ਤਲਵਾੜਾ, 13 ਮਈ :ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ
ਵਿੱਚ ਸੂਬੇ ਚੋਂ 21ਵਾਂ ਸਥਾਨ ਹਾਸਿਲ ਕਰਕੇ ਇਤਿਹਾਸਕ ਕਸਬਾ ਕਮਾਹੀ ਦੇਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਦੀਪਿਕਾ ਸਪੁੱਤਰੀ ਸ਼੍ਰੀ ਬਲਰਾਮ ਸਿੰਘ ਨੇ ਪੂਰੇ ਇਲਾਕੇ ਵਿਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਪ੍ਰਿੰ. ਰਾਜੇਸ਼ ਸਿੰਘ ਨੇ ਦੱਸਿਆ ਕਿ ਦੀਪਿਕਾ ਨੇ ਵਿਗਿਆਨ ਸਟ੍ਰੀਮ ਵਿਚ 95.33 ਫੀਸਦੀ ਅੰਕ ਹਾਸਿਲ ਕਰਕੇ ਮੈਰਿਟ ਸੂਚੀ ਵਿਚ 21ਵਾਂ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਇਸ ਕਾਮਯਾਬੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਤੇ ਮਾਪਿਆਂ ਨੂੰ ਦਿੱਤਾ। ਇਸ ਮੌਕੇ ਲੈਕ. ਸੰਜੀਵ ਕੁਮਾਰ, ਸੂਰਜ ਪ੍ਰਕਾਸ਼, ਵਿਜੇ ਕੁਮਾਰ ਤੇ ਹੋਰ ਅਧਿਆਪਕ ਹਾਜਰ ਸਨ।

No comments:
Post a Comment