ਦਸੂਹਾ, 28 ਸਤੰਬਰ: ਜੇਲ੍ਹਾਂ ਵਿੱਚ ਵੱਖ-ਵੱਖ ਮੁਕੱਦਮਿਆਂ ਸਬੰਧੀ ਵਿਚਾਰ
ਅਧੀਨ ਅਤੇ ਸਜਾ ਜਾਬਤਾ ਕੈਦੀਆਂ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਪ੍ਰਤੀ ਜਾਣਕਾਰੀ
ਦੇਣ ਦੇ ਮੰਤਵ ਨਾਲ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਸਬ ਜੇਲ੍ਹ
ਦਸੂਹਾ ਵਿਖੇ ਕਾਨੂੰਨੀ ਸੇਵਾਵਾਂ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ
ਆਯੋਜਨ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ
ਚੇਅਰਮੈਨ ਸ੍ਰੀ ਜੀ. ਕੇ. ਧੀਰ ਦੀ ਨਿਗਰਾਨੀ ਹੇਠ ਸਬਡਿਵੀਜ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ
ਦਸੂਹਾ ਦੇ ਸਹਿਯੋਗ ਨਾਲ ਕੀਤਾ ਗਿਆ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀਮਤੀ ਰਸ਼ਮੀ ਸ਼ਰਮਾ ਨੇ ਇਸ ਮੌਕੇ ਤੇ ਸਬ ਜੇਲ੍ਹ ਦਸੂਹਾ ਵਿਖੇ ਬੰਦ ਕੈਦੀਆਂ ਦੇ ਰਹਿਣ ਸਹਿਣ, ਖਾਣ, ਮਨੋਰੰਜਨ, ਸਰੀਰਕ ਤੇ ਮਾਨਸਿਕ ਵਿਕਾਸ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕੈਦੀਆਂ ਨੂੰ ਜਮਾਨਤੀ, ਗੈਰ ਜਮਾਨਤੀ ਕੇਸਾਂ, ਗ੍ਰਿਫਤਾਰੀ, ਰਿਮਾਂਡ, ਕੈਦੀਆਂ ਨੂੰ ਹੱਥਕੜੀਆਂ ਲਗਾਉਣ ਬਾਰੇ ਬਣਾਏ ਗਏ ਨਿਯਮ, ਚਲਾਨ ਪੇਸ਼ ਕਰਨ ਦੇ ਮਿਥੇ ਸਮੇਂ ਬਾਰੇ
ਜੇਲ੍ਹ ਸੁਪਰਡੰਟ ਸ੍ਰੀ ਹਰਭਜਨ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਜੇਲ੍ਹ ਦਸੂਹਾ ਵਿਖੇ 27 ਵਿਚਾਰ ਅਧੀਨ ਕੈਦੀ ਬੰਦ ਹਨ ਜਿਨ੍ਹਾਂ ਦੇ ਕੇਸ ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ ਅਤੇ ਹੁਸ਼ਿਆਰਪੁਰ ਦੀਆਂ ਅਦਾਲਤਾਂ ਵਿੱਚ ਚਲ ਰਹੇ ਹਨ। ਸਿਵਲ ਹਸਪਤਾਲ ਦਸੂਹਾ ਵੱਲੋਂ ਹਫ਼ਤਾਵਾਰ ਡਾਕਟਰੀ ਸੁਵਿਧਾ ਸਬ ਜੇਲ੍ਹ ਵਿਖੇ ਪ੍ਰਦਾਨ ਕੀਤੀ ਜਾ ਰਹੀ ਹੈ।
ਪੈਰਾ ਲੀਗਲ ਵਲੰਟੀਅਰ ਨੇ ਇਸ ਮੌਕੇ ਤੇ ਕੈਦੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸਬਡਵੀਜ਼ਨ ਕਾਨੂੰਨੀ ਸੇਵਾਵਾਂ ਅਥਾਰਟੀ ਦਸੂਹਾ ਦੇ ਚੇਅਰਮੈਨ ਅਤੇ ਲੀਗਲ ਰਿਟੇਨਰ ਨੇ ਵੀ ਇਸ ਕੈਂਪ ਵਿੱਚ ਭਾਗ ਲਿਆ। ਕੈਦੀਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੈਰਾ ਲੀਗਲ ਵਲੰਟੀਅਰ ਬਣ ਕੇ ਜੇਲ੍ਹ ਵਿੱਚ ਚਲ ਰਹੇ ਲੀਗਲ ਏਡ ਕਲੀਨਿਕ ਵਿਖੇ ਆਪਣੀਆਂ ਸੇਵਾਵਾਂ ਦੇਣ ਅਤੇ ਇੱਕ ਸੁਚੱਜੇ ਅਤੇ ਜਿੰਮੇਵਾਰ ਨਾਗਰਕਿ ਬਣਨ ਲਈ ਜਾਗਰੂਕ ਕੀਤਾ ਗਿਆ ਤਾਂ ਜੋ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਉਹ ਇੱਕ ਚੰਗੇ ਸਮਾਜ ਦੀ ਬਣਤਰ ਵਿੱਚ ਆਪਣਾ ਯੋਗਦਾਨ ਦੇ ਸਕਣ।
ਜਾਣਕਾਰੀ ਦੇਣ ਤੋਂ ਇਲਾਵਾ ਜੇਲ੍ਹ ਸੁਧਾਰ ਕਮੇਟੀ ਦੀ ਰੈਗੂਲੇਸ਼ਨ, ਸੰਸ਼ੋਧਿਤ ਕਾਨੂੰਨ ਵਿੱਚ ਬਣਾਏ ਗਏ ਨਵੇਂ ਪ੍ਰਾਵਧਾਨ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ। ਇਸ ਮੌਕੇ ਤੇ ਉਨ੍ਹਾਂ ਨੇ ਸਬ ਜੇਲ੍ਹ ਦਸੂਹਾ ਵਿਖੇ ਚਲ ਰਹੇ ਲੀਗਲ ਏਡ ਕਲੀਨਿਕ ਦਾ ਨਿਰੀਖਣ ਕਰਨ ਉਪਰੰਤ ਦੱਸਿਆ ਕਿ ਇਸ ਲੀਗਲ ਏਡ ਕਲੀਨਿਕ ਵਿੱਚ ਸਬਡਿਵੀਜ਼ਨ ਦਸੂਹਾ ਦੇ ਲੀਗਲ ਰਿਟੇਨਰ ਵਕੀਲਾਂ ਦੀ ਡਿਊਟੀ ਲਗਾਈ ਗਈ ਹੈ।

No comments:
Post a Comment