ਹੁਸ਼ਿਆਰਪੁਰ, 21 ਜੂਨ: ਪ੍ਰਦੇਸ਼ਾਂ ਤੋਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਆਏ ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਬੀਮਾਰੀ ਤੋਂ ਰੋਕਥਾਮ ਲਈ ਪੋਲੀਓ ਵੈਕਸੀਨ ਪਿਲਾਉਣ ਲਈ ਮਿਤੀ 21 ਜੂਨ ਤੋਂ 23 ਜੂਨ ਤੱਕ ਉਲੀਕੀ ਗਈ ਵਿਸ਼ੇਸ਼ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਪ੍ਰਤੀ ਆਮ ਲੋਕਾਂ ਦੀ ਜਾਗਰੂਕਤਾ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਰਿਕਸ਼ਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰਿਕਸ਼ਾ ਰੈਲੀ ਨੂੰ ਸਹਾਇਕ ਸਿਵਲ ਸਰਜਨ ਡਾ.ਰਜਨੀਸ਼ ਸੈਣੀ ਅਤੇ ਜਿਲ੍ਹਾ ਟੀਕਾਕਰਣ ਅਧਿਕਾਰੀ ਡਾ.ਗੁਰਦੀਪ ਸਿੰਘ ਕਪੂਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇੰਨ੍ਹਾਂ ਰਿਕਸ਼ਿਆਂ ਰਾਂਹੀ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਸਲੱਮ ਖੇਤਰਾਂ ਵਿੱਚ ਮਾਈਕਿੰਗ ਰਾਂਹੀ ਪ੍ਰਵਾਸੀ ਪਰਿਵਾਰਾਂ ਨੂੰ ਇਸ ਮੁਹਿੰਮ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਰਜਨੀਸ਼ ਸੈਣੀ ਨੇ ਦੱਸਿਆ ਕਿ ਇਸ ਵਿਸੇਸ਼ ਟੀਕਾਕਰਣ ਮੁਹਿੰਮ ਦੌਰਾਨ ਜਿਲ੍ਹੇ ਦੇ ਸਮੂਚੇ ਪ੍ਰਵਾਸੀ ਆਬਾਦੀ ਵਾਲੇ ਖੇਤਰਾਂ ਵਿੱਚ ਵੱਸਦੇ 25,358 ਘਰਾਂ ਦੇ ਲਗਭਗ 21,873 ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪਿਲਾਏ ਜਾਣ ਲਈ 324 ਮੈਂਬਰਾਂ ਦੀ 161 ਟੀਮਾਂ ਅਤੇ 1 ਮੌਬਾਈਲ ਟੀਮ ਦਾ ਗਠਨ ਕੀਤਾ ਗਿਆ ਹੈ। ਮੁਹਿੰਮ ਦੀ ਨਿਗਰਾਨੀ ਅਤੇ ਕਾਮਯਾਬੀ ਲਈ 39 ਸੁਪਰਵਾਈਜ਼ਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮੁਹਿੰਮ ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਪ੍ਰਵਾਸੀ ਅਬਾਦੀ ਦੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦੇਣ ਲਈ ਸਬੰਧਤ ਟੀਮਾਂ ਨੂੰ ਸਮੇਂ ਸਿਰ ਰਵਾਨਾ ਕਰ ਦਿੱਤਾ ਗਿਆ ਹੈ। ਕਿਸੇ ਨਾ ਕਿਸੇ ਕਾਰਣ ਰੂਟੀਨ ਇੰਮੁਨਾਈਜੇਸ਼ਨ ਦੌਰਾਨ ਪੋਲੀਓ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਉਚੇਚੇ ਤੌਰ ਤੇ ਕਵਰ ਕੀਤਾ ਜਾਵੇਗਾ। ਡਾ.ਸੈਣੀ ਨੇ ਕਿਹਾ ਕਿ ਇਸ ਮਾਈਗ੍ਰੇਟਰੀ ਪਲਸ ਮੁਹਿੰਮ ਅਧੀਨ ਵਿਸ਼ੇਸ਼ ਤੌਰ ਤੇ ਮਾਈਗ੍ਰੇਟਰੀ ਆਬਾਦੀ ਨੂੰ ਕਵਰ ਕਰਨ ਲਈ ਸਲੱਮ ਖੇਤਰ, ਝੁੱਗੀ ਝੋਪੜੀਆਂ , ਭੱਠਿਆਂ ਅਤੇ ਉਸਾਰੀ ਅਧੀਨ ਇਮਾਰਤਾਂ ਵਿੱਚ ਕੰਮ ਕਰਦੇ ਪਰਿਵਾਰਾਂ ਦੇ ਬੱਚਿਆਂ ਨੂੰ 2 ਬੂੰਦ ਜਿੰਦਗੀ ਦੀ ਦਿੱਤੀ ਜਾਵੇਗੀ।
ਇਸ ਮੌਕੇ ਨੋਡਲ ਅਧਿਕਾਰੀ ਪਲਸ ਪੋਲੀਓ ਮੁਹਿੰਮ ਡਾ.ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਵੀ ਪ੍ਰਵਾਸੀ ਪਰਿਵਾਰਾਂ ਦੇ 8415 ਘਰਾਂ ਦੇ 5202 ਬੱਚਿਆਂ ਨੂੰ ਪੋਲੀਓ ਦੀ ਖੂਰਾਕ ਦੇਣ ਲਈ 25 ਟੀਮਾਂ ਅਤੇ 1 ਮੌਬਾਈਲ ਟੀਮ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ 52 ਮੈਂਬਰ ਕੰਮ ਕਰ ਰਹੇ ਹਨ। ਇੰਨ੍ਹਾਂ ਟੀਮਾਂ ਦੀ ਸੁਪਰਵਿਜ਼ਨ ਲਈ 6 ਸੁਪਰਵਾਈਜਰ ਲਗਾਏ ਗਏ ਹਨ। ਹੁਸ਼ਿਆਰਕਪੁਰ ਸ਼ਹਿਰੀ ਖੇਤਰ, ਜਿਲ੍ਹੇ ਅਧੀਨ ਆਉਂਦੇ ਬਲਾਕਾਂ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਮਾਈਗ੍ਰੇਟਰੀ ਆਬਾਦੀ ਦਾ ਇੱਕ ਬੱਚਾ ਵੀ ਪੋਲੀਓ ਦੀ ਖੁਰਾਕ ਤੋਂ ਵਾਂਝਾਂ ਨਾਂ ਰਹੇ ਇਸ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।
ਰਿਕਸ਼ਾ ਰੈਲੀ ਦੇ ਆਯੋਜਨ ਮੌਕੇ ਮਾਸ ਮੀਡੀਆ ਅਧਿਕਾਰੀ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਰਵਾਨਗੀ ਤੋਂ ਪਹਿਲਾਂ ਰਿਕਸ਼ਾ ਚਾਲਕਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਦੇ ਰੂਟ ਪਲਾਨ ਦੀ ਵਿਸਤਾਰਪੂਰਵਕ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਇਸ ਮੌਕੇ ਜਿਲ੍ਹੇ ਦੇ ਸਮੂਹ ਪ੍ਰਵਾਸੀ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਭਾਰਤ ਨੂੰ ਪੋਲੀਓ ਮੁਕਤ ਦੇਸ਼ ਬਣਾਏ ਰੱਖਣ ਲਈ ਅਤੇ ਆਪਣੇ ਬੱਚਿਆਂ ਨੂੰ ਨਾਮੁਰਾਦ ਬੀਮਾਰੀ ਪੋਲੀਓ ਤੋਂ ਸੁਰੱਖਿਅਤ ਰੱਖਣ ਲਈ ਮੁਹਿੰਮ ਦੌਰਾਨ ਸਿਹਤ ਕਰਮਚਾਰੀਆਂ ਨੂੰ ਸਹਿਯੋਗ ਜਰੂਰ ਦੇਣ ਅਤੇ ਬੱਚਿਆਂ ਨੂੰ 2 ਬੂੰਦ ਜਿੰਦਗੀ ਦੀਆਂ ਜਰੂਰ ਪਿਲਾਉਣ।
ਇਸ ਮੌਕੇ ਉਕਤ ਤੋਂ ਇਲਾਵਾ ਜਿਲ੍ਹਾ ਨਰਸਿੰਗ ਅਫਸਰ ਸ਼੍ਰੀਮਤੀ ਸੁਰਜਨ ਨੈਨ ਕੌਰ, ਐਲ.ਐਚ.ਵੀ. ਸ਼੍ਰੀਮਤੀ ਮਨਜੀਤ ਕੌਰ, ਜਿਲ੍ਹਾ ਕੋਲਡ ਚੇਨ ਅਫਸਰ ਪਰਦੀਪ ਕੁਮਾਰ, ਜਿਲ੍ਹਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਿਏ ਅਤੇ ਬੀ.ਸੀ.ਸੀ. ਫਸੀਲੀਟੇਟਰ ਕੁਮਾਰੀ ਰੀਨਾ ਸੰਧੂ ਅਤੇ ਹੁਸ਼ਿਆਰਪੁਰ ਸ਼ਹਿਰ ਵਿੱਚ ਮੌਬਾਈਲ ਟੀਮ ਦੇ ਮੈਂਬਰ ਆਦਿ ਹਾਜਿਰ ਸਨ।

No comments:
Post a Comment