ਹੁਸ਼ਿਆਰਪੁਰ 13 ਮਈ: ਪੰਜਾਬ ਸਰਕਾਰ ਵੱਲੋਂ ਲੋਕਾਂ ਖਾਸਕਰ ਕਿਸਾਨਾਂ ਨੂੰ ਜ਼ਮੀਨੀ ਰਿਕਾਰਡ ਨਾਲ ਸਬੰਧਤ ਇੰਤਕਾਲ, ਗਿਰਦਾਵਰੀ , ਜਮਾਂਬੰਦੀ , ਨਿਸ਼ਾਨਦੇਈ ਦੀਆਂ ਕੰਪਿਊਟਰਾਈਜ਼ਡ ਨਕਲਾਂ ਵਾਜ਼ਿਬ ਕੀਮਤਾਂ 'ਤੇ ਮੁਹੱਈਆ ਕਰਵਾਉਣ ਲਈ ਚਲਾਏ ਜਾ ਰਹੇ ਫਰਦ ਕੇਂਦਰਾਂ ਨੂੰ ਲੋਕਪੱਖੀ ਤੇ ਉਸਾਰੂ ਕਦਮ ਆਖਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਦਾ 100 ਫੀਸਦ ਜ਼ਮੀਨੀ ਰਿਕਾਰਡ ਜਲਦ ਹੀ ਕੰਪਿਊਟਰਾਈਜ਼ਡ ਹੋ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੈਂਦੇ ਕੁੱਲ 1449 ਪਿੰਡਾਂ ਵਿਚੋਂ 1442 ਪਿੰਡਾਂ ਦੀ ਰਿਕਾਰਡ ਕੰਪਿਊਟਰਰਾਈਜ਼ਡ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਪਿੰਡਾਂ ਦੇ ਵਾਸੀਆਂ ਨੂੰ ਉਨ੍ਹਾਂ ਦੇ ਜ਼ਮੀਨੀ ਰਿਕਾਰਡ ਦੀਆਂ ਫਰਦਾਂ ਫਰਦ ਸੈਂਟਰਾਂ ਤੇ ਕੰਪਿਊਟਰ ਰਾਹੀਂ ਜਾਰੀ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ 7 ਪਿੰਡਾਂ ਦਾ ਜ਼ਮੀਨੀ ਰਿਕਾਰਕਡ ਵੀ ਕੰਪਿਊਟਰਾਈਜ਼ਡ ਕੀਤਾ ਜਾ ਰਿਹਾ ਹੈ ਜੋ ਜਲਦੀ ਹੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਲੇ ਵਿਚ ਹੁਸ਼ਿਆਰਪੁਰ , ਭੁੰਗਾ , ਗੜਸ਼ੰਕਰ , ਮਾਹਿਲਪੁਰ , ਮੁਕੇਰੀਆਂ , ਤਲਵਾੜਾ , ਦਸੂਹਾ , ਟਾਂਡਾ ਅਤੇ ਗੜਦੀਵਾਲਾ ਵਿਖੇ ਫਰਦ ਕੇਦਰ ਖੋਲ੍ਹੇ ਗਏ ਹਨ ।
ਉਨ੍ਹਾਂ ਕਿਹਾ ਕਿ ਫਰਦ ਕੇਂਦਰਾਂ ਰਾਹੀਂ ਲੋਕਾਂ ਨੂੰ ਵਾਜ਼ਿਬ ਕੀਮਤਾਂ ਉੱਪਰ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਫਰਦਾਂ ਦੀਆਂ ਕੰਪਿਊਟਰਾਈਜ਼ਡ ਕਾਪੀਆਂ ਉਪਲੱਬਧ ਹੋਣ ਸਦਕਾ ਜਿਥੇ ਲੋਕਾਂ ਨੂੰ ਖੱਜਲ ਖੁਆਰੀ ਤੋਂ ਨਿਜ਼ਾਤ ਮਿਲੀ ਹੈ ਉਥੇ ਲੋਕਾਂ ਲਈ ਸਮੇਂ ਦੀ ਬਚਤ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਮੀਨੀ ਰਿਕਾਰਡ ਹਾਸਿਲ ਕਰਨ ਲਈ ਲੋਕਾਂ ਨੂੰ ਪਟਵਾਰ ਖਾਨਿਆਂ ਅਤੇ ਤਹਿਸੀਲਾਂ 'ਚ ਜਾਣਾ ਪੈਂਦਾ ਸੀ।
ਉੁਨਾਂ ਦੱਸਿਆ ਕਿ ਜ਼ਿਲ੍ਹੇ ਵਿਚ 9 ਫਰਦ ਕੇਂਦਰ ਤਹਿਸੀਲ ਵਾਈਜ , ਸਬ ਤਹਿਸੀਲ ਵਾਈਜ ਖੋਲ੍ਹੇ ਗਏ ਹਨ ਇਨ੍ਹਾਂ ਫਰਦ ਕੇਦਰਾਂ ਵਿਚ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਦੀ ਫਰਦ ਆਪਣਾ ਨਾਮ ਪਿੰਡ ਦਾ ਨਾਂ ਅਤੇ ਨੰਬਰ ਖਸਰਾ ਦੱਸ ਕੇ ਕਢਵਾ ਸਕਦਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਨਾਂ 9 ਫਰਦ ਕੇਦਰਾਂ ਵਿਚ ਅਪ੍ਰੈਲ 2014 ਤੋਂ ਮਾਰਚ 2015 ਤੱਕ 195089 ਅਰਜ਼ੀਆਂ ਜਮੀਨੀ ਰਿਕਾਰਡ ਪ੍ਰਾਪਤ ਕਰਨ ਲਈ ਆਈਆਂ, ਜਿਨ੍ਹਾਂ ਵਿੱਚ ਫਰਦ ਕੇਂਦਰ ਹੁਸ਼ਿਆਰਪੁਰ ਤੋਂ 41639, ਭੂੰਗਾ 13862, ਗੜ੍ਹਸ਼ੰਕਰ 25009, ਮਾਹਿਲਪੁਰ 14740, ਮੁਕੇਰੀਆਂ 25445, ਤਲਵਾੜਾ 13344, ਦਸੂਹਾ 22135, ਟਾਂਡਾ 24826 ਅਤੇ ਗੜ੍ਹਦੀਵਾਲ ਤੋਂ 14086 ਜਮੀਨੀ ਰਿਕਾਰਡ ਦੀਆਂ ਨਕਲਾਂ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਹਨ । ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਕੰਪਿਊਟਰ ਰਾਈਜ਼ਡ ਹੋਏ 1442 ਪਿੰਡਾਂ ਦੀ ਰਿਕਾਰਡ ਵੈਬ ਸਾਈਟ http://www.plrs.org.in ਤੇ ਲੋਡ ਕੀਤਾ ਗਿਆ ਹੈ ਜੇਕਰ ਕੋਈ ਵਿਅਕਤੀ ਆਪਣੀ ਜ਼ਮੀਨ ਦਾ ਰਿਕਾਰਡ ਚੈਕ ਕਰਨਾ ਚਾਹੁੰਦਾ ਹੋਵੇ ਤਾਂ ਉਹ ਇਸ ਵੈਬ ਸਾਈਟ ਤੇ ਜਾ ਕੇ ਆਪਣਾ ਪਿੰਡ ਅਤੇ ਖੇਵਟ ਨੰਬਰ ਐਂਟਰ ਕਰਕੇ ਸਾਰਾ ਰਿਕਾਰਡ ਵੇਖ ਸਕਦਾ ਹੈ ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਹੁਸ਼ਿਆਰਪੁਰ ਜਿਲ੍ਹੇ ਦੇ ਜਿਆਦਾਤਰ ਲੋਕ ਵਿਦੇਸ਼ਾਂ ਵਿਚ ਵਸੇ ਹਨ ਅਤੇ ਉਨ੍ਹਾਂ ਨੂੰ ਉਥੇ ਬੈਠਿਆਂ ਆਪਣੀਆਂ ਜਾਇਦਾਦਾਂ ਬਾਰੇ ਪਤਾ ਨਹੀਂ ਲਗਦਾ ਜਦ ਕਿ ਇਹ ਸਹੂਲਤ ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀ ਭਾਰਤੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀ ਹੈ ਕਿਉਂਕਿ ਦੂਰ ਬੈਠ ਕੇ ਵੀ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਜਾਇਦਾਦ ਸਬੰਧੀ ਪੂਰੀ ਜਾਣਕਾਰੀ ਰੱਖ ਸਕਦਾ ਹੈ । ਉਨਾਂ ਕਿਹਾ ਕਿ ਖੋਲ੍ਹੇ ਗਏ ਫਰਦ ਕੇਂਦਰ ਲੋਕਾਂ ਦੀ ਖੱਜਲ ਖੁਆਰੀ ਘਟਾਉਣ ਵਿਚ ਕਾਮਯਾਬ ਹੋਏ ਹਨ ਅਤੇ ਸਾਰੇ ਫਰਦ ਕੇਦਰਾਂ ਵਿਚ ਲੋਕਾਂ ਦੇ ਬੇਠਣ ਲਈ ਵੇਟਿੰਗ ਏਰੀਏ ਵਿਚ ਕੁਰਸੀਆਂ ਪੀਣ ਲਈ ਸਾਫ ਪਾਣੀ , ਗਰਮੀਆਂ ਲਈ ਏ.ਸੀ ਆਦਿ ਦੀਆਂ ਸਾਰੀਆਂ ਮੁਢਲੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਫਰਦ ਕੇਦਰਾਂ ਰਾਹੀਂ ਕਿਸੇ ਵੀ ਜ਼ਮੀਨ ਮਾਲਿਕ ਨੂੰ ਕੇਵਲ 10 ਤੋਂ 15 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫੀਸ ਅਦਾ ਕਰਕੇ ਜ਼ਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਪ੍ਰਾਪਤ ਹੋ ਜਾਂਦੀ ਹੈ ।

No comments:
Post a Comment