- ਮੁੱਖ ਮੰਤਰੀ ਨੇ ਸੂਬੇ ਦੇ ਵਿੱਤੀ ਬੋਝ ਲਈ ਕਾਂਗਰਸ ਨੂੰ ਜ਼ਿੰਮੇਂਵਾਰ ਦੱਸਿਆ
- ਭਾਜਪਾ ਦੇ ਪੰਜਾਬ ਵਿੱਚ ਅਧਾਰ ਵਧਾਉਣ 'ਤੇ ਕੋਈ ਇਤਰਾਜ਼ ਨਹੀਂ
- ਅਕਾਲੀ ਦਲ-ਭਾਜਪਾ ਗਠਜੋੜ ਮਜ਼ਬੂਤ ਤੇ ਚਿਰਸਥਾਈ
- ਪੈਟਰੋਲ ਅਤੇ ਡੀਜ਼ਲ 'ਤੇ ਸੈੱਸ ਨੂੰ ਸੂਬੇ ਦੇ ਹਿੱਤਾਂ ਲਈ ਸਹੀ ਠਹਿਰਾਇਆ
- ਕੰਢੀ ਏਰੀਆ ਦੇ ਆਦਰਸ਼ ਸਕੂਲ ਵਿੱਚ ਵਿਦਿਅਕ ਸੈਸ਼ਨ ਜਲਦੀ ਸ਼ੁਰੂ ਹੋਵੇਗਾ
- ਸੀ-ਪਾਈਟ ਸੈਂਟਰਾਂ ਵਿੱਚ ਕੰਪਿਊਟਰ ਟ੍ਰੇਨਿੰਗ ਵੀ ਸ਼ੁਰੂ ਹੋਵੇਗੀ
- ਸੀ-ਪਾਈਟ ਕੇਂਦਰਾਂ ਨੂੰ ਰੋਜ਼ਗਾਰ ਦੇ ਨਵੇਂ ਵਸੀਲਿਆਂ ਲਈ 'ਸੰਗਠਿਤ ਹੱਬਾਂ' ਵਜੋਂ ਵਿਕਸਤਿ ਕੀਤਾ ਜਾਵੇਗਾ
ਨਵੇਂ ਬਣੇ ਆਦਰਸ਼ ਸਕੂਲ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਸੀਮਾ ਨਾਲ ਲੱਗਦਾ ਹੋਣ ਕਾਰਨ ਜਿੱਥੇ ਸੂਬੇ ਨੂੰ ਵੰਡ ਦਾ ਵਧੇਰੇ ਸੰਤਾਪ ਭੋਗਣਾ ਪਿਆ ਉੱਥੇ ਕਾਂਗਰਸ ਨੇ ਸੂਬੇ ਦੀ ਆਰਥਿਕਤਾ ਨੂੰ ਅਤਿਵਾਦ ਦੇ ਮਾੜੇ ਦਿਨਾਂ ਦੌਰਾਨ ਕੇਂਦਰੀ ਸੁਰੱਖਿਆ ਬਲਾਂ ਦੇ ਖਰਚੇ ਨੂੰ ਸਰਕਾਰੀ ਖਜ਼ਾਨੇ 'ਤੇ ਬੋਝ ਪਾ ਕੇ, ਅਰਥ ਵਿਵਸਥਾ ਨੂੰ ਬਿਲਕੁਲ ਹੀ ਪਟੜੀਓਂ ਲਾਹ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਕਾਂਗਰਸ ਸਰਕਾਰ ਵੱਲੋਂ ਦੂਸਰੇ ਰਾਜਾਂ ਨੂੰ ਟੈਕਸ ਰਿਆਇਤਾਂ ਦੇਣ ਕਾਰਨ, ਸਨਅਤਾਂ ਸੂਬੇ ਵਿੱਚੋਂ ਪਲਾਇਨ ਕਰ ਗਈਆਂ। ਉਸ ਤੋਂ ਬਾਅਦ ਕੇਂਦਰ ਵਿੱਚ ਆਈਆਂ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਮਤਰੇਈ ਮਾਂ ਦਾ ਸਲੂਕ ਕਰਦਿਆਂ ਸੂਬੇ ਦੀ ਆਰਥਿਕਤਾ ਨੂੰ ਬਿਕੁਲ ਹੀ ਲੀਹੋਂ ਲਾਹ ਦਿੱਤਾ। ਉਨ੍ਹਾਂ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਨਾਲ ਪੈਰ-ਪੈਰ 'ਤਟ ਧੱਕਾ ਕਰਨ ਵਾਲੀ ਪਾਰਟੀ ਦੇ ਨੁਮਾਇੰਦੇ ਅੱਜ ਮਾਲੀ ਸੰਕਟ ਦਾ ਭਾਂਡਾ ਅਕਾਲੀ-ਭਾਜਪਾ ਸਰਕਾਰ 'ਤੇ ਭੰਨ ਰਹੇ ਹਨ।
ਇੱਕ ਹੋਰ ਸਵਾਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰੇਕ ਪਾਰਟੀ ਨੂੰ ਆਪਣਾ ਅਧਾਰ ਵਧਾਉਣ ਦਾ ਅਧਿਕਾਰ ਹੈ ਅਤੇ ਜੇਕਰ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣਾ ਅਧਾਰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਤਾਂ ਇਸ ਵਿੱਚ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਦਾ ਗਠਜੋੜ ਠੋਸ ਅਤੇ ਚਿਰ ਸਥਾਈ ਹੈ ਕਿਉਂ ਜੋ ਦੋਵਾਂ ਪਾਰਟੀਆਂ ਨੂੰ ਇੱਕ ਦੂਸਰੇ 'ਤੇ ਪੂਰਣ ਵਿਸ਼ਵਾ ਤੇ ਭਰੋਸਾ ਹੈ। ਉਨ੍ਹਾ ਕਿਹਾ ਕਿ ਭਾਜਪਾ ਨਾਲ ਅਕਾਲੀ ਦੇ ਸਬੰਧ ਇਸ ਲਈ ਵੀ ਮਜ਼ਬੂਤ ਹਨ ਕਿਉਂ ਜੋ ਭਾਜਪਾ ਨਾਲ ਔਖੇ ਸਮਿਆਂ ਵਿੱਚ ਅਕਾਲੀ ਦਲ ਚਟਾਨ ਵਾਂਗ ਖੜ੍ਹਾ ਹੈ।
ਪੈਟਰੋਲ ਅਤੇ ਡੀਜ਼ਲ 'ਤੇ ਸੈੱਸ ਲਾਉਣ ਦੇ ਸਰਕਾਰ ਦੇ ਫ਼ੈਸਲੇ ਨੂੰ ਤਰਕਸੰਗਤ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ 'ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ ਇਸ ਦੀ ਲੋੜ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸੂਬੇ ਦੇ ਸਰਬੱਪਖੀ ਵਿਕਾਸ ਅਤੇ ਭਲਾਈ ਲਈ ਵਚਨਬੱਧ ਹੈ ਜਿਸ ਲਈ ਇਹ ਸੈੱਸ ਲਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਉੱਤਰੀ ਖਿੱਤੇ ਦੀਆਂ ਸਾਰੀਆਂ ਰਾਜ ਸਰਕਾਰਾਂ ਵੱਲੋਂ ਇੱਕਸਾਰ ਕਰ ਢਾਂਚੇ ਨੂੰ ਅਪਣਾ ਲਿਆ ਜਾਵੇਗਾ ਤੇ ਖਿੱਤੇ ਵਿੱਚ ਇੱਕਸਾਰ ਟੈਕਸ ਦਰਾਂ ਹੋ ਜਾਣਗੀਆਂ।
ਗੁਰਪ੍ਰੀਤ ਸਿੰਘ ਪਿੰਕੀ ਦਾ ਮਾਮਲੇ 'ਤੇ ਉਨ੍ਹਾ ਕਿਹਾ ਕਿ ਇਸ ਮਾਮਲੇ 'ਤੇ ਕਾਨੂੰਨ ਅਨੁਸਾਰ ਹੀ ਫ਼ੈਸਲਾ ਹੋਵੇਗਾ।
ਕੰਢੀ ਇਲਾਕੇ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਦਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਨਵੇਂ ਬਣਾਏ ਗਏ ਆਦਰਸ਼ ਸਕੂਲ ਵਿੱਚ ਛੇਤੀ ਹੀ ਵਿਦਿਅਕ ਸੈਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਦਰਸ਼ ਸਕੂਲ ਇਸ ਖਿੱਤੇ ਦੇ ਵਿਦਿਆਰਥੀਆਂ ਨੂੰ ਮਿਆਰੀ ਤੇ ਸਸਤੀ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਲਾਭਕਾਰੀ ਸਿੱਧ ਹੋਵੇਗਾ। ਉਨ੍ਹਾਂ ਨਵੇਂ ਉਸਰੇ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ ਦਾ ਦੌਰਾ ਵੀ ਕੀਤਾ।
ਬਾਅਦ ਵਿੱਚ ਸੀ-ਪਾਈਟ ਕੇਂਦਰ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਕੇਂਦਰਾਂ ਨੂੰ ਕੰਪਿਊਟਰ ਸਿਖਲਾਈ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਇਨ੍ਹਾਂ ਕੇਂਦਰਾਂ ਵਿੱਚ ਕਲੈਰੀਕਲ ਇਮਤਿਹਾਨਾਂ ਦੀ ਤਿਆਰੀ ਵੀ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕੇਂਦਰ ਜਿਹੜੇ ਫ਼ਿਲਹਾਲ ਹਥਿਆਰਬੰਦ ਬਲਾਂ ਦੀ ਭਰਤੀ ਲਈ ਸਿਖਲਾਈ ਦਿੰਦੇ ਹਨ, ਨੂੰ ਭਵਿੱਖ ਵਿੱਚ ਰੋਜ਼ਗਾਰ ਸਿਖਲਾਈ ਦੇ ਨਵੇਂ ਵਸੀਲਿਆਂ ਲਈ 'ਇੰਟੈਗ੍ਰੇਟਿਡ ਹੱਬਜ਼' ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਨ੍ਹਾਂ ਕੇਂਦਰਾਂ ਵਿੱਚ ਸਿਖਲਾਈ ਸਮਾਂ ਵੀ 8 ਦੀ ਬਜਾਏ 12 ਹਫ਼ਤਿਆਂ ਦਾ ਕਰਨ ਦੇ ਆਦੇਸ਼ ਵੀ ਦਿੱਤੇ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਐਮ.ਐਲ.ਏ. ਸੁਖਜੀਤ ਕੌਰ ਸਾਹੀ ਤੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ ਸਰਬਜੋਤ ਸਿੰਘ ਸਾਬੀ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਕੇ.ਜੇ.ਐਸ. ਚੀਮਾ, ਡੀ.ਆਈ.ਜੀ. ਕੁੰਵਰ ਵਿਜੇ ਪ੍ਰਤਾਪ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੀ ਮੌਜੂਦ ਸਨ।
No comments:
Post a Comment