ਹੁਸ਼ਿਆਰਪੁਰ, 15 ਜੁਲਾਈ: ਅੱਜ ਸ਼੍ਰੀ ਗੁਰੂ ਰਾਮ ਦਾਸ ਕਾਲਜ ਆਫ ਨਰਸਿੰਗ ਹੁਸ਼ਿਆਰਪੁਰ ਵਿਖੇ ਜੀ.ਐਨ.ਐਮ. ਬੀ.ਐਸ.ਸੀ. ਨਰਸਿੰਗ ਅਤੇ ਐਮ.ਐਸ.ਸੀ. ਨਰਸਿੰਗ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਨੰਦਿਤਾ ਮਿਤੱਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਪ੍ਰੋਗਰਾਮ ਵਿੱਚ ਸਤਿਕਾਰਯੋਗ ਡਾ.ਅਜੇ ਬੱਗਾ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ, ਵਿਨੋਦ ਸਰੀਨ ਸੀਨੀਅਰ ਮੈਡੀਕਲ ਸਿਵਲ ਹਸਪਤਾਲ ਹੁਸ਼ਿਆਰਪੁਰ, ਡਾ.ਸਤਪਾਲ ਗੋਜਰਾ ਐਸ.ਐਮ.ਓ. ਸਿਵਲ ਹਸਪਤਾਲ ਹੁਸ਼ਿਆਰਪੁਰ ਨੇ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਮੈਡਮ ਦਵਿੰਦਰ ਕੌਰ ਔਲਖ ਵੀ ਸ਼ਾਮਿਲ ਸਨ। ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ । ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਇਆ ਗਿਆ । ਇਹ ਗੋਲਡ ਮੈਡਲ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੁਆਰਾ ਵਿਦਿਆਰਥੀਆਂ ਗੁਰਪ੍ਰੀਤ ਕੋਰ ਐਮ.ਐਸ.ਸੀ., ਸੁਖਪ੍ਰੀਤ ਕੌਰ ਬੀ.ਐਸ.ਸੀ. ਅਤੇ ਰਮਨਜੀਚ ਕੌਰ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਨੂੰ ਪ੍ਰਦਾਨ ਕੀਤੇ ਗਏ। ਜੀ.ਐਨ.ਐਮ.ਬੀ.ਐਸ.ਸੀ. ਨਰਸਿੰਗ, ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਅਤੇ ਐਮ.ਐਸ.ਸੀ. ਨਰਸਿੰਗ ਦੇ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਵੰਡੇ ਗਏ। ਡਾ.ਡਿਪੰਲ ਮਦਾਨ ਕਾਲਜ ਦੇ ਪ੍ਰਿਸਿੰਪਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਕਾਲਜ ਦੇ ਚੋਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਮੈਡਮ ਦਵਿੰਦਰ ਕੌਰ ਔਲਖ ਨੇ ਦੱਸਿਆ ਕਿ ਹਰ ਸਾਲ ਕਾਲਜ ਦੀਆਂ ਵਿਦਿਆਰਥਣਾਂ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਕਾਲਜ ਅਤੇ ਜਿਲ੍ਹੇ ਦਾ ਨਾਮ ਰੋਸ਼ਨ ਕਰਦੀਆਂ ਹਨ। ਸਤਿਕਾਰਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਤਾ ਮਿਤੱਰਾ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਮਰੀਜਾਂ ਦੀ ਤਨਦੇਹੀ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਨਰਸਿੰਗ ਦਾ ਕਿੱਤਾ ਸੇਵਾ ਦਾ ਕਿੱਤਾ ਹੈ। ਇਸ ਸਮਾਰੋਹ ਵਿੱਚ ਵਿਦਿਆਰਥਣਾਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮੈਡਮ ਸਤੰਵਤ ਚਾਵਲਾ ਪ੍ਰਿੰਸੀਪਲ ਜੀ.ਐਨ.ਐਮ.ਵਿੰਗ ਨੇ ਵਿਦਿਆਰਥਣਾਂ ਨੂੰ ਕੋਰਸ ਪੂਰਾ ਕਰਨ ਤੇ ਵਧਾਈ ਦਿੱਤੀ। ਮੈਡਮ ਅਰਚਨਾ ਗਰਗ ( ਵਾਇਸ ਪ੍ਰਿੰਸੀਪਲ) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

No comments:
Post a Comment