ਤਲਵਾੜਾ, 2 ਜੁਲਾਈ : ਅੱਜ ਇੱਥੇ ਸ਼ਾਹ ਨਹਿਰ ਦੇ ਕਿਨਾਰੇ ਉਸ ਵੇਲੇ ਹੌਲਨਾਕ ਸਥਿਤੀ ਬਣ ਗਈ ਇੱਕ ਪ੍ਰਮੁੱਖ ਹੋਟਲ ਦੇ ਪਿੱਛੇ ਝੁੱਗੀਆਂ ਵਿਚ ਰਹਿੰਦੇ ਰਾਜਸਥਾਨੀ ਮੂਲ ਦੇ ਪ੍ਰਵਾਸੀ ਮਜਦੂਰ ਜੋ ਕਬਾੜ ਚੁਗਣ ਦਾ ਕੰਮ ਕਰਦੇ ਸਨ, ਵਿੱਚੋ਼ ਸੱਤ ਜਣੇ ਵੇਖਦੇ ਹੀ ਵੇਖਦੇ ਨਹਿਰ ਵਿਚ ਰੁੜ੍ਹ ਗਏ ਜਿਨ੍ਹਾਂ ਵਿਚੋਂ ਤਿੰਨ ਨੂੰ ਬੜੀ ਜੱਦੋਜਹਿਦ ਨਾਲ ਬਚਾਇਆ ਜਾ ਸਕਿਆ ਪਰੰਤੂ ਨਹਿਰ ਵਿਚ ਡੁੱਬੇ ਬਾਕੀ ਚਾਰਾਂ ਦੀਆਂ ਲਾਸ਼ਾਂ ਵੀ ਖ਼ਬਰ ਲਿਖੇ ਜਾਣ ਤੱਕ ਨਹੀਂ ਮਿਲੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਿਸ਼ਨ ਦੀ ਸੱਤ ਸਾਲਾ ਪੁੱਤਰੀ ਪਾਰਵਤੀ ਜੋ ਮਾਨਸਿਕ ਤੌਰ ਤੇ
ਬੀਮਾਰ ਦੱਸੀ ਜਾਂਦੀ ਹੈ ਨੇ ਅਚਾਨਕ ਨਹਿਰ ਵਿਚ ਡਿੱਗ ਪਈ ਜਿਸ ਨੂੰ ਬਚਾਉਣ ਲਈ ਚਾਰ ਹੋਰ ਭੈਣ ਭਰਾਵਾਂ ਨੇ ਤੋਂ ਇਲਾਵਾ ਉਸ ਦੇ ਭਰਾ ਵਕੀਲ ( 20 ) ਨੇ ਨਹਿਰ ਵਿਚ ਛਾਲ ਮਾਰੀ ਅਤੇ ਫ਼ਿਰ ਖ਼ੁਦ ਕਿਸ਼ਨ (50) ਵੀ ਨਹਿਰ ਵਿਚ ਕੁੱਦ ਗਿਆ। ਪਰ ਪਾਰਵਤੀ, ਵਕੀਲ, ਕਿਸ਼ਨ ਅਤੇ ਸੁਮਨ (12) ਨਹਿਰ ਵਿਚ ਡੁੱਬ ਗਏ ਜਦਕਿ ਕਿਸ਼ਨ ਦੇ ਬਾਕੀ ਤਿੰਨ ਬੱਚਿਆਂ ਪ੍ਰੇਮ (8), ਰਾਧਾ (9), ਸੇਵੀ (11) ਨੂੰ ਪੁਲਿਸ, ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਮਦਦ ਨਾਲ ਬਚਾ ਲਿਆ ਗਿਆ।

No comments:
Post a Comment