ਤਲਵਾੜਾ, 11 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਤਲਵਾੜਾ ਦੀਆਂ ਪੰਜ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਪ੍ਰਿੰ. ਸੁਰੇਸ਼ ਕੁਮਾਰੀ ਨੇ ਦੱਸਿਆ
ਕਿ ਸਕੂਲ ਦੀ ਵਿਦਿਆਰਥਣ ਸ਼ਿਵਾਂਗੀ ਸਪੁੱਤਰੀ ਸ਼੍ਰੀ ਰਾਜ ਕੁਮਾਰ ਨੇ 441 ਅੰਕ ਲੈ ਕੇ ਨੌਵਾਂ ਸਥਾਨ ਹਾਸਿਲ ਕੀਤਾ ਹੈ ਅਤੇ ਰਿਚਾ ਸਪੁੱਤਰੀ ਸ਼੍ਰੀ ਤਰਸੇਮ ਲਾਲ ਨੇ ਬਾਰ੍ਹਵਾਂ ਸਥਾਨ, ਸੁਧਾ ਸਪੁੱਤਰੀ ਸ਼੍ਰੀ ਯਸ਼ਪਾਲ ਨੇ 14ਵਾਂ ਸਥਾਨ, ਗੀਤਿਕਾ ਸਪੁੱਤਰੀ ਸ਼੍ਰੀ ਸੁਰਿੰਦਰ ਕੁਮਾਰ ਨੇ 21ਵਾਂ ਸਥਾਨ ਅਤੇ ਸ਼ਿਵਾਨੀ ਸਪੁੱਤਰੀ ਸ਼੍ਰੀ ਰਾਮ ਪਰਕਾਸ਼ ਨੇ 22ਵਾਂ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਸੁਖਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਸਕੂਲ ਦੇ ਮਿਹਨਤੀ ਸਟਾਫ਼ ਸਦਕਾ ਮੈਰਿਟ ਸੂਚੀ ਵਿਚ ਪੰਜ ਸਥਾਨ ਹਾਸਿਲ ਕਰਕੇ ਸਕੂਲ ਵੱਲੋਂ ਲਗਾਤਾਰ ਪੰਜ ਸਾਲਾਂ ਤੋਂ ਮੈਰਿਟ ਸੂਚੀ ਵਿਚ ਆਉਣ ਦਾ ਰਿਕਾਰਡ ਲਗਾਤਾਰ ਕਾਇਮ ਰੱਖਿਆ ਹੈ।

No comments:
Post a Comment