ਤਲਵਾੜਾ, 1 ਮਈ: ਵਿਰਾਸਤੀ ਥਾਂਵਾਂ ਦੀ ਸਾਂਭ ਸੰਭਾਲ ਲਈ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਵਚਨਬੱਧ ਹੈ ਅਤੇ ਹਰ ਵਰਗ ਦੇ ਸੂਰਮਿਆਂ ਦੀਆਂ ਯਾਦਗਾਰਾਂ ਦੀ ਇਤਿਹਾਸਕ ਮਹੱਤਤਾ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਯਤਨਸ਼ੀਲ ਹੈ। ਰਾਮਗੜ੍ਹੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਕਿਲਾ ਸਿੰਘਪੁਰ ਵਿਚਲੀ ਯਾਦਗਾਰ ਭਾਈਚਾਰੇ ਦੇ ਲੋਕਾਂ ਨੂੰ ਸੁਨਿਹਰੀ ਇਤਿਹਾਸ ਨੂੰ ਜੀਉਂਦਾ ਰੱਖ ਰਹੀ ਹੈ। ਪੰਜਾਬ ਸਰਕਾਰ ਵਲੋਂ ਇੱਥੇ ਸੁਬਾ ਪੱਧਰੀ ਸਮਾਗਮ ਕਰਵਾ ਕੇ ਇਸ ਦੀ ਇਤਿਹਾਸਿਕ ਦਿੱਖ ਨੂੰ ਸੰਵਾਰਿਆ ਜਾਵੇਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੱਭਿਆਚਾਰਕ ਮਾਮਲੇ ਤੇ ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਨੇ 5 ਮਈ ਨੂੰ ਪਿੰਡ ਸਿੰਘਪੁਰ ਜੱਟਾਂ ਵਿਖੇ ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ 292ਵੇਂ ਜਨਮ ਦਿਨ ਮੌਕੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੌਂ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਸ਼ਿਰਕਤ ਕਰਨਗੇ, ਜਦੋਂ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੌਕੇ ਉਨਾਂ੍ਹ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮੈਮੋਰੀਅਲ ਐਂਡ ਐਜ਼ੂਕੇਸ਼ਨ ਕਮੇਟੀ ਦੇ ਪ੍ਰਧਾਨ ਸੰਪੂਰਨ ਸਿੰਘ ਘੋਗਰਾ ਕੋਲੋਂ ਯਾਦਗਾਰ ਅੰਦਰ ਸਾਂਭੇ ਇਤਿਹਾਸਿਕ ਹਥਿਆਰਾਂ ਅਤੇ ਇਤਿਹਾਸਿਕ ਖੂਹ ਦੇ ਦਰਸ਼ਨ ਵੀ ਕੀਤੇ। ਸ੍ਰ. ਠੰਡਲ ਨੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਬਣਾਏ ਜਾਣ ਵਾਲੇ ਹੈਲੀਪੈਡ ਅਤੇ ਸਟੇਜ਼ ਆਦਿਕ ਦੀ ਜਾਣਕਾਰੀ ਵੀ ਲਈ। ਸ੍ਰ. ਠੰਡਲ ਨੇ ਯੂਥ ਅਕਾਲੀ ਦਲ ਦੇ ਆਗੂਆਂ ਨੂੰ ਇਸ ਸਮਾਗਮ ਦੀ ਤਿਆਰੀ ਲਈ ਉਚੇਚੇ ਯਤਨ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਐਸ.ਡੀ.ਐਮ. ਮੁਕੇਰੀਆਂ ਰਾਹੁਲ ਚਾਬਾ, ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਤਹਿਸੀਲਦਾਰ ਸਤਨਾਮ ਸਿੰਘ, ਏ.ਐਸ.ਪੀ. ਨਾਨਕ ਸਿੰਘ, ਯੂਥ ਅਕਾਲੀ ਦਲ ਦੇ ਆਗੂ ਰਵਿੰਦਰ ਠੰਡਲ, ਰਾਜਗੁਲਜਿੰਦਰ ਸਿੱਧੂ, ਸ਼ੂਗਰ ਮਿੱਲ ਦੇ ਸਾਬਕਾ ਜਨਰਲ ਮੈਨੇਜ਼ਰ ਅਨਿਲ ਸ਼ਰਮਾ, ਕਮੇਟੀ ਦੇ ਪ੍ਰਧਾਨ ਸੰਪੂਰਨ ਸਿੰਘ ਘੋਗਰਾ, ਅਮਰਜੀਤ ਸਿੰਘ ਕਲਸੀਆ, ਸੁਖਵਿੰਦਰ ਸਿੰਘ ਮੁਨਕ, ਬਲਰਾਜ ਸਿੰਘ ਚੌਹਾਨ, ਸਰਪੰਚ ਕੁਲਦੀਪ ਸਿੰਘ, ਮਨਜੀਤ ਸਿੰਘ ਕੌਲਪੁਰ, ਦਿਲਬਾਗ ਸਿੰਘ ਭਾਗੜ, ਇਕਬਾਲ ਸਿੰਘ ਖੇੜਾ, ਪਿੰ੍ਰਸੀਪਲ ਰਛਪਾਲ ਸਿੰਘ, ਬਿਕਰਮ ਸਿੰਘ ਕਪੂਰਥਲਾ, ਸੰਤੋਖ ਸਿੰਘ ਡਾਲੋਵਾਲ, ਮੈਂਬਰ ਕਮੇਟੀ ਲਖਵੀਰ ਸਿੰਘ, ਗੁਰਦੀਪ ਸਿੰਘ ਤੇ ਬਲਵੀਰ ਸਿੰਘ ਸਮੇਤ ਗੁਰਚਰਨ ਲਾਲ ਆਦਿ ਵੀ ਸ਼ਾਮਲ ਸਨ।

No comments:
Post a Comment