ਹੁਸ਼ਿਆਰਪੁਰ, 30 ਜੁਲਾਈ: ਜਿਲ੍ਹੇ ਵਿੱਚ ਡੇਜ਼ੀ ਟੈਂਜਰੀਨ ਅਤੇ ਹੈਮਲਿਨ ਜੋ ਕਿ ਨਿੰਬੂ ਜਾਤੀ ਦੀ ਛੇਤੀ ਪੱਕਣ ਵਾਲੀਆਂ ਕਿਸਮਾਂ ਹਨ, ਦੀ ਕਾਸ਼ਤ ਨੂੰ ਵਧਾਉਣ ਲਈ ਬਾਗਬਾਨੀ ਵਿਭਾਗ ਪੰਜਾਬ ਅਹਿਮ ਰੋਲ ਅਦਾ ਕਰ ਰਿਹਾ ਹੈ। ਸਾਲ 2014-15 ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਨਿੰਬੂ ਜਾਤੀ ਦੀ ਇਸ ਛੇਤੀ ਪੱਕਣ ਵਾਲੀ ਕਿਸਮਾਂ ਦੀ ਸਿਫਾਰਸ਼ ਕੀਤੀ ਸੀ ਜਿਸ ਦੇ ਸਿੱਟੇ ਵਜੋਂ ਜ਼ਿਲ੍ਹੇ ਵਿੱਚ ਇਸ ਦੀ ਕਾਸ਼ਤ ਨੂੰ ਭਰਵਾਂ ਹੁੰਗਾਰਾਂ ਮਿਲਿਆ ਹੈ।
ਜ਼ਿਲ੍ਹੇ ਵਿੱਚ ਬੀਜੀਆਂ ਜਾਣ ਵਾਲੀਆਂ ਡੇਜ਼ੀ ਟੈਂਜਰੀਨ ਦੀਆਂ ਇਹ ਕਿਸਮਾਂ ਇਜਰਾਈਲ ਅਤੇ ਅਮਰੀਕਾ ਤੋਂ ਲਿਆਂਦੀਆਂ ਗਈਆਂ ਹਨ। ਨਿੰਬੂ ਜਾਤੀ ਦੀਆਂ ਇਨ੍ਹਾਂ ਕਿਸਮਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜ਼ਿਲ੍ਹੇ ਦੇ ਤਾਪਮਾਨ, ਨਮੀ ਤੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਇਸ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੀ ਬੀਜਾਈ ਅਕਤੂਬਰ ਦੇ ਅਖੀਰ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਹੁੰਦੀ ਹੈ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਨਿੰਬੂ ਜਾਤੀ ਦੀ ਦੂਜੀ ਕਿਸਮ ਹੈਮਲਿਨ ਹੈ ਜੋ ਕਿ ਨਵੰਬਰ ਮਹੀਨੇ ਦੇ ਅੱਧ ਵਿੱਚ ਜਾ ਕੇ ਪੱਕ ਜਾਂਦੀ ਹੈ। ਪੰਜਾਬ ਸਰਕਾਰ ਦੀ ਪਹਿਲ ਕਦਮੀ ਅਤੇ ਬਾਗਬਾਨੀ ਵਿਭਾਗ ਦੇ ਯਤਨਾਂ ਸਦਕਾ ਇਹ ਸਿੱਟਾ ਨਿਕਲਿਆ ਹੈ ਕਿ ਹੁਣ ਕਿਸਾਨਾਂ ਨੇ ਫ਼ਸਲੀ ਚੱਕਰ ਤੋਂ ਨਿਕਲ ਕੇ ਆਪਣਾ ਧਿਆਨ ਨਿੰਬੂ ਦੀ ਕਾਸ਼ਤ ਵੱਲ ਲਗਾ ਦਿੱਤਾ ਹੈ।
ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਵੀਰ ਸਿੰਘ ਨੇ ਦੱਸਿਆ ਕਿ ਪਿੰਡ ਖਨੌੜਾ ਵਿੱਚ ਇੰਡੋ ਇਜ਼ਰਾਲੀ ਪ੍ਰੋਜੈਕਟ ਅਧੀਨ ਸੈਂਟਰ ਆਫ਼ ਐਕਸੀਲੈਂਸ ਫਾਰ ਫਰੂਟਸ (ਸਿਟਰਸ) ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਵੱਖ-ਵੱਖ ਕਿਸਮਾਂ ਜਿਵੇਂ ਸੰਤਰਾ, ਮਾਲਟਾ, ਗਰੇਅ ਫਰੂਟ ਅਤੇ ਲੈਮਨ ਦੇ ਪੌਦੇ ਲਗਾਏ ਗਏ ਹਨ। ਇਹ ਪੌਦੇ ਪ੍ਰੀਖਣ ਤੋਂ ਬਾਅਦ ਹੀ ਕਿਸਾਨਾਂ ਨੂੰ ਪਲਾਂਟੇਸ਼ਨ ਲਈ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਿੰਬੂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਕਿਸਾਨ ਬਾਗਬਾਨੀ ਦੇ ਮਾਹਿਰਾਂ ਦੀ ਸਲਾਹ ਅਨੁਸਾਰ ਨਿੰਬੂ ਜਾਤੀ ਦੇ ਫ਼ਲਾਂ ਦੀ ਖੇਤੀ ਕਰਨ ਤਾਂ ਆਮ ਫ਼ਸਲਾਂ ਨਾਲੋਂ ਵਧੇਰੇ ਪੈਦਾਵਾਰ ਦਾ ਲਾਹਾ ਲਿਆ ਜਾ ਸਕਦਾ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਬਰਕਰਾਰ ਰੱਖਿਆ ਜਾ ਸਕੇਗਾ।
ਬਾਗਬਾਨੀ ਵਿਭਾਗ ਪਿੰਡ ਛਾਉਣੀ ਕਲਾਂ ਨਰਸਰੀ ਦੇ ਇੰਚਾਰਜ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਨਰਸਰੀ ਵਿੱਚ ਨਿੰਬੂ ਜਾਤੀ ਦੀ ਪਲਾਂਟੇਸ਼ਨ ਦੇ ਲਈ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਉਘੇ ਕਿਸਾਨ ਸ੍ਰੀ ਭਗਵੰਤ ਸਿੰਘ ਨੇ 25 ਏਕੜ ਰਕਬੇ ਵਿੱਚ ਡੇਜ਼ੀ ਟੈਂਜਰੀਨ ਕਿਸਮ ਦਾ ਬਾਗ ਬਾਗਬਾਨੀ ਮਾਹਿਰਾਂ ਦੀ ਸਲਾਹ ਅਨੁਸਾਰ ਲਗਾਇਆ ਸੀ ਜਿਸ ਤੋਂ ਉਨ੍ਹਾਂ ਨੂੰ ਕਾਫੀ ਲਾਭ ਹੋਇਆ ਸੀ ਅਤੇ ਹੁਣ ਤੱਕ ਨਿੰਬੂ ਦੀ ਖੇਤੀ ਨੂੰ ਬਾਕੀ ਫ਼ਸਲਾਂ ਨਾਲੋਂ ਵਧੇਰੇ ਪਹਿਲ ਦਿੰਦੇ ਹਨ।

No comments:
Post a Comment