ਹੁਸ਼ਿਆਰਪੁਰ, 30 ਜੁਲਾਈ: ਮੌਜੂਦਾ ਸਾਲ ਜੁਲਾਈ ਮਹੀਨੇ ਤੱਕ 213.9 ਮਿਲੀਮੀਟਰ ਵਰਖਾ ਹੋਈ ਹੈ ਜੋ ਕਿ ਪਿਛਲੇ ਸਾਲ ਨਾਲੋਂ ਵੱਧ ਹੈ। ਇਹ ਵਰਖਾ ਮੌਜੂਦਾ ਫ਼ਸਲਾਂ ਲਈ ਬਹੁਤ ਲਾਹੇਵੰਦ ਹੋਵੇਗੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ ਨੇ ਜ਼ਿਲ੍ਹਾ ਪੱਧਰ ਦੀ ਪੈਸਟ ਸਰਵਲੈਂਸ ਅਤੇ ਐਡਵਾਈਜਰੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਪਿਛਲੇ ਸਾਲ ਜੁਲਾਈ 2014 ਦੌਰਾਨ ਜ਼ਿਲ੍ਹੇ ਵਿੱਚ 144.4 ਮਿਲੀਮੀਟਰ ਵਰਖਾ ਹੋਈ ਸੀ ਪਰ ਇਸ ਸਾਲ ਵੱਧ ਹੋਈ ਵਰਖਾ ਕਾਰਨ ਝੋਨੇ ਦੀ ਪੈਦਾਵਾਰ ਪਿਛਲੇ ਸਾਲ ਨਾਲੋਂ ਵੱਧ ਹੋਵੇਗੀ। ਖੇਤਾਂ ਵਿੱਚ ਆ ਰਹੇ ਫ਼ਸਲਾਂ ਦੇ ਕੀੜੇ ਮਕੌੜੇ ਅਤੇ ਬੀਮਾਰੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਵੱਧ ਮੀਂਹ ਪੈਣ ਨਾਲ ਪੱਤਾ ਲਪੇਟ ਸੁੰਡੀ ਅਤੇ ਗੋਭ ਦੇ ਕੀੜੇ ਦਾ ਹਮਲਾ ਨਹੀਂ ਹੈ ਜੋ ਕਿ ਫ਼ਸਲਾਂ ਦੀ ਵਧੀਆ ਗੱਲ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਲੋੜ ਤੋਂ ਬਗੈਰ ਦਵਾਈ ਨਾ ਵਰਤਣ।
ਮੀਟਿੰਗ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਏ ਕੀਟ ਵਿਗਿਆਨੀ ਡਾ. ਮਨਿੰਦਰ ਬੈਂਸ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਇਸ ਵੇਲੇ ਗੰਨੇ ਵਿੱਚ ਚਿੱਟੀ ਮੱਖੀ, ਕਮਾਦ ਦਾ ਘੋੜਾ, ਸਬਜੀਆਂ ਵਿੱਚ ਫਰੂਟ ਫਲਾਈ, ਸੂਰੰਗੀ ਕੀੜੇ ਦਾ ਹਮਲਾ ਕਿਤੇ-ਕਿਤੇ ਵੇਖਣ ਨੂੰ ਮਿਲਿਆ ਹੈ। ਇਸ ਦੇ ਹੱਲ ਲਈ ਵਿਭਾਗ ਦੇ ਮਾਹਿਰਾਂ ਦੀ ਸਲਾਹ ਲਈ ਜਾ ਸਕਦੀ ਹੈ।
ਇਸ ਦੌਰਾਨ ਜਿਲ੍ਹਾ ਪ੍ਰਸਾਰ ਮਾਹਿਰ ਪੀ.ਏ.ਯੂ. ਹੁਸ਼ਿਆਰਪੁਰ ਡਾ. ਗੁਰਪ੍ਰਤਾਪ ਸਿੰਘ ਵੱਲੋਂ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਮੱਕੀ ਵਿੱਚ ਤਣੇ ਦੇ ਗਲਣ ਦੀਆਂ ਸ਼ਿਕਾਇਤਾਂ ਵੀ ਆਈਆਂ ਹਨ। ਫ਼ਸਲਾਂ ਦੀ ਜਾਂਚ ਕਰਨ ਉਪਰੰਤ ਹੀ ਕੀਟ ਨਾਸ਼ਕ ਦਵਾਈਆਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਤਰ੍ਰਾਂ ਦੇ ਕੀਟ ਨਾਸ਼ਕ ਦਾ ਸਪਰੇਅ ਨਾ ਕੀਤਾ ਜਾਵੇ।
ਬਾਗਬਾਨੀ ਵਿਭਾਗ ਦੇ ਡਾ. ਨਰੇਸ਼ ਕੁਮਾਰ ਨੇ ਬੈਠਕ ਦੌਰਾਨ ਦੱਸਿਆ ਕਿ ਕਿੰਨੂ ਵਿੱਚ ਚਿੱਟੀ ਮੱਖੀ ਸਿਟਰਸ ਸਿੱਲਾ ਅਤੇ ਜੈਂਸਡ ਦਾ ਹਮਲਾ ਵੀ ਵੇਖਣ ਵਿੱਚ ਆ ਰਿਹਾ ਹੈ। ਇਸ ਦੇ ਬਚਾਅ ਦੇ ਲਈ ਕਿਸਾਨਾਂ ਨੂੰ ਬਾਗਬਾਨੀ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਬਜੀਆਂ ਵਿੱਚ ਡਾਊਨੀਮਿਲਡਿਊ ਦਾ ਹਮਲਾ ਵੀ ਵੇਖਣ ਵਿੱਚ ਆਇਆ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਇਨਸੈਕ ਟਰੈਪ ਵੀ ਮੁਹੱਈਆ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਕੀੜੇ ਮਕੌੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਡੀਲਰ ਦੇ ਵਹਿਕਾਵੇ ਵਿੱਚ ਨਾ ਆਉਣ, ਕੀੜੇ ਮਕੌੜੇ ਅਤੇ ਬੀਮਾਰੀਆਂ ਦੇ ਕੰਟਰੋਲ ਲਈ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ, ਕੇ.ਵੀ.ਕੇ. ਅਤੇ ਪੀ.ਏ.ਯੂ. ਦੇ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਫ਼ਸਲਾਂ ਤੇ ਸਪਰੇ ਕਰਨ।
ਬੈਠਕ ਵਿੱਚ ਖੇਤੀਬਾੜੀ ਅਫ਼ਸਰ ਡਾ. ਗੁਰਬਖਸ਼ ਸਿੰਘ, ਵਿਸ਼ਾ ਵਸਤੂ ਮਾਹਿਰ ਡਾ. ਮਨਜੀਤ ਸਿੰਘ, ਖੇਤੀਬਾੜੀ ਅਫ਼ਸਰ ਟਾਂਡਾ ਸਤਨਾਮ ਸਿੰਘ, ਖੇਤੁਬਾੜੀ ਅਫ਼ਸਰ ਗੜਸ਼ੰਕਰ ਡਾ. ਸੁਭਾਸ਼ ਚੰਦਰ, ਖੇਤੀਬਾੜੀ ਅਫ਼ਸਰ ਮੁਕੇਰੀਆਂ ਡਾ. ਹਰਤਰਨਪਾਲ ਸਿੰਘ ਵੀ ਹਾਜ਼ਰ ਸਨ।

No comments:
Post a Comment