Showing posts with label News Updates. Show all posts
Showing posts with label News Updates. Show all posts

ਰੈੱਡ ਕਰਾਸ ਮੇਲੇ ਦੌਰਾਨ ਕੱਢਿਆ ਲੱਕੀ ਡਰਾਅ, ਕੂਪਨ ਨੰਬਰ-372 ਨੂੰ ਮਿਲੀ ਸਕੂਟੀ

-ਸਮਾਜ 'ਚ ਲੜਕੀਆਂ ਨੂੰ ਆਪਣੀ ਹੋਂਦ ਮਜ਼ਬੂਤ ਕਰਨ ਲਈ ਸਿੱਖਿਅਤ ਹੋਣਾ ਬਹੁਤ ਜ਼ਰੂਰੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 27 ਜਨਵਰੀ:     ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੇ ਵਿੱਤੀ ਅੰਸ਼ਦਾਨ ਲਈ ਲਗਾਏ ਗਏ ਰੈਡ ਕਰਾਸ ਮੇਲੇ ਵਿੱਚ ਲੱਕੀ ਡਰਾਅ ਕੱਢੇ ਗਏ ਸਨ। ਉਨ੍ਹਾਂ ਦੱਸਿਆ ਕਿ ਕੱਢੇ ਗਏ ਲੱਕੀ ਡਰਾਅ ਅਨੁਸਾਰ ਜੇਤੂਆਂ ਵਿੱਚ ਪਹਿਲਾ ਇਨਾਮ 1 ਸਕੂਟੀ ਲੱਕੀ ਕੂਪਨ ਨੰ: 372, ਦੂਜਾ ਇਨਾਮ ਲੈਪਟਾਪ-2 ਲੱਕੀ ਕੂਪਨ ਨੰ: 1309 ਅਤੇ 129437, ਤੀਜਾ ਇਨਾਮ ਮੋਬਾਇਲ-10  ਲੱਕੀ ਕੂਪਨ ਨੰ: 44714, 136871, 194123, 192513, 50056, 6128, 17523, 1736, 22288, 40235, ਚੌਥਾ ਇਨਾਮ ਟੈਬਸ-5 ਲੱਕੀ ਕੂਪਨ ਨੰ: 128501, 22079, 36035, 64243, 137399, ਪੰਜਵਾਂ ਇਨਾਮ ਸਾਇੰਟੀਫਿਕ ਕੈਲਕੂਲੇਟਰ-10 ਲੱਕੀ ਕੂਪਨ ਨੰ: 137172, 6986, 130711, 137526, 6998, 8035, 3427, 192005, 56785, 51658, ਛੇਵਾਂ ਇਨਾਮ ਹਾਟਕੇਸ-10 ਲੱਕੀ ਕੂਪਨ ਨੰ: 1345, 33197,133392, 121653, 130040, 50396, 6555, 185227, 18189, 28987 ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਤੋਂ ਹੋਣ ਵਾਲੀ ਆਮਦਨ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਜਿਵੇਂ ਕਿਡਨੀ ਫੇਲ, ਗਰੀਬ ਮਰੀਜ਼ਾਂ ਦੇ ਮੁਫ਼ਤ ਡਾਇਲਸਿਸ, ਗਰੀਬ ਮਰੀਜਾਂ ਨੂੰ ਦਵਾਈਆਂ, ਅੰਗਹੀਣ/ਅਪੰਗ ਵਿਅਕਤੀਆਂ ਨੂੰ ਟਰਾਈ ਸਾਈਕਲਾਂ/ਵੀਲ੍ਹ ਚੇਅਰਾਂ/ਬਨਾਵਟੀ ਅੰਗਾਂ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਆਦਿ ਲਈ ਵਰਤਿਆ ਜਾਵੇਗਾ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਰੈਡ ਕਰਾਸ ਮੇਲੇ ਵਿੱਚ ਜਨਤਾ ਦਾ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ।

                  ਉਧਰ ਦੂਜੇ ਪਾਸੇ ਕੌਮੀ ਬਾਲੜੀ ਦਿਵਸ ਵੀ ਰਿਆਤ ਬਾਹਰਾ ਕਾਲਜ ਵਿਖੇ ਮਨਾਇਆ ਗਿਆ ਸੀ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿੱਚ ਲੜਕੀਆਂ ਨੂੰ ਆਪਣੀ ਹੋਂਦ ਮਜਬੂਤ ਕਰਨ ਲਈ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ, ਤਾਂ ਹੀ ਲੜਕੀਆਂ ਭਾਰਤ ਗਣਰਾਜ ਅੰਦਰ ਲੋਕਤੰਤਰ ਨੂੰ ਮਜਬੂਤ ਕਰਨ ਵਿੱਚ ਵਧੀਆ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਇਕ ਐਸਾ ਮਾਧਿਅਮ ਹੈ, ਜਿਸ ਨਾਲ ਔਰਤ ਸਮਾਜ ਵਿੱਚ ਆਰਥਿਕ ਪੱਖੋਂ ਮਜਬੂਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੌਮੀ ਬਾਲੜੀ ਹਫ਼ਤੇ ਸਬੰਧੀ ਬਲਾਕ ਪੱਧਰ ਅਤੇ ਪਿੰਡ ਪੱਧਰ 'ਤੇ ਸਮਾਰੋਹ ਕਰਵਾਏ ਜਾ ਰਹੇ ਹਨ, ਤਾਂ ਜੋ ਲੋਕਾਂ ਵਿੱਚ ਆਪਣੀਆ ਬੇਟੀਆਂ ਪ੍ਰਤੀ ਸਨੇਹ ਹੋਰ ਵੱਧ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਲੜਕੀਆਂ ਦੇ ਹੱਕਾਂ ਅਤੇ ਕੇਸਾਂ ਪ੍ਰਤੀ ਵਿਸ਼ੇਸ਼ ਤੌਰ 'ਤੇ ਤਰਜ਼ੀਹ ਦੇ ਕੇ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
      ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਸ੍ਰੀ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਰਿਆਤ ਬਾਹਰਾ ਗਰੁੱਪ ਵਲੋਂ ਚਲਾਈਆਂ ਜਾ ਰਹੀਆ ਸੰਸਥਾਵਾਂ ਵਿੱਚ ਵਿੱਦਿਆ ਹਾਸਲ ਕਰ ਰਹੀਆਂ ਲੜਕੀਆਂ ਨੂੰ ਵਿਸ਼ੇਸ਼ ਵਿੱਤੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਤਾਂ ਕਿ ਲੜਕੀਆਂ ਆਪਣੀ ਮਰਜੀ ਅਨੁਸਾਰ ਉਚੇਰੀ ਵਿੱਦਿਅਕ ਯੋਗਤਾ ਹਾਸਲ ਕਰ ਸਕਣ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ: ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੀਆਂ ਵਿਦਿਆਰਥਣਾਂ ਵਲੋਂ ਦੇਸ਼ ਭਗਤੀ, ਸਭਿਆਚਾਰ, ਸਿੱਖਿਅਤ ਅਤੇ ਲੜਕੀਆਂ ਦੇ ਵਿਕਾਸ ਨਾਲ ਸਬੰਧਤ ਪੇਸ਼ ਕੀਤੀਆਂ ਗਈਆਂ ਪੇਸ਼ਕਾਰੀਆਂ ਨੂੰ ਵੀ ਸਲਾਹਿਆ ਗਿਆ।

ਖਟਕੜਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਜੀ ਦਾ ਮਨਾਇਆ ਜਾਵੇਗਾ ਜਨਮ ਦਿਵਸ: ਸ੍ਰ: ਠੰਡਲ

ਹੁਸ਼ਿਆਰਪੁਰ, 26 ਸਤੰਬਰ: ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਖਟਕੜਕਲਾਂ ਵਿਖੇ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਦੇ ਮੰਤਰੀਆਂ ਤੋਂ ਇਲਾਵਾ ਕੇਂਦਰ ਸਰਕਾਰ ਦੇ ਮੰਤਰੀ ਵੀ ਸ਼ਾਮਲ ਹੋਣਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹੁੰਮ-ਹੂਮਾ ਕੇ ਪਹੁੰਚਣ।

ਤਲਵਾੜਾ ਵਿੱਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਤਲਵਾੜਾ, 31 ਅਗਸਤ:  ਇੱਥੇ ਸੈਕਟਰ 1 ਦੇ ਨਿਵਾਸੀ ਨੌਜਵਾਨ ਲੜਕੇ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਲਕੀਤ ਸਿੰਘ ਪੁੱਤਰ ਜਗਦੀਸ਼ ਸਿੰਘ ਕੌਮ ਜੋਗੀ (ਨਾਥ) ਉਮਰ 26 ਸਾਲ ਤਲਵਾੜਾ ਦੇ ਨਾਲ ਲਗਦੇ ਸੰਸਾਰਪੁਰ ਟੈਰਸ ਵਿਖੇ ਇੱਕ ਫੈਕਟਰੀ ਵਿਚ ਬਤੌਰ ਹੈਲਪਰ ਕੰਮ ਕਰਦਾ ਸੀ। ਉਸਦੇ ਪਰਿਵਾਰਕ ਸੂਤਰਾਂ ਅਨੁਸਾਰ ਉਹ ਸ਼ਾਦੀਸ਼ੁਦਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਫੈਕਟਰੀ ਮਾਲਕਾਂ ਦੇ ਵਤੀਰੇ ਤੋਂ ਪ੍ਰੇਸ਼ਾਨ ਸੀ, ਜੋਕਿ ਉਸ ਉੱਤੇ ਕਥਿਤ ਤੌਰ ਤੇ ਚੋਰੀ ਦਾ ਇਲਜਾਮ ਲਗਾ ਰਹੇ ਹਨ। ਮਲਕੀਤ ਦੀ ਮਾਤਾ ਕਾਛਲਾ ਦੇਵੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ 30 ਅਗਸਤ ਨੂੰ ਰਾਜਿੰਦਰ ਡੋਗਰਾ ਨੇ ਟੈਰੇਸ ਫੈਕਟਰੀ ਬੁਲਾਇਆ ਅਤੇ ਉਹ ਆਪਣੇ ਪਤੀ ਜਗਦੀਸ਼ ਸਿੰਘ, ਨੂੰਹ ਮੋਨਿਕਾ ਦੇਵੀ ਤੇ ਪੁੱਤਰ ਮਲਕੀਤ ਸਮੇਤ ਪੁੱਜੇ ਤਾਂ ਉੱਥੇ ਪਹਿਲਾਂ ਹੀ ਫੈਕਟਰੀ ਮਾਲਕ ਧਰਮਿੰਦਰ, ਉਮੇਸ਼ ਰਿੰਕੂ ਮੌਜੂਦ ਸਨ ਅਤੇ ਉਨ੍ਹਾਂ ਨੇ ਮੇਰੇ ਲੜਕੇ ਨੂੰ ਕਥਿਤ ਤੌਰ ਤੇ ਬਹੁਤ ਡਰਾਇਆ ਧਮਕਾਇਆ ਤੇ ਕਿਹਾ ਕਿ ਚੋਰੀ ਮਲਕੀਤ ਨੇ ਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਵਾਪਸ ਆਪਣੇ ਘਰ ਆਏ ਤਾਂ ਦੁਪਿਹਰ ਕਰੀਬ 2.30 ਵਜੇ ਕੋਈ ਜਹਿਰੀਲੀ ਚੀਜ਼ ਖਾ ਲਈ ਅਤੇ ਉਲਟੀਆਂ ਕਰਨ ਲੱਗਾ। ਬੀ. ਬੀ. ਐਮ. ਬੀ. ਹਸਪਤਾਲ ਤੋਂ ਉਸਨੂੰ ਜਲੰਧਰ ਰੈਫ਼ਰ ਕੀਤਾ ਗਿਆ ਅਤੇ ਇਲਾਜ ਦੇ ਦੌਰਾਨ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਗ੍ਰਿਫ਼ਤਾਰੀ ਤੱਕ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਵੀ ਨਾਂਹ ਕਰ ਦਿੱਤੀ। ਪੁਲਿਸ ਨੇ ਇਸ ਸਬੰਧੀ ਆਈ. ਪੀ. ਸੀ. ਦੀ ਧਾਰਾ 306/34 ਤਹਿਤ ਮੁਕੱਦਮਾ ਨੰਬਰ 90 ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ।

ਮਾਹਿਰਾਂ ਦੀ ਸਲਾਹ ਅਨੁਸਾਰ ਹੀ ਫ਼ਸਲਾਂ ਤੇ ਸਪਰੇ ਕਰਨ ਕਿਸਾਨ

ਹੁਸ਼ਿਆਰਪੁਰ, 30 ਜੁਲਾਈ: ਮੌਜੂਦਾ ਸਾਲ ਜੁਲਾਈ ਮਹੀਨੇ ਤੱਕ 213.9 ਮਿਲੀਮੀਟਰ ਵਰਖਾ ਹੋਈ ਹੈ ਜੋ ਕਿ ਪਿਛਲੇ ਸਾਲ ਨਾਲੋਂ ਵੱਧ ਹੈ। ਇਹ ਵਰਖਾ ਮੌਜੂਦਾ ਫ਼ਸਲਾਂ ਲਈ ਬਹੁਤ ਲਾਹੇਵੰਦ ਹੋਵੇਗੀ।  ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ ਨੇ ਜ਼ਿਲ੍ਹਾ ਪੱਧਰ ਦੀ ਪੈਸਟ ਸਰਵਲੈਂਸ ਅਤੇ ਐਡਵਾਈਜਰੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਪਿਛਲੇ ਸਾਲ ਜੁਲਾਈ 2014 ਦੌਰਾਨ ਜ਼ਿਲ੍ਹੇ ਵਿੱਚ 144.4 ਮਿਲੀਮੀਟਰ ਵਰਖਾ ਹੋਈ ਸੀ ਪਰ ਇਸ ਸਾਲ ਵੱਧ ਹੋਈ ਵਰਖਾ ਕਾਰਨ ਝੋਨੇ ਦੀ ਪੈਦਾਵਾਰ ਪਿਛਲੇ ਸਾਲ ਨਾਲੋਂ ਵੱਧ ਹੋਵੇਗੀ। ਖੇਤਾਂ ਵਿੱਚ ਆ ਰਹੇ ਫ਼ਸਲਾਂ ਦੇ ਕੀੜੇ ਮਕੌੜੇ ਅਤੇ ਬੀਮਾਰੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਵੱਧ ਮੀਂਹ ਪੈਣ ਨਾਲ ਪੱਤਾ ਲਪੇਟ ਸੁੰਡੀ ਅਤੇ ਗੋਭ ਦੇ ਕੀੜੇ ਦਾ ਹਮਲਾ ਨਹੀਂ ਹੈ ਜੋ ਕਿ ਫ਼ਸਲਾਂ ਦੀ ਵਧੀਆ ਗੱਲ ਹੈ।  ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਲੋੜ ਤੋਂ ਬਗੈਰ ਦਵਾਈ ਨਾ ਵਰਤਣ।
                   ਮੀਟਿੰਗ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਏ ਕੀਟ ਵਿਗਿਆਨੀ ਡਾ. ਮਨਿੰਦਰ ਬੈਂਸ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਇਸ ਵੇਲੇ ਗੰਨੇ ਵਿੱਚ ਚਿੱਟੀ ਮੱਖੀ, ਕਮਾਦ ਦਾ ਘੋੜਾ, ਸਬਜੀਆਂ ਵਿੱਚ ਫਰੂਟ ਫਲਾਈ, ਸੂਰੰਗੀ ਕੀੜੇ ਦਾ ਹਮਲਾ ਕਿਤੇ-ਕਿਤੇ ਵੇਖਣ ਨੂੰ ਮਿਲਿਆ ਹੈ। ਇਸ ਦੇ ਹੱਲ ਲਈ ਵਿਭਾਗ ਦੇ ਮਾਹਿਰਾਂ ਦੀ ਸਲਾਹ ਲਈ ਜਾ ਸਕਦੀ ਹੈ।
                  ਇਸ ਦੌਰਾਨ ਜਿਲ੍ਹਾ ਪ੍ਰਸਾਰ ਮਾਹਿਰ ਪੀ.ਏ.ਯੂ. ਹੁਸ਼ਿਆਰਪੁਰ ਡਾ. ਗੁਰਪ੍ਰਤਾਪ ਸਿੰਘ ਵੱਲੋਂ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਮੱਕੀ ਵਿੱਚ ਤਣੇ ਦੇ ਗਲਣ ਦੀਆਂ ਸ਼ਿਕਾਇਤਾਂ ਵੀ ਆਈਆਂ ਹਨ। ਫ਼ਸਲਾਂ ਦੀ ਜਾਂਚ ਕਰਨ ਉਪਰੰਤ ਹੀ ਕੀਟ ਨਾਸ਼ਕ ਦਵਾਈਆਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਤਰ੍ਰਾਂ ਦੇ ਕੀਟ ਨਾਸ਼ਕ ਦਾ ਸਪਰੇਅ ਨਾ ਕੀਤਾ ਜਾਵੇ।
                  ਬਾਗਬਾਨੀ ਵਿਭਾਗ ਦੇ ਡਾ. ਨਰੇਸ਼ ਕੁਮਾਰ ਨੇ ਬੈਠਕ ਦੌਰਾਨ ਦੱਸਿਆ ਕਿ ਕਿੰਨੂ ਵਿੱਚ ਚਿੱਟੀ ਮੱਖੀ ਸਿਟਰਸ ਸਿੱਲਾ ਅਤੇ ਜੈਂਸਡ ਦਾ ਹਮਲਾ ਵੀ ਵੇਖਣ ਵਿੱਚ ਆ ਰਿਹਾ  ਹੈ। ਇਸ ਦੇ ਬਚਾਅ ਦੇ ਲਈ ਕਿਸਾਨਾਂ ਨੂੰ ਬਾਗਬਾਨੀ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਬਜੀਆਂ ਵਿੱਚ ਡਾਊਨੀਮਿਲਡਿਊ ਦਾ ਹਮਲਾ ਵੀ ਵੇਖਣ ਵਿੱਚ ਆਇਆ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਇਨਸੈਕ ਟਰੈਪ ਵੀ ਮੁਹੱਈਆ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਕੀੜੇ ਮਕੌੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
                   ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਡੀਲਰ ਦੇ ਵਹਿਕਾਵੇ ਵਿੱਚ ਨਾ ਆਉਣ, ਕੀੜੇ ਮਕੌੜੇ ਅਤੇ ਬੀਮਾਰੀਆਂ ਦੇ ਕੰਟਰੋਲ ਲਈ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ, ਕੇ.ਵੀ.ਕੇ. ਅਤੇ ਪੀ.ਏ.ਯੂ. ਦੇ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਫ਼ਸਲਾਂ ਤੇ ਸਪਰੇ ਕਰਨ।
                  ਬੈਠਕ ਵਿੱਚ ਖੇਤੀਬਾੜੀ ਅਫ਼ਸਰ ਡਾ. ਗੁਰਬਖਸ਼ ਸਿੰਘ, ਵਿਸ਼ਾ ਵਸਤੂ ਮਾਹਿਰ ਡਾ. ਮਨਜੀਤ ਸਿੰਘ, ਖੇਤੀਬਾੜੀ ਅਫ਼ਸਰ ਟਾਂਡਾ ਸਤਨਾਮ ਸਿੰਘ, ਖੇਤੁਬਾੜੀ ਅਫ਼ਸਰ ਗੜਸ਼ੰਕਰ ਡਾ. ਸੁਭਾਸ਼ ਚੰਦਰ, ਖੇਤੀਬਾੜੀ ਅਫ਼ਸਰ ਮੁਕੇਰੀਆਂ ਡਾ. ਹਰਤਰਨਪਾਲ ਸਿੰਘ ਵੀ ਹਾਜ਼ਰ ਸਨ।

ਡਾ. ਪਰਮਜੀਤ ਸਿੰਘ ਢੱਟ ਨੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਅਹੁੱਦਾ ਸੰਭਾਲਿਆ

ਹੁਸ਼ਿਆਰਪੁਰ, 29 ਜੂਨ: ਡਾ. ਪਰਮਜੀਤ ਸਿੰਘ ਢੱਟ ਨੇ ਅੱਜ ਬਤੌਰ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਆਪਣਾ ਅਹੁੱਦਾ ਸੰਭਾਲ ਲਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਜ਼ਿਲ੍ਹਾ ਸਿਖਲਾਈ ਅਫ਼ਸਰ ਜਲੰਧਰ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਸੇਵਾਵਾਂ ਨਿਭਾਈਆਂ ਗਈਆਂ ਹਨ। ਅੱਜ ਅਹੁੱਦਾ ਸੰਭਾਲਣ ਸਮੇਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਖੇਤੀਬਾੜੀ ਅਫ਼ਸਰ (ਜਨਰਲ), ਡਾ. ਗੁਰਬਖਸ਼ ਸਿੰਘ, ਖੇਤੀਬਾੜੀ ਅਫ਼ਸਰ ਭੂੰਗਾ ਡਾ. ਸਰਵਿੰਦਰ ਸਿੰਘ, ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ, ਖੇਤੀ ਸੂਚਨਾ ਅਫ਼ਸਰ ਡਾ. ਸੁਰਿੰਦਰ ਕੁਮਾਰ, ਖੇਤੀ ਵਿਕਾਸ ਅਫ਼ਸਰ ਡਾ. ਕਿਸ਼ੋਰੀ ਲਾਲ, ਖੇਤੀ ਵਿਕਾਸ ਅਫ਼ਸਰ ਡਾ. ਸੁਖਪਾਲ ਵੀਰ ਸਿੰਘ, ਡਾ. ਹਰਮਨਦੀਪ ਸਿੰਘ, ਡਾ. ਸੰਦੀਪ ਸਿੰਘ ਤੋਂ ਇਲਾਵਾ ਸਹਾਇਕ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਇੰਦਰਜੀਤ ਸਿੰਘ ਹੁੰਦਲ, ਡਾ. ਚਮਨ ਲਾਲ ਵਸ਼ਿਸ਼ਟ ਤੇ ਤਰਸੇਮ ਸਿੰਘ ਹਾਜ਼ਰ ਸਨ।

ਚਿੜਿਆਘਰ ਦਾ ਹਾਲ, ਪੰਜਾਬੀ ਹੋਈ ਬੇਹਾਲ ..!

ਤਲਵਾੜਾ, 24 ਜੂਨ: ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਿਮਾਚਲ ਪ੍ਰਦੇਸ਼ ਵਿਚ ਸਥਿੱਤ ਗੋਪਾਲਪੁਰ ਚਿੜੀਆਘਰ ਦੇ ਸੂਚਨਾ ਬੋਰਡ ਪੰਜਾਬੀ ਭਾਸ਼ਾ ਦੀ ਮੰਦਹਾਲੀ ਬਿਆਨ ਕਰਦੇ ਜਾਪਦੇ ਹਨ।




ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਵਿਚ ਲੱਗੇ ਇਨ੍ਹਾਂ ਸੂਚਨਾਂ ਬੋਰਡਾਂ ਉੱਤੇ ਇੱਕ ਵੀ ਅਜਿਹਾ ਬੋਰਡ ਨਹੀਂ ਜਿਸ ਉੱਤੇ ਪੰਜਾਬੀ ਦੀਆਂ ਲਗਾਂ-ਮਾਤਰਾਵਾਂ ਠੀਕ ਹੋਣ। ਕਾਂਗੜੇ ਜਿਲ੍ਹੇ ਵਿੱਚ ਪੈਂਦੇ ਧਰਮਸ਼ਾਲਾ-ਪਾਲਮਪੁਰ ਮਾਰਗ ਉੱਤੇ ਸਥਿਤ ਚਿੜੀਆਘਰ ਦੇ ਜੰਗਲੀ ਜੀਵਾਂ ਦੀ ਸੁਰੱਖਿਆ ਸਬੰਧੀ ਲੱਗੀਆਂ ਸੂਚਨਾਵਾਂ ਪੰਜਾਬੀ ਵਿਚ ਲਗਾਂਮਾਤਰਾਵਾਂ ਦੀ ਗਲਤੀ ਕਾਰਨ ਕਾਫ਼ੀ ਹਾਸੋਹੀਣੀਆਂ ਜਾਪਦੀਆਂ ਹਨ। ਜਿਵੇਂ, ਜੱਗਲੀ ਜਾਨਵਰਾੱ ਨੂੰ ਕੂਜ਼ ਖਾਣ ਨੂੰ ਨ ਦੇਵੋ ਜੀ, ਜੱਗਲੀ ਜਾਨਵਾਰਾੱ ਦੇ ਪਿੱਜਰੇ ਦੇ ਨਾਲ ਛੇੜਛਾੜ ਨ ਕਰੋ, ਜੱਗਲੀ ਜੀਵ (ਸੂਰਖਯਾ) ਅਧਿਨਿਯਮ ੧੯੭੨ ਦੇ ਅਧੀਨ ਨਿਯਮਾ ਦੀ ਅਵੇਲਨਾ ਕਰਨਾ ਦੱਡਨੀਯ ਜ਼ੂਰਮ ਹੇ ਅਤੇ ਆਵਾਜ਼/ਸਾਜ਼ਾੱ ਨੂੰ ਬਜਾਣਾ ਮਨਾ ਹੇ .. ਆਦਿ।
ਇਸ ਸਬੰਧੀ ਸੰਪਰਕ ਕਰਨ ਤੇ ਡੀ. ਐਫ਼. ਓ. ਹਮੀਰਪੁਰ ਸੁਭਾਸ਼ ਪਰਾਸ਼ਰ ਨੇ ਦੱਸਿਆ ਕਿ ਇਹ ਬੋਰਡ ਮਹਿਕਮੇ ਵੱਲੋਂ ਬਾਕਾਇਦਾ ਚੈੱਕ ਕਰਵਾਏ ਗਏ ਸਨ, ਪਰੰਤੂ ਪੰਜਾਬੀ ਵਿਚ ਅਜਿਹੀਆਂ ਗਲਤੀਆਂ ਨੂੰ ਦਰੁਸਤ ਕਰ ਲਿਆ ਜਾਵੇਗਾ।

ਪਰਵਾਸੀ ਮਜਦੂਰ ਪਰਿਵਾਰਾਂ ਲਈ ਪਲਸ ਪੋਲੀਓ ਰੈਲੀ

ਹੁਸ਼ਿਆਰਪੁਰ, 21 ਜੂਨ: ਪ੍ਰਦੇਸ਼ਾਂ ਤੋਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਆਏ ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਬੀਮਾਰੀ ਤੋਂ ਰੋਕਥਾਮ ਲਈ ਪੋਲੀਓ ਵੈਕਸੀਨ ਪਿਲਾਉਣ ਲਈ ਮਿਤੀ 21 ਜੂਨ ਤੋਂ 23 ਜੂਨ ਤੱਕ ਉਲੀਕੀ ਗਈ ਵਿਸ਼ੇਸ਼ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਪ੍ਰਤੀ ਆਮ ਲੋਕਾਂ ਦੀ ਜਾਗਰੂਕਤਾ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਰਿਕਸ਼ਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰਿਕਸ਼ਾ ਰੈਲੀ ਨੂੰ ਸਹਾਇਕ ਸਿਵਲ ਸਰਜਨ ਡਾ.ਰਜਨੀਸ਼ ਸੈਣੀ ਅਤੇ ਜਿਲ੍ਹਾ ਟੀਕਾਕਰਣ ਅਧਿਕਾਰੀ ਡਾ.ਗੁਰਦੀਪ ਸਿੰਘ ਕਪੂਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇੰਨ੍ਹਾਂ ਰਿਕਸ਼ਿਆਂ ਰਾਂਹੀ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਸਲੱਮ ਖੇਤਰਾਂ ਵਿੱਚ ਮਾਈਕਿੰਗ ਰਾਂਹੀ ਪ੍ਰਵਾਸੀ ਪਰਿਵਾਰਾਂ ਨੂੰ ਇਸ ਮੁਹਿੰਮ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

              ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਰਜਨੀਸ਼ ਸੈਣੀ ਨੇ ਦੱਸਿਆ ਕਿ ਇਸ ਵਿਸੇਸ਼ ਟੀਕਾਕਰਣ ਮੁਹਿੰਮ ਦੌਰਾਨ ਜਿਲ੍ਹੇ ਦੇ ਸਮੂਚੇ ਪ੍ਰਵਾਸੀ ਆਬਾਦੀ ਵਾਲੇ ਖੇਤਰਾਂ ਵਿੱਚ ਵੱਸਦੇ 25,358 ਘਰਾਂ ਦੇ  ਲਗਭਗ 21,873 ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪਿਲਾਏ ਜਾਣ ਲਈ  324 ਮੈਂਬਰਾਂ ਦੀ 161 ਟੀਮਾਂ ਅਤੇ 1 ਮੌਬਾਈਲ ਟੀਮ ਦਾ ਗਠਨ ਕੀਤਾ ਗਿਆ ਹੈ। ਮੁਹਿੰਮ ਦੀ ਨਿਗਰਾਨੀ ਅਤੇ ਕਾਮਯਾਬੀ ਲਈ 39 ਸੁਪਰਵਾਈਜ਼ਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮੁਹਿੰਮ ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਪ੍ਰਵਾਸੀ ਅਬਾਦੀ ਦੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦੇਣ ਲਈ ਸਬੰਧਤ ਟੀਮਾਂ ਨੂੰ ਸਮੇਂ ਸਿਰ ਰਵਾਨਾ ਕਰ ਦਿੱਤਾ ਗਿਆ ਹੈ। ਕਿਸੇ ਨਾ ਕਿਸੇ ਕਾਰਣ ਰੂਟੀਨ ਇੰਮੁਨਾਈਜੇਸ਼ਨ ਦੌਰਾਨ ਪੋਲੀਓ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਉਚੇਚੇ ਤੌਰ ਤੇ ਕਵਰ ਕੀਤਾ ਜਾਵੇਗਾ। ਡਾ.ਸੈਣੀ ਨੇ ਕਿਹਾ ਕਿ ਇਸ ਮਾਈਗ੍ਰੇਟਰੀ ਪਲਸ ਮੁਹਿੰਮ ਅਧੀਨ ਵਿਸ਼ੇਸ਼ ਤੌਰ ਤੇ ਮਾਈਗ੍ਰੇਟਰੀ ਆਬਾਦੀ ਨੂੰ ਕਵਰ ਕਰਨ ਲਈ ਸਲੱਮ ਖੇਤਰ, ਝੁੱਗੀ ਝੋਪੜੀਆਂ , ਭੱਠਿਆਂ ਅਤੇ ਉਸਾਰੀ ਅਧੀਨ ਇਮਾਰਤਾਂ ਵਿੱਚ ਕੰਮ ਕਰਦੇ ਪਰਿਵਾਰਾਂ ਦੇ ਬੱਚਿਆਂ ਨੂੰ 2 ਬੂੰਦ ਜਿੰਦਗੀ ਦੀ ਦਿੱਤੀ ਜਾਵੇਗੀ।
ਇਸ ਮੌਕੇ  ਨੋਡਲ ਅਧਿਕਾਰੀ ਪਲਸ ਪੋਲੀਓ ਮੁਹਿੰਮ ਡਾ.ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਵੀ ਪ੍ਰਵਾਸੀ ਪਰਿਵਾਰਾਂ ਦੇ 8415  ਘਰਾਂ ਦੇ  5202 ਬੱਚਿਆਂ ਨੂੰ ਪੋਲੀਓ ਦੀ ਖੂਰਾਕ ਦੇਣ ਲਈ 25 ਟੀਮਾਂ ਅਤੇ 1 ਮੌਬਾਈਲ ਟੀਮ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ 52 ਮੈਂਬਰ ਕੰਮ ਕਰ ਰਹੇ ਹਨ। ਇੰਨ੍ਹਾਂ ਟੀਮਾਂ ਦੀ ਸੁਪਰਵਿਜ਼ਨ ਲਈ 6 ਸੁਪਰਵਾਈਜਰ ਲਗਾਏ ਗਏ ਹਨ। ਹੁਸ਼ਿਆਰਕਪੁਰ ਸ਼ਹਿਰੀ ਖੇਤਰ, ਜਿਲ੍ਹੇ ਅਧੀਨ ਆਉਂਦੇ ਬਲਾਕਾਂ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਮਾਈਗ੍ਰੇਟਰੀ ਆਬਾਦੀ ਦਾ ਇੱਕ ਬੱਚਾ ਵੀ ਪੋਲੀਓ ਦੀ ਖੁਰਾਕ ਤੋਂ ਵਾਂਝਾਂ ਨਾਂ ਰਹੇ ਇਸ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।
ਰਿਕਸ਼ਾ ਰੈਲੀ ਦੇ ਆਯੋਜਨ ਮੌਕੇ ਮਾਸ ਮੀਡੀਆ ਅਧਿਕਾਰੀ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਰਵਾਨਗੀ ਤੋਂ ਪਹਿਲਾਂ ਰਿਕਸ਼ਾ ਚਾਲਕਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਦੇ ਰੂਟ ਪਲਾਨ ਦੀ ਵਿਸਤਾਰਪੂਰਵਕ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਇਸ ਮੌਕੇ ਜਿਲ੍ਹੇ ਦੇ ਸਮੂਹ ਪ੍ਰਵਾਸੀ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਭਾਰਤ ਨੂੰ ਪੋਲੀਓ ਮੁਕਤ ਦੇਸ਼ ਬਣਾਏ ਰੱਖਣ ਲਈ ਅਤੇ ਆਪਣੇ ਬੱਚਿਆਂ ਨੂੰ ਨਾਮੁਰਾਦ ਬੀਮਾਰੀ ਪੋਲੀਓ ਤੋਂ ਸੁਰੱਖਿਅਤ ਰੱਖਣ ਲਈ ਮੁਹਿੰਮ ਦੌਰਾਨ ਸਿਹਤ ਕਰਮਚਾਰੀਆਂ ਨੂੰ ਸਹਿਯੋਗ ਜਰੂਰ ਦੇਣ ਅਤੇ ਬੱਚਿਆਂ ਨੂੰ 2 ਬੂੰਦ ਜਿੰਦਗੀ ਦੀਆਂ ਜਰੂਰ ਪਿਲਾਉਣ।
ਇਸ ਮੌਕੇ ਉਕਤ ਤੋਂ ਇਲਾਵਾ ਜਿਲ੍ਹਾ ਨਰਸਿੰਗ ਅਫਸਰ ਸ਼੍ਰੀਮਤੀ ਸੁਰਜਨ ਨੈਨ ਕੌਰ, ਐਲ.ਐਚ.ਵੀ. ਸ਼੍ਰੀਮਤੀ ਮਨਜੀਤ ਕੌਰ, ਜਿਲ੍ਹਾ ਕੋਲਡ ਚੇਨ ਅਫਸਰ ਪਰਦੀਪ ਕੁਮਾਰ, ਜਿਲ੍ਹਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਿਏ ਅਤੇ ਬੀ.ਸੀ.ਸੀ. ਫਸੀਲੀਟੇਟਰ ਕੁਮਾਰੀ ਰੀਨਾ ਸੰਧੂ ਅਤੇ ਹੁਸ਼ਿਆਰਪੁਰ ਸ਼ਹਿਰ ਵਿੱਚ ਮੌਬਾਈਲ ਟੀਮ ਦੇ ਮੈਂਬਰ ਆਦਿ ਹਾਜਿਰ ਸਨ।

ਇੰਟਰਨੈਸ਼ਨਲ ਚਾਈਲਡ ਲੇਬਰ ਡੇ ਦੇ ਸਬੰਧ ਵਿੱਚ ਸੈਮੀਨਾਰ

ਹੁਸ਼ਿਆਰਪੁਰ, 13 ਜੂਨ:  ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ- ਕਮ -ਚੇਅਰਮੈਨ ਜਿਲ੍ਹਾ ਕਾਨੂੰੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੀ ਰਹਿਨਮਾਈ ਹੇਠਾਂ ਸਪੈਸ਼ਲ ਹੋਮ ਰਾਮ ਕਲੋਨੀ ਕੈਂਪ ਵਿਖੇ ਇੰਟਰ ਨੈਸ਼ਨਲ ਚਾਈਲਡ ਲੇਬਰ ਡੇ ਦੇ ਸਬੰਧ ਵਿੱਚ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ
ਸ੍ਰੀਮਤੀ ਕਨਵਰਦੀਪ ਕੌਰ ਸੀ.ਜੇ.ਐਮ. ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡੀ ਐਸ ਪੀ ਸਿਟੀ ਸ੍ਰੀ ਸਮੀਰ ਵਰਮਾ , ਮੁੱਖ ਥਾਣਾ ਅਫ਼ਸਰ ਸਦਰ ਇੰਸਪੈਕਟਰ ਲਖਬੀਰ ਸਿੰਘ ਅਤੇ ਸ੍ਰੀ ਰੋਹਤਾਸ ਜੈਨ ਸਮਾਜ ਸੇਵੀ ਨੇ ਸਪੈਸ਼ਲ ਹੋਮ ਵਿੱਚ ਪੜਾਈ ਕਰ ਰਹੇ ਅਨਾਥ ਬੱਚਿਆਂ ਅਤੇ ਝੂੱਗੀ ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਪ੍ਰੀਵਾਰਾਂ ਦੇ ਪੜਾਈ ਕਰ ਰਹੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਬੱਚਿਆਂ ਨੂੰ ਪੜਾਈ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ  ਮੁਫਤ ਕਾਪੀਆਂ ਤੇ ਪੈਨਸਲਾਂ ਵੰਡੀਆਂ।

ਦੇਸ਼ ਭਗਤਾਂ ਦੇ ਮਾਰਗ ਤੇ ਚੱਲਣਾ ਸਮੇਂ ਦੀ ਲੋੜ: ਦਿਨੇਸ਼ ਸਿੰਘ;


  • ਮਹਾਰਾਣਾ ਪ੍ਰਤਾਪ ਜੈਅੰਤੀ ਮਨਾਈ

ਤਲਵਾੜਾ, 31 ਮਈ : ਅੱਜ ਇੱਥੇ ਮਹਾਰਾਣਾ ਪ੍ਰਤਾਪ ਜੈਅੰਤੀ ਮੌਕੇ ਪ੍ਰਤਾਪ ਭਵਨ ਵਿਖੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਨ੍ਹਾਂ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਅਤੇ ਹੋਰ ਮਹਾਨ ਦੇਸ਼ ਭਗਤਾਂ ਵੱਲੋਂ ਪਾਏ ਸੁਨਿਹਰੀ ਪੂਰਨਿਆਂ ਤੇ ਚੱਲਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਅਤੇ ਅਜਿਹੇ ਪ੍ਰਬਲ ਜਜ਼ਬੇ ਨਾਲ ਹੀ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਰਾਜਪੂਤ ਸਭਾ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਪਿਛਲੀ ਵਾਰ ਐਲਾਨੇ ਦੋ ਲੱਖ ਰੁਪਏ ਦੀ ਗਰਾਂਟ ਸਮੇਤ ਛੇਤੀ ਹੀ ਫ਼ੰਡ ਰਿਲੀਜ ਕੀਤੇ ਜਾਣਗੇ। ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਰਾਜਪੂਤਾਨੇ ਦੇ ਦ੍ਰਿੜਤਾ ਭਰਪੂਰ ਗੌਰਵਮਈ ਇਤਿਹਾਸ ਸਦਕਾ ਦੇਸ਼ ਵਿਚ ਅਣਖ ਤੇ ਇੱਜਤ ਦਾ ਝੰਡਾ ਹਮੇਸ਼ਾ ਬੁਲੰਦ ਰਿਹਾ ਹੈ ਅਤੇ ਭਾਈਚਾਰੇ ਦੀਆਂ ਵਿਲੱਖਣ ਕੁਰਬਾਨੀਆਂ ਨੂੰ ਹਮੇਸ਼ ਸੁਨਿਹਰੀ ਅੱਖਰਾਂ ਵਿਚ ਯਾਦ ਰੱਖਿਆ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਭਾਜਪਾ ਆਗੂ ਅਸ਼ੋਕ ਸੱਭਰਵਾਲ, ਡਾ. ਧਰੁਬ ਸਿੰਘ ਪ੍ਰਧਾਨ ਨਗਰ ਕੌਂਸਲ, ਮਹੰਤ ਰਮੇਸ਼ ਦਾਸ ਦਾਤਾਰਪੁਰ, ਕੰਵਰ ਰਤਨ ਸਿੰਘ, ਕੌਂਸਲਰ ਨਰੇਸ਼ ਠਾਕੁਰ, ਮਾਨ ਸਿੰਘ, ਸੁਰੇਸ਼ ਰਾਣਾ, ਦਲਜੀਤ ਸਿੰਘ ਜੀਤੂ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਦੁੱਧ ਦੇ 38 ਵਿਚੋਂ 18 ਸੈਂਪਲ ਹੋਏ ਫ਼ੇਲ੍ਹ !

ਤਲਵਾੜਾ, 30 ਮਈ : ਅੱਜ ਇੱਥੇ ਇੰਦਰਜੀਤ ਸਿੰਘ ਸਰਾ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਦਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਵਾਰਡ ਨੰਬਰ 11 ਵਿਚ ਦੁੱਧ ਖ਼ਪਤਕਾਰ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਬੀਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਨੇ ਦੱਸਿਆ ਕਿ ਲੈਬ ਇੰਚਾਰਜ ਬਲਜਿੰਦਰ ਸਿੰਘ ਤੇ ਦਵਿੰਦਰ ਕੁਮਾਰ ਨਾਲ ਮਿਲ ਕੇ ਦੁੱਧ ਦੇ 38 ਸੈਂਪਲਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 18 ਸੈਂਪਲ ਮਿਆਰ ਤੋਂ ਹੇਠ ਪਾਏ ਗਏ ਅਤੇ 20 ਸੈਂਪਲ ਹੀ ਪਰਖ ਦੇ ਮਿਆਰ ਤੇ ਖ਼ਰੇ ਉੱਤਰ ਸਕੇ। ਉਨ੍ਹਾਂ ਦੱਸਿਆ ਕਿ ਅਜਿਹਾ ਹੀ ਇਕ ਕੈਂਪ ਵੱਡੇ ਪੱਧਰ ਤੇ ਕੈਂਪ ਬਲਾਕ ਤਲਵਾੜਾ ਦੇ ਪਿੰਡ ਬਹਿਲੱਖਣ ਵਿਚ 4 ਜੂਨ ਨੂੰ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪ ਲੋਕਾਂ ਨੂੰ ਮਿਆਰੀ ਦੁੱਧ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਲਗਾਏ ਜਾ ਰਹੇ ਹਨ। ਕੌਂਸਲਰ ਦੀਪਕ ਦੂਆ ਤੋਂ ਇਲਾਵਾ ਇਸ ਮੌਕੇ ਰਜਿੰਦਰ ਕੁਮਾਰ, ਵਿਨੋਦ ਕੁਮਾਰ, ਆਨੰਦ ਕੁਮਾਰ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਜਿਲ੍ਹਾ ਪੱਧਰੀ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ

ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ 27 ਜਨਵਰੀ ਨੂੰ ਛੁੱਟੀ
ਹੁਸ਼ਿਆਰਪੁਰ, 26 ਜਨਵਰੀ: ਹੁਸ਼ਿਆਰਪੁਰ ਦੇ ਪੁਲਿਸ ਗਰਾਊਂਡ ਵਿਖੇ 65ਵਾਂ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ।  ਉਦਯੋਗ ਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਸ੍ਰੀ ਮਦਨ ਮੋਹਨ ਮਿੱਤਲ ਨੇ ਇਸ ਮੌਕੇ ਤੇ ਕੌਮੀ ਝੰਡਾ ਲਹਿਰਾਇਆ ਅਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਤੇ ਬੀ.ਐਸ.ਐਫ. ਖੜਕਾਂ, ਪੀ.ਆਰ.ਟੀ.ਸੀ. ਜਹਾਨਖੇਲਾਂ, ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਸਾਬਕਾ ਸੈਨਿਕ ਜਨੌੜੀ, ਭਟਰਾਣਾ ਤੇ ਅਵਤਾਰਾਪੁਰ, ਐਨ ਸੀ ਸੀ ਆਰਮੀ ਵਿੰਗ 12 ਪੰਜਾਬ ਬਟਾਲੀਅਨ, ਸਕਾਊਟਸ ਲੜਕੀਆਂ ਸ: ਸੀ: ਸੈ: ਸਕੂਲ ਰੇਲਵੇ ਮੰਡੀ, ਸਕਾਊਟਸ ਲੜਕੇ ਸ: ਹਾਈ ਸਕੂਲ ਕਮਾਲਪੁਰ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।  ਸ੍ਰੀ ਮਦਨ ਮੋਹਨ ਮਿੱਤਲ ਵੱਲੋਂ ਵੱਖ-ਵੱਖ ਟੁਕੜੀਆਂ ਦੀ ਪਰੇਡ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ  ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਅਪ ਅਤੇ ਐਸ.ਐਸ.ਪੀ. ਨਰਿੰਦਰ ਭਾਰਗਵ ਉਨ੍ਹਾਂ ਨਾਲ ਸਨ।

                             ਸ੍ਰ੍ਰੀ ਮਿੱਤਲ ਨੇ ਗਣਤੰਤਰ ਦਿਵਸ ਦੀ ਮਹੱਤਤਾ ਦਸਦਿਆਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਗੁਰੂ ਸਾਹਿਬਾਨਾਂ ਨੇ ਜਿਥੇ ਇਸ ਧਰਤੀ ’ਤੇ ਜਬਰ ਵਿਰੁੱਧ ਜੋਰਦਾਰ ਆਵਾਜ਼ ਬੁਲੰਦ ਕਰਦਿਆਂ ਲੋਕਾਂ ਨੂੰ ਵਿਦੇਸ਼ੀ ਜਰਵਾਣਿਆਂ ਵਿਰੁੱਧ ਸੁਚੇਤ ਕੀਤਾ ਸੀ  ਉਥੇ ਉਹਨਾਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇ ਕੇ ਸਮੁੱਚੀ ਮਨੁੱਖਤਾ ਵਿੱਚ ਬਰਾਬਰੀ ਦਾ ਸੰਦੇਸ਼ ਵੀ ਦਿੱਤਾ ਸੀ। ਗਦਰ ਲਹਿਰ, ਕੂਕਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਪਗੜੀ ਸੰਭਾਲ ਲਹਿਰ, ਭਾਰਤ ਛੱਡੋ ਅੰਦੋਲਨ ਵਰਗੀਆਂ ਮਹਾਨ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸ੍ਰ: ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਵਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਅਤੇ ਅਖੀਰ 26 ਜਨਵਰੀ 1950 ਨੂੰ ਭਾਰਤੀ ਸਵਿਧਾਨ ਲਾਗੂ ਹੋ ਜਾਣ ਨਾਲ ਸਾਡਾ ਦੇਸ਼ ਸਹੀ ਮਾਇਨਿਆਂ ਵਿੱਚ ਗਣਰਾਜ ਬਣਿਆ।

                   ਪਰ ਸਾਡੇ ਮਹਾਨ ਆਗੂਆਂ ਵਲੋਂ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਦੇ ਆਵਾਮ ਦਾ ਜੀਵਨ ਪੱਧਰ ਉ¤ਚਾ ਚੁੱਕਿਆ ਜਾ ਸਕੇ। ਸਾਡੇ ਆਪਣੇ ਰਾਜ ਵਿੱਚ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਾਲਾਂ ਵਿੱਚ ਰਾਜ ਦੇ ਆਵਾਮ ਦੇ ਜੀਵਨ ਮਿਆਰ ਨੂੰ ਉ¤ਚਾ ਚੁੱਕਣ ਲਈ ਸਿਰ ਤੋੜ ਯਤਨ ਕੀਤੇ ਹਨ ਅਤੇਂ ਪਿਛਲੇ ਤਕਰੀਬਨ ਸੱਤ ਸਾਲਾਂ ਦੌਰਾਨ ਲੋਕਾਂ ਨੂੰ ਬੇਹਤਰ ਸਹੂਲਤਾਂ ਮੁਹੱਈਆ ਕਰਨ ਲਈ ਅਨੇਕਾਂ ਕਦਮ ਚੁੱਕੇ ਗਏ ਹਨ। 

                   ਉਨ੍ਹਾਂ ਨੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਪੰਜਾਬ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬੇ ਨੇ ਬਿਜਲੀ, ਪਾਣੀ, ਸਿੱਖਿਆ, ਸਿਹਤ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ।  ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਿਥੇ ਪੰਜਾਬ ਦੀ ਧਾਰਮਿਕ ਵਿਰਾਸਤ ਨੂੰ ਸੰਭਾਲਣ ਦਾ ਸ਼ਲਾਘਾਯੋਗ ਉਪਰਾਲਾ ਕਰ ਰਹੀ ਹੈ, ਉਥੇ ਆਜ਼ਾਦੀ ਲਹਿਰ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਯਾਦ ਰੱਖਣ ਲਈ ਉਨ੍ਹਾਂ ਦੀ ਵਿਰਾਸਤ ਕਾਇਮ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਸ਼ਿਆਰਪੁਰ ਨੂੰ ਹਰਬਲ ਹੱਬ, ਜੰਗਲਾਤ ਅਧਾਰਤ ਸਨਅੱਤ ਅਤੇ ਫੂਡ ਪ੍ਰੋਸੈਸਿੰਗ ਦੇ ਤੌਰ ਤੇ ਵਿਕਸਿਤ ਕਰ ਰਹੀ ਹੈ।  ਕੈਬਨਿਟ ਮੰਤਰੀ ਸ੍ਰੀ ਮਿੱਤਲ ਨੇ ਇਸ ਮੌਕੇ ਤੇ ਆਸ਼ਾ ਕਿਰਨ ਸਪੈਸ਼ਲ ਸਕੂਲ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਅਤੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ 27 ਜਨਵਰੀ ਨੂੰ ਛੁੱਟੀ ਕਰਨ ਦਾ ਵੀ ਐਲਾਨ ਕੀਤਾ।  ਇਸ ਮੌਕੇ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ੍ਰੀ ਮਦਨ ਮੋਹਨ ਮਿੱਤਲ ਕੈਬਨਿਟ ਮੰਤਰੀ ਪੰਜਾਬ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

                   ਇਸ ਮੌਕੇ ਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵੱਲੋਂ ਦੇਸ਼ ਭਗਤੀ ਤੇ ਆਧਾਰਤ ਸਭਿਆਚਾਰਕ ਪ੍ਰੋਗਰਾਮ ਅਤੇ ਗਿੱਧਾ-ਭੰਗੜਾ ਪੇਸ਼ ਕੀਤਾ ਗਿਆ।  ਗਣਤੰਤਰ ਦਿਵਸ ਵਿੱਚ ਹਾਜ਼ਰ ਜ਼ਿਲ੍ਹੇ ਦੇ ਸੁਤੰਤਰਤਾ ਸੈਲਾਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਮਾਰਚ ਪਾਸਟ ਵਿੱਚ ਪਹਿਲੇ ਸਥਾਨ ਤੇ ਰਹੀ ਬੀ.ਐਸ.ਐਫ. ਖੜਕਾਂ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਪੀ.ਆਰ.ਟੀ.ਸੀ. ਜਹਾਨਖੇਲਾਂ ਦੀ ਟੁਕੜੀ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਟੋਡਲਰਜ਼ ਹੋਮ ਸਟੱਡੀ ਹਾਲ ਦੀ ਟੀਮ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੀ ਟੀਮ ਨੂੰ ਯਾਦਗਾਰੀ ਚਿੰਨ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪਰੇਡ ਦੀ ਅਗਵਾਈ ਕਰਨ ਵਾਲੇ ਡੀ.ਐਸ.ਪੀ. (ਸਪੈਸ਼ਲ ਬਰਾਂਚ) ਮਨੋਹਰ ਸਿੰਘ ਸੈਣੀ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਗਈਆਂ ਝਾਕੀਆਂ ਵਿੱਚੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਝਾਕੀ ਨੇ ਪਹਿਲਾ ਸਥਾਨ  ਅਤੇ ਦੂਜਾ ਸਥਾਨ ਬਾਗਬਾਨੀ ਵਿਭਾਗ ਦੀ ਝਾਕੀ ਨੇ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਮੁੱਖ ਮਹਿਮਾਨ ਨੇ ਵਿਸ਼ੇਸ਼ ਯਾਦਗਾਰੀ ਚਿੰਨ ਦੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਲੋੜਵੰਦ ਮਹਿਲਾਵਾਂ / ਵਿਅਕਤੀਆਂ 15 ਸਿਲਾਈ ਮਸ਼ੀਨਾਂ, 4 ਵੀਲ੍ਹ ਚੇਅਰਜ਼ ਅਤੇ 7 ਟਰਾਈ ਸਾਈਕਲ  ਵੰਡੇ ਗਏ। ਵੱਖ-ਵੱਖ ਖੇਤਰਾਂ ਵਿੱਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੀਆਂ 30 ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

                             ਇਸ ਮੌਕੇ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਜੀ ਕੇ ਧੀਰ, ਰਾਜਨੀਤਿਕ ਸਲਾਹਕਾਰ ਮੁੱਖ ਮੰਤਰੀ ਪੰਜਾਬ ਤੀਕਸ਼ਨ ਸੂਦ, ਆਈ ਜੀ ਜ¦ਧਰ ਜੌਨ ਸ੍ਰੀ ਬਲਬੀਰ ਕੁਮਾਰ ਬਾਵਾ , ਕਮਿਸ਼ਨਰ ਨਗਰ ਨਿਗਮ ਸੁਖਵਿੰਦਰ ਪਾਲ ਸਿੰਘ ਮੁਰਾੜ, ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ, ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਜ਼ਿਲ੍ਰਾ ਸੈਨਿਕ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਅਤੇ  ਹੋਰ ਜਿਲ੍ਹਾ ਅਧਿਕਾਰੀ ਤੇ ਰਾਜਨੀਤਿਕ ਪਤਵੰਤੇ ਹਾਜ਼ਰ ਸਨ।

ਜ਼ਮੀਨ ਤੇ ਜਬਰੀ ਕਬਜ਼ਾ ਕਰਨ ਦਾ ਦੋਸ਼, ਕਾਰਵਾਈ ਦੀ ਮੰਗ

ਤਲਵਾੜਾ, 7 ਦਸੰਬਰ: ਇੱਥੇ ਲਾਗਲੇ ਪਿੰਡ ਸੱਥਵਾਂ ਵਿਖੇ ਕਥਿਤ ਤੌਰ ਤੇ ਜਮੀਨ ਉੱਤੇ ਕੁਝ ਅਣਪਛਾਤੇ ਅਨਸਰਾਂ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਕਿਸਾਨ ਸ. ਕੁਲਵੰਤ ਸਿੰਘ ਸਾਹੀ ਅਤੇ ਕਰਨੈਲ ਸਿੰਘ ਲੁਬਾਣਾ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਕਰੀਬ 17 ਕਿੱਲੇ ਖੇਤਾਂ ਵਿਚ ਖੜ੍ਹੀ ਫ਼ਸਲ ਨੂੰ ਕੁਝ ਅਣਪਛਾਤੇ ਅਨਸਰਾਂ ਵੱਲੋਂ ਜਬਰਦਸਤੀ ਕਬਜ਼ਾ ਕਰਨ ਦੀ ਨੀਯਤ ਨਾਲ ਵਹਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖੜ੍ਹੀ ਫ਼ਸਲ ਨੂੰ ਤਬਾਹ ਕਰਨ ਦੇ ਨਾਲ ਹੀ ਕਿਨੂੰਆਂ ਦਾ ਬਾਗ ਵੀ ਉਜਾੜ ਦਿੱਤਾ ਗਿਆ। ਇਸ ਤੋਂ ਇਲਾਵਾ ਉਕਤ ਜ਼ਮੀਨ ਵਿਚ ਲੱਗੀਆਂ ਦੋ ਮੋਟਰਾਂ ਦੀ ਵੀ ਭੰਨਤੋੜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਨਾਲ ਲਗਦੇ ਇੱਕ ਐਨ. ਆਰ. ਆਈ. ਸੁਰਿੰਦਰ ਸਿੰਘ ਨਾਗਰਾ ਨਾਲ ਜਮੀਨ ਦੀ ਤਕਸੀਮ ਦਾ ਕੇਸ ਵੀ ਚਲ ਰਿਹਾ ਹੈ ਪਰੰਤੂ ਇਸ ਕੇਸ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਅਜਿਹੀ ਕਾਰਵਾਈ ਬੇਹੱਦ ਨਿੰਦਣਯੋਗ ਹੈ ਅਤੇ ਇਸ ਸਬੰਧੀ ਥਾਣਾ ਹਾਜੀਪੁਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹਾਲਾਤ ਦੀ ਸੰਗੀਨਤਾ ਨੂੰ ਵੇਖਦੇ ਹੋਏ ਉਨ੍ਹਾਂ  ਜਿਲ੍ਹਾ ਪੁਲਿਸ ਮੁਖੀ ਨੂੰ ਜਾਨਮਾਲ ਦੀ ਰਾਖੀ ਲਈ ਮੰਗ ਕੀਤੀ ਹੈ। ਇਸ ਮੌਕੇ ਸੁਭਾਸ਼ ਚੰਦਰ ਸਰਪੰਚ ਸੱਥਵਾਂ ਨੇ ਦੱਸਿਆ ਕਿ ਉਕਤ ਜ਼ਮੀਨ ਦੀ ਨਿਸ਼ਾਨਦੇਹੀ ਪੰਚਾਇਤ ਦੀ ਹਾਜਰੀ ਵਿਚ ਹੋਣੀ ਚਾਹੀਦੀ ਹੈ ਪਰੰਤੂ ਉੱਥੇ ਇੱਕ ਧਿਰ ਵੱਲੋਂ ਇਸ ਤਰਾਂ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣਾ ਬੇਹੱਦ ਮੰਦਭਾਗਾ ਹੈ ਅਤੇ ਇਸ ਨਾਲ ਪਿੰਡ ਵਾਸੀਆਂ ਵਿਚ ਵੀ ਡਰ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨਦੇਹੀ ਤੋਂ ਪਹਿਲਾਂ ਹੀ ਅਜਿਹੀਆਂ ਗੈਰਜਿੰਮੇਵਾਰਾਨਾ ਕਾਰਵਾਈਆਂ ਲੋਕਤੰਤਰ ਦੇ ਖਿਲਾਫ਼ ਹਨ। ਇਸ ਸਬੰਧੀ ਵਾਰ ਵਾਰ ਕੋਸ਼ਿਸ਼ ਦੇ ਬਾਵਜੂਦ ਐਨ. ਆਰ. ਆਈ. ਧਿਰ ਨਾਲ ਰਾਬਤਾ ਨਹੀਂ ਹੋ ਸਕਿਆ।

ਔਰਤਾਂ ਦੇ ਸਹਿਯੋਗ ਨਾਲ ਖੇਤੀਬਾੜੀ ਅਤੇ ਪਸ਼ੂ ਪਾਲਣ ਵਿੱਚ ਪਾਈਆਂ ਜਾ ਸਕਦੀਆਂ ਹਨ ਨਵੀਂਆਂ ਪੈੜਾਂ-ਡਾ.ਤਨੇਜਾ

ਮਹਿਲਾ ਖੇਤੀਬਾੜੀ ਦਿਵਸ ਮਨਾਇਆ
ਤਲਵਾੜਾ, 4 ਦਸੰਬਰ :
ਔਰਤਾਂ ਦੇ ਮਰਦਾਂ ਦੇ ਮੁਕਾਬਲੇ ਖੇਤੀ ਵਿੱਚ ਯੋਗਦਾਨ ਨੂੰ ਵਧਾਉਣਾ ਚਾਹੀਦਾ ਹੈ।ਇਸ ਨਾਲ ਔਰਤਾਂ ਕੋਲ ਮਾਇਕ ਸਾਧਨ ਵਧਣਗੇ ਜਿਸ ਨਾਲ ਉਹ ਬੱਚਿਆਂ ਦੀ ਸਿਹਤ, ਘਰ ਗ੍ਰਹਿਸਤੀ ਅਤੇ ਪਰਿਵਾਰ ਦੀ ਸਿੱਖਿਆ ਵਿੱਚ ਹੋਰ ਯੋਗਦਾਨ ਪਾ ਸਕੇਗੀ।ਡਾ. ਤਨੇਜਾ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਇਸ ਵਾਸਤੇ ਔਰਤਾਂ ਨੂੰ ਹਰ ਕਿਸਮ ਦੀ ਸਿਖਲਾਈ ਮੁਫ਼ਤ ਦੇ ਰਹੀ ਹੈ ਜਿਸ ਵਿੱਚ ਪਸ਼ੂ ਪਾਲਣ ਕਿੱਤਿਆਂ ਦੇ ਨਾਲ ਗੁਣਵੱਤਾ ਭਰਪੂਰ ਉਤਪਾਦ ਬਨਾਉਣੇ ਵੀ ਸ਼ਾਮਿਲ ਹਨ।ਸਾਡਾ ਉਦੇਸ਼ ਹੈ ਕਿ ਔਰਤਾਂ ਸਵੈ-ਨਿਰਭਰ ਢੰਗ ਨਾਲ ਆਪਣੇ ਉਧਮ ਸਥਾਪਿਤ ਕਰ ਸਕਣ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਣਜੋਧਨ ਸਿੰਘ ਸਹੋਤਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੇ ਆਪਣੀਆਂ ਖੋਜਾਂ, ਤਕਨੀਕਾਂ ਅਤੇ ਗਿਆਨ ਆਏ ਹੋਏ ਕਿਸਾਨ ਅਤੇ  ਬੀਬੀਆਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ।ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਵੀ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ।ਮਾਹਿਰਾਂ ਨੇ ਔਰਤਾਂ ਰਾਹੀਂ ਸੁਚੱਜੇ ਢੰਗ ਨਾਲ ਚਲਾਏ ਜਾ ਸਕਣ ਵਾਲੇ ਕਿੱਤਿਆਂ ਤੇ ਰੋਸ਼ਨੀ ਪਾਈ।ਦੁੱਧ ਤੋਂ ਵਸਤਾਂ ਤਿਆਰ ਕਰਨ ਸਬੰਧੀ ਵੀ ਦੱਸਿਆ ਗਿਆ। ਪਸ਼ੂਆਂ ਦੇ ਦੁੱਧ, ਖੂਨ, ਗੋਹੇ ਅਤੇ ਚਾਰਿਆਂ ਦੀ ਜਾਂਚ ਲਈ ਵੀ ਮਾਹਿਰਾਂ ਨੇ ਸਹਿਯੋਗ ਦਿੱਤਾ।
ਕੰਢੀ ਖੇਤਰ ਵਿੱਚ ਕੰਮ ਕਰਦੇ ਯੂਨੀਵਰਸਿਟੀ ਦੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਦੇ ਨਿਰਦੇਸ਼ਕ ਡਾ. ਅੰਮ੍ਰਿਤ ਸੈਣੀ ਨੇ ਜਾਣਕਾਰੀ ਦਿੱਤੀ ਕਿ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨਾਂ ਨੇ ਮੇਲੇ ਵਿੱਚ ਪਹੁੰਚ ਕੀਤੀ।ਜਿੱਥੇ ਔਰਤਾਂ ਵੱਲੋਂ ਚਲਾਏ ਜਾ ਰਹੇ ਸਵੈ-ਸਹਾਇਤਾ ਸਮੂਹਾਂ ਨੇ ਆਪਣੀ ਸਫਲਤਾ ਦੀ ਜਾਣਕਾਰੀ ਦਿੱਤੀ ਉ¤ਥੇ ਬੱਕਰੀ ਅਤੇਡ ਸੂਰ ਪਾਲਣ ਵਾਲੀਆਂ ਬੀਬੀਆਂ ਨੇ ਵੀ ਆਪਣੇ ਬਾਰੇ ਦੱਸਿਆ।ਔਰਤਾਂ ਵੱਲੋਂ ਸੁਖਾਲੇ ਢੰਗ ਨਾਲ ਮੁਰਗੀ ਪਾਲਣ ਲਈ ਇਸ ਇਲਾਕੇ ਵਾਸਤੇ ਬਹੁਤ ਸਹਾਇਕ ਬਾਂਸ ਦਾ ਮੁਰਗੀਖਾਨਾ ਵੀ ਪ੍ਰਦਰਸ਼ਿਤ ਕੀਤਾ ਗਿਆ।ਪਸ਼ੂਆਂ ਦੇ ਇਲਾਜ ਦਾ ਕੈਂਪ ਵੀ ਲਗਾਇਆ ਗਿਆ ਜਿੱਥੇ ਪਸ਼ੂ ਪਾਲਕਾਂ ਨੂੰ ਵਿਗਿਆਨਕ ਲੀਹਾਂ ਤੇ ਪਸ਼ੂ ਪਾਲਣ ਵਾਸਤੇ ਜਾਗਰੂਕ ਕੀਤਾ ਗਿਆ।ਡਾ. ਸੈਣੀ ਨੇ ਦੱਸਿਆ ਕਿ ਪੈਰਾਂ ਨਾਲ ਚੱਲਣ ਵਾਲੀ ਰੱਸੀਆਂ ਬਨਾਉਣ ਵਾਲੀ ਮਸ਼ੀਨ ਨਾਲ ਕੰਮ ਦੀ ਰਫ਼ਤਾਰ ਦੁਗਣੀ ਹੋ ਗਈ ਹੈ ਜਿਸ ਨਾਲ ਔਰਤਾਂ 210 ਤੋਂ 240 ਰੁਪਏ ਰੋਜ਼ਾਨਾ ਕਮਾ ਲੈਂਦੀਆਂ ਹਨ।ਔਰਤਾਂ ਦੇ ਸਮੂਹ ਨੂੰ ਸ਼ਹਿਦ ਦੀ ਮੱਖੀ ਪਾਲਣ ਦੀ ਸਿਖਲਾਈ ਦੇ ਕੇ ਪ੍ਰਾਜੈਕਟ ਦੇ ਫੰਡ ਵਿੱਚੋਂ ਮੁਫ਼ਤ ਮੱਖੀਆਂ ਦੇ ਬਕਸੇ ਵੀ ਦਿੱਤੇ ਗਏ ਹਨ।ਇਸ ਤੋਂ ਇਲਾਵਾ ਔਰਤਾਂ ਨੂੰ ਕੁਦਰਤੀ ਸਿਰਕਾ ਅਤੇ ਪੀਣ ਵਾਲੇ ਪਦਾਰਥ ਬਨਾਉਣ ਲਈ ਵੀ ਸਿੱਖਿਅਤ ਕੀਤਾ ਗਿਆ ਹੈ।ਭੂੰਗਾ ਬਲਾਕ ਦੀਆਂ ਔਰਤਾਂ ਦੇ ਸਮੂਹ ਨੂੰ ਸਿਲਾਈ ਅਤੇ ਕਢਾਈ ਦੇ ਕੰਮਾਂ ਦੀ ਸਿਖਲਾਈ ਦਿੱਤੀ ਗਈ ਹੈ ਜਿਸ ਨਾਲ ਉਨ੍ਹਾਂ ਦੀ ਆਮਦਨੀ ਵਧੀ ਹੈ।ਔਰਤਾਂ ਦੇ ਇਕ ਹੋਰ ਸਮੂਹ ਨੁੰ ਫਲ ਅਤੇ ਸਬਜੀਆਂ ਦੇ ਉਤਪਾਦ ਤਿਆਰ ਕਰਨ ਸਬੰਧੀ ਗਿਆਨ ਦਿੱਤਾ ਗਿਆ ਹੈ ਜੋ ਉਨ੍ਹਾਂ ਦੇ ਆਰਥਿਕਤਾ ਵਿੱਚ ਬਹੁਤ ਸਹਾਈ ਹੋ ਰਿਹਾ ਹੈ।ਮੱਕੀ ਦੇ ਦਾਣੇ ਉਘੇੜਨ ਵਾਲੇ ਯੰਤਰ ਨਾਲ ਇਕ ਤਿਹਾਈ ਵਕਤ ਵਿੱਚ ਕੰਮ ਨਿਪਟ ਰਿਹਾ ਹੈ।ਡਾ, ਸੈਣੀ ਨੇ ਦੱਸਿਆ ਕਿ ਸਾਡਾ ਉਦੇਸ਼ ਇਹੋ ਹੈ ਕਿ ਔਰਤਾਂ ਦਾ ਸ਼ਕਤੀਕਰਨ ਕੀਤਾ ਜਾਏ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਵਾਲੇ ਕ੍ਰਿਸ਼ੀ ਵਿਗਿਆਨ ਕੇਂਦਰ, ਡੇਅਰੀ ਵਿਕਾਸ ਵਿਭਾਗ ਪੰਜਾਬ, ਮੱਛੀ ਪਾਲਣ ਵਿਭਾਗ ਪੰਜਾਬ ਅਤੇ ਉਨਤੀ ਕੋਆਪਰੇਟਿਵ ਸੋਸਾਇਟੀ ਨੇ ਵੀ ਆਪਣੇ ਸਟਾਲ ਲਗਾਏ।
ਡਾ. ਸ਼ਸ਼ੀ ਸਹਿਜਪਾਲ, ਡਾ. ਵੀਰਪਾਲ, ਡਾ. ਇੰਦਰਪ੍ਰੀਤ ਕੌਰ, ਡਾ. ਆਸ਼ਾ ਧਵਨ ਤੇ ਡਾ.ਮਮਤਾ ਪਾਠਕ ਨੇ ਵੱਖੋ ਵੱਖ ਔਰਤਾਂ ਦੇ ਕਿੱਤਿਆਂ ਬਾਰੇ ਚਾਨਣਾ ਪਾਇਆ। ਡਾ. ਕੁਲਬੀਰ ਸਿੰਘ ਸੈਣੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਾਸ਼ਟਰੀ ਖੇਤੀ ਨਵੀਨਕਾਰੀ ਪ੍ਰਾਜੈਕਟ ਵਿੱਚ ਯੂਨੀਵਰਸਿਟੀ ਦੇ ਯੋਗਦਾਨ ਅਤੇ ਗਤੀਵਿਧੀਆਂ ਬਾਰੇ ਦੱਸਿਆ ਅਤੇ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵੱਲੋਂ ਡਾ. ਰਾਜ ਕੁਮਾਰ ਅਤੇ ਰਵਿੰਦਰ ਰਵੀ ਦੀ ਟੀਮ ਵੱਲੋਂ ਚੈ¤ਕ ਕੈਂਪ ਲਗਾਇਆ ਗਿਆ।
ਸਮਾਰੋਹ ਵਿੱਚ ਡਾ. ਸਰਨਰਿੰਦਰ ਸਿੰਘ ਰੰਧਾਵਾ, ਉਨਤੀ ਕੋਆਪਰੇਟਿਵ ਦੇ ਜਯੋਤੀ ਸਰੂਪ, ਸਵਾਮੀ ਕਮਲ ਨੇਤਰ ਅਤੇ ਡਾ. ਦਿਨੇਸ਼ ਮਿੱਤਲ, ਡਾ. ਰਾਜ ਕੁਮਾਰ, ਸਰਪੰਚ ਕਾਮਰੇਡ ਬਲਦੇਵ ਸਿੰਘ ਭਵਨੌਰ, ਗੁਰਬਚਨ ਸਿੰਘ ਭੋਲ ਕਲੋਤਾ, ਗੁਰਮੀਤ ਸਿੰਘ ਡਡਿਆਲ, ਕੁਲਦੀਪ ਕੌਰ, ਐਸ.ਐਸ.ਐਮ. ਸਵੈ-ਸਹਾਇਤਾ ਗਰੁੱਪ ਦੇ ਸ਼੍ਰੀਮਤੀ ਵੀਨਾ ਸ਼ਰਮਾ ਵੀ ਉਚੇਚੇ ਤੌਰ ਤੇ ਪਧਾਰੇ। ਕਿਸਾਨਾਂ ਨੇ ਯੂਨੀਵਰਸਿਟੀ ਦੇ ਸਾਹਿਤ ਵਿੱਚ ਵੀ ਕਾਫੀ ਰੂਚੀ ਵਿਖਾਈ।

ਔਰਤਾਂ ਸਾਡੇ ਸਮਾਜ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ।ਉਨ੍ਹਾਂ ਦੇ ਹਾਂ-ਪੱਖੀ ਸਹਿਯੋਗ ਨਾਲ ਸਮਾਜ ਨਵੀਂ ਦਿਸ਼ਾ ਗ੍ਰਹਿਣ ਕਰਦਾ ਹੈ।ਇਹ ਵਿਚਾਰ ਡਾ. ਵੀ.ਕੇ. ਤਨੇਜਾ ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਤਲਵਾੜਾ ਦੇ ਪਿੰਡ ਰਾਮਗੜ੍ਹ ਸੀਕਰੀ ਵਿਖੇ ‘ਖੇਤੀ ਵਿੱਚ ਔਰਤਾਂ ਦਾ ਦਿਵਸ’ ਮਨਾਉਂਦਿਆਂ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਖੇਤੀ ਬਾੜੀ ਅਤੇ ਪਸ਼ੂ ਕਿੱਤਿਆਂ ਵਿੱਚ ਔਰਤਾਂ ਬੜਾ ਜ਼ਿਕਰਯੋਗ ਸਹਿਯੋਗ ਦੇ ਰਹੀਆਂ ਹਨ ਪਰ ਇਸ ਵਿੱਚ ਅਜੇ ਸਹੀ ਵਿਉਂਤ ਦੀ ਘਾਟ ਹੈ। ਉਨ੍ਹਾਂ ਦਾ ਵਿਉਂਤਬੱਧ ਯੋਗਦਾਨ ਉਤਪਾਦਨ ਅਤੇ ਆਰਥਿਕਤਾ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ।

ਤਲਵਾੜਾ ਸ਼ਹਿਰ ਦੀ ਸਮੁੱਚੀ ਨੁਹਾਰ ਬਦਲੇਗੀ : ਡਾ. ਧਰੁਬ ਸਿੰਘ

ਵਿਕਾਸ ਲਈ 1.33 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀਤਲਵਾੜਾ, 8 ਸਤੰਬਰ:  ਨਗਰ ਪੰਚਾਇਤ ਤਲਵਾੜਾ ਵੱਲੋਂ ਸ਼ਹਿਰ ਵਿਚ ਬੁਨਿਆਦੀ ਸਹੂਲਤਾਂ ਦਾ ਢਾਂਚਾ ਮਜਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ 1.33 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਨਾਲ ਇੱਥੇ ਚਲ ਰਹੀਆਂ ਵੱਖ ਵੱਖ ਵਿਕਾਸ ਸਕੀਮਾਂ ਨੂੰ ਮੁਕੰਮਲ ਕਰਨ ਵਿਚ ਤੇਜ਼ੀ ਆ ਜਾਵੇਗੀ। ਇਹ ਪ੍ਰਗਟਾਵਾ ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਸਵ. ਅਮਰਜੀਤ ਸਿੰਘ ਸਾਹੀ ਦੇ ਇਲਾਕੇ ਦੀ ਭਲਾਈ ਲਈ ਕੀਤੇ ਸੁਹਿਰਦ ਯਤਨਾਂ ਸਦਕਾ ਹੋਂਦ ਵਿਚ ਆਈ ਨਗਰ ਪੰਚਾਇਤ ਤਲਵਾੜਾ ਨੂੰ 2.67 ਕਰੋੜ ਰੁਪਏ ਦੀ ਰਕਮ ਸਰਕਾਰ ਵੱਲੋਂ ਮਨਜੂਰ ਕੀਤੀ ਗਈ ਸੀ ਜਿਸ ਦੀ ਪਹਿਲੀ ਕਿਸ਼ਤ 1.34 ਕਰੋੜ ਰੁਪਏ ਸਵ. ਸਾਹੀ ਦੇ ਹੁੰਦਿਆਂ ਹੀ ਜਾਰੀ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਤਲਵਾੜਾ ਵਿਚ 8.40 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਡੂੰਘੇ ਬੋਰ ਕਰਵਾਏ ਜਾ ਰਹੇ ਜਾ ਰਹੇ ਹਨ ਅਤੇ ਇੱਕ ਵੱਡਾ ਜਲ ਟੈਂਕ ਨਗਰ ਵਿਖੇ ਉਸਾਰਿਆ ਜਾਵੇਗਾ ਤਾਕਿ ਸਾਰੇ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਪੀਣ ਵਾਲਾ ਸਾਫ਼ ਸੁਥਰਾ ਪਾਣੀ ਨਿਯਮਿਤ ਢੰਗ ਨਾਲ ਮੁਹੱਈਆ ਕਰਵਾਇਆ ਜਾ ਸਕੇ। ਸ਼ਹਿਰ ਵਿਚ ਜਿੱਥੇ ਗਲੀਆਂ ਤੇ ਸੜਕਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਉੱਥੇ ਬਾਜਾਰ ਤੇ ਹੋਰ ਗਲੀ ਮੁਹੱਲਿਆਂ ਤੋਂ ਇਲਾਵਾ ਸਬਜ਼ੀ ਮੰਡੀ ਚੌਂਕ ਅਤੇ ਦੌਲਤਪੁਰ ਚੌਂਕ ਵਿਚ ਵਿਸ਼ੇਸ਼ ਹਾਈ ਪਾਵਰ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਹੜ੍ਹ ਵਰਗੀਆਂ ਸੰਭਾਵੀ ਕੁਦਰਤੀ ਆਫ਼ਤਾਂ ਨੂੰ ਮਹਿਫ਼ੂਜ਼ ਰੱਖਣ ਲਈ ਸੀਵਰੇਜ਼ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਦੇ ਯਤਨਾਂ ਸਦਕਾ ਤਲਵਾੜਾ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਜਾ ਰਹੀ ਅਤੇ ਆਉਣ ਵਾਲੇ ਸਮੇਂ ਵਿਚ ਤਲਵਾੜਾ ਸ਼ਹਿਰ ਦੀ ਸਮੁੱਚੀ ਨੁਹਾਰ ਹੀ ਬਦਲ ਜਾਵੇਗੀ। ਬੀ. ਬੀ. ਐਮ. ਬੀ. ਅਤੇ ਹੋਰ ਵਿਭਾਗਾਂ ਨਾਲ ਬਿਹਤਰ ਤਾਲਮੇਲ ਲਈ ਵੀ ਕਮੇਟੀ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਕਲੌਨੀ ਵਿਚ ਬੀ. ਬੀ. ਐਮ. ਬੀ. ਅਤੇ ਗੈਰ-ਬੀ. ਬੀ. ਐਮ. ਬੀ. ਵਰਗਾਂ ਨੂੰ ਉਪਲਬਧ ਸਹੂਲਤਾਂ ਵਿਚ ਇਕਸਾਰਤਾ ਹੋਣ ਦੀ ਕਾਫ਼ੀ ਸੰ
ਭਾਵਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਭਾਜਪਾ ਆਗੂ ਰਵਿੰਦਰ ਸਿੰਘ, ਵਿਪਨ ਵਰਾਇਟੀ, ਯੂਥ ਅਕਾਲੀ ਆਗੂ ਦਵਿੰਦਰਪਾਲ ਸਿੰਘ ਸੇਠੀ ਤੋਂ ਇਲਾਵਾ ਰਾਮ ਪਾਲ ਸ਼ਰਮਾ, ਸੁਰੇਸ਼ ਕੁਮਾਰ ਆਦਿ ਹਾਜਰ ਸਨ।

ਸਿਹਤਮੰਦ ਸਮਾਜ ਲਈ ਨਸ਼ਾ ਮੁਕਤੀ ਜਰੂਰੀ : ਜੋਗਿੰਦਰ ਜੋਗੀ

ਤਲਵਾੜਾ, 29 ਜਨਵਰੀ : ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੀ ਤਲਵਾੜਾ ਇਕਾਈ ਵੱਲੋਂ ਸੋਨੂੰ ਥਾਪਰ ਦੀ ਪ੍ਰਧਾਨਗੀ ਹੇਠ ਨਸ਼ਾ ਮੁਕਤ ਸਮਾਜ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਸ. ਜੋਗਿੰਦਰ ਸਿੰਘ ਜੋਗੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਥਾਣਾ ਮੁਖੀ ਤਲਵਾੜਾ ਸ. ਕਸ਼ਮੀਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ. ਜੋਗੀ ਨੇ ਇਸ ਮੌਕੇ ਆਪਣੇ ਸੰਬੋਧਨ ਰਾਹੀਂ ਕਿਹਾ ਕਿ ਸਮਾਜ ਵਿਚ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਦਾ ਨਸ਼ਿਆਂ ਵੱਲ ਵਧਦਾ ਰੁਝਾਨ ਬੇਹੱਦ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਨੌਜਵਾਨਾਂ ਦਾ ਚੰਗੇਰਾ ਮਾਰਗ ਦਰਸ਼ਨ ਕਰਨ ਲਈ ਯੂਥ ਕਲੱਬਾਂ ਬੇਹੱਦ ਕਾਰਗਰ ਭੂਮਿਕਾ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਨੈਤਿਕ ਕਦਰਾਂ ਕੀਮਤਾਂ ਮਜਬੂਤ ਹੋਣ ਨਾਲ ਨਰੋਏ ਸਮਾਜ ਦੀ ਬੁਨਿਆਦ ਮਜਬੂਤ ਕੀਤੀ ਜਾ ਸਕਦੀ ਹੈ ਅਤੇ ਅਜਿਹਾ ਹੋਣ ਨਾਲ ਜਿੱਥੇ ਨੌਜਵਾਨ ਆਪਣੀ ਜਿੰਮੇਵਾਰੀ ਪਹਿਚਾਣ ਕੇ ਉਸਨੂੰ ਖੋਖਲਾ ਕਰਨ ਵਾਲੀਆਂ ਅਲਾਮਤਾਂ ਤੋਂ ਤੌਬਾ ਕਰ ਸਕੇਗਾ ਉੱਥੇ ਆਪਣੇ ਬਜੁਰਗਾਂ ਦੇ ਮਾਣ ਸਤਿਕਾਰ ਵਿਚ ਵੀ ਵਾਧਾ ਕਰੇਗਾ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਮਰਜੀਤ ਸਿੰਘ ਸ਼ਮੀ, ਸੋਨੂੰ ਥਾਪਰ, ਸ਼ਿਵਮ ਕੁਮਾਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸਤਨਾਮ ਸਿੰਘ ਸੈਣੀ, ਸੁਨੀਲ ਸ਼ਰਮਾ, ਪ੍ਰਭਾ ਬਾਈ, ਮੁਨੀਸ਼, ਰਾਜ ਕੁਮਾਰੀ, ਲਖਵੀਰ ਸਿੰਘ, ਪਰਮਜੀਤ ਸਿੰਘ, ਪੰਕਜ ਕੁਮਾਰ, ਵਿਨੋਦ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਨਗਰ ਕੀਰਤਨ ਸਜਾਇਆ

ਤਲਵਾੜਾ, 25 ਨਵੰਬਰ : ਇੱਥੇ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 2 ਵੱਲੋਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨਾਲ ਸਬੰਧਤ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਗਤਕਾ ਪਾਰਟੀਆਂ, ਰਾਗੀ ਜਥਿਆਂ ਅਤੇ ਸਕੂਲੀ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨਾਲ ਬੇਹ¤ਦ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲਿਆ। ਨਗਰ ਕੀਤਰਨ ਦੌਰਾਨ ਥਾਂ ਥਾਂ ਤੇ ਸੰਗਤਾਂ ਵੱਲੋਂ ਚਾਹ ਆਦਿ ਦੇ ਲੰਗਰ ਲਗਾਏ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਭਾ ਦੇ ਪ੍ਰਧਾਨ ਸ. ਗੁਰਚਰਨ ਸਿੰਘ ਜੌਹਰ, ਸ. ਸੁਰਿੰਦਰ ਸਿੰਘ, ਨਾਥ ਸਿੰਘ, ਅਮਰਪਾਲ ਸਿੰਘ ਜੌਹਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਬਿਜਲੀ ਦਾ ਘਾਟ ਪੂਰੀ ਕਰਨ ਲਈ ਤਿੰਨ ਪਾਵਰ ਪਲਾਂਟ ਅਗਲੇ ਸਾਲ ਤੱਕ ਚਾਲੂ ਹੋਣਗੇ: ਬਾਦਲ

  • ਕਾਂਗਰਸ ਸਰਕਾਰਾਂ ਦੀ ਖਿਤਾ ਵਿਤਕਰੇਬਾਜੀ ਕਰਕੇ ਕੰਢੀ ਅਤੇ ਬਾਰਡਰ ਖੇਤਰ ਦਾ ਵਿਕਾਸ ਪੱਛੜਿਆ
  • ਮੁੱਖ ਮੰਤਰੀ ਵੱਲੋਂ ਸੰਗਤ ਦਰਸ਼ਨ ਵਿੱਚ 74 ਪੰਚਾਇਤਾਂ ਨੂੰ 5 ਕਰੋੜ ਦੇ ਚੈਕ ਜਾਰੀ ।
  • ਧੁੱਸੀ ਬੰਧ ਦੀ ਮੁਰੰਮਤ ਲਈ 46 ਕਰੋੜ ਮਨਜੂਰ ।
PS Badal in Sangat Darshan ( Alampur )
ਆਲਮਪੁਰ  (ਟਾਂਡਾ ਦਸੂਹਾ), 29 ਜੁਲਾਈ: ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁ¤ਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰਾਂ ਦੀ ਖਿਤਾ ਵਿਤਕਰੇਬਾਜੀ ਕਰਕੇ ਕੰਢੀ ਅਤੇ ਬਾਰਡਰ ਏਰੀਏ  ਵਿਕਾਸ ਪੱਖੋਂ  ਪਿੱਛੇ ਰਹੇ ਹਨ। ਪੰਜਾਬ ਵਿੱਚ ਲੰਬਾ ਸਮਾਂ ਕਾਂਗਰਸ ਪਾਰਟੀ ਨੇ ਰਾਜ ਕਰਕੇ ਸੂਬੇ ਦੇ  ਕੰਢੀ ਅਤੇ ਬਾਰਡਰ ਏਰੀਏ ਨੂੰ ਲਵਾਰਸ ਸਮਝਦਿਆਂ ਇਨ੍ਹਾਂ ਖੇਤਰਾਂ ਵਿੱਚ ਲੋਕਾਂ ਦੀਆਂ ਮੁਢਲੀਆਂ ਲੋੜਾਂ ਅਤੇ ਜੀਵਨ ਪੱਧਰ ਨੂੰ ਉਚਾ ਚੁਕਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਦਕਿ ਅਕਾਲੀ ਭਾਜਪਾ ਸਰਕਾਰ ਨੇ ਕੰਢੀ ਅਤੇ ਬਾਰਡਰ ਏਰੀਏ ਦੇ ਇਲਾਕਿਆਂ ਵਾਸਤੇ ਵਿਕਾਸ ਸਬੰਧੀ ਵਿਸ਼ੇਸ਼ ਸਕੀਮਾਂ ਲਾਗੂ ਕੀਤੀਆਂ ਹਨ। ਸਰਕਾਰ ਨੇ ਇਸ ਖੇਤਰ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਕੰਢੀ ਅਤੇ ਬਾਰਡਰ ਏਰੀਏ ਵਿੱਚ ਅਧਿਆਪਕਾਂ ਦਾ ਇੱਕ ਵੱਖਰਾ ਕੇਡਰ ਬਣਾਇਆ ਹੈ ਜਿਸ ਤਹਿਤ ਇਸ ਖੇਤਰ ਦੇ ਪਿੰਡਾਂ ਦੇ ਪੜੇ ਲਿਖੇ ਨੌਜਵਾਨਾਂ ਨੂੰ ਹੀ ਇਨ੍ਹਾਂ ਪਿੰਡਾਂ ਦੇ ਸਕੂਲਾਂ ਵਿੱਚ ਅਧਿਆਪਕ ਨਿਯੁਕਤ ਕੀਤਾ ਜਾ ਰਿਹਾ ਹੈ ਕਿਉਂਕਿ ਸ਼ਹਿਰੀ ਅਤੇ ਹੋਰ ਖੇਤਰਾਂ ਨਾਲ ਸਬੰਧਤ ਅਧਿਆਪਕ ਇਨ੍ਹਾਂ ਖੇਤਰਾਂ ਵਿੱਚ ਜਿੰਮੇਵਾਰੀ ਨਾਲ ਨੌਕਰੀ ਨਾ ਕਰਨ ਕਰਕੇ ਇਹ ਖੇਤਰ ਸਿੱਖਿਆ ਦੇ ਖੇਤਰ ਵਿੱਚ ਪੱਛੜਦੇ ਜਾ ਰਹੇ ਸਨ। ਮੁ¤ਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਅੱਜ ਇਥੇ ਦਸੂਹਾ ਵਿਧਾਨ ਸਭਾ ਹਲਕੇ ਵਿੱਚ ਆਯੋਜਿਤ ਤੀਸਰੇ ਦਿਨ ਦੇ ਆਯੋਜਿਤ ਸੰਗਤ ਦਰਸ਼ਨ ਦੌਰਾਨ ਪਿੰਡ ਆਲਮਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੰਢੀ ਖੇਤਰ ਨੂੰ ਐਗਰੋ ਪ੍ਰੋਸੈਸਿੰਗ ਇੰਡਸਟਰੀ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਖੇਤਰ ਵਿੱਚ ਪੈਦਾ ਹੋਣ ਵਾਲੇ ਫ਼ਲਾਂ ਅਤੇ ਜੜੀ ਬੂਟੀਆਂ ਦੀ ਖੋਜ ਵਾਸਤੇ ਖੋਜ ਕੇਂਦਰ ਖੋਲਿਆ ਜਾ ਰਿਹਾ ਹੈ ਅਤੇ ਇਸ ਖੇਤਰ ਵਿੱਚ ਦੇਸੀ ਗਊ ਦੀ ਬਰੀਡ ਦੇ ਸੁਧਾਰ ਵਾਸਤੇ ਵੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਦਾ ਖੋਜ ਕੇਂਦਰ ਸ਼ੁਰੂ ਕੀਤਾ ਜਾਵੇਗਾ।

                   ਮੁੱਖ ਮੰਤਰੀ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਰਹੱਦੀ ਸੂਬਾ ਸਮਝਦਿਆਂ ਇਥੋਂ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਦੀ ਵੱਧ ਪ੍ਰਤੀਨਿਧਤਾ ਦੇਣੀ ਚਾਹੀਦੀ ਹੈ ਜਦ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਫੌਜ ਵਿੱਚ ਆਬਾਦੀ ਦੇ ਆਧਾਰ ਤੇ ਢਾਈ ਪ੍ਰਤੀਸ਼ਤ ਹੀ ਪ੍ਰਤੀਨਿੱਧਤਾ ਦੇ ਕੇ ਸੂਬੇ ਨਾਲ ਵਿਤਕਰੇਬਾਜੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਲਗਾਏ ਜਾ ਰਹੇ ਬਿਜਲੀ ਕੱਟ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਉਤਪਾਦਨ ਵਾਸਤੇ ਪਿਛਲੇ ਟਰਮ ਦੌਰਾਨ ਸ਼ੁਰੂ ਕੀਤੇ ਤਿੰਨ ਥਰਮਲ ਪਲਾਂਟ ਅਗਲੇ ਸਾਲ ਤੱਕ ਮੁਕੰਮਲ ਹੋ ਜਾਣਗੇ ਜਿਸ ਨਾਲ ਬਿਜਲੀ ਪੱਖੋਂ ਪੰਜਾਬ ਆਤਮ ਨਿਰਭਰ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗਰਮੀ ਦੇ ਮੌਸਮ ਵਿੱਚ ਲਗ ਰਹੇ ਬਿਜਲੀ ਦੇ ਕੱਟ ਬਰਸਾਤ ਨਾ ਹੋਣ ਕਰਕੇ, ਦੇਸ਼ ਵਿੱਚ ਪੈਦਾ ਹੋਈ ਸੋਕੇ ਵਰਗੀ ਸਥਿਤੀ ਕਰਕੇ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋਂ ਬਿਜਲੀ ਖਰੀਦ ਕੇ ਕਿਸਾਨਾਂ  ਅਤੇ ਲੋਕਾਂ ਦੀ ਘਰੇਲੂ ਬਿਜਲੀ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਪੰਜਾਬ ਦੇ ਸਮੁੱਚੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਦੇ ਮੁ¤ਖ ਮੰਤਰੀ ਕਦੇ ਵੀ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਣੂ ਨਹੀਂ ਹੋਏ ਅਤੇ ਉਹ ਹਮੇਸ਼ਾਂ ਆਪਣਾ ਸਮਾਂ ਐਸ਼ਪ੍ਰਸਤੀ ਵਿੱਚ ਹੀ ਗੁਜ਼ਾਰਦੇ ਰਹੇ ਹਨ ਜਦ ਕਿ ਅਸੀਂ ਪਿਛਲੇ ਅਕਾਲੀ ਭਾਜਪਾ ਸਰਕਾਰ ਦੇ ਅਰਸੇ ਦੌਰਾਨ ਹਰ ਹਲਕੇ ਵਿੱਚ  ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਵਿਕਾਸ ਸਬੰਧੀ ਸਮੱਸਿਆਵਾਂ ਨੂੰ ਦੂਰ ਕੀਤਾ ਹੈ ਅਤੇ ਇਹ ਸੰਗਤ ਦਰਸ਼ਨ ਹਲਕਾਵਾਰ ਜਾਰੀ ਰਹਿਣਗੇ। 

                   ਮੁ¤ਖ ਮੰਤਰੀ ਨੇ ਦਸੂਹਾ ਹਲਕੇ ਵਿੱਚ ਤੀਸਰੇ ਦਿਨ ਪਿੰਡ ਆਲਮਪੁਰ ਵਿਖੇ ਆਯੋਜਿਤ ਸੰਗਤ ਦਰਸ਼ਨ ਦੌਰਾਨ ਬਲਾਕ ਦਸੂਹਾ ਅਤੇ ਟਾਂਡਾ ਦੇ 74 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਵਿਕਾਸ ਸਬੰਧੀ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ 5 ਕਰੋੜ ਰੁਪਏ ਦੀ ਰਾਸ਼ੀ ਦੇ ਚੈਕ ਵਿਕਾਸ ਕਾਰਜਾਂ ਲਈ ਜਾਰੀ ਕੀਤੇ। ਇਸ ਮੌਕੇ ਤੇ ਬੋਲਦਿਆਂ ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਰਿਆ ਬਿਆਸ ਦੇ ਧੁ¤ਸੀ ਬੰਨ ਨੂੰ ਮਜ਼ਬੂਤ ਕਰਨ ਲਈ 46 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਦਰਿਆ ਦੇ ਆਸ ਪਾਸ ਪਿੰਡਾਂ ਦੇ ਮਾਲੀ ਤੇ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਕੰਢੀ ਖੇਤਰ ਵਿੱਚ ਸਿੰਚਾਈ ਸਹੂਲਤਾਂ ਦੇ ਸੁਧਾਰ ਵਾਸਤੇ ਕੰਢੀ ਨਹਿਰ ਅਤੇ ਇਸ ਦੇ ਖਾਲਿਆਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਨਾਲ ਫੈਲਣ ਵਾਲੀਆਂ ਪੀਲੀਏ, ਹੈਜੇ ਅਤੇ ਮੁਲੇਰੀਏ ਵਰਗੀਆਂ ਬੀਮਾਰੀਆਂ ਪ੍ਰਤੀ ਸਰਕਾਰ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸ ਸਬੰਧੀ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਪੰਜਾਬ ਵਿੱਚ ਜਿਥੇ ਕੋਈ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਉਂਦਾ ਹੈ, ਉਥੇ ਰੋਕਥਾਮ ਲਈ ਤੁਰੰਤ ਲੋੜੀਂਦੇ ਕਦਮ ਚੁਕਣ।

                   ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੀਆਂ ਸਮੱਸਿਆਵਾਂ ਵਿੱਚ ਵਧੇਰੇ ਕਰਕੇ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੱਕ ਵਿਸ਼ੇਸ਼ ਯੋਜਨਾ ਬਣਾਈ ਗਈ ਹੈ ਕਿ ਪਿੰਡਾਂ ਵਿੱਚ ਪੂਰੇ ਜਾ ਚੁਕੇ ਛੱਪੜਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਜਿਸ ਵਾਸਤੇ ਛੱਪੜਾਂ ਦੀ ਖੁਦਾਈ ਦਾ ਕੰਮ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਦੇ ਗੰਦੇ ਪਾਣੀ ਨੂੰ ਇਨ੍ਹਾਂ ਛੱਪੜਾਂ ਵਿੱਚ ਸੰਭਾਲਿਆ ਜਾ ਸਕੇ ਅਤੇ ਇਸ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਬੇਘਰੇ ਲੋਕਾਂ ਨੂੰ ਮਕਾਨਾਂ ਵਾਸਤੇ ਪਲਾਟ ਦੇਣ ਲਈ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਸਬੰਧਤ ਵਿਭਾਗ ਨੂੰ ਭੇਜਣ ਅਤੇ ਡਿਪਟੀ ਕਮਿਸ਼ਨਰ ਨੂੰ ਪਲਾਟ ਦੇਣ ਦੀ ਪ੍ਰਵਾਨਗੀ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਤੇ ਮੁ¤ਖ ਮੰਤਰੀ ਨੇ ਮੁਹੱਲਾ ਕੈਂਥਾਂ     ਦੇ ਹੈਜੇ ਨਾਲ ਮਰਨ ਵਾਲੇ ਪਵਨ ਕੁਮਾਰ ਦੀ ਵਿਧਵਾ ਗੀਤਾ ਰਾਣੀ ਨੂੰ 1.5 ਲੱਖ ਰੁਪਏ ਦਾ ਚੈਕ ਭੇਂਟ ਕੀਤਾ।  

                   ਇਸ ਮੌਕੇ ਸਰਵਸ੍ਰੀ ਦੇਸ ਰਾਜ ਸਿੰਘ ਧੁ¤ਗਾ ਮੁ¤ਖ ਪਾਰਲੀਮਾਨੀ ਸਕੱਤਰ, ਸੁਖਜੀਤ ਕੌਰ ਸਾਹੀ ਵਿਧਾਇਕ ਹਲਕਾ ਦਸੂਹਾ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਵਿਧਾਇਕ ਗੜ੍ਹਸ਼ੰਕਰ, ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ ਪੰਜਾਬ, ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੇਨ ਜੈਨਕੋ ਪੰਜਾਬ, ਲਖਵਿੰਦਰ ਸਿੰਘ ਲੱਖੀ ਯੂਥ ਆਗੂ, ਕੇ ਜੇ ਐਸ ਚੀਮਾ, ਗੁਰਕੀਰਤ ਕ੍ਰਿਪਾਲ ਸਿੰਘ ਸਪੈਸ਼ਲ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ, ਗੁਰਚਰਨ ਸਿੰਘ ਵਿਸ਼ੇਸ਼ ਕਾਰਜ ਅਫ਼ਸਰ ਮੁੱਖ ਮੰਤਰੀ ਪੰਜਾਬ, ਲੋਕ ਨਾਥ ਆਂਗਰਾ ਡੀ ਆਈ ਜੀ ਜਲੰਧਰ ਰੇਂਜ,  ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ, ਬਲਕਾਰ ਸਿੰਘ ਸਿੱਧੂ ਐਸ ਐਸ ਪੀ, ਹੋਰ ਪਤਵੰਤੇ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ।

ਇੰਤਹਾ ਹੋ ਗਈ ਇੰਤਜਾਰ ਕੀ ...

ਤਲਵਾੜਾ, 25 ਜੁਲਾਈ: ਵੱਟ ਕੱਢਦੀ ਗਰਮੀ ਅਤੇ ਹੁੰਮਸ ਦੇ ਮੌਸਮ ਵਿਚ ਲੱਗਣ ਵਾਲੇ ਬਿਜਲੀ ਦੇ ਕੱਟਾਂ ਦੌਰਾਨ ਹੁਣ ਆਮ ਹੀ ਲੋਕਾਂ ਦੀ ਜ਼ਬਾਨੇ ਇਹ ਫ਼ਿਲਮੀ ਗੀਤ ਆਪਮੁਹਾਰੇ ਹੀ ਸੁਣਾਈ ਦੇ ਰਿਹਾ ਹੈ ਕਿ ‘ਇੰਤਹਾ ਹੋ ਗਈ ਇੰਤਜਾਰ ਕੀ ....’ । ਬਿਜਲੀ ਦੇ ਅਣਐਲਾਨੇ ਕੱਟਾਂ ਨਾਲ ਲੋਕਾਂ ਦਾ ਜੀਵਨ ਦੁਸ਼ਵਾਰ ਹੋ ਗਿਆ ਹੈ। ਆਮ ਚਰਚਾ ਹੈ ਕਿ ਸਰਕਾਰ ਨੇ ਦਸੂਹਾ ਜਿਮਨੀ ਚੋਣ ਤੱਕ ਤਾਂ ਦੜ ਵੱਟ ਕੇ ਲੋਕਾਂ ਨੂੰ ਚੌਵੀ ਘੰਟੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕੀਤੀ ਪ੍ਰੰਤੂ ਜਿਉਂ ਹੀ ਚੋਣਾਂ ਦਾ ਗੇੜ ਮੁੱਕਿਆ ਤਾਂ ਲੰਮੇ ਬਿਜਲਈ ਕੱਟਾਂ ਨਾਲ ਬੇਹਾਲ ਕਰ ਦਿੱਤਾ। ਉੱਪਰੋਂ ਹੁਣ ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰ ਕੇ ਪ੍ਰੇਸ਼ਾਨੀ ਵਿਚ ਇਜਾਫ਼ਾ ਕਰ ਦਿੱਤਾ ਹੈ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਬਿਜਲੀ ਕੱਟਾਂ ਤੋਂ ਨਿਜਾਤ ਦਿਵਾ ਕੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਚੋਣ ਵਾਅਦੇ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।

ਪਾਣੀ ਬਚਾਓ ਪੰਜਾਬ ਬਚਾਓ ਮੁਹਿੰਮ ਸ਼ੁਰੂ

ਹੁਸ਼ਿਆਰਪੁਰ 3 ਜੁਲਾਈ : ਖੇਤੀਬਾੜੀ ਵਿਭਾਗ ਪੰਜਾਬ ਹੁਸ਼ਿਆਰਪੁਰ ਵਲੋ  ਪਾਣੀ ਬਚਾਓ , ਪੰਜਾਬ ਬਚਾਓ ਮੁਹਿੰਮ ਨੂੰ ਖੇਤੀ ਭਵਨ ਹੁਸ਼ਿਆਰਪੁਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਹ ਮੁਹਿੰਮ 3 ਅਤੇ 4 ਜੁਲਾਈ 2012 ਨੂੰ ਜਿਲੇ ਦੇ ਸਮੂਹ ਬਲਾਕਾਂ ਦੇ ਪਿੰਡਾਂ ਵਿਚ ਚਲਾਈ ਜਾ ਰਹੀ ਹੈ ।  ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸਰਬਜੀਤ ਸਿੰਘ ਕੰਧਾਰੀ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ  ਵੱਲੋਂ ਦੱਸਿਆ ਕਿ ਮੁਹਿੰਮ  ਦੋਰਾਨ ਸਵੇਰੇ 9-00 ਵਜੇ ਤੋ ਸ਼ਾਮ 5-00 ਵਜੇ ਤੱਕ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਝੋਨੇ  ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਜਾਵੇਗਾ । ਇਸ ਦੋਰਾਨ ਟੈਂਪੂ ਉਤੇ ਪਾਣੀ ਦੀ ਬਚਤ ਕਰਨ ਸਬੰਧੀ ਫਲੈਕਸ ਬੈਨਰ ਲਗਾ ਕੇ  ਅਤੇ ਆਡੀਓ ਕੈਸਿਟ ਰਾਹੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ।  ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪੈਫਲਟ ਵੀ ਮੁਫਤ ਵੰਡੇ ਜਾਣਗੇ ।
            ਖੇਤੀ ਭਵਨ ਤੋ ਚਾਰ ਬਲਾਕਾਂ ਦੇ ਟੈਂਪੂਆਂ ਨੂੰ ਉਘੇ ਕਿਸਾਨ ਕਿਰਪਾਲ ਸਿੰਘ ਪਿੰਡ ਨੂਰਪੁਰ ਬਲਾਕ ਭੂੰਗਾ ਜੋ ਕਿ  ਪਿਛਲੇ ਦੋ -ਤਿੰਨ ਸਾਲ ਤੋਂ ਸਿੱਧੀ ਬਿਜਾਈ ਅਪਨਾ ਰਹੇ ਹਨ, ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
        ਹੁਸਿਆਰਪੁਰ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕਮਲਦੀਪ ਸਿੰਘ ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋਂ ਦੱਸਿਆ ਕਿ ਇਹ ਮੁਹਿੰਮ ਆਤਮਾ ਸਕੀਮ ਅਧੀਨ ਚਲਾਈ ਜਾ ਰਹੀ ਹੈ। ਇਸ ਮੌਕੇ ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਅਫ਼ਸਰ ਹੁਸਿਆਰਪੁਰ ਅਤੇ ਡਾ. ਗੁਰਬਖਸ਼ ਸਿੰਘ ਖੇਤੀਬਾੜੀ ਅਫ਼ਸਰ ਵੱਲੋਂ ਜਾਣਕਾਰੀ ਦਿੱਤੀ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਹੋਰ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਖੇਤੀਬਾੜੀ ਅਧਿਕਾਰੀ ਡਾ. ਸਰਵਿੰਦਰ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਸੁਰਿੰਦਰ ਸਿੰਘ, ਡਾ. ਕਿਸ਼ੋਰੀ ਲਾਲ, ਡਾ. ਦਪਿੰਦਰ ਸਿੰਘ, ਡਾ. ਗੁਰਮੇਲ ਸਿੰਘ, ਡਾ. ਹਰਮਨਦੀਪ ਸਿੰਘ ਅਤੇ ਸਫ਼ਲ ਕਿਸਾਨ ਸੁੱਚਾ ਸਿੰਘ, ਪਰਮਿੰਦਰ ਸਿੰਘ ਲਾਚੋਵਾਲ ਅਤੇ 50 ਤੋਂ ਵੱਧ ਕਿਸਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਦੇਸ਼ ਭਗਤਾਂ ਦੇ ਸੁਪਨੇ ਅਜੇ ਅਧੂਰੇ : ਪਾਂਸਲਾ

ਤਲਵਾੜਾ, 6 ਮਈ : ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਭਗਤਾਂ ਦੇ ਸੁਪਨੇ ਅਜੇ ਵੀ ਅਧੂਰੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਹਰ ਭਾਰਤਵਾਸੀ ਨੂੰ ਜਾਗਰੂਕ ਹੋਣਾ ਪਵੇਗਾ। ਇਹ ਪ੍ਰਗਟਾਵਾ ਕਾਮਰੇਡ ਮੰਗਤ ਰਾਮ ਪਾਸਲਾ ਸਕੱਤਰ ਸੀ. ਪੀ. ਆਈ. ਪੰਜਾਬ ਨੇ ਲਾਗਲੇ ਪਿੰਡ ਧਰਮਪੁਰ ਵਿਖੇ ਸ਼ਹੀਦ ਭਗਤ ਸਿੰਘ ਦੇ ਕਰੀਬੀ ਸਾਥੀ ਪੰਡਤ ਕਿਸ਼ੋਰੀ ਲਾਲ ਨੂੰ ਸਮਰਪਿਤ ਤੀਸਰੇ ਵਿਸ਼ਾਲ ਯਾਦਗਾਰੀ ਮੇਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਡਤ ਕਿਸ਼ੋਰੀ ਲਾਲ ਨੇ ਆਪਣਾ ਜੀਵਨ ਦੇਸ਼ ਦੇ ਲੇਖੇ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਪੰਡਤ ਜੀ ਨੇ ਦੇਸ਼ ਭਗਤੀ ਦੇ ਰਾਹ ਚਲਦਿਆਂ 28 ਸਾਲ ਅੰਗਰੇਜੀ ਹਕੂਮਤ ਦੀ ਕੈਦ ਵਿਚ ਬਿਤਾਏ ਅਤੇ ਮਗਰੋਂ ਗੋਆ ਨੂੰ ਪੁਰਤਗਾਲ ਦੇ ਕਜਬੇ ਤੋਂ ਮੁਕਤ ਕਰਾਉਣ ਵਿਚ ਮੋਹਰੀ ਭੂਮਿਕਾ ਅਦਾ ਕੀਤੀ। ਦੇਸ਼ ਭਗਤ ਯਾਦਗਾਰੀ ਕਮੇਟੀ ਜਲੰਧਰ ਅਤੇ ਸ਼੍ਰੀ ਦੁਰਗਾ ਮਾਤਾ ਮੰਦਿਰ ਕਮੇਟੀ ਧਰਮਪੁਰ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿਚ ਚਰੰਜੀ ਲਾਲ ਕੰਗਣੀਵਾਲ ਵੱਲੋਂ ਸੰਪਾਦਿਕ ਪੁਸਤਕ ‘ਅਦੁੱਤੀ ਦੇਸ਼ ਭਗਤ ਸਖ਼ਸ਼ੀਅਤ ਪੰਡਤ ਕਿਸ਼ੋਰੀ ਲਾਲ ’ ਵੀ ਰਿਲੀਜ ਕੀਤੀ ਗਈ। ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੇ ਹਰਮੇਸ਼ ਚੌਧਰੀ ਤੇ ਸਾਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੇਲ• ਜੀਵਨ ਤੇ ਆਧਾਰਿਤ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਦਮਦਾਰ ਤੇ ਭਾਵੁਕ ਪੇਸ਼ਕਾਰੀ ਇਸ ਮੇਲੇ ਦਾ ਸਿਖਰ ਹੋ ਨਿੱਬੜੀ। ਉਨ•ਾਂ ਵੱਲੋਂ ਇਸ ਤੋਂ ਇਲਾਵਾ ਸ਼ਾਨਦਾਰ ਕੁਰੀਓਗ੍ਰਾਫ਼ੀ ਵੀ ਪੇਸ਼ ਕੀਤੀ ਗਈ। ਹਾਲ ਹੀ ਵਿਚ ਆਈ. ਏ. ਐਸ. ਬਣਕੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਅਮਿਤ ਰਾਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਅਤੇ ਰਜਿੰਦਰ ਸ਼ਰਮਾ ਤੇ ਕਰਮਜੀਤ ਸਿੰਘ ਵੱਲੋਂ ਵੀ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਅਸ਼ੋਕ ਸੱਭਰਵਾਲ, ਜਸਵਿੰਦਰ ਢੇਸੀ, ਡਾ. ਰਘਵੀਰ ਕੌਰ ਪ੍ਰਧਾਨ ਦੇਸ਼ ਭਗਤ ਯਾਦਗਾਰ ਕਮੇਟੀ, ਸ਼ਾਮ ਲਾਲ, ਦੇਵ ਰਾਜ ਨਈਅਰ, ਡਾ. ਸੁਰਿੰਦਰ ਮੰਡ, ਪ੍ਰੋ. ਹਰਸ਼ ਮਹਿਤਾ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਕਾ. ਸੁਰਿੰਦਰ ਖੀਵਾ ਵੱਲੋਂ ਪੰਡਤ ਕਿਸ਼ੋਰੀ ਲਾਲ ਦੇ ਜੀਵਨ ਅਤੇ ਸੰਘਰਸ਼ ਤੇ ਭਰਪੂਰ ਰੌਸ਼ਨੀ ਪਾਈ ਗਈ। ਮੰਚ ਸੰਚਾਲਨ ਜਸਵੀਰ ਤਲਵਾੜਾ ਤੇ ਅਮਰਿੰਦਰ ਢਿੱਲੋਂ ਵੱਲੋਂ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦੀਪਕ ਠਾਕੁਰ, ਜਗਮੋਹਨ ਪਰਮਾਰ, ਵਿਸ਼ਾਲ ਡੋਗਰਾ, ਸ਼ਸ਼ੀਕਾਂਤ, ਰਾਜ ਕੁਮਾਰ ਦੁਸੜਕਾ, ਸ਼ਿਵ ਕੁਮਾਰ, ਜੋਧ ਸਿੰਘ, ਸਰਪੰਚ ਅਨਿਲ ਮਿਨਹਾਸ, ਸਰਪੰਚ ਜਸਵਿੰਦਰ ਢੁਲਾਲ, ਸਰਪੰਚ ਸੁਲੋਚਨਾ ਦੇਵੀ ਧਰਮਪੁਰ, ਮਨਜੀਤ ਸਿੰਘ ਝਰੇੜਾ, ਸਨਵਰ ਕੁਮਾਰ, ਬਲਜਿੰਦਰ ਸਿੰਘ, ਕੁਸ਼ਲ ਕੁਮਾਰ, ਸੁਰੇਸ਼ ਕੁਮਾਰ ਪਰਮਾਰ ਪ੍ਰਧਾਨ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਧਰਮਪੁਰ, ਚੌਧਰੀ ਰਾਮ ਭਜਨ, ਗੁਰਨਾਮ ਟੋਹਲੂ, ਬਲਦੇਵ ਰਾਜ, ਕਾਮਰੇਡ ਬਲਦੇਵ ਸਿੰਘ ਭਵਨੌਰ, ਪੰਡਤ ਗੁਰਦੇਵ ਦੱਤ, ਰੋਸ਼ਨ ਲਾਲ ਪਰਮਾਰ, ਪ੍ਰਿੰਸੀਪਲ ਨਵਤੇਜ ਸਿੰਘ, ਕਾਮਰੇਡ ਬੇਅੰਤ ਲਾਲ, ਚੰਦਨ ਲਾਲ, ਜਤਿੰਦਰ ਸਿੰਘ ਹਾਜੀਪੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)