ਹੁਸ਼ਿਆਰਪੁਰ, 11 ਜੂਨ: ਖੇਡਾਂ ਵਿੱਚ ਭਾਗ ਲੈਣ ਨਾਲ ਬੱਚਿਆਂ ਵਿੱਚ ਮਿਹਨਤ ਅਤੇ ਅਨੁਸ਼ਾਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਡੱਪਾ ਕਾਰਤਿਕ ਨੇ ਪਟਿਆਲਾ ਵਿਖੇ ਹੋਈਆ ਪੰਜਾਬ ਰਾਜ ਸਬ ਜੂਨੀਅਰ ਤੈਰਾਕੀ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਦੇ ਤੈਰਾਕਾਂ ਵੱਲੋਂ ਵਧੀਆ ਪ੍ਰਦਰਸ਼ਨ ਕਰਨ 'ਤੇ ਸਰਵਿਸਜ਼ ਕਲੱਬ ਦੇ ਸਵਿਮਿੰਗ ਪੂਲ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਨੇ ਤੈਰਾਕੀ ਸੰਸਥਾ ਦੇ ਪ੍ਰਬੰਧਕਾਂ ਨੂੰ ਸ਼ਲਾਘਾਯੋਗ ਕੰਮ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਪ੍ਰਸ਼ਾਸ਼ਨ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਤੇ ਜ਼ਿਲ੍ਹਾ ਤੈਰਾਕੀ ਸੰਸਥਾ ਦੇ ਪ੍ਰਧਾਨ ਸ੍ਰੀ ਪਰਮਜੀਤ ਸਚਦੇਵਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਲੜਕੀਆਂ ਦੇ ਸਬ-ਜੂਨੀਅਰ ਵਰਗ ਵਿੱਚੋਂ ਪਹਿਲੀ ਵਾਰ ਪੰਜਾਬ ਵਿੱਚ ਦੂਸਰੇ ਨੰਬਰ 'ਤੇ ਆਇਆ ਹੈ। ਲੜਕਿਆਂ ਦੇ ਸਬ-ਜੂਨੀਅਰ ਵਰਗ ਵਿੱਚ ਵੀ ਹੁਸ਼ਿਆਰਪੁਰ ਜ਼ਿਲ੍ਹਾ ਦੂਸਰੇ ਨੰਬਰ 'ਤੇ ਆਇਆ ਹੈ। ਜ਼ਿਲ੍ਹਾ ਤੈਰਾਕੀ ਸੰਸਥਾ ਦੇ ਸਕੱਤਰ ਸ੍ਰੀ ਰਾਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਬੱਚਿਆਂ ਨੇ 3 ਗੋਲਡ, 14 ਸਿਲਵਰ ਅਤੇ 7 ਕਾਂਸੇ ਦੇ ਮੈਡਲ ਹਾਸਲ ਕੀਤੇ। ਸਬ-ਜੂਨੀਅਰ ਲੜਕਿਆਂ ਦੇ ਵਰਗ ਵਿੱਚ ਇਸ਼ਾਨ ਸ਼ਰਮਾ ਅਤੇ ਸਬ-ਜੂਨੀਅਰ ਲੜਕੀਆਂ ਦੇ ਵਰਗ ਵਿੱਚ ਗੌਰੀ ਸ਼ਰਮਾ ਨੂੰ ਸਭ ਤੋਂ ਵਧੀਆ ਤੈਰਾਕ ਘੋਸ਼ਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ਼ਾਨ ਸ਼ਰਮਾ ਨੇ 200 ਮੀਟਰ ਇਡਿਵੀਜੁਅਲ ਮੈਡਲੇ, 50 ਅਤੇ 100 ਮੀਟਰ ਵਟਰ ਫਲਾਈ ਵਿੱਚ 3 ਸੋਨੇ ਦੇ ਤਮਗੇ, ਇੱਕ ਚਾਂਦੀ ਅਤੇ ਇੱਕ ਕਾਂਸੇ ਦਾ ਤਮਗਾ ਵੀ ਹਾਸਲ ਕੀਤਾ। ਸੂਰੀਆਂਸ਼ ਨੇ ਇੱਕ ਚਾਂਦੀ ਦਾ ਤਮਗਾ ਹਾਸਲ ਕੀਤਾ ਜਦ ਕਿ ਉਦੈਯ, ਸੁਖਮਣ ਅਤੇ ਅਦਿਤਿਆ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਗੌਰੀ ਸ਼ਰਮਾ ਨੇ 6 ਸਿਲਵਰ ਅਤੇ ਕਾਂਸੇ ਦੇ 2 ਤਮਗੇ ਹਾਸਲ ਕੀਤੇ। ਆਇਸ਼ਾ ਸਿਆਲ, ਅਸ਼ਮੀ ਸੂਦ ਅਤੇ ਅਵਨਸ਼ਿਖਾ ਨੇ 2-2 ਚਾਂਦੀ ਤਮਗੇ ਹਾਸਲ ਕੀਤੇ।
ਉਪ ਪ੍ਰਧਾਨ ਓਲੰਪਿਅਨ ਮੈਡਮ ਸਰੋਜ ਬਾਲਾ, ਜਾਇੰਟ ਸੈਕਟਰੀ ਰਾਹੁਲ ਸਿਆਲ, ਕੋਚ ਨਿਤਿਸ਼ ਠਾਕਰ, ਚੰਦਰ ਪ੍ਰਕਾਸ਼ ਸੈਣੀ, ਪ੍ਰਦੀਪ ਡੋਗਰਾ, ਪ੍ਰੋ: ਰਜੀਵ ਸ਼ਰਮਾ, ਸਚਿਨ ਮਹਿਤਾ, ਕੰਟਰੈਕਟਰ ਰਜੀਵ ਸ਼ਰਮਾ, ਤਜਿੰਦਰ ਸਿੰਘ, ਅਸ਼ਮਾ ਤੁਲੀ ਵੀ ਇਸ ਮੌਕੇ 'ਤੇ ਹਾਜ਼ਰ ਸਨ।

No comments:
Post a Comment