ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿਚ ਸਲਾਨਾ ਮੇਲਾ
ਤਲਵਾੜਾ, 11 ਮਈ : ਸ਼ਹੀਦ ਭਗਤ ਸਿੰਘ ਦੇ ਸਾਥੀ ਆਜਾਦੀ ਘੁਲਾਟੀਏ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿਚ ਉਨ੍ਹਾਂ ਦੇ ਜੱਦੀ ਪਿੰਡ ਧਰਮਪੁਰ ਵਿਖੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਦੁਰਗਾ ਮਾਤਾ ਮੰਦਰ ਕਮੇਟੀ ਦੇ ਸਹਿਯੋਗ ਨਾਲ ਸਲਾਨਾ ਮੇਲਾ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਬਲਦੇਵ ਸਿੰਘ, ਚੌਧਰੀ ਰਾਮ ਭਜਨ, ਹੈੱਡਮਾਸਟਰ ਬਿਆਸ ਦੇਵ, ਗਿਆਨ ਸਿੰਘ ਗੁਪਤਾ ਨੇ ਕੀਤੀ।
ਪੰ. ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤਲਵਾੜਾ ਵੱਲੋਂ ਕਰਵਾਏ ਇਸ ਮੇਲੇ ਵਿਚ ਨੌਰਾ ਰਿਚਰਡ ਕਲਾ ਮੰਚ ਦੀਨਾਨਗਰ ਦੇ ਕਲਾਕਾਰਾਂ ਵੱਲੋਂ ਨਿਰਦੇਸ਼ਕ ਸੁਰੇਸ਼ ਮਹਿਤਾ ਦੀ ਅਗਵਾਈ ਹੇਠ ਕੋਰੀਓਗ੍ਰਾਫ਼ੀ ਅਤੇ ਨਾਟਕ ਸਿਓਂਕ ਪੇਸ਼ ਕੀਤਾ ਗਿਆ ਜਦਕਿ ਗਾਇਕ ਜਗਸੀਰ ਜੀਦ੍ਹਾ ਤੇ ਸਾਥੀਆਂ ਵੱਲੋਂ ਇਨਕਲਾਬੀ ਗੀਤ ਤੇ ਬੋਲੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਜੋਰ ਦਿੱਤਾ ਕਿ ਮਹਾਨ ਦੇਸ਼ ਭਗਤਾਂ ਵੱਲੋਂ ਵਿਖਾਏ ਸੰਘਰਸ਼ ਦੇ ਰਾਹ ਤੇ ਚੱਲਣ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਡਾ. ਰਘਬੀਰ ਕੌਰ ਜਲੰਧਰ ਨੇ ਵੀ ਨੌਜਵਾਨਾਂ ਨੂੰ ਉਸਾਰੂ ਸੋਚ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਦਾ ਮੰਚ ਸੰਚਾਲਨ ਜਸਵੀਰ ਤਲਵਾੜਾ ਤੇ ਅਮਰਿੰਦਰ ਢਿੱਲੋਂ ਨੇ ਬਾਖੂਬੀ ਕੀਤਾ ਅਤੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡਾ. ਸੁਰਿੰਦਰ ਮੰਡ, ਸੁਰੇਸ਼ ਪਰਮਾਰ, ਡਾ. ਵਿਸ਼ਾਲ ਧਰਵਾਲ, ਉੱਘੇ ਸਮਾਜ ਸੇਵੀ ਕੇ. ਜੀ. ਸ਼ਰਮਾ, ਕਾਮਰੇਡ ਬੰਸਲ, ਵਰਿੰਦਰ ਵਿੱਕੀ, ਸੈਨੇਟਰ ਦਿਆਲ ਪ੍ਰਤਾਪ ਸਿੰਘ ਰੰਧਾਵਾ, ਜੋਗਿੰਦਰ ਕੰਵਰ ਆਦਿ ਨੇ ਵੀ ਸੰਬੋਧਨ ਕੀਤਾ। ਯਾਦਗਾਰੀ ਕਮੇਟੀ ਵੱਲੋਂ ਨੇਪਾਲ ਭੂਚਾਲ ਪੀੜਤਾਂ ਲਈ 10 ਹਜਾਰ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦੀਪਕ ਜਰਿਆਲ, ਰਾਜੀਵ ਸ਼ਰਮਾ, ਵਿਨੋਦ ਕੁਮਾਰ, ਸ਼ਿਵ ਕੁਮਾਰ ਸ਼ਰਮਾ, ਉੱਤਮ ਸਿੰਘ ਬੰਸੀਆ, ਜੁਗਰਾਜ ਸਿੰਘ, ਨਰੇਸ਼ ਮਿੱਢਾ, ਰਾਜ ਕੁਮਾਰ, ਪੰਕਜ ਸ਼ਰਮਾ, ਸ਼ਸ਼ੀਕਾਂਤ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

No comments:
Post a Comment