ਤਲਵਾੜਾ,
12 ਸਤੰਬਰ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ਼ਿਵ ਕੁਮਾਰ,
ਸੂਬਾਈ ਆਗੂ ਜਸਵੀਰ ਸਿੰਘ, ਬਲਾਕ ਪ੍ਰਧਾਨ ਬਿਆਸ ਦੇਵ, ਅਮਰਿੰਦਰ ਢਿੱਲੋਂ, ਸੀਨੀਅਰ ਮੀਤ
ਪ੍ਰਧਾਨ ਨਰਦੇਵ ਸਿੰਘ ਤੇ ਸ਼ਸ਼ੀ ਕਾਂਤ, ਪੈਂਨਸ਼ਨਰ ਆਗੂ ਗਿਆਨ ਸਿੰਘ ਗੁਪਤਾ ਨੇ ਅੱਜ ਇੱਥੇ
ਸਾਂਝੀ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਧਾਰ ਦਾ ਮਸਲਾ ਹੱਲ ਹੋ
ਗਿਆ ਹੈ। ਜਿਕਰਯੋਗ ਹੈ ਕਿ ਸਕੂਲ ਮੁਖੀ ਰਜਿੰਦਰ ਪ੍ਰਸ਼ਾਦ ਵੱਲੋਂ ਪਿੰਡ ਦੇ ਸਰਪੰਚ
ਵੱਲੋਂ ਜਮਾਤ ਵਿਚ ਆ ਕੇ ਬਦਸਲੂਕੀ ਸਬੰਧੀ ਥਾਣਾ ਤਲਵਾੜਾ ਵਿਖੇ ਸ਼ਿਕਾਇਤ ਕੀਤੀ ਗਈ ਸੀ ਅਤੇ ਓਧਰ ਪਿੰਡ ਦੀ ਸਰਪੰਚ ਵੱਲੋਂ ਵੀ ਸਕੂਲ ਮੁਖੀ ਵਿਰੁੱਧ ਬਦਸਲੂਕੀ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਦੋਹਾਂ ਧਿਰਾਂ ਦਾ ਰਜੀਨਾਵਾਂ ਕਰਵਾ ਕੇ ਝਗੜਾ ਮੁਕਾਉਂਦੇ ਹੋਏ ਮਸਲਾ ਹੱਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਇੱਕ ਪੰਜਾਬੀ ਅਖ਼ਬਾਰ ਵਿਚ ਛਪੀ ਖ਼ਬਰ ਬਿਲਕੁਲ ਗਲਤ ਅਤੇ ਗੁਮਰਾਹਕੁੰਨ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਨਰੇਸ਼ ਮਿੱਢਾ, ਅਮਨਦੀਪ, ਯੁਗਰਾਜ ਸਿੰਘ, ਜਸਵਿੰਦਰ ਸਿੰਗਲਾ ਆਦਿ ਸਮੇਤ ਕਈ ਹੋਰ ਆਗੂ ਹਾਜਰ ਸਨ।

No comments:
Post a Comment