ਤਲਵਾੜਾ, 1 ਜੂਨ: ਇੱਥੇ ਹਲਕਾ ਦਸੂਹਾ ਵਿਚ ਆਉਂਦੇ ਬਲਾਕ ਤਲਵਾੜਾ ਦੀਆਂ ਪੇਂਡੂ ਸੰਪਰਕ ਸੜਕਾਂ ਦੀ ਹਾਲ ਬੇਹੱਦ ਤਰਸਯੋਗ ਹੋ ਚੁੱਕੀ ਹੈ। ਇਕੱਤਰ ਜਾਣਕਾਰੀ ਅਨੁਸਾਰ ਕਿਸੇ ਵੀ ਖੇਤਰ ਵਿਚ ਵਿਕਾਸ ਦੀ ਪਹਿਲੀ ਸ਼ਰਤ ਅਤੇ ਲੋਕਾਂ ਦੀ ਜੀਵਨ ਰੇਖਾ ਅਖਵਾਉਂਦੀਆਂ ਇਹ ਸੰਪਰਕ ਸੜਕਾਂ ਪੂਰੀ ਤਰਾਂ ਖ਼ਤਮ ਹੋਣ ਦੇ ਕਿਨਾਰੇ ਤੇ ਹਨ।
ਇਨ੍ਹਾਂ ਟੋਏਦਾਰ ਸੜਕਾਂ ਤੋਂ ਲੁੱਕ ਬਜਰੀ ਗਾਇਬ ਹੋਣ ਤੋਂ ਬਾਅਦ ਇਹ ਇੱਕ ਵਾਰ ਫ਼ੇਰ ਆਪਣੇ ਪ੍ਰਾਚੀਨ ਜੰਗਲੀ, ਪਥਰੀਲੇ ਰਾਹਾਂ ਦਾ ਰੂਪ ਧਾਰਨ ਕਰ ਰਹੀਆਂ ਹਨ। ਪੱਤਰਕਾਰਾਂ ਦੀ ਟੀਮ ਵੱਲੋਂ ਕੀਤੇ ਸਰਵੇਖਣ ਤੋਂ ਪਤਾ ਲੱਗਿਆ ਕਿ ਲੰਮੇ ਸਮੇਂ ਤੋਂ ਇਨ੍ਹਾਂ ਦੀ ਜਰੂਰੀ ਮੁਰੰਮਤ ਆਦਿ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ। ਤਲਵਾੜਾ ਤੋਂ ਬਨਕਰਨਪੁਰ, ਬਾੜੀ, ਧਾਰ, ਬਲਾਮ, ਬੇੜਿੰਗ, ਭੰਬੋਤਾੜ, ਭਟੇੜ, ਧਰਮਪੁਰ, ਡੁਗਰਾਲ, ਸੁਖਚੈਨਪੁਰ, ਕਰਟੋਲੀ, ਕੋਠੀ ਆਦਿ ਦਰਜਨਾਂ ਪਿੰਡਾਂ ਵਿਚ ਲੋਕਾਂ ਨੂੰ ਜਾਨ ਤਲੀ ਤੇ ਰੱਖ ਕੇ ਲੰਘਣਾ ਪੈਂਦਾ ਹੈ। ਇਸੇ ਤਰਾਂ ਤਲਵਾੜਾ ਤੋਂ ਸ਼ਾਹ ਨਹਿਰ ਬੈਰਾਜ ਸੜਕ ਅਤੇ ਤਲਵਾੜਾ ਤੋਂ ਦੌਲਤਪੁਰ (ਸਟੇਟ ਹਾਈਵੇ 25) ਮੁੱਖ ਸੜਕ ਉੱਤੇ ਜਾਨਲੇਵਾ ਡੂੰਘੇ ਖੱਡੇ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣ ਚੁੱਕੇ ਹਨ। ਲੋਕਾਂ ਦੀ ਮੁੱਖ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਬਲਾਕ ਤਲਵਾੜਾ ਖੇਤਰ ਦੀਆਂ ਸੜਕਾਂ ਦਾ ਨਿਰਮਾਣ ਤੇ ਮੁਰੰਮਤ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇ।

No comments:
Post a Comment