ਹੁਸ਼ਿਆਰਪੁਰ, 9 ਜੁਲਾਈ: ਹੁਸ਼ਿਆਰਪੁਰ ਦੇ ਕਾਲਜਾਂ ਅਤੇ
ਸਕੂਲਾਂ ਦੇ ਨਜਦੀਕ ਵਿਸ਼ੇਸ਼ ਨਾਕੇ ਲਗਾ ਕੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ
ਚਲਾਏ ਜਾ ਰਹੇ ਗੇਅਰ ਵਾਲੇ ਵਾਹਨਾਂ, ਪ੍ਰੈਸ਼ਰ ਹਾਰਨ ਅਤੇ ਵੱਡੇ ਸਲੰਸਰ ਦੀ ਵਰਤੋਂ ਕਰਨ
ਵਾਲੇ ਵਾਹਨਾਂ ਦੇ ਸਖਤੀ ਨਾਲ ਚਲਾਨ ਕੱਟੇ ਜਾਣ। ਇਹ ਹਦਾਇਤ ਡਿਪਟੀ ਕਮਿਸ਼ਨਰ ਸ੍ਰੀ ਵਰੁਣ
ਰੂਜ਼ਮ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸੜਕ
ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਕੀਤੀ।
ਡਿਪਟੀ ਕਮਿਸ਼ਨਰ ਨੇ ਮੁੱਖ ਬਸ ਅੱਡਾ ਹੁਸ਼ਿਆਰਪੁਰ ਦੇ ਬਾਹਰ ਸੜਕ ਦੇ ਕਿਨਾਰੇ ਖੜੀਆਂ ਬੱਸਾਂ ਕਾਰਨ ਹੋ ਰਹੀ ਟਰੈਫਿਕ ਵਿੱਚ ਰੁਕਾਵਟ ਨੂੰ ਰੋਕਣ ਸਬੰਧੀ ਵਿਸ਼ੇਸ਼ ਉਪਰਾਲੇ ਕਰਨ ਲਈ ਕਿਹਾ। ਉਨ੍ਹਾਂ ਨੇ ਸ਼ਿਮਲਾ ਪਹਾੜੀ ਚੌਕ ਵਿੱਚ ਰੇਹੜੀਆਂ ਕਾਰਨ ਟਰੈਫਿਕ ਵਿੱਚ ਲੱਗਣ ਵਾਲੇ ਜਾਮ ਨੂੰ ਵੀ ਹੱਲ ਕਰਨ ਸਬੰਧੀ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਚੌਕਾਂ ਵਿੱਚ ਲੱਗੀਆਂ ਟਰੈਫਿਕ ਲਾਈਟਾਂ ਨੂੰ ਚਾਲੂ ਹਾਲਤ ਵਿੱਚ ਕੀਤਾ ਜਾਵੇ ਅਤੇ ਲੋਕਾਂ ਵੱਲੋਂ ਟਰੈਫਿਕ ਲਾਈਟਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ ਤਾਂ ਜੋ ਸੜਕੀ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਬੱਸਾਂ ਦੇ ਖੜੇ ਹੋਣ ਵਾਲੇ ਸਥਾਨ ਨਿਸ਼ਚਿਤ ਕੀਤੇ ਜਾਣ ਅਤੇ ਬੱਸਾਂ ਨੂੰ ਨਿਰਧਾਰਤ ਕੀਤੀਆਂ ਥਾਵਾਂ ਤੇ ਰੋਕਣ ਦੀ ਹਦਾਇਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੇਨ ਗੇਟ ਦੇ ਸਾਹਮਣੇ ਰੁਕਣ ਵਾਲੀਆਂ ਬੱਸਾਂ ਅਤੇ ਆਟੋਜ਼ ਨੂੰ ਗੇਟ ਦੇ ਸਾਹਮਣੇ ਖੜੇ ਹੋਣ ਤੋਂ ਰੋਕਿਆ ਜਾਵੇ।
ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ.ਐਸ.ਗਿੱਲ ਨੇ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹੇ ਵਿੱਚ ਟਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰਾਂ ਵੱਲੋਂ ਟਰੈਫਿਕ ਸਮੱਸਿਆ ਦੇ ਹੱਲ ਲਈ ਦਿੱਤੇ ਸੁਝਾਵਾਂ ਤੇ ਵੀ ਗੌਰ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਇੰਸਪੈਕਟਰ ਟਰੈਫਿਕ ਪੁਲਿਸ ਗੁਰਜੀਤ ਪਾਲ ਸਿੰਘ, ਤਹਿਸੀਲਦਾਰ ਗੜ੍ਹਸ਼ੰਕਰ ਸਤਨਾਮ ਸਿੰਘ, ਡਾ. ਸੁਨੀਲ ਅਹੀਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਕੰਵਲ ਨੈਨ, ਐਸ ਡੀ ਈ ਰਜਿੰਦਰ ਕੁਮਾਰ, ਜਨਰਲ ਮੈਨੈਜਰ ਰੋਡਵੇਜ਼ ਐਚ ਐਸ ਮਿਨਹਾਸ, ਡਿਪਟੀ ਡੀ ਈ ਓ ਸੈਕੰਡਰੀ ਦਰਸ਼ਨ ਸਿੰਘ, ਕਾਰਜਸਾਧਕ ਅਫ਼ਸ਼ਰ ਪਰਮਜੀਤ ਸਿੰਘ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਰਿਲਾਇੰਸ ਇੰਡਸਟਰੀ ਤੋਂ ਜੀ ਐਮ ਯੁਗੇਸ਼ ਜਲੋਟਾ, ਹੁਸ਼ਿਆਰਪੁਰ ਆਟੋ ਮੋਬਾਇਲ ਤੋਂ ਰਘਬੀਰ ਸਿੰਘ, ਜਗਤ ਰਾਮ ਪੌਲੀਟੈਕਨਿਕ ਕਾਲਜ ਤੋਂ ਪ੍ਰੋ: ਬਹਾਦਰ ਸਿੰਘ, ਐਸ ਡੀ ਕਾਲਜ ਹੁਸ਼ਿਆਰਪੁਰ ਹੇਮਾ ਸ਼ਰਮਾ, ਰਿਆਤ ਬਾਹਰ ਤੋਂ ਕਰਨਲ ਐਸ ਐਸ ਜਸਵਾਲ, ਰੋਹਿਤ ਚੌਧਰੀ, ਸਬੰਧਤ ਅਧਿਕਾਰੀ ਅਤੇ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ।

No comments:
Post a Comment