ਹੁਸ਼ਿਆਰਪੁਰ, 14 ਜੁਲਾਈ: ਜ਼ਿਲ੍ਹਾ ਡਰੱਗ ਡੀ-ਐਡੀਕਸ਼ਨ ਅਤੇ ਰਿਹੈਬਲੀਟੇਸ਼ਨ ਸੁਸਾਇਟੀ ਦੀ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਛਡਾਊ ਤੇ ਮੁੜ ਵਸੇਬਾ ਕੇਂਦਰ ਫਤਹਿਗੜ੍ਹ ਵਿਖੇ ਦਾਖਲ ਮਰੀਜਾਂ ਨੂੰ ਉਨ੍ਹਾਂ ਕੋਰਸਾਂ ਬਾਰੇ ਜਾਣੂ ਕਰਵਾਇਆ ਜਾਵੇ ਜਿਨ੍ਹਾਂ ਦੀ ਸਿਖਲਾਈ ਲੈਣ ਉਪਰੰਤ ਉਹ ਆਪਣੀ ਰੋਜ਼ੀ ਰੋਟੀ ਕਮਾ ਕੇ ਆਤਮ ਨਿਰਭਰ ਹੋ ਸਕਣ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਸੰਜੀਵ ਬਬੂਟਾ ਨੇ ਨਸ਼ਾ ਵਿਰੋਧੀ ਅਤੇ ਮੁੜ ਵਸੇਬਾ ਕੇਂਦਰ ਫਤਹਿਗੜ੍ਹ ਵਿੱਚ ਕੀਤੇ ਜਾ ਰਹੇ ਮਰੀਜਾਂ ਦੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਜ਼ਿਲ੍ਹਾ ਡਰੱਗ ਡੀ-ਐਡੀਕਸ਼ਨ ਅਤੇ ਰਿਹੈਬਲੀਟੇਸ਼ਨ ਸੁਸਾਇਟੀ ਦੇ ਨੋਡਲ ਅਫ਼ਸਰ ਡਾ. ਅਜੇ ਬੱਗਾ ਨੇ ਦੱਸਿਆ ਕਿ ਪੁਨਰਵਾਸ ਕੇਂਦਰ ਫਤਹਿਗੜ੍ਹ ਵਿਖੇ ਦਾਖਲ ਮਰੀਜਾਂ ਨੂੰ ਯੋਗਾ ਅਤੇ ਕਸਰਤ ਮਾਹਿਰਾਂ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਹੈ। ਸ੍ਰ: ਤਜਿੰਦਰ ਸਿੰਘ ਸੋਢੀ ਸਮੇਤ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪੁਨਰਵਾਸ ਕੇਂਦਰ ਫਤਹਿਗੜ੍ਹ ਵਿਖੇ ਨਸ਼ਾ ਕਰ ਰਹੇ ਵਿਅਕਤੀਆਂ ਨੂੰ ਨਸ਼ੇ ਤੋਂ ਮੁਕਤ ਕਰਨ ਅਤੇ ਉਨ੍ਹਾਂ ਨੂੰ ਮਾਨਸਿਕ ਰੂਪ 'ਤੇ ਮਜ਼ਬੂਤ ਕਰਨ ਲਈ ਲੈਕਚਰ ਵੀ ਦਿੱਤੇ ਜਾਂਦੇ ਹਨ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਕਸੀਅਨ ਲੋਕ ਨਿਰਮਾਣ ਵਿਭਾਗ ਰਮਤੇਸ ਸਿੰਘ ਬੈਂਸ, ਜਨਰਲ ਮੈਨੇਜਰ ਡੀ ਆਈ ਸੀ ਸ੍ਰੀ ਪੀ.ਐਸ. ਸੇਖੋਂ, ਆਈ ਟੀ ਆਈ ਕਾਲਜ ਤੋਂ ਕੈਪਟਨ ਨਿਰਵੈਰ ਸਿੰਘ, ਨਰਿੰਦਰ ਸਿੰਘ, ਲੀਡ ਬੈਕ ਅਫ਼ਸਰ ਆਰ.ਐਸ. ਕੰਵਰ, ਸਤਵੰਤ ਸਿੰਘ, ਕੁਲਦੀਪ ਸਿੰਘ, ਬਾਗਬਾਨੀ ਤੋਂ ਡਾ. ਨਰੇਸ਼ ਕੁਮਾਰ, ਖੇਤੀਬਾੜੀ ਤੋਂ ਪਰਮਜੀਤ ਸਿੰਘ, ਪ੍ਰਿੰਸੀਪਲ ਰਚਨਾ ਕੌਰ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ।
No comments:
Post a Comment