ਵਿਕਾਸ ਲਈ 1.33 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀਤਲਵਾੜਾ,
8 ਸਤੰਬਰ: ਨਗਰ ਪੰਚਾਇਤ ਤਲਵਾੜਾ ਵੱਲੋਂ ਸ਼ਹਿਰ ਵਿਚ ਬੁਨਿਆਦੀ ਸਹੂਲਤਾਂ ਦਾ
ਢਾਂਚਾ ਮਜਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ 1.33 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰ
ਦਿੱਤੀ ਗਈ ਹੈ ਅਤੇ ਇਸ ਨਾਲ ਇੱਥੇ ਚਲ ਰਹੀਆਂ ਵੱਖ ਵੱਖ ਵਿਕਾਸ ਸਕੀਮਾਂ ਨੂੰ ਮੁਕੰਮਲ
ਕਰਨ ਵਿਚ ਤੇਜ਼ੀ ਆ ਜਾਵੇਗੀ। ਇਹ ਪ੍ਰਗਟਾਵਾ ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਪੰਚਾਇਤ
ਤਲਵਾੜਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਸਵ. ਅਮਰਜੀਤ
ਸਿੰਘ ਸਾਹੀ ਦੇ ਇਲਾਕੇ ਦੀ ਭਲਾਈ ਲਈ ਕੀਤੇ ਸੁਹਿਰਦ ਯਤਨਾਂ ਸਦਕਾ ਹੋਂਦ ਵਿਚ ਆਈ ਨਗਰ
ਪੰਚਾਇਤ ਤਲਵਾੜਾ ਨੂੰ 2.67 ਕਰੋੜ ਰੁਪਏ ਦੀ ਰਕਮ ਸਰਕਾਰ ਵੱਲੋਂ ਮਨਜੂਰ ਕੀਤੀ ਗਈ ਸੀ ਜਿਸ
ਦੀ ਪਹਿਲੀ ਕਿਸ਼ਤ 1.34 ਕਰੋੜ ਰੁਪਏ ਸਵ. ਸਾਹੀ ਦੇ ਹੁੰਦਿਆਂ ਹੀ ਜਾਰੀ ਕਰ ਦਿੱਤੇ ਗਏ
ਸਨ। ਉਨ੍ਹਾਂ ਦੱਸਿਆ ਕਿ ਤਲਵਾੜਾ ਵਿਚ 8.40 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਡੂੰਘੇ ਬੋਰ
ਕਰਵਾਏ ਜਾ ਰਹੇ ਜਾ ਰਹੇ ਹਨ ਅਤੇ ਇੱਕ ਵੱਡਾ ਜਲ ਟੈਂਕ ਨਗਰ ਵਿਖੇ ਉਸਾਰਿਆ ਜਾਵੇਗਾ ਤਾਕਿ
ਸਾਰੇ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਪੀਣ ਵਾਲਾ ਸਾਫ਼ ਸੁਥਰਾ ਪਾਣੀ ਨਿਯਮਿਤ ਢੰਗ ਨਾਲ
ਮੁਹੱਈਆ ਕਰਵਾਇਆ ਜਾ ਸਕੇ। ਸ਼ਹਿਰ ਵਿਚ ਜਿੱਥੇ ਗਲੀਆਂ ਤੇ ਸੜਕਾਂ ਨੂੰ ਪੱਕਾ ਕੀਤਾ ਜਾ
ਰਿਹਾ ਹੈ ਉੱਥੇ ਬਾਜਾਰ ਤੇ ਹੋਰ ਗਲੀ ਮੁਹੱਲਿਆਂ ਤੋਂ ਇਲਾਵਾ ਸਬਜ਼ੀ ਮੰਡੀ ਚੌਂਕ ਅਤੇ
ਦੌਲਤਪੁਰ ਚੌਂਕ ਵਿਚ ਵਿਸ਼ੇਸ਼ ਹਾਈ ਪਾਵਰ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਹਨ। ਉਨ੍ਹਾਂ
ਦੱਸਿਆ ਕਿ ਸ਼ਹਿਰ ਨੂੰ ਹੜ੍ਹ ਵਰਗੀਆਂ ਸੰਭਾਵੀ ਕੁਦਰਤੀ ਆਫ਼ਤਾਂ ਨੂੰ ਮਹਿਫ਼ੂਜ਼ ਰੱਖਣ ਲਈ
ਸੀਵਰੇਜ਼ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਹਲਕਾ ਵਿਧਾਇਕ
ਬੀਬੀ ਸੁਖਜੀਤ ਕੌਰ ਸਾਹੀ ਦੇ ਯਤਨਾਂ ਸਦਕਾ ਤਲਵਾੜਾ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਜਾ ਰਹੀ
ਅਤੇ ਆਉਣ ਵਾਲੇ ਸਮੇਂ ਵਿਚ ਤਲਵਾੜਾ ਸ਼ਹਿਰ ਦੀ ਸਮੁੱਚੀ ਨੁਹਾਰ ਹੀ ਬਦਲ ਜਾਵੇਗੀ। ਬੀ.
ਬੀ. ਐਮ. ਬੀ. ਅਤੇ ਹੋਰ ਵਿਭਾਗਾਂ ਨਾਲ ਬਿਹਤਰ ਤਾਲਮੇਲ ਲਈ ਵੀ ਕਮੇਟੀ ਵੱਲੋਂ ਹਰ ਸੰਭਵ
ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਕਲੌਨੀ ਵਿਚ ਬੀ. ਬੀ. ਐਮ. ਬੀ. ਅਤੇ ਗੈਰ-ਬੀ. ਬੀ.
ਐਮ. ਬੀ. ਵਰਗਾਂ ਨੂੰ ਉਪਲਬਧ ਸਹੂਲਤਾਂ ਵਿਚ ਇਕਸਾਰਤਾ ਹੋਣ ਦੀ ਕਾਫ਼ੀ ਸੰ
ਭਾਵਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਭਾਜਪਾ ਆਗੂ ਰਵਿੰਦਰ ਸਿੰਘ, ਵਿਪਨ ਵਰਾਇਟੀ, ਯੂਥ ਅਕਾਲੀ ਆਗੂ ਦਵਿੰਦਰਪਾਲ ਸਿੰਘ ਸੇਠੀ ਤੋਂ ਇਲਾਵਾ ਰਾਮ ਪਾਲ ਸ਼ਰਮਾ, ਸੁਰੇਸ਼ ਕੁਮਾਰ ਆਦਿ ਹਾਜਰ ਸਨ।
ਭਾਵਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਭਾਜਪਾ ਆਗੂ ਰਵਿੰਦਰ ਸਿੰਘ, ਵਿਪਨ ਵਰਾਇਟੀ, ਯੂਥ ਅਕਾਲੀ ਆਗੂ ਦਵਿੰਦਰਪਾਲ ਸਿੰਘ ਸੇਠੀ ਤੋਂ ਇਲਾਵਾ ਰਾਮ ਪਾਲ ਸ਼ਰਮਾ, ਸੁਰੇਸ਼ ਕੁਮਾਰ ਆਦਿ ਹਾਜਰ ਸਨ।
No comments:
Post a Comment