂ ਪ੍ਰਦਾਨ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਰੇਸ਼ ਕੁਮਾਰੀ ਨੂੰ ਸ਼ਾਨਦਾਰ ਅਗਵਾਈ ਲਈ ਸਰਵੋਤਮ ਪ੍ਰਿੰਸੀਪਲ ਦਾ ਅਵਾਰਡ ਵੀ ਦਿੱਤਾ ਗਿਆ। ਇਸ ਮੌਕੇ ਉੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਆਗੂਆਂ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫ਼ਸਰ ਰਾਮਪਾਲ ਸੈਣੀ, ਲੈਕਚਰਾਰ ਅਨਿਲ ਕੁਮਾਰ, ਰਮਿੰਦਰ ਕੌਰ, ਜਤਿੰਦਰ ਕੰਵਰ, ਉਮੇਸ਼ ਕੁਮਾਰ, ਗੁਰਦੀਪ ਸਿੰਘ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।
No comments:
Post a Comment