ਹੁਸ਼ਿਆਰਪੁਰ, 30 ਜੁਲਾਈ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਈ-ਡਿਸਟ੍ਰਿਕ ਪ੍ਰੋਜੈਕਟ ਦੇ ਸਬੰਧ ਵਿੱਚ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਅੱਜ ਆਰਮ ਲਾਈਸੰਸ ਦੀਆਂ 15 ਸਰਵਿਸਜ਼ ਆਨ ਲਾਈਨ ਸ਼ੁਰੂ ਕਰਨ ਲਈ ਪ੍ਰਵਾਨਗੀ ਦਿੱਤੀ ਅਤੇ ਬਾਕੀ ਸਰਵਿਸਜ਼ ਨੂੰ ਤੈਅ ਸਮੇਂ ਸੀਮਾ ਦੌਰਾਨ ਸ਼ੁਰੂ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।
ਬੈਠਕ ਵਿੱਚ ਜਿਲ੍ਹੇ ਦੇ ਸਮੂਹ ਅਧਿਕਾਰੀ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਮਿਤਰਾ ਨੇ ਕਿਹਾ ਕਿ ਪੰਜਾਬ ਸਟੇਟ ਗਵਰਨਰ ਰਿਫਾਰਮਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਗੋ ਲਾਈਵ ਅੰਡਰ ਈ ਡਿਸਟਿਕ ਪ੍ਰੋਜੈਕਟ ਸਰਵਿਸਜ ਸ਼ੁਰੂ ਕੀਤੀਆਂ ਗਈਆਂ ਹਨ। ਈ ਡਿਸਟਿਕ ਸਰਵਿਸ ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਆਨ ਲਾਈਨ ਸਰਵਿਸਜ਼ ਵਿੱਚ ਕਾਗਜੀ ਕਾਰਵਾਈ ਦੀ ਲੋੜ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਸਾਰੇ ਸਰਟੀਫਿਕੇਟ ਦਾ ਪ੍ਰੋਸੈਸ ਸਕੈਨ ਕਰਕੇ ਆਨ ਲਾਈਨ ਅਪਲੋਡ ਕਰਕੇ ਸਬੰਧਤ ਅਧਿਕਾਰੀਆਂ ਦੇ ਟੇਬਲ 'ਤੇ ਪਹੁੰਚ ਜਾਵੇਗਾ ਅਤੇ ਉਹ ਆਨ ਲਾਈਨ ਹੀ ਸਰਟੀਫਿਕੇਟ ਨੂੰੇ ਡਿਜਟਲ ਸਿਗਨੇਚਰ ਦੁਆਰਾ ਵੈਰੀਫਾਈ ਕਰਨ ਉਪਰੰਤ ਪੂਰੀ ਕਾਰਵਾਈ ਮੁਕੰਮਲ ਕਰਕੇ ਸਰਟੀਫਿਕੇਟ ਸੁਵਿਧਾ ਸੈਂਟਰ ਵਿੱਚ ਪਹੁੰਚ ਜਾਵੇਗਾ ਅਤੇ ਇਹ ਸਰਟੀਫਿਕੇਟ ਸੁਵਿਧਾ ਸੈਂਟਰ ਦੇ ਕਰਮਚਾਰੀਆਂ ਦੁਆਰਾ ਸਬੰਧਤ ਬਿਨੈਕਾਰਾਂ ਨੂੰ ਦੇ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ 6 ਸਰਵਿਸਜ਼ ਜਿਵੇਂ ਰੈਜੀਡੈਂਸ ਸਰਟੀਫਿਕੇਟ, ਕਾਸਟ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਅਪੰਗ, ਆਸ਼ਰਿਤ ਬੱਚਿਆਂ ਅਤੇ ਵਿਧਵਾਵਾਂ ਲਈ ਵਿੱਤੀ ਸਹਾਇਤਾ ਸਬੰਧੀ ਆਨ ਲਾਈਨ ਸਰਵਿਸਜ਼ 5 ਅਗਸਤ 2015 ਤੋਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਬਾਕੀ ਰਹਿੰਦੀਆਂ 22 ਸਰਵਿਸਜ਼ 10 ਅਗਸਤ 2015 ਤੱਕ ਸ਼ੁਰੂ ਕਰਨ ਦਾ ਸਮਾਂ ਮਿਥਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਸਮੂਹ ਅਫ਼ਸਰਾਂ, ਤਹਿਸੀਲਦਾਰਾਂ ਅਤੇ ਸਬੰਧਤ ਵਿਭਾਗਾਂ ਦੇ ਅਫ਼ਸਰਾਂ ਨੂੰ ਜਿਲ੍ਹੇ ਵਿੱਚ ਸ਼ੁਰੂ ਹੋਣ ਵਾਲੀਆਂ ਬਾਕੀ ਆਨ ਲਾਈਨ ਸੇਵਾਵਾਂ ਦੇ ਲਈ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਨ ਲਾਈਨ ਸੇਵਾ ਦਾ ਲਾਭ ਆਮ ਜਨਤਾ ਤੱਕ ਪਹੁੰਚਾਣ ਲਈ ਕਿਸੇ ਕਿਸਮ ਦੀ ਤਕਨੀਕੀ ਸਮੱਸਿਆ ਨਹੀਂ ਆਉਣੀ ਚਾਹੀਦੀ। ਇਸ ਦੇ ਲਈ ਪਹਿਲਾਂ ਤੋਂ ਹੀ ਸਾਰੇ ਇੰਤਜ਼ਾਮ ਮੁਕੰਮਲ ਹੋ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇ ਕਿਸੇ ਨੂੰ ਆਨ ਲਾਈਨ ਸੇਵਾਵਾਂ ਮੁਹੱਈਆ ਕਰਾਉਣ ਵਿੱਚ ਕਿਸੇ ਤਰਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸ਼ਾਖਾ ਈ-ਗਵਰਨੈਸ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਲੈ ਸਕਦੇ ਹਨ।
ਬੈਠਕ ਵਿੱਚ ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਸਹਾਇਕ ਸਿਵਲ ਸਰਜਨ ਰਜਨੀਸ਼ ਕੁਮਾਰ ਸੈਣੀ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਗਦੀਸ਼ ਮਿਤਰ, ਤਹਿਸੀਲਦਾਰ ਹੁਸਿਆਰਪੁਰ ਬਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਜਿਲ੍ਹਾ ਈ ਡਿਸਟਿਕ ਕੋਆਰਡੀਨੇਟਰ ਗੁਰਪ੍ਰੀਤ ਸਿੰਘ, ਐਚ ਪੀ ਟੀਮ ਦੇ ਗੁਰਿੰਦਰ ਸਿੰਘ ਅਤੇ ਹੋਰ ਸਬੰਧਤ ਅਧਿਕਾਰੀ ਹਾਜਰ ਸਨ।

No comments:
Post a Comment