Showing posts with label ਤਲਵਾੜਾ. Show all posts
Showing posts with label ਤਲਵਾੜਾ. Show all posts

ਬੀਬੀ ਸਾਹੀ ਵੱਲੋਂ ਬਲਾਕ ਤਲਵਾੜਾ ਵਿਚ ਵਿਕਾਸ ਕਾਰਜਾਂ ਉਦਘਾਟਨ


  • 48.77 ਲੱਖ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜ
ਤਲਵਾੜਾ, 21 ਅਕਤੂਬਰ: ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਵੱਲੋਂ ਬਲਾਕ ਤਲਵਾੜਾ ਵਿਚ 48.77 ਲੱਖ ਰੁਪਏ ਦੀ ਲਾਗਤ ਮੁਕੰਮਲ ਹੋਏ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਹਲਕੇ ਦੇ ਬਹੁਮੁਖੀ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਕਾਸ ਕਾਰਜਾਂ ਵਿਚ 41 ਲੱਖ ਰੁਪਏ ਮੰਗੂ ਦਾ ਬਾਗ ਇੰਟਰਲਾਕਿੰਗ ਟਾਇਲ ਸੜਕ ਅਤੇ 7.77 ਲੱਖ ਦੀ ਲਾਗਤ ਵਾਲੀ ਕਾਲੀ ਮਾਤਾ ਮੰਦਿਰ ਇੰਟਰਲਾਕਿੰਗ ਟਾਇਲ ਰੋਡ ਸ਼ਾਮਿਲ ਹਨ। ਬੀਬੀ ਸਾਹੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿਚ ਨਗਰ ਪੰਚਾਇਤ ਤਲਵਾੜਾ ਵੱਲੋਂ 85 ਲੱਖ ਰੁਪਏ ਦੇ ਕੰਮ ਕਰਵਾਏ ਜਾ ਚੁੱਕੇ ਹਨ ਅਤੇ 65 ਲੱਖ ਰੁਪਏ ਦੇ ਤਖਮੀਨੇ ਪ੍ਰਵਾਨ ਹੋ ਚੁੱਕੇ ਹਨ ਜਿਸ ਤੇ ਆਉਣ ਵਾਲੇ ਕੁਝ ਦਿਨਾਂ ਅੰਦਰ ਕੰਮ ਸ਼ੁਰੂ ਹੋ ਜਾਵੇਗਾ। ਆਪਣੀ ਇਸ ਵਿਕਾਸ ਯਾਤਰਾ ਦੌਰਾਨ ਬੀਬੀ ਸਾਹੀ ਵੱਲੋਂ ਨਗਰ ਪੰਚਾਇਤ ਤਲਵਾੜਾ ਦੇ ਦਫ਼ਤਰ ਵਿਖੇ ਗਰੀਬ ਪਰਿਵਾਰਾਂ ਨੂੰ ਆਟਾ ਦਾਲ ਯੋਜਨਾ ਤਹਿਤ ਬਣੇ ਕਾਰਡਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਧਰੁਬ ਸਿੰਘ ਪ੍ਰਧਾਨ ਨਗਰ ਪੰਚਾਇਤ, ਰਣਧੀਰ ਸਿੰਘ ਕਾਰਜਸਾਧਕ ਅਫ਼ਸਰ, ਅਸ਼ੋਕ ਸੱਭਰਵਾਲ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਬਾਬਾ ਸੁਰਿੰਦਰ ਸਿੰਘ, ਅਸ਼ੋਕ ਸੱਭਰਵਾਲ, ਰਿੰਪੀ ਭਾਟੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਧੂਮਧਾਮ ਨਾਲ ਮਨਾਇਆ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਿਹਰਾ

ਤਲਵਾੜਾ ਦੇ ਦੁਸ਼ਿਹਰੇ ਦਾ ਦ੍ਰਿਸ਼
ਤਲਵਾੜਾ, 11 ਅਕਤੂਬਰ: ਅੱਜ ਇੱਥੇ ਬਦੀ ਉੱਤੇ ਨੇਕੀ ਦਾ ਪ੍ਰਤੀਕ ਤਿਓਹਾਰ ਦੁਸ਼ਿਹਰਾ ਬੇਹੱਦ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।

ਸੁਰੇਸ਼ ਕੁਮਾਰ ਕਪੂਰੀਆ ਚੀਫ਼ ਇੰਜੀਨੀਅਰ ਪੂਜਾ ਕਰਦੇ ਹੋਏ

ਕੇ. ਕੇ. ਸੂਦ ਮੇਘਨਾਥ ਨੂੰ ਅਗਨੀ ਦਿਖਾਉਂਦੇ ਹੋਏ
ਇਸ ਮੌਕੇ ਸੁਰੇਸ਼ ਕੁਮਾਰ ਕਪੂਰੀਆ ਚੀਫ਼ ਇੰਜੀਨੀਅਰ ਬਿਆਸ ਡੈਮ ਵੱਲੋਂ ਵਿਧੀਵਧ ਪੂਜਾ ਮਗਰੋਂ ਰਾਵਣ ਦੇ ਪੁਤਲੇ ਨੂੰ ਅਗਨੀ ਦਿਖਾਉਣ ਦੀ ਰਸਮ ਅਦਾ ਕੀਤੀ ਜਦਕਿ ਮੇਘਨਾਥ ਦੇ ਪੁਤਲੇ ਨੂੰ ਕ੍ਰਿਸ਼ਨ ਕਾਂਤ ਸੂਦ ਨਿਗਰਾਨ ਇੰਜੀਨੀਅਰ ਅਤੇ ਪ੍ਰਧਾਨ ਭਾਰਤ ਵਿਕਾਸ ਪਰਿਸ਼ਦ ਉੱਤਰ ਭਾਰਤ ਨੇ ਇਹ ਰਸਮ ਅਦਾ ਕੀਤੀ। ਤਲਵਾੜਾ ਵਿਚ ਵੱਖ ਵੱਖ ਰਾਮ ਲੀਲਾ ਕਮੇਟੀਆਂ ਵੱਲੋਂ ਸ਼ਾਨਦਾਰ ਝਾਕੀਆਂ ਰਾਹੀਂ ਰਮਾਇਣ ਦੇ ਅਹਿਮ ਯੁੱਧ ਨੂੰ ਮੁੜ ਸੁਰਜੀਤ ਕੀਤਾ ਗਿਆ। ਇਸ ਮੌਕੇ ਵੰਦਨਾ ਕਪੂਰੀਆ, ਰੇਨੂੰ ਸੂਦ, ਮਹੇਸ਼ ਚੋਪੜਾ ਪ੍ਰਧਾਨ ਸਨਾਤਨ ਧਰਮ ਸਭਾ ਤਲਵਾੜਾ, ਤਿਲਕ ਰਾਜ ਸ਼ਰਮਾ, ਪਰਵੀਨ ਕੁਮਾਰ, ਟਿੰਕਾ ਮਿਨਹਾਸ, ਡਾ. ਕੇਵਲ ਕ੍ਰਿਸ਼ਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।

ਸੁਰੇਸ਼ ਕੁਮਾਰ ਕਪੂਰੀਆ ਬਣੇ ਬਿਆਸ ਡੈਮ ਦੇ ਨਵੇਂ ਚੀਫ਼ ਇੰਜੀਨੀਅਰ

ਤਲਵਾੜਾ, 30 ਸਤੰਬਰ: ਸੁਰੇਸ਼ ਕੁਮਾਰ ਕਪੂਰੀਆ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਬਿਆਸ ਡੈਮ ਤਲਵਾੜਾ ਤੇ ਚੀਫ਼ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ।
ਉਨ੍ਹਾਂ ਦਾ ਤਲਵਾੜਾ ਪੁੱਜਣ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਪੂਰੀਆ ਇਸ ਤੋਂ ਪਹਿਲਾਂ ਰਾਜਸਥਾਨ ਸਰਕਾਰ ਵਿਚ ਜਲ ਵਿਭਾਗ ਤੇ ਵਧੀਕ ਚੀਫ਼ ਇੰਜੀਨੀਅਰ ਵਜੋਂ ਤਾਇਨਾਤ ਸਨ। ਇਸ ਮੌਕੇ ਇੰਜੀ. ਕੇ. ਕੇ. ਸੂਦ ਨਿਗਰਾਨ ਇੰਜੀਨੀਅਰ ਤਲਵਾੜਾ ਸਰਕਲ ਅਤੇ ਡਾਇਰੈਕਟਰ ਡਿਜ਼ਾਇਨ ਨੰਗਲ ਡੈਮ, ਐੱਸ. ਸੀ. ਜੈਨ, ਕੇ. ਕੇ. ਸ਼ਰਮਾ, ਮਨਦੀਪ ਸਿੰਘ, ਸੁਰੇਸ਼ ਮਾਨ, ਸਤਨਾਮ ਸਿੰਘ, ਸੰਜੇ ਦਰੀਚ, ਮਦਨ ਲਾਲ, ਸਤੀਸ਼ ਕੁਮਾਰ, ਜੇ. ਬੀ. ਵਰਮਾ ਓ. ਐੱਸ. ਡੀ., ਸੁਮਨ, ਸੁਨੀਲ ਸ਼ਰਮਾ, ਭੋਗੀ ਲਾਲ, ਮਗਿੰਦਰ ਯਾਦਵ, ਪਰਮਿੰਦਰ ਸਿੰਘ ਆਦਿ ਸਮੇਤ ਕਈ ਹੋਰ ਅਧਿਕਾਰੀ ਹਾਜਰ ਸਨ।

ਗੜ੍ਹਸ਼ੰਕਰ ਤੇ ਤਲਵਾੜਾ ਉਪ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ

ਤਲਵਾੜਾ, 10 ਦਸੰਬਰ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ੍ਰਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪੰਜਾਬ  ਰਾਜ ਚੋਣ ਕਮਿਸ਼ਨ ਵਲੋਂ ਉਪ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਉਂਸਪਲ ਕੌਂਸਲ ਗੜ੍ਹਸ਼ੰਕਰ ਦੇ ਵਾਰਡ ਨੰਬਰ-12 ਅਤੇ ਨਗਰ ਪੰਚਾਇਤ ਤਲਵਾੜਾ ਦੇ ਵਾਰਡ ਨੰਬਰ-14 ਵਿਚ ਹੋਣ ਵਾਲੀਆਂ ਉਪ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਚੋਣ ਜ਼ਾਬਤਾ ਚੋਣ ਅਮਲ ਮੁਕੰਮਲ ਹੋਣ ਤੱਕ ਸਬੰਧਤ ਵਾਰਡਾਂ ਵਿਚ ਲਾਗੂ ਰਹੇਗਾ।
         ਸ਼੍ਰੀਮਤੀ ਮਿਤਰਾ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਦੀ ਕਿਸੇ ਵੀ ਵਿਅਕਤੀ ਨੂੰ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 10 ਦਸੰਬਰ ਤੱਕ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਭਰੇ ਜਾ ਸਕਦੇ ਹਨ ਅਤੇ 11 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ 12 ਦਸੰਬਰ ਨੂੰ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਸਕਦੇ ਹਨ।  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 20 ਦਸੰਬਰ ਨੂੰ ਸਵੇਰੇ 8 ਵਜੇ ਤੋਂ 4 ਵਜੇ ਤੱਕ ਪੋਲਿੰਗ ਹੋਵੇਗੀ ਅਤੇ ਇਸੇ ਦਿਨ ਵੋਟਾਂ ਦੀ ਗਿਣਤੀ ਵੀ ਕਰਵਾਈ ਜਾਵੇਗੀ।

ਨਗਰ ਪੰਚਾਇਤ ਜ਼ਿਮਨੀ ਚੋਣ 20 ਦਸੰਬਰ ਨੂੰ ਹੋਵੇੇਗੀ

ਹੁਸ਼ਿਆਰਪੁਰ, 7 ਦਸੰਬਰ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਰਾਜ ਦੇ ਚੋਣ ਕਮਿਸ਼ਨ ਦੀਆ ਹਦਾਇਤਾਂ 'ਤੇ ਮਿਉਂਸਪਲ ਕੌਂਸਲ ਗੜ੍ਹਸ਼ੰਕਰ ਅਤੇ ਨਗਰ ਪੰਚਾਇਤ ਤਲਵਾੜਾ ਦੀ ਉਪ ਚੋਣ 20 ਦਸੰਬਰ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਉਪ ਚੋਣ ਮਿਉਂਸਪਲ ਕੌਂਸਲ ਗੜ੍ਹਸ਼ੰਕਰ ਦੇ ਵਾਰਡ ਨੰਬਰ 12 (ਐਸ.ਸੀ.) ਅਤੇ ਨਗਰ ਪੰਚਾਇਤ ਤਲਵਾੜਾ ਦੇ ਵਾਰਡ ਨੰਬਰ 14 (ਐਸ.ਸੀ.) ਲਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਉਪ ਚੋਣ ਲਈ ਨਾਮਜਦਗੀਆ ਸ਼ੁਰੂ ਹੋ ਚੁੱਕੀਆਂ ਹਨ ਅਤੇ ਉਮੀਦਵਾਰਾਂ ਵੱਲੋਂ ਇਹ ਨਾਮਜ਼ਦਗੀ ਪੱਤਰ 10 ਦਸੰਬਰ ਤੱਕ ਭਰੇ ਜਾ ਸਕਦੇ ਹਨ।
                  ਜਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ 11 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 12 ਦਸੰਬਰ ਨੂੰ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ 20 ਦਸੰਬਰ ਨੂੰ ਸਵੇਰੇ 8 ਵਜੇ ਤੋਂ 4 ਵਜੇ ਤੱਕ ਪੋਲਿੰਗ ਹੋਵੇਗੀ ਅਤੇ ਇਸੇ ਦਿਨ ਵੋਟਾਂ ਦੀ ਗਿਣਤੀ ਵੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣਾਂ ਲਈ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ। ਉਨ੍ਹਾਂ ਚੋਣ ਅਮਲੇ ਨੂੰ ਵੀ ਪੂਰੀ ਜਿੰਮੇਵਾਰੀ ਅਤੇ ਮਿਹਨਤ ਨਾਲ ਚੋਣ ਅਮਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।

ਪੰਜਾਬ ਦੀਆਂ ਨਹਿਰਾਂ ਦਾ ਜਲਦ ਹੋਵੇਗਾ ਨਵੀਨੀਕਰਨ : ਸ੍ਰ: ਢੀਂਡਸਾ


  • ਰਾਜ ਸਭਾ ਮੈਂਬਰ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਕੀਤਾ ਏ ਟੀ ਐਮ ਦਾ ਉਦਘਾਟਨ
ਗੜ੍ਹਦੀਵਾਲਾ, 25 ਸਤੰਬਰ: ਸਾਬਕਾ ਕੇਂਦਰੀ ਮੰਤਰੀ,  ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਐਮ ਪੀ ਰਾਜ ਸਭਾ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਦੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਲਿਮ: ਹੁਸ਼ਿਆਰਪੁਰ ਦੀ ਗੜ੍ਹਦੀਵਾਲਾ ਵਿਖੇ ਆਧੁਨਿਕ ਬੈਂਕ ਅਤੇ ਨਵੇਂ ਏ.ਟੀ.ਐਮ. ਦਾ ਉਦਘਾਟਨ ਕੀਤਾ।  ਬੈਂਕ ਵਿਖੇ ਪਹੁੰਚਣ 'ਤੇ ਜ਼ਿਲ੍ਹਾ ਸ੍ਰੋਮਣੀ ਅਕਾਲੀ ਦਲ ਅਤੇ ਹਲਕਾ ਵਿਧਾਇਕ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੁਲੇਵਾਲਰਾਠਾਂ, ਚੇਅਰਮੈਨ ਕੋਅਪਰੇਟਿਵ ਸਤਵਿੰਦਰ ਪਾਲ ਸਿੰਘ ਰਾਮਦਾਸਪੁਰ, ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਅਤੇ ਐਗਜੈਕਟਿਵ ਡਾਇਰੈਕਟਰ ਕੋ-ਅਪਰੇਟਿਵ ਬੈਂਕ ਸ੍ਰ: ਅਵਤਾਰ ਸਿੰਘ ਜੌਹਲ, ਐਗਜੈਕਟਿਵ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ, ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਬਰਾੜ ਅਤੇ  ਜ਼ਿਲ੍ਹਾ ਮੈਨੇਜਰ ਮੋਹਨ ਲਾਲ ਨੇ ਸਵਾਗਤ ਕੀਤਾ।

                  ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਸਿੰਚਾਈ ਦੀ ਸਹੂਲਤ ਦੇਣ ਲਈ ਪੂਰੇ ਪੰਜਾਬ ਵਿੱਚ ਨਹਿਰਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਦੇ ਨਾਲ 25 ਤੋਂ 30 ਪ੍ਰਤੀਸ਼ਤ ਵਾਧੂ ਪਾਣੀ ਨਹਿਰਾਂ ਦੁਆਰਾ ਕਿਸਾਨਾਂ ਦੇ ਖੇਤਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਝੋਨੇ ਦੀ ਆਮਦ ਨੂੰ ਲੈ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤਾ ਜਾਵੇਗਾ।
                  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਟੇਟ ਲੈਵਲ 'ਤੇ ਵੀ ਖੇਡ ਐਸੋਸੀਏਸ਼ਨਾਂ ਨੂੰ ਲੱਖਾਂ ਰੁਪਏ ਦੀ ਸਹਾਇਤਾ ਖਿਡਾਰੀਆਂ ਲਈ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੈਸ਼ਨਲ ਤੇ ਇੰਟਰ ਨੈਸ਼ਨਲ ਪੱਧਰ 'ਤੇ ਖੇਡਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਤੋਂ ਇਲਾਵਾ ਹਰ ਪ੍ਰਕਾਰ ਦੀ ਸਹਾਇਤਾ ਉਪਲਬੱਧ ਕਰਵਾਈ ਜਾ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਪੰਜਾਬ ਵੱਲੋਂ ਖੇਡ ਕੇ ਖਿਡਾਰੀ ਰਾਜ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਨੇ ਕੋ-ਅਪਰੇਟਿਵ ਬੈਂਕ ਦੀ ਕੀਤੀ ਗਈ ਰੈਵੋਨੇਸ਼ਨ, ਕੰਪਿਊਟਰੀਕਰਨ ਅਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ਦੇ ਲਈ ਸਾਰੇ ਅਹੁੱਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮੇਂ ਦੇ ਅਨੁਸਾਰ ਇਸ ਤਰ੍ਹਾਂ ਦੇ ਆਧੁਨਿਕ ਬੈਂਕਾਂ ਦੀ ਬਹੁਤ ਲੋੜ ਹੈ। ਉਨ੍ਹਾਂ ਨੇ ਇਸ ਕੋ-ਅਪਰੇਟਿਵ ਬੈਂਕ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜੇ ਅਤੇ ਹੋਰ ਭਲਾਈ ਸਕੀਮਾਂ ਦੀ ਸਰਾਹਨਾ ਕੀਤੀ।

                  ਵਿਧਾਇਕ ਹਲਕਾ ਗੜ੍ਹਸ਼ੰਕਰ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੁਆਰਾ ਹਰ ਵਰਗ ਨੂੰ ਸਹਾਇਤਾ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਕਿਸਾਨਾਂ ਦੀ ਸਹਾਇਤਾ ਲਈ ਬੈਂਕ ਵੱਲੋਂ ਸਮੇਂ-ਸਮੇਂ ਸਿਰ ਟਰੇਨਿੰਗ ਕੈਂਪ ਅਤੇ ਖੇਤੀਬਾੜੀ ਦੇ ਔਜਾਰ ਖਰੀਦਣ ਲਈ ਸਸਤੀਆਂ ਦਰਾਂ 'ਤੇ ਲੋਨ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਕੋਆਪਰੇਟਿਵ ਬੈਂਕ ਗੜ੍ਹਦੀਵਾਲਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਹਾ ਲੈਣ ਲਈ ਕਿਸਾਨਾਂ ਨੂੰ ਅਪੀਲ ਕੀਤੀ। 
                  ਚੇਅਰਮੈਨ ਸਤਵਿੰਦਰ ਪਾਲ ਸਿੰਘ ਰਾਮਦਾਸਪੁਰ ਨੇ ਕਿਹਾ ਕਿ ਇਸ ਬੈਂਕ ਦੀ10 ਮੈਂਬਰਾਂ ਨੇ ਮਿਲ ਕੇ 3750 ਰੁਪਏ ਨਾਲ ਸ਼ੁਰੂਆਤ ਕੀਤੀ ਸੀ ਜਦ ਕਿ ਅੱਜ ਇਸ ਬੈਂਕ ਦੇ 796 ਸਹਿਕਾਰੀ ਸਭਾਵਾਂ ਦੇ ਮੈਂਬਰ ਹਨ ਅਤੇ ਮੈਂਬਰਾਂ ਦੀ ਹਿੱਸਾ ਪੂੰਜੀ 1287 ਕਰੋੜ ਰੁਪਏ ਹੋ ਗਈ ਹੈ। ਅੱਜ ਇਹ ਬੈਂਕ ਜ਼ਿਲ੍ਹੇ ਵਿੱਚ 66 ਬਰਾਂਚਾਂ ਨਾਲ ਲੋਕਾਂ ਦੀ ਸੇਵਾ ਕਰ ਰਹੀ ਹੈ। ਇਸ ਦੌਰਾਨ ਮਾਰਕੀਟ ਕਮੇਟੀ ਚੇਅਰਮੈਨ ਅਵਤਾਰ ਸਿੰਘ ਜੌਹਲ ਨੇ ਵੀ ਸੈਂਟਰਲ ਕੋਅਪਰੇਟਿਵ ਬੈਂਕ ਗੜ੍ਹਦੀਵਾਲਾ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਪੰਜਾਬ ਦੀ ਪਹਿਲੀ ਅਜਿਹੀ ਬੈਂਕ ਹੈ ਜਿਸ ਦੀ ਆਪਣੀ ਵੈਬ ਸਾਈਟ ਹੈ। ਸ੍ਰ: ਜੌਹਲ ਨੇ ਪਿੰਡ ਨੌਸ਼ਹਿਰਾ ਵਿਖੇ ਨਵੀਂ ਖੋਲ੍ਹੀ ਗਈ ਲੱਕੜ ਮੰਡੀ ਵਿੱਚ ਜਿੰਮੀਦਾਰਾਂ ਨੂੰ ਲੱਕੜ ਵੇਚਣ ਲਈ ਪ੍ਰੇਰਿਤ ਕੀਤਾ ਤਾਂ ਜੋ ਆੜਤੀਆਂ ਦੀ ਲੁੱਟ ਖਸੁੱਟ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੈਂਕ ਵੱਲੋਂ 796 ਕਰੋੜ ਰੁਪਏ ਦਾ ਕਰਜਾ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ।                 ਉਦਘਾਟਨੀ ਸਮਾਗਮ ਨੂੰ ਜ਼ਿਲ੍ਹਾ ਮੈਨੇਜਰ ਮੋਹਨ ਲਾਲ, ਹਲਕਾ ਇੰਚਾਰਜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ, ਹੈਲਥ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਜਸਜੀਤ ਸਿੰਘ ਥਿਆੜਾ, ਐਸ ਜੀ ਪੀ ਸੀ ਮੈਂਬਰ ਹਰਜਿੰਦਰ ਸਿੰਘ ਧਾਮੀ, ਡੀ ਡੀ ਐਮ ਨਾਬਾਰਡ ਇੰਦਰਜੀਤ ਕੌਰ, ਡਿਪਟੀ ਰਜਿਸਟਰਾਰ ਸੰਤੋਖ ਪਾਲ, ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਹੈਪਕੋ ਆਰਗੇਨਾਈਜੇਸਨ ਦੀ ਓਪਨਿੰਗ ਵੀ ਕੀਤੀ ਗਈ ਅਤੇ ਕਿਸਾਨਾਂ ਨੂੰ ਇਸ ਦਾ ਮੈਂਬਰ ਬਣਨ ਲਈ ਕਿਹਾ ਗਿਆ। ਮੰਚ ਸੰਚਾਲਨ ਐਗਜੈਕਟਿਵ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ ਨੇ ਕੀਤਾ।  ਇਸ ਮੌਕੇ 'ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾਂ, ਡਾਇਰੈਕਟਰ ਕੋਅਪਰੇਟਿਵ ਅਵਤਾਰ ਸਿੰਘ ਬਾਹੋਵਾਲ, ਅਮਰਜੀਤ ਸਿੰਘ ਪੁਰਖੋਵਾਲ, ਕੁਲਵਿੰਦਰ ਸਿੰਘ ਬਾਹਦ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਕਾਰਜਸਾਧਕ ਅਫ਼ਸਰ ਸੁਰਜੀਤ ਰਾਮ , ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪ੍ਰਿੰਸੀ: ਸਤਵਿੰਦਰ ਸਿੰਘ, ਜਸਵਿੰਦਰ ਸਿੰਘ ਮਣਕੂ, ਸਹਾਇਕ ਰਜਿਸਟਰਾਰ ਦਸੂਹਾ ਬਲਰਾਮ ਦਾਸ, ਆਡਿਟ ਅਫ਼ਸਰ ਡੀ ਪੀ ਸ਼ਾਰਦਾ, ਸੀਨੀਅਰ ਐਡੀਟਰ ਜੋਗਿੰਦਰ ਪਾਲ, ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਹੁਸਿਆਰਪੁਰ ਪ੍ਰੇਮ ਸਿੰਘ, ਕੌਂਸਲਰ ਮਨਜੀਤ ਸਿੰਘ ਰੋਬੀ, ਡਾਇਰੇਕਟਰ ਕਰਿਭਕੋ ਜਗਤਾਰ ਸਿੰਘ, ਬਿਕਰਮਜੀਤ ਸਿੰਘ, ਹਰਕੰਵਲ ਸਿੰਘ ਸਹੋਤਾ, ਮੈਨੇਜਰ ਸ਼ਿਵ ਦੇਵ ਸਿੰਘ, ਅਮਰਜੀਤ ਸਿੰਘ ਸੋਢੀ, ਸਿਕੰਦਰ ਸਿੰਘ ਹੁੱਕੜਾਂ, ਫਕੀਰ ਸਿੰਘ ਸਹੋਤਾ, ਸੇਵਾ ਸਿੰਘ ਸਰਪੰਚ ਡੱਫਰ, ਨਾਇਬ ਤਹਿਸੀਲਦਾਰ ਨਿਰਮਲ ਸਿੰਘ, ਬਲਬੀਰ ਸਿੰਘ, ਗੁਰਮੇਲ ਸਿੰਘ, ਸੁਖਜੀਤ ਸਿੰਘ ਧੂਤ, ਜਗੀਰ ਸਿੰਘ ਸਰਾਂ, ਸੁਰਜੀਤ ਸਿੰਘ, ਜਥੇਦਾਰ ਕਰਨੈਲ ਸਿੰਘ, ਕੌਸਲਰ ਸੰਤੋਖ ਸਿੰਘ, ਰੂਪ ਲਾਲ ਥਾਪਰ, ਨਰਿੰਦਰ ਸਿੰਘ, ਹਰਪਿੰਦਰ ਸਿੰਘ ਗਿੱਲ ਵੀ ਮੌਜੂਦ ਸਨ।

ਨਿਰੰਕਾਰੀ ਮਿਸ਼ਨ ਵੱਲੋਂ ਕਰਵਾਇਆ ਵਿਸ਼ਾਲ ਸੰਤ ਸਮਾਗਮ


ਤਲਵਾੜਾ, 25 ਸਤੰਬਰ: ਇੱਥੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਿਸ਼ਾਲ ਸੰਤ ਸੰਮੇਲਨ ਕਰਵਾਇਆ ਗਿਆ
ਜਿਸ ਵਿਚ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਨੇ ਹਜ਼ਾਰਾਂ ਦੀ ਸੰਖਿਆ ਵਿਚ ਇਕੱਤਰ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ ਅਤੇ ਪ੍ਰਵਚਨਾਂ ਰਾਹੀਂ ਚੰਗੇਰੀ ਜੀਵਨ ਜਾਚ ਦਾ ਉਪਦੇਸ਼ ਦਿੱਤਾ। ਨਿਰੰਕਾਰੀ ਮਿਸ਼ਨ ਨਾਲ ਜੁੜੇ ਸ਼ਰਧਾਲੂਆਂ ਵੱਲੋਂ ਤਲਵਾੜਾ ਦੇ ਸਭ ਤੋਂ ਵੱਡੇ ਮੈਦਾਨ ਨਰਸਰੀ ਗਰਾਉਂਡ ਵਿਚ ਵਿਸ਼ਾਲ ਪੰਡਾਲ ਲਗਾਇਆ ਗਿਆ ਜਿਸ ਵਿਚ ਪੰਜਾਬ ਤੋਂ ਇਲਾਵਾ ਪੂਰੇ ਉੱਤਰੀ ਭਾਰਤ ਤੋਂ ਲੋਕ ਹੁੰਮ ਹੁੰਮਾ ਪਹੁੰਚੇ। ਇਸ ਮੌਕੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਆਵਾਜਾਈ, ਸੁਰੱਖਿਆ ਤੇ ਪਾਰਕਿੰਗ ਦਾ ਵਧੀਆ ਬੰਦੋਬਸਤ ਕੀਤਾ ਗਿਆ ਸੀ ਅਤੇ ਪੂਰਾ ਦਿਨ ਸ਼ਹਿਰ ਵਿਚ ਰੌਣਕ ਸਿਖਰਾਂ ਤੇ ਰਹੀ। ਇਹ ਵੀ ਜਿਕਰਯੋਗ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਸਵਾਗਤ ਲਈ ਸ਼ਰਧਾਲੂਆਂ ਵੱਲੋਂ ਨਰਸਰੀ ਗਰਾਉਂਡ ਦੇ ਅੰਦਰ, ਆਲੇ ਦੁਆਲੇ ਅਤੇ ਮੁੱਖ ਸੜਕਾਂ ਉੱਤੇ ਉਮਦਾ ਸਾਫ਼ ਸਫ਼ਾਈ ਕੀਤੀ ਗਈ ਅਤੇ ਸਮਾਗਮ ਦੇ ਮਗਰੋਂ ਵੀ ਬਾਕਾਇਦਾ ਜੋਸ਼ੋ ਖਰੋਸ਼ ਨਾਲ ਸਾਫ਼ ਸਫ਼ਾਈ ਕੀਤੀ ਗਈ।

ਫੋਟੋਗਰਾਫ਼ਰ ਦਿਵਸ ਮੌਕੇ ਵੰਡੀ ਬੱਚਿਆਂ ਨੂੰ ਲਿਖਣ ਸਮੱਗਰੀ

ਤਲਵਾੜਾ, 20 ਅਗਸਤ:  ਅੱਜ ਇੱਥੇ ਤਲਵਾੜਾ ਫੋਟੋਗਰਾਫ਼ਰ ਐਸੋਸੀਏਸ਼ਨ ਵੱਲੋਂ ਵਿਸ਼ਵ ਫੋਟੋਗਰਾਫ਼ਰ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਜਥੇਬੰਦੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੁਰਾਣਾ ਤਲਵਾੜਾ ਵਿਖੇ ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਵੰਡੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਕਾ, ਪ੍ਰਧਾਨ ਕੁਲਵੀਰ ਸਿੰਘ ਤੋਂ ਇਲਾਵਾ ਰਾਜ ਕੁਮਾਰ, ਮਹਿੰਦਰ ਸਿੰਘ, ਕੁਲਦੀਪ ਸਿੰਘ, ਅਨਿਲ ਕੁਮਾਰ ਆਦਿ ਸਮੇਤ ਕਈ ਹੋਰ ਮੈਂਬਰ ਅਤੇ ਪਤਵੰਤੇ ਹਾਜਰ ਸਨ।

ਨਗਰ ਪੰਚਾਇਤ ਤਲਵਾੜਾ ਦੇ ਮੁਲਾਜਮ ਹੋਣਗੇ ਪੱਕੇ: ਨਰੇਸ਼ ਠਾਕੁਰ

ਤਲਵਾੜਾ, 18 ਅਗਸਤ:  ਨਗਰ ਪੰਚਾਇਤ ਤਲਵਾੜਾ ਵਿੱਚ ਕੰਮ ਕਰਦੇ ਮੁਲਾਜਮਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਇਸ ਮੰਤਵ ਲਈ ਲੁੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਮੈਂਬਰ ਨਗਰ ਪੰਚਾਇਤ ਤਲਵਾੜਾ ਤੇ ਸੀਨੀਅਰ ਭਾਜਪਾ ਆਗੂ ਸ਼੍ਰੀਮਤੀ ਨਰੇਸ਼ ਠਾਕੁਰ ਨੇ ਦੱਸਿਆ ਕਿ ਕਮੇਟੀ ਵੱਲੋਂ ਇਸ ਸਬੰਧੀ ਬਾਕਾਇਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਲਵਾੜਾ ਦੀ ਸੁੰਦਰਤਾ ਅਤੇ ਲੋਕਾਂ ਦੀ ਸਹੂਲਤ ਲਈ ਕਮੇਟੀ ਵੱਲੋਂ ਥਾਂ ਥਾਂ ਤੇ ਸੀਮਿੰਟ ਦੇ ਬੈਂਚ ਰਖਾਏ ਗਏ ਹਨ ਅਤੇ ਵਾਰਡ ਨੰਬਰ 13 ਵਿਚ ਵੀ ਸ਼੍ਰੀ ਗੁਰੂ ਰਵਿਦਾਸ ਮੰਦਰ, ਆਈ. ਟੀ. ਆਈ. ਚੌਂਕ ਤੇ ਪਾਰਕ ਕੋਲ ਅਜਿਹੇ ਬੈਂਚ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਵੱਲੋਂ ਦੌਲਤਪੁਰ ਚੌਂਕ ਤੋਂ ਸੈਕਟਰ ਚਾਰ ਬੈਰੀਅਰ ਤੱਕ ਮੁੱਖ ਸੜਕ ਉੱਤੇ ਸਟਰੀਟ ਲਾਈਟਾਂ ਦਾ ਕੰਮ ਜਾਰੀ ਹੈ ਅਤੇ ਸ਼ਹਿਰ ਅੰਦਰ ਵੀ ਗਲੀਆਂ ਨਾਲੀਆਂ ਤੇ ਰੌਸ਼ਨੀ ਲਈ ਵਿਆਪਕ ਉੱਦਮ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸ. ਸੁਰਿੰਦਰ ਸਿੰਘ ਤਲਵਾੜਾ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਮਹਿੰਦਰ ਸਿੰਘ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਤਲਵਾੜਾ ਵਿਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ

ਤਲਵਾੜਾ, 16  ਅਗਸਤ: ਦੇਸ਼ ਦਾ 69ਵਾਂ ਸੁਤੰਤਰਤਾ ਦਿਹਾੜਾ ਤਲਵਾੜਾ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਨਰਸਰੀ ਗਰਾਉਂਡ ਵਿਚ ਚੀਫ਼ ਇੰਜੀਨੀਅਰ ਬਿਆਸ ਡੈਮ ਬੀ. ਬੀ. ਐਮ. ਬੀ. ਸ਼੍ਰੀ ਡੀ. ਆਰ. ਮੀਣਾ ਨੇ ਕੌਮੀ ਝੰਡਾ ਲਹਿਰਾਇਆ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3, ਸਰਕਾਰੀ ਮਾਡਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1, ਬੀ. ਬੀ. ਐਮ. ਬੀ. ਡੀ. ਏ. ਵੀ ਸਕੂਲ, ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ, ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ, ਵਸ਼ਿਸ਼ਟ ਭਾਰਤੀ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਸਮੂਹ ਗੀਤ, ਸ਼ਬਦ, ਕਵਿਤਾ, ਕੋਰੀਓਗਰਾਫ਼ੀ ਆਦਿ ਪੇਸ਼ ਕਰਕੇ ਹੁੰਮਸ ਭਰੇ ਦਿਨ ਨੂੰ ਵੀ ਖ਼ੂਬਸੂਰਤ ਬਣਾ ਦਿੱਤਾ। ਉੱਘੇ ਕਵੀ ਡਾ. ਅਮਰਜੀਤ ਅਨੀਸ, ਹਰਸ਼ਵਿੰਦਰ ਕੌਰ ਵੱਲੋਂ ਪੇਸ਼ ਰਚਨਾਵਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਚੀਫ਼ ਇੰਜੀਨੀਅਰ ਵੱਲੋਂ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ, ਮੁਲਾਜਮਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਨ ਸੁਰੇਸ਼ ਮਾਨ ਅਤੇ ਗੀਤਾਂਜਲੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜ. ਹਰਜੀਤ ਸਿੰਘ, ਇੰਜ. ਸ਼ਿਵਚਰਨ ਰੇਗਰ, ਇੰਜ. ਕੇ. ਕੇ. ਕਾਲੜਾ, ਅਜੀਤ ਕੁਮਾਰ, ਜੇ. ਬੀ. ਵਰਮਾ, ਧਰਮਿੰਦਰ ਵੜੈਚ, ਡਾ. ਰਸ਼ਮੀ ਚੱਡਾ, ਰਾਜ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਪਿੰਡ ਕਰਟੋਲੀ ਦੇ ਵਿਕਾਸ ਕਾਰਜਾਂ ਲਈ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ 2 ਲੱਖ ਰੁਪਏ ਜਾਰੀ

ਤਲਵਾੜਾ, 27 ਜੁਲਾਈ:ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਦੇ ਨਾਲ-ਨਾਲ ਪਿੰਡਾਂ ਦਾ ਵੀ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਜਵਾਹਰ ਲਾਲ ਖੁਰਾਨਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਿੰਡ ਕਰਟੋਲੀ ਦੇ ਵਿਕਾਸ ਕੰਮਾਂ ਲਈ 2 ਲੱਖ ਰੁਪਏ ਦਾ ਚੈਕ ਪਿੰਡ ਦੀ ਪੰਚਾਇਤ ਨੂੰ ਦਿੰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਪਿੰਡ ਕਰਟੋਲੀ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਨ ਲਈ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਕਿਹਾ ਕਿ ਵਿਕਾਸ ਦੇ ਕੰਮ ਕਰਾਉਣ ਵੇਲੇ ਵਰਤੇ ਜਾਣ ਵਾਲੇ ਮੈਟੀਰੀਅਲ ਦੀ ਪੂਰੀ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ। ਜੇਕਰ ਵਿਕਾਸ ਕੰਮਾਂ ਵਿੱਚ ਵਰਤੇ ਜਾਣ ਵਾਲੇ ਮੈਟੀਰੀਅਲ ਵਿੱਚ ਕੋਈ ਘਾਟ ਪਾਈ ਜਾ ਰਹੀ ਹੋਵੇ ਤਾਂ ਉਸ ਪ੍ਰਤੀ ਤੁਰੰਤ ਮੇਰੇ ਧਿਆਨ ਵਿੱਚ ਲਿਆਂਦਾ ਜਾਵੇ।
                  ਇਸ ਮੌਕੇ ਸਰਪੰਚ ਸੰਜੀਵ ਕੁਮਾਰ, ਪੰਚ ਬਿਕਰਮ ਸਿੰਘ, ਸੋਮ ਨਾਥ, ਕ੍ਰਿਸ਼ਨ ਦੇਵ, ਉਘੇ ਸਮਾਜ ਸੇਵੀ ਸੰਸਾਰ ਚੰਦ, ਮਹਿੰਦਰ ਪਾਲ ਬੱਗਾ ਅਤੇ ਦਲਜੀਤ ਸਿੰਘ ਹਾਜ਼ਰ ਸਨ।

ਪਹਿਲੀ ਹੀ ਬਾਰਿਸ਼ ਨੇ ਢਿੱਲੇ ਕੀਤੇ ਨਗਰ ਪੰਚਾਇਤ ਦੇ ਪੇਚ

ਤਲਵਾੜਾ, 26 ਜੁਲਾਈ : ਨਗਰ ਪੰਚਾਇਤ ਤਲਵਾੜਾ ਵੱਲੋਂ ਸ਼ਹਿਰ ਵਿੱਚ ਬਰਸਾਤੀ ਮੌਸਮ ਨਾਲ ਨਜਿੱਠਣ ਲਈ ਕੀਤੇ ਪੁਖ਼ਤਾ ਪ੍ਰਬੰਧਾਂ ਦੇ ਪੇਚ ਪਹਿਲੀਆਂ ਇੱਕ ਦੋ ਬਰਸਾਤਾਂ ਨਾਲ ਹੀ ਢਿੱਲੇ ਹੋ ਗਏ ਜਾਪਦੇ ਹਨ।
ਸ਼ਾਹ ਨਹਿਰ ਬੈਰਾਜ ਨੂੰ ਜਾਂਦੀ ਸੰਪਰਕ ਸੜਕ ਉੱਤੇ ਪਏ ਖੱਡਿਆਂ ਉੱਪਰ ਵਿਛਾਈ ਮਿੱਟੀ ਰੁੜ੍ਹ ਚੁੱਕੀ ਹੈ ਅਤੇ ਸੜਕ ਮੁੜ ਆਪਣੇ ਅਸਲ ਖ਼ਸਤਾ ਹਾਲ ਰੂਪ ਵਿਚ ਪ੍ਰਗਟ ਹੋ ਗਈ ਹੈ। ਇਨ੍ਹਾਂ ਖੱਡਿਆਂ ਵਿਚ ਖਲੋਤਾ ਪਾਣੀ ਰਾਹਗੀਰਾਂ ਦੀ ਨਿੱਤ ਅਗਨੀ ਪ੍ਰੀਖਿਆ ਲੈਂਦਾ ਪ੍ਰਤੀਤ ਹੋ ਰਿਹਾ ਹੈ ਅਤੇ ਪੰਚਾਇਤ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਵਾਰਡ ਨੰ. ਚਾਰ ਵਿਚ ਡਡਵਾਲ ਕੰਪਲੈਕਸ ਅੱਗਿਓਂ ਲੰਘਦੀ ਅਤੇ 250 ਘਰਾਂ ਨੂੰ ਜੋੜਦੀ ਸਲੈਬਨੁਮਾ ਸੜਕ ਉਪਰੋਂ ਕੰਕਰੀਟ ਟੁੱਟ ਫੁੱਟ ਚੁੱਕੀ ਹੈ ਅਤੇ ਬਰਸਾਤੀ ਪਾਣੀ ਤੇ ਪੱਥਰਾਂ ਦੀ ਮਾਰ ਸਦਕਾ ਇਸ ਵਿਚ ਥਾਂ ਥਾਂ ਤੇ ਡੂੰਘੇ ਖੱਡੇ ਪੈ ਗਏ ਹਨ। ਜਿਕਰਯੋਗ ਹੈ ਕਿ ਨਗਰ ਪੰਚਾਇਤ ਵੱਲੋਂ ਕੁਝ ਸਮਾਂ ਪਹਿਲਾਂ ਇਸ ਸਲੈਬ ਨੂੰ ਵਿਚਕਾਰੋਂ ਤੋੜ ਕੇ ਜਲ ਸਪਲਾਈ ਲਈ ਪਾਈਪਲਾਈਨ ਵਿਛਾਈ ਗਈ ਪ੍ਰੰਤੂ ਮੁੜ ਕੇ ਇਸ ਬੁਰੀ ਤਰਾਂ ਉਖੜੀ ਸੜਕ ਦੀ ਕੋਈ ਸਾਰ ਨਹੀਂ ਲਈ। ਇਸ ਤਰਾਂ ਵਾਰਡ ਦੇ ਨਿਵਾਸੀਆਂ ਨੂੰ ਪੰਚਾਇਤ ਦੇ ਕਥਿਤ ਗੈਰਜਿੰਮੇਵਾਰਨਾ ਰਵੱਈਏ ਅਤੇ ਹੁਣ ਮੌਸਮ ਦੀ ਮਾਰ ਝੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲੋਕਾਂ ਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਬਰਸਾਤੀ ਪਾਣੀ ਨਾਲ ਨਜਿੱਠਣ ਦੇ ਪੁਖਤਾ ਪ੍ਰਬੰਧਾਂ ਅਤੇ ਖ਼ਸਤਾਹਾਲ ਸੜਕਾਂ ਦੀ ਫੌਰੀ ਤੌਰ ਤੇ ਲੁੜੀਂਦੀ ਮੁਰੰਮਤ ਆਦਿ ਕੀਤੀ ਜਾਣੀ ਚਾਹੀਦੀ ਹੈ।

ਸਾਵਣ ਕਵੀ ਦਰਬਾਰ ਵਿੱਚ ਲੱਗੀ ਰਚਨਾਵਾਂ ਦੀ ਛਹਿਬਰ

ਤਲਵਾੜਾ, 19 ਜੁਲਾਈ: ਅੱਜ ਇੱਥੇ ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਸਾਵਣ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਹਾਜਰ ਸ਼ਾਇਰਾਂ ਨੇ ਆਪਣੀਆਂ ਬਾਕਮਾਲ ਰਚਨਾਵਾਂ ਨਾਲ ਇਸ ਨੂੰ ਯਾਦਗਾਰੀ ਬਣਾ ਦਿੱਤਾ।
ਡਾ. ਵਿਸ਼ਾਲ ਧਰਵਾਲ ਦੇ ਗ੍ਰਹਿ ਵਿਖੇ ਸਜੀ ਇਸ ਮਹਿਫ਼ਲ ਦਾ ਆਗਾਜ਼ ਉੱਘੇ ਉਦਯੋਗਪਤੀ ਕੁਲਵੰਤ ਸਿੰਘ ਸ਼ਾਹੀ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ ਜਦਕਿ ਏ. ਐੱਸ. ਪੀ. ਧਰੁਵ ਦਹੀਆ ਆਈ. ਪੀ. ਐੱਸ. ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮਦਨ ਲਾਲ ਵਸ਼ਿਸ਼ਟ ਵੱਲੋਂ ਵੰਝਲੀ ਦੀ ਧੁਨ ਤੋਂ ਬਾਦ ਪ੍ਰੋ. ਬੀ. ਐੱਸ. ਬੱਲੀ, ਐਡਵੋਕੇਟ ਰਘਬੀਰ ਟੇਰਕਿਆਣਾ, ਗੁਰਪ੍ਰੀਤ ਗਰੇਵਾਲ, ਕਸ਼ਿਸ਼ ਹੁਸ਼ਿਆਰਪੁਰੀ, ਅਮਰੀਕ ਡੋਗਰਾ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਅਸ਼ੋਕ ਅਸ਼ਕ, ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਡਾ. ਵਿਸ਼ਾਲ ਬਦਨਸੀਬ, ਅਨੁਰਾਧਾ ਕਾਫਿਰ, ਅਲਕਾ ਰਜਵਾਲ, ਨੀਲਮ ਸ਼ਰਮਾ ਧਮੇਟਾ, ਅਨਿਲ ਕੁਮਾਰ ਨੀਲ, ਪ੍ਰਿੰ. ਅਰਚਨਾ ਕੁਲਸ਼੍ਰੇਸ਼ਠਾ, ਹਰਸ਼ਵਿੰਦਰ ਕੌਰ, ਹੈਰੀ ਰੰਧਾਵਾ, ਰਾਜਿੰਦਰ ਮਹਿਤਾ, ਨਵਦੀਪ ਵਿਰਕ, ਸਤਪਾਲ ਸਿੰਘ ਕਮਾਹੀ, ਜਸਵੀਰ ਕੌਰ ਜੱਸ, ਡਾ. ਹਰਮਿੰਦਰ ਸਿੰਘ ਸੋਹਲ, ਰਾਮ ਪਾਲ ਕਤਨੌਰੀਆ, ਸੰਯੁਕਤ ਕੁਲਸ਼੍ਰੇਸ਼ਠ ਵੱਲੋਂ ਸਮਾਜਿਕ ਸਰੋਕਾਰਾਂ ਤੇ ਮਾਨਵੀ ਸੰਵੇਦਨਾਵਾਂ ਨਾਲ ਲਬਰੇਜ਼ ਭਾਵਪੂਰਤ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦੇ ਮਨਾਂ ਦੇ ਅਮਿੱਟ ਪੈੜਾਂ ਛੱਡੀਆਂ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਿਰਕਮਾਜੀਤ, ਆਸ਼ਾ ਕੁਮਾਰੀ, ਰਾਜ ਕੁਮਾਰ, ਸੁਰਿੰਦਰ ਸਿੰਘ ਤਲਵਾੜਾ, ਚੰਦਰ ਸ਼ੇਖਰ, ਗੌਰਵ ਸ਼ਰਮਾ, ਸਵਰਨ ਸ਼ਰਮਾ, ਜੋਗਿੰਦਰੀ ਦੇਵੀ, ਮੋਹਿਨੀ ਸ਼ਰਮਾ, ਰਾਮ ਪ੍ਰਸ਼ਾਦ ਸ਼ਰਮਾ, ਅਸ਼ੋਕ ਸ਼ਰਮਾ, ਸ਼ਿਵਮ, ਅਰੁਣਾ, ਵਿਕਾਸ ਕੌਂਡਲ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਪਲਾਹੜ ਵਿਚ ਲੱਗਿਆ ਹਾਕੀ ਸਮਰ ਕੈਂਪ

ਤਲਵਾੜਾ, 11 ਜੂਨ: ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਬਲਾਕ ਤਲਵਾੜਾ ਦੇ ਪਿੰਡ ਪਲਾਹੜ ਵਿਖੇ ਸਪੋਰਟਸ ਸਮਰ ਕੈਂਪ ਲਗਾਇਆ ਗਿਆ ਜਿਸ ਵਿਚ ਪਲਾਹੜ, ਤਲਵਾੜਾ ਅਤੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਕੈਂਪ ਵਿਚ ਸ਼ਾਮਿਲ ਤੀਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਕਰੀਬ 60 ਵਿਦਿਆਰਥੀਆਂ ਨੂੰ ਹਾਕੀ ਕੋਚ ਅਨਿਲ ਕੁਮਾਰ ਰਾਣਾ
ਡੀ. ਪੀ. ਈ. ਪਲਾਹੜ ਵੱਲੋਂ ਸਿਖਲਾਈ ਦਿੱਤੀ ਗਈ। ਰਾਣਾ ਨੇ ਦੱਸਿਆ ਕਿ ਉਹ ਇਹ ਉਪਰਾਲਾ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਲਗਾਤਾਰ ਕਰ ਰਹੇ ਹਨ ਅਤੇ ਇਸ ਕੈਂਪ ਤੋਂ ਇਲਾਵਾ ਵੀ ਆਪਣੇ ਸੀਮਿਤ ਸਾਧਨਾਂ ਨਾਲ ਬਾਕਾਇਦਾ ਸਕੂਲੀ ਬੱਚਿਆਂ ਨੂੰ ਹਾਕੀ ਤੇ ਹੋਰ ਖੇਡਾਂ ਦੀ ਸਿਖਲਾਈ ਦੇ ਰਹੇ ਹਨ। ਪਿੰਡ ਪਲਾਹੜ ਦੇ ਖੇਡ ਸਟੇਡੀਅਮ ਵਿਚ ਲੱਗੇ ਕੈਂਪ ਵਿਚ ਹਾਕੀ ਦੀ ਨਰਸਰੀ ਵਾਲਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੇਹੱਦ ਮਹਿੰਗੇ ਹੋਣ ਕਾਰਨ ਗਰਾਉਂਡ ਵਿੱਚ ਹਾਕੀ ਦੇ ਗੋਲ ਪੋਸਟ ਹਾਲੇ ਤੱਕ ਸਥਾਪਿਤ ਨਹੀਂ ਜਾ ਸਕੇ ਪ੍ਰੰਤੂ ਆਰਜੀ ਗੋਲ ਪੋਸਟਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਹਾਕੀ ਤੋਂ ਇਲਾਵਾ ਲੰਬੀ ਛਾਲ ਤੇ ਹੋਰ ਅਥਲੈਟਿਕਸ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ। ਕੈਂਪ ਵਿਚ ਸ਼ਾਮਿਲ ਬੱਚਿਆਂ ਵਿੱਚੋਂ 24 ਲੜਕੀਆਂ ਅਤੇ 8 ਲੜਕੇ ਸਟੇਟ ਪੱਧਰ ਤੱਕ ਆਪਣੀ ਖੇਡ ਦੇ ਜੌਹਰ ਵਿਖਾ ਚੁੱਕੇ ਹਨ ਜਦਕਿ 3 ਲੜਕੀਆਂ ਆਰਤੀ, ਮੀਨਾਕਸ਼ੀ ਤੇ ਨੇਹਾ ਨੇ ਕੌਮੀ ਪੱਧਰ ਤੱਕ ਹਾਕੀ ਮੁਕਾਬਲਿਆਂ ਵਿਚ ਭਾਗ ਲਿਆ ਹੈ। ਲੰਬੀ ਛਾਲ ਵਿੱਚ ਵੀ ਮਨੀਸ਼ ਕੁਮਾਰ, ਪਾਇਲ, ਪਲਕ, ਨੇਹਾ ਸਟੇਟ ਪੱਧਰ ਤੱਕ ਭਾਗ ਲੈ ਚੁੱਕੇ ਹਨ। ਇਹ ਹੋਣਹਾਰ ਖਿਡਾਰੀ ਦੂਸਰੇ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ। ਗੱਲਬਾਤ ਦੌਰਾਨ ਖਿਡਾਰੀਆਂ ਨੇ ਦੱਸਿਆ ਕਿ ਦਸਵੀਂ ਜਮਾਤ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਖੇਡ ਜਾਰੀ ਰੱਖਣ ਵਿਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਪਲਾਹੜ ਹਾਈ ਸਕੂਲ ਨੂੰ ਹੀ ਸੈਕੰਡਰੀ ਬਣਾਉਣਾ ਸਮੇਂ ਦੀ ਲੋੜ ਹੈ। ਪਿੰਡ ਦੇ ਵਸਨੀਕ ਮਲਕੀਤ ਸਿੰਘ, ਲੱਕੀ, ਸਰੋਜ ਕੁਮਾਰੀ ਸਮੇਤ ਸਮੁੱਚੇ ਪਿੰਡ ਵਾਸੀਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਤਲਵਾੜਾ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।

ਡੇਅਰੀ ਯੂਨਿਟਾਂ ਦੀ ਸਥਾਪਤੀ ਲਈ 78.25 ਲੱਖ ਦੀ ਸਬਸਿਡੀ ਮੁਹੱਈਆ ਕਰਵਾਈ ਗਈ- ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 8 ਜੂਨ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਲੰਘੇ ਵਿੱਤੀ ਵਰ੍ਹੇ 2014-15 ਦੌਰਾਨ  ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਵੈ ਰੋਜ਼ਗਾਰ ਸਕੀਮ ਅਤੇ ਮਹਿਲਾ ਸਸ਼ਕਤੀਕਰਨ ਸਕੀਮ ਤਹਿਤ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਨਾਲ ਸਬੰਧਤ ਬੇਰੁਜ਼ਗਾਰ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਡੇਅਰੀ ਯੂਨਿਟ ਸਥਾਪਤ ਕਰਨ ਲਈ 78.25 ਲੱਖ ਰੁਪਏ ਦੀ ਸਬਸਿਡੀ ਪ੍ਰਧਾਨ ਕੀਤੀ ਜਾ ਚੁੱਕੀ ਹੈ।  
         ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਡੇਅਰੀ ਸਿਖਲਾਈ ਦੇਣ ਸਬੰਧੀ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਵੈ ਰੋਜ਼ਗਾਰ ਸਕੀਮ  ਅਤੇ ਮਹਿਲਾ ਸਸ਼ਕਤੀਕਨ ਸਕੀਮ ਤਹਿਤ 2014-15 ਦੌਰਾਨ ਬੇਰੁਜ਼ਗਾਰ ਨੌਜਵਾਨਾਂ ਅਤੇ ਮਹਿਲਾਵਾਂ ਵੱਲੋਂ ਸਬਸਿਡੀ ਪ੍ਰਾਪਤ ਕਰਕੇ 91 ਡੇਅਰੀ ਯੂਨਿਟ ਸਥਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਵੈ ਰੋਜ਼ਗਾਰ ਸਕੀਮ  ਤਹਿਤ ਜ਼ਿਲ੍ਹੇ ਦੇ 124 ਯੋਗ ਨੌਜਵਾਨ ਸਿਖਿਆਰਥੀਆਂ ਨੂੰ ਦੋ ਹਫਤਿਆਂ ਦੀ ਟ੍ਰੇਨਿੰਗ ਦਿੱਤੀ ਗਈ ਸੀ ਜਿਨ੍ਹਾਂ ਵਿੱਚੋਂ 84 ਵੱਲੋਂ ਸਬੰਧਤ ਵਿਭਾਗ ਦੀ ਸਹਾਇਤਾ ਸਦਕਾ ਵੱਖ-ਵੱਖ ਬੈਂਕਾਂ ਤੋਂ ਕਰਜ਼ੇ ਪ੍ਰਾਪਤ ਕਰਕੇ ਆਪਣੇ ਡੇਅਰੀ ਯੂਨਿਟ ਸਥਾਪਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੂਨਿਟਾਂ ਦੀ ਸਥਾਪਤੀ ਲਈ 5.30 ਕਰੋੜ ਦੇ ਕਰਜ਼ੇ ਬੈਂਕਾਂ ਵੱਲੋਂ ਮੁਹੱਈਆ ਕਰਵਾਏ ਗਏ ਜਿਸ 'ਤੇ 65 ਲੱਖ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਗਈ।
         ਉਨ੍ਹਾਂ ਦੱਸਿਆ ਕਿ ਉਪਰੋਕਤ ਵਰ੍ਹੇ ਦੌਰਾਨ ਹੀ 15 ਮਹਿਲਾ ਸਿਖਿਆਰਥੀਆਂ ਵੱਲੋਂ ਡੇਅਰੀ ਵਿਕਾਸ ਵਿਭਾਗ ਦੀ ਮਹਿਲਾ ਸਸ਼ਕਤੀਕਰਨ ਸਕੀਮ ਤਹਿਤ ਡੇਅਰੀ ਫਾਰਮਿੰਗ ਨਾਲ ਸਬੰਧਤ ਦੋ ਹਫਤਿਆਂ ਦੀ ਟ੍ਰੇਨਿੰਗ ਲਈ ਗਈ ਜਿਨ੍ਹਾਂ ਵਿੱਚੋਂ 7 ਵੱਲੋਂ ਡੇਅਰੀ ਯੂਨਿਟ ਸਥਾਪਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੂਨਿਟਾਂ ਦੀ ਸਥਾਪਤੀ 'ਤੇ 13.25 ਲੱਖ ਦੀ ਸਬਸਿਡੀ ਮੁਹੱਈਆ ਕਰਵਾਈ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚੱਲ ਰਹੀਆਂ ਇਨ੍ਹਾਂ ਸਰਕਾਰੀ ਸਕੀਮਾਂ ਦਾ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਉਹ ਆਤਮਨਿਰਭਰਤਾ ਦੇ ਨਾਲ-ਨਾਲ ਆਪਣੇ ਪਰਿਵਾਰਾਂ ਦੇ ਵਿਕਾਸ ਵਿੱਚ ਵੀ ਬਣਦੀ ਭੂਮਿਕਾ ਨਿਭਾ ਸਕਣ।
         ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਹੁਸ਼ਿਆਰਪੁਰ ਸ੍ਰੀ ਹਰਸ਼ਰਨ ਸਿੰਘ ਨੇ ਦੱਸਿਆ ਕਿ ਉਪਰੋਕਤ ਸਕੀਮਾਂ ਤਹਿਤ ਦਿੱਤੀ ਜਾਣ ਵਾਲੀ ਟ੍ਰੇਨਿੰਗ ਵਿੱਚ ਦੁਧਾਰੂ ਜਾਨਵਰਾਂ ਦੀ ਨਸਲਾਂ, ਨਸਲ ਸੁਧਾਰ, ਪਸ਼ੂਆਂ ਦੇ ਚਾਰੇ ਅਤੇ ਫੀਡ ਦਾ ਪ੍ਰਬੰਧ, ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੀ ਸਿਖਲਾਈ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਹੋਰ ਪਹਿਲੂਆਂ ਸਬੰਧੀ ਮਾਹਿਰਾਂ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਵੈ-ਰੋਜ਼ਗਾਰ ਸਕੀਮ ਤਹਿਤ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਦਰਮਿਆਨ ਅਤੇ ਘੱਟੋ-ਘੱਟ ਪ੍ਰਾਇਮਰੀ ਪਾਸ ਹੋਣ, ਨੂੰ ਦੋ ਹਫਤੇ ਦੀ ਡੇਅਰੀ ਫਾਰਮਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿਖਲਾਈ ਉਪਰੰਤ ਸਿੱਖਿਆਰਥੀ 2 ਤੋਂ 100 ਪਸ਼ੂਆਂ ਤੱਕ ਦਾ ਬੈਂਕਾਂ ਤੋਂ ਡੇਅਰੀ ਲੋਨ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰਾਂ ਕਸਬਿਆਂ ਵਿੱਚ 21 ਦੁੱਧ ਖਪਤਕਾਰ ਜਾਗਰੂਕਤਾ ਕੈਂਪਾਂ ਦੌਰਾਨ ਦੁੱਧ ਦੇ 839 ਸੈਂਪਲ ਟੈਸਟ ਕੀਤੇ ਗਏ ਅਤੇ ਛੋਟੇ ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦੀਆਂ ਆਧੁਨਿਕ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ 17 ਕੈਂਪ ਲਗਾਏ ਗਏ ਜਿਨ੍ਹਾਂ ਵਿੱਚ 1750 ਕਿਸਾਨਾਂ ਨੇ ਭਾਗ ਲਿਆ।

ਭਟੇੜ ਵਿਚ ਲੱਗੀ ਸ਼ਾਇਰਾਨਾ ਮਹਿਫ਼ਿਲ

ਤਲਵਾੜਾ, 27 ਮਈ :  ਤਲਵਾੜਾ ਨੇੜੇ ਪਿੰਡ ਭਟੇੜ ਵਿੱਚ ਉਸਤਾਦ ਸ਼ਾਇਰ ਜਨਾਬ ਨਰੇਸ਼ ਗੁਮਨਾਮ ਦੇ ਗ੍ਰਹਿ ਵਿਖੇ ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਸ਼ਾਇਰਾਨਾ ਮਹਿਫਿਲ ਸਜਾਈ ਗਈ।
ਮਹਿਫਿਲ ਦਾ ਆਗਾਜ਼ ਮਦਨ ਲਾਲ ਵਸ਼ਿਸ਼ਠ ਵੱਲੋਂ ਵੰਝਲੀ ਵਾਦਨ ਨਾਲ ਕੀਤਾ ਗਿਆ। ਕਾਵਿ ਰਚਨਾਵਾਂ ਦੇ ਦੌਰ ਵਿਚ ਡਾ. ਅਮਰਜੀਤ ਅਨੀਸ, ਡਾ. ਵਿਸ਼ਾਲ ਧਰਵਾਲ, ਜਨਾਬ ਨਰੇਸ਼ ਗੁਮਨਾਮ, ਅਨੁਰਾਧਾ ਕਾਫ਼ਿਰ, ਲੈਕ. ਅਨਿਲ ਕੁਮਾਰ ਨੀਲ, ਧਿਆਨ ਸਿੰਘ ਚੰਦਨ, ਜਸਵੀਰ ਕੌਰ ਜੱਸ, ਰਾਜਿੰਦਰ ਮਹਿਤਾ, ਸੱਤਪਾਲ, ਜੋਗਿੰਦਰ ਸਿੰਘ ਜੋਗੀ, ਆਸ਼ਿਮਾ, ਪ੍ਰੋ. ਨੀਲਮ, ਹਰਜਿੰਦਰ ਕੌਰ ਹੈਰੀ ਰੰਧਾਵਾ, ਪ੍ਰਿੰ. ਅਰਚਨਾ ਕੁਲਸ਼੍ਰੇਸ਼ਠ ਵੱਲੋਂ ਬਾਕਮਾਲ ਰਚਨਾਵਾਂ ਪੇਸ਼ ਕਰਕੇ ਹਾਜਰ ਸਾਹਿਤ ਪ੍ਰੇਮੀਆਂ ਨੂੰ ਮੰਤਰਮੁਗਧ ਕਰ ਦਿੱਤਾ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਜਨਾਬ ਨਰੇਸ਼ ਗੁਮਨਾਮ ਵੱਲੋਂ ਆਪਣਾ ਗਜ਼ਲ ਸੰਗ੍ਰਹਿ ਬਹਾਰੇ ਅਦਬ ਵੀ ਸਰੋਤਿਆਂ ਨੂੰ ਭੇਟ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਤਲਵਾੜਾ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਸਵਰਨ ਸ਼ਰਮਾ, ਸੀਮਾ ਸ਼ਰਮਾ, ਰਾਕੇਸ਼ ਸ਼ਰਮਾ, ਹਿਮਾਂਸ਼ੂ, ਨੀਲਮ, ਜਗਰੂਪ ਸੇਠ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਰਸੀਏ ਹਾਜਰ ਸਨ।

ਦੇਸ਼ ਭਗਤਾਂ ਦੇ ਰਾਹ ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ: ਕਾਮਰੇਡ ਪਾਸਲਾ

ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿਚ ਸਲਾਨਾ ਮੇਲਾ
ਤਲਵਾੜਾ, 11 ਮਈ : ਸ਼ਹੀਦ ਭਗਤ ਸਿੰਘ ਦੇ ਸਾਥੀ ਆਜਾਦੀ ਘੁਲਾਟੀਏ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿਚ ਉਨ੍ਹਾਂ ਦੇ ਜੱਦੀ ਪਿੰਡ ਧਰਮਪੁਰ ਵਿਖੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਦੁਰਗਾ ਮਾਤਾ ਮੰਦਰ ਕਮੇਟੀ ਦੇ ਸਹਿਯੋਗ ਨਾਲ ਸਲਾਨਾ ਮੇਲਾ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਬਲਦੇਵ ਸਿੰਘ, ਚੌਧਰੀ ਰਾਮ ਭਜਨ, ਹੈੱਡਮਾਸਟਰ ਬਿਆਸ ਦੇਵ, ਗਿਆਨ ਸਿੰਘ ਗੁਪਤਾ ਨੇ ਕੀਤੀ।
ਪੰ. ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤਲਵਾੜਾ ਵੱਲੋਂ ਕਰਵਾਏ ਇਸ ਮੇਲੇ ਵਿਚ ਨੌਰਾ ਰਿਚਰਡ ਕਲਾ ਮੰਚ ਦੀਨਾਨਗਰ ਦੇ ਕਲਾਕਾਰਾਂ ਵੱਲੋਂ ਨਿਰਦੇਸ਼ਕ ਸੁਰੇਸ਼ ਮਹਿਤਾ ਦੀ ਅਗਵਾਈ ਹੇਠ ਕੋਰੀਓਗ੍ਰਾਫ਼ੀ ਅਤੇ ਨਾਟਕ ਸਿਓਂਕ ਪੇਸ਼ ਕੀਤਾ ਗਿਆ ਜਦਕਿ ਗਾਇਕ ਜਗਸੀਰ ਜੀਦ੍ਹਾ ਤੇ ਸਾਥੀਆਂ ਵੱਲੋਂ ਇਨਕਲਾਬੀ ਗੀਤ ਤੇ ਬੋਲੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਜੋਰ ਦਿੱਤਾ ਕਿ ਮਹਾਨ ਦੇਸ਼ ਭਗਤਾਂ ਵੱਲੋਂ ਵਿਖਾਏ ਸੰਘਰਸ਼ ਦੇ ਰਾਹ ਤੇ ਚੱਲਣ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਡਾ. ਰਘਬੀਰ ਕੌਰ ਜਲੰਧਰ ਨੇ ਵੀ ਨੌਜਵਾਨਾਂ ਨੂੰ ਉਸਾਰੂ ਸੋਚ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਦਾ ਮੰਚ ਸੰਚਾਲਨ ਜਸਵੀਰ ਤਲਵਾੜਾ ਤੇ ਅਮਰਿੰਦਰ ਢਿੱਲੋਂ ਨੇ ਬਾਖੂਬੀ ਕੀਤਾ ਅਤੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡਾ. ਸੁਰਿੰਦਰ ਮੰਡ, ਸੁਰੇਸ਼ ਪਰਮਾਰ, ਡਾ. ਵਿਸ਼ਾਲ ਧਰਵਾਲ, ਉੱਘੇ ਸਮਾਜ ਸੇਵੀ ਕੇ. ਜੀ. ਸ਼ਰਮਾ, ਕਾਮਰੇਡ ਬੰਸਲ, ਵਰਿੰਦਰ ਵਿੱਕੀ,  ਸੈਨੇਟਰ ਦਿਆਲ ਪ੍ਰਤਾਪ ਸਿੰਘ ਰੰਧਾਵਾ, ਜੋਗਿੰਦਰ ਕੰਵਰ ਆਦਿ ਨੇ ਵੀ ਸੰਬੋਧਨ ਕੀਤਾ। ਯਾਦਗਾਰੀ ਕਮੇਟੀ ਵੱਲੋਂ ਨੇਪਾਲ ਭੂਚਾਲ ਪੀੜਤਾਂ ਲਈ 10 ਹਜਾਰ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦੀਪਕ ਜਰਿਆਲ, ਰਾਜੀਵ ਸ਼ਰਮਾ, ਵਿਨੋਦ ਕੁਮਾਰ, ਸ਼ਿਵ ਕੁਮਾਰ ਸ਼ਰਮਾ, ਉੱਤਮ ਸਿੰਘ ਬੰਸੀਆ, ਜੁਗਰਾਜ ਸਿੰਘ, ਨਰੇਸ਼ ਮਿੱਢਾ, ਰਾਜ ਕੁਮਾਰ, ਪੰਕਜ ਸ਼ਰਮਾ, ਸ਼ਸ਼ੀਕਾਂਤ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਸੂਬੇ ਵਿਚ ਰਾਸ਼ਟਰਪਤੀ ਰਾਜ ਦੀ ਮੰਗ ਬੇਤੁਕੀ- ਸੁਖਬੀਰ ਸਿੰਘ ਬਾਦਲ

  • ਘਟਨਾ ਬਹੁਤ ਮੰਦਭਾਗੀ
  • ਕਾਂਗਰਸ ਤੇ ਆਮ ਆਦਮੀ ਪਾਰਟੀ ਸਿਆਸੀ ਤੌਰ 'ਤੇ ਨਿਰਾਸ਼
  • ਦਸੂਹਾ- ਤਲਵਾੜਾ ਸੜਕ ਦਾ ਨਾਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮ 'ਤੇ ਰੱਖਣ ਦਾ ਐਲਾਨ
  • ਹਰ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ 15 ਕਰੋੜ ਰੁਪੈ ਜਾਰੀ ਹੋਣਗੇ
ਤਲਵਾੜਾ, 5 ਮਈ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ
ਨੇ ਮੋਗਾ ਬੱਸ ਘਟਨਾ ਨੂੰ ਬਹੁਤ ਮੰਦਭਾਗਾ ਦੱਸਦਿਆਂ ਕਿਹਾ ਹੈ ਕਿ ਇਸ ਮਾਮਲੇ ਵਿਚ ਕਾਂਗਰਸ ਤੇ ਹੋਰਨਾਂ ਪਾਰਟੀਆਂ ਵਲੋਂ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕਰਨਾ ਬੇਤੁਕਾ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਤੁਰੰਤ ਤੇ ਸਖਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਕਤਲ ਦੇ ਕੇਸ ਦਰਜ ਕੀਤੇ ਸਭ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸ. ਬਾਦਲ ਨੇ ਕਿਹਾ ਕਿ 'ਅਸੀਂ ਸਾਰੇ ਮਾਮਲੇ ਵਿਚ ਸਖਤ ਕਾਰਵਾਈ ਕਰਦੇ ਹੋਏ ਧਾਰਾ 302 ਮਾਮਲਾ ਦਰਜ ਕੀਤਾ ਅਤੇ ਪੰਜਾਬ ਸਰਕਾਰ ਵਲੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਹੈ।
ਅੱਜ ਇੱਥੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 292 ਵੇਂ ਜਨਮ ਦਿਹਾੜੇ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਪਿੱਛੋਂ ਪੱਤਰਕਾਰÎਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਂਗਰਸ ਤੇ ਆਪ ਵਲੋਂ ਇਸ ਦੁੱਖ ਦੀ ਘੜੀ ਦਾ ਵੀ ਸਿਆਸੀਕਰਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਪੂਰੀ ਤਰ੍ਹਾਂ ਨਿਰਾਸ਼ਾ ਦੇ ਆਲਮ ਵਿਚ ਹਨ ਜਿਸ ਕਰਕੇ ਦੋਹਾਂ  ਵਲੋਂ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਹÎਾਂ ਪਾਰਟੀਆਂ ਦਾ ਆਧਾਰ ਗੁਆਚ ਚੁੱਕਾ ਹੈ ਜਿਸ ਕਰਕੇ ਉਨਾਂ ਵਲੋਂ ਇਸ ਮੰਦਭਾਗੀ ਘਟਨਾ 'ਤੇ ਵੀ ਰਾਜਨੀਤੀ ਕੀਤੀ ਗਈ।
ਭਾਜਪਾ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਬਾਰੇ ਸ. ਬਾਦਲ ਨੇ ਕਿਹਾ ਕਿ ਅਕਾਲੀ—ਭਾਜਪਾ ਗਠਜੋੜ ਅਟੁੱਟ ਹੈ ਅਤੇ  2017 ਵਿਚ ਵੀ ਗਠਜੋੜ ਸੱਤ੍ਹਾ ਵਿਚ ਆਵੇਗਾ।
ਇਸ ਤੋਂ ਪਹਿਲਾਂ ਸ. ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਹਰ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ  15 ਕਰੋੜ ਰੁਪੈ ਜਾਰੀ ਕੀਤੇ ਜਾਣਗੇ ਜਿਸ ਤਹਿਤ ਪੀਣ ਵਾਲੇ ਪਾਣੀ ਤੇ ਸੀਵਰੇਜ਼ ਤੋਂ ਇਲਾਵਾ ਹੋਰ ਅਨੇਕਾਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।
ਕੰਢੀ ਖੇਤਰਾਂ ਵਿਚ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਣ ਬਾਰੇ ਸ. ਬਾਦਲ ਨੇ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿਚ ਲੜਕੀਅÎਾਂ ਦਾ ਕਾਲਜ ਖੋਲਣ ਦੀ ਤਜ਼ਵੀਜ਼ ਵਿਚਾਰ ਅਧੀਨ ਹੈ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਵਲੋਂ ਪੰਜਾਬ ਤੇ ਪੰਜਾਬੀਆਂ ਨੂੰ ਨਸ਼ੇੜੀ ਕਹਿਕ ਜਾਣਬੁੱਝਕੇ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਪੰਜਾਬ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਆ ਰਹੇ ਨਸ਼ਿਆ ਦਾ ਲਾਂਘਾ ਹੈ।     
ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਤਾਜ਼ਾ ਪੰਜਾਬ ਫੇਰੀ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਰਾਹੁਲ ਦੇ ਲੋਕ ਦਿਖਾਵਿਆਂ ਤੋਂ ਲੋਕ ਭਲੀ-ਭਾਂਤ ਜਾਣੂ ਹੋ ਚੁੱਕੇ ਹਨ । ਉਨ੍ਹਾਂ ਕਿਹਾ ਕਿ ਆਮ ਰੇਲ ਗੱਡੀ ਦੀ ਆਮ ਬੋਗੀ ਵਿਚ ਰਾਹੁਲ ਵਲੋਂ  ਆਉਣਾ ਲੋਕ ਮੁੱਦਿਆਂ ਦੀ ਥਾਂ ਅਖਬਾਰਾਂ ਦੀਆਂ ਸੁਰਖੀਆਂ ਬਟੋਰਨਾ ਸੀ।
ਮਹਾਨ ਸਿੱਖ ਜਰਨੈਲ ਸ੍ਰ.ਜੱਸਾ ਸਿੰਘ ਰਾਮਗੜ੍ਹੀਆ ਦੀ ਬਹਾਦਰੀ ਅਤੇ ਦਲੇਰੀ ਨੂੰ ਯਾਦ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਸ ਸਿੱਖ ਜਰਨੈਲ ਨੇ ਡੱਟ ਕੇ ਮੁਗਲਾਂ ਨਾਲ ਲੋਹਾ ਲਿਆ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਵਲੋਂ ਦਰਸਾਏ ਰਾਹ 'ਤੇ ਚੱਲਣ ਦਾ ਅਹਿਦ ਲੈਣਾ ਚਾਹੀਦਾ ਹੈ । ਪਿੰਡ ਸਿੰਘ ਪੁਰ ਜੱਟਾਂ ਵਿਚਲੇ ਸ੍ਰ.ਰਾਮਗੜ੍ਹੀਆਂ ਨਾਲ ਸਬੰਧਿਤ ਇਤਿਹਾਸਿਕ ਕਿਲ੍ਹੇ ਦੀ ਦਿੱਖ ਸੰਵਾਰਨ ਲਈ ਸ੍ਰੀ ਬਾਦਲ ਨੇ ਮੌਕੇ 'ਤੇ ਹੀ ਸੈਰ ਸਪਾਟਾ ਅਤੇ ਸਭਿਆਚਾਰ ਮੰਤਰੀ ਸ੍ਰ.ਸੋਹਨ ਸਿੰਘ ਠੰਡਲ ਨੂੰ 10 ਲੱਖ ਰੁਪਏ ਜਾਰੀ ਕਰਨ ਲਈ ਕਿਹਾ । ਉਨ੍ਹਾਂ ਪਿੰਡ ਸਿੰਘ ਪੁਰ ਜੱਟਾਂ ਅਤੇ ਸਿੰਘ ਪੁਰ ਤਰਖਾਣਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 10-10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
               ਸ੍ਰ.ਜੱਸਾ ਸਿੰਘ ਰਾਮਗੜ੍ਹੀਆ ਦੇ 292ਵੇਂ ਜਨਮ ਦਿਵਸ ਮੌਕੇ ਤੇ ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹੀ ਆਪਣੇ ਧਾਰਮਿਕ ਗੁਰੂਆਂ ਅਤੇ ਮਹਾਨ ਜਰਨੈਲਾਂ ਦੀ ਯਾਦ ਵਿਚ ਰਾਜ ਪੱਧਰੀ ਸਮਾਗਮ ਕਰਵਾਉਣੇ ਸੁਰੂ ਕੀਤੇ ਸਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸਦਕਾ ਹੀ ਪੰਜਾਬ ਵਿਚ ਇਤਿਹਾਸਿਕ ਯਾਦਗਾਰਾਂ ਸਥਾਪਿਤ ਕੀਤੀਆਂ ਗਈਆਂ ਹਨ ਜਿੰਨ੍ਹਾਂ ਵਿਚ ਵਿਰਾਸਤ ਏ ਖਾਲਸਾ, ਛੋਟਾ ਅਤੇ ਵੱਡਾ ਘੱਲੂਘਾਰਾ,ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ 'ਚ ਚੱਪੜਚਿੜੀ ਵਿਖੇ ਸਥਾਪਿਤ ਫਤਿਹ ਮਿਨਾਰ ਸ਼ਾਮਿਲ ਹਨ। ਰਾਮਗੜ੍ਹੀਆ ਭਾਈਚਾਰੇ ਦੀ ਹਸਤ ਕਲਾ ਦੀ ਸ਼ਲਾਘਾ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਹ ਭਾਈਚਾਰਾ ਆਪਣੇ ਕੰਮ ਵਿਚ ਬਹੁਤ ਉੱਚ ਦਰਜੇ ਦੀ ਮੁਹਾਰਤ ਰੱਖਦਾ ਹੈ ਜਿਸ ਦੀ ਕਿ ਵੱਧ ਤੋਂ ਵੱਧ ਲਾਹਾ ਲਿਆ ਜਾਣਾ ਚਾਹੀਦਾ ਹੈ।
                       ਇਸ ਮੌਕੇ ਪ੍ਰਮੁੱਖ ਸਖਸ਼ੀਅਤਾਂ ਵਿਚ ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਸ੍ਰੀ ਸੋਹਨ ਸਿੰਘ ਠੰਡਲ, ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਮਹਿੰਦਰ ਕੌਰ ਜੋਸ਼, ਵਿਧਾਇਕ ਸ੍ਰੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸ੍ਰੀ ਹੀਰਾ ਸਿੰਘ ਗਾਬੜੀਆ  ਅਤੇ ਸ੍ਰੀ ਅਰੁਣੇਸ਼ ਸ਼ਾਕਿਰ (ਦੋਵੇਂ ਸਾਬਕਾ ਮੰਤਰੀ), ਸ੍ਰੀ ਸਰਬਜੋਤ ਸਿੰਘ ਸਾਬੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸ਼ੇਖ ਯਾਸੀਨ ਰਾਸ਼ਿਦ, ਚੇਅਰਮੈਨ ਮਾਰਕੀਟ ਕਮੇਟੀ ਅਵਤਾਰ ਸਿੰਘ ਜੌਹਲ, ਪ੍ਰਧਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਐਜੂਕੇਸ਼ਨ ਸੁਸਾਇਟੀ ਸੰਪੂਰਨ ਸਿੰਘ ਘੋਗਰਾ, ਪ੍ਰਧਾਨ ਸ਼੍ਰੋਮਣੀ ਅਕਾਲੀ ਲੀਗਲ ਸੈਲ ਜ਼ਿਲ੍ਹਾ ਹੁਸ਼ਿਆਰਪੁਰ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਪ੍ਰਧਾਨ ਗੁਰੂ ਨਾਨਕ ਸੇਵਾ ਸੁਸਾਇਟੀ ਕ੍ਰਿਪਾਲ ਸਿੰਘ ਗੇਰਾ, ਪ੍ਰਕਾਸ਼ ਸਿੰਘ ਗੜ੍ਹਦੀਵਾਲਾ, ਈਸ਼ਰ ਸਿੰਘ ਮੰਝਪੁਰ, ਡਾ ਚੈਨ ਸਿੰਘ, ਤੋਂ ਇਲਾਵਾ ਕਈ ਉਘੀਆਂ ਸਖਸ਼ੀਅਤਾਂ ਮੌਜੂਦ ਸਨ।

ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ: ਡੀ ਸੀ

ਤਲਵਾੜਾ, 4 ਮਈ: 18ਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 292ਵੇਂ ਜਨਮ ਦਿਵਸ ਦੇ ਸਿੰਘਪੁਰ ਜੱਟਾਂ ਵਿਖੇ ਮਨਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਜਾਣਕਾਰੀ ਇਸ ਸਮਾਗਮ ਦੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਸਮਾਗਮ ਵਿੱਚ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਭਾਗ ਲੈ ਰਹੇ ਹਨ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਮਾਲ ਤੇ ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਸ੍ਰ: ਬਿਕਰਮ ਸਿੰਘ ਮਜੀਠੀਆ ਹੋਣਗੇ। ਇਸ ਮੌਕੇ ਤੇ ਮੰਚ, ਵੀ.ਵੀ.ਆਈ.ਪੀਜ਼ ਅਤੇ ਪਤਵੰਤਿਆਂ ਲਈ ਬਣੇ ਵੱਖ-ਵੱਖ ਬਲਾਕਾਂ, ਸਫ਼ਾਈ, ਸੁਰੱਖਿਆ, ਪੀਣ ਵਾਲੇ ਪਾਣੀ ਤੇ ਹੋਰ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ ਨੇ ਜਾਇਜ਼ਾ ਲਿਆ। ਇਸ ਮੌਕੇ ਤੇ ਐਸ ਐਸ ਪੀ ਰਾਜਜੀਤ ਸਿੰਘ ਹੁੰਦਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸਰਬਜੋਤ ਸਿੰਘ ਸਾਬੀ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਜਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਮੀਤ ਸਿੰਘ ਧੁੱਗਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਤਹਿਸੀਲ ਮੁਕੇਰੀਆਂ ਦੇ ਸਾਰੇ ਸਕੂਲਾਂ ਵਿਚ 5 ਮਈ ਨੂੰ ਛੁੱਟੀ

ਤਲਵਾੜਾ / ਹੁਸ਼ਿਆਰਪੁਰ, 4 ਮਈ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਨ ਸਬੰਧੀ ਪਿੰਡ ਸਿੰਘਪੁਰ ਜੱਟਾਂ ਤਹਿਸੀਲ ਮੁਕੇਰੀਆਂ ਵਿਖੇ ਮਨਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਸੰਗਤਾਂ ਦੇ ਇਕੱਤਰਤਾ ਨੂੰ ਮੁੱਖ ਰੱਖਦੇ ਹੋਏ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਹਿਸੀਲ ਮੁਕੇਰੀਆਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਸਾਰੇ ਸਕੂਲ 5 ਮਈ 2015 ਨੂੰ ਇੱਕ ਦਿਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)