ਹੁਸ਼ਿਆਰਪੁਰ, 10 ਜੁਲਾਈ - ਸਹਿਕਾਰਤਾ ਵਿਭਾਗ ਵੱਲੋਂ ਮਹਿਲਾਵਾਂ ਨੂੰ ਆਰਥਿਕ ਪੱਖੋਂ ਸਵੈ-ਨਿਰਭਰ ਕਰਨ ਲਈ ਚਲਾਈ ਮਾਈ ਭਾਗੋ ਇਸਤਰੀ ਸਸ਼ਕਤੀਕਰਨ ਸਕੀਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 2383 ਇਸਤਰੀ ਲਾਭਪਾਤਰੀਆਂ ਨੂੰ 5 ਕਰੋੜ 6 ਲੱਖ 41 ਹਜ਼ਾਰ ਰੁਪਏ ਦੇ ਰਿਣ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਕੀਮ ਤਹਿਤ ਔਰਤਾਂ ਵੱਲੋਂ ਆਪਣੀ ਪਰਿਵਾਰਿਕ ਆਮਦਨੀ ਵਧਾਉਣ ਲਈ ਡੇਅਰੀ, ਸਿਲਾਈ-ਕਢਾਈ ਅਤੇ ਬਿਊਟੀ ਪਾਰਲਰ ਆਦਿ ਦੇ ਕੰਮ ਸ਼ੁਰੂ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੀਆਂ ਔਰਤਾਂ ਨੂੰ ਸਹਿਕਾਰਤਾ ਲਹਿਰ ਵਿੱਚ ਸਰਗਰਮ ਕਰਨ ਲਈ ਮਾਈ ਭਾਗੋ ਇਸਤਰੀ ਸਸ਼ਕਤੀਕਰਨ ਯੋਜਨਾ ਦੇ ਭਾਗੀਦਾਰ ਬਣਾਉਣ ਤੋਂ ਇਲਾਵਾ ਜਿਥੇ ਹੁਣ ਤੱਕ 5 ਕਰੋੜ ਤੋਂ ਵਧੇਰੇ ਦੇ ਕਰਜੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਜ਼ਿਲ੍ਹੇ ਵਿੱਚ 2498 ਔਰਤਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਸਬੰਧੀ ਕਿੱਤਾਮੁਖੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਹਿਕਾਰੀ ਸਭਾਵਾਂ ਵਿੱਚ ਨੁਮਾਇੰਦਗੀ ਮਿਲਣ ਨਾਲ ਜਿੱਥੇ ਸਹਿਕਾਰੀ ਅਦਾਰਿਆਂ ਨੂੰ ਉਨ੍ਹਾਂ ਦੇ ਤਜਰਬੇ ਦਾ ਲਾਭ ਮਿਲਦਾ ਹੈ ਉਥੇ ਮਹਿਲਾਵਾਂ ਦੇ ਸਵੈ-ਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਹੈ। ਡਿਪਟੀ ਕਮਿਸ਼ਨਰ ਅਨੁਸਾਰ ਇਸ ਦੇ ਨਾਲ ਹੀ ਸਹਿਕਾਰੀ ਸਭਾਵਾਂ ਤਹਿਤ ਮਹਿਲਾਵਾਂ ਦੇ ਕੁੱਲ 223 ਸੈਲਫ਼ ਹੈਲਪ ਗਰੁੱਪ ਵੀ ਹੋਂਦ ਵਿੱਚ ਆ ਚੁੱਕੇ ਹਨ।
ਇਨ੍ਹਾਂ ਸੈਲਫ ਹੈਲਪ ਗਰੁੱਪਾਂ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਉਪ-ਰਜਿਸਟ੍ਰਾਰ ਸਹਿਕਾਰੀ ਸਭਾਵਾਂ ਹੁਸ਼ਿਆਰਪੁਰ ਸ੍ਰੀ ਸੰਤੋਖ ਲਾਲ ਨੇ ਦੱਸਿਆ ਕਿ ਇਨ੍ਹਾਂ ਗਰੁੱਪਾਂ ਦੇ ਮੈਂਬਰਾਂ ਵੱਲੋਂ ਆਪੋ-ਆਪਣੇ ਗਰੁੱਪ ਵਿੱਚ ਮੈਂਬਰਾਂ ਪਾਸੋਂ ਹਰ ਮਹੀਨੇ ਰਾਸ਼ੀ ਇਕੱਤਰ ਕਰਕੇ, ਲੋੜਵੰਦ ਮੈਂਬਰਾਂ ਨੂੰ ਕਰਜ਼ੇ ਦੇ ਰੂਪ ਵਿੱਚ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕੋਈ ਗਰੁੱਪ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਬੈਂਕਾਂ ਪਾਸੋਂ ਕਰਜ਼ੇ ਦੀ ਸਹੂਲਤ ਵੀ ਦਿਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਈ ਭਾਗੋ ਇਸਤਰੀ ਸ਼ਕਤੀਕਰਣ ਸਕੀਮ ਤਹਿਤ 17 ਟ੍ਰੇਨਿੰਗ ਸੈਂਟਰ ਚੱਲ ਰਹੇ ਹਨ ਜਿਨ੍ਹਾਂ ਵਿੱਚ 349 ਇਸਤਰੀ ਮੈਂਬਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

No comments:
Post a Comment