ਤਲਵਾੜਾ, 28 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ
ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਵਿਚ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਮੁਖੀ ਹੈੱਡਮਾਸਟਰ ਰਜਿੰਦਰ ਪ੍ਰਸ਼ਾਦ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ 144 ਵਿੱਚੋਂ 143 ਵਿਦਿਆਰਥੀ ਪਾਸ ਹੋਏ ਜਿਨ੍ਹਾਂ ਵਿੱਚੋਂ ਮਨਦੀਪ ਕੁਮਾਰ 623 ਅੰਕ ਲੈ ਕੇ ਪਹਿਲੇ ਸਥਾਨ ਤੇ ਰਿਹਾ ਜਦਕਿ ਕਰਨ ਕੁਮਾਰ ਨੇ 600 ਅੰਕ, ਸਾਗਰ ਭੰਡਾਰੀ 595 ਅੰਕ ਅਤੇ ਅਸ਼ੀਸ਼ ਕੌਂਡਲ ਨੇ 587 ਅੰਕ ਹਾਸਿਲ ਕੀਤੇ। ਉਨ੍ਹਾਂ ਦੱਸਿਆ ਕਿ 16 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਅਤੇ 100 ਵਿਦਿਆਰਥੀ 60 ਫੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਏ। ਉਨ੍ਹਾਂ ਇਸ ਸ਼ਾਨਦਾਰ ਕਾਰਗੁਜਾਰੀ ਦਾ ਸਿਹਰਾ ਮਿਹਨਤੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਸਕੂਲ ਨੇ ਤਹਿਸੀਲ ਪੱਧਰ ਤੇ ਤੀਜਾ ਸਥਾਨ ਅਤੇ ਸਕੂਲ ਖੇਡਾਂ ਵਿਚ 9 ਟਰਾਫ਼ੀਆਂ ਵੀ ਹਾਸਿਲ ਕੀਤੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜ ਕੁਮਾਰ, ਰਾਕੇਸ਼ ਕੁਮਾਰ, ਸੰਦੀਪ ਕਪਿਲ, ਹਰਮੀਤ ਕੌਰ ਆਦਿ ਸਮੇਤ ਸਕੂਲ ਦੇ ਹੋਰ ਅਧਿਆਪਕ ਵੀ ਹਾਜਰ ਸਨ।

No comments:
Post a Comment