ਹੁਸ਼ਿਆਰਪੁਰ, 13 ਜੂਨ: ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਰੇਲਵੇ ਦੇ ਵਿਸਥਾਰ, ਸੁਧਾਰ ਅਤੇ ਯਾਤਰੀਆਂ ਦੀ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਲਈ ਯਤਨਸ਼ੀਲ ਹਨ। ਜਿਸਦੇ ਚਲਦੇ ਸ਼੍ਰੀ ਸਾਂਪਲਾ ਨੇ ਦਿੱਲੀ ਵਿਖੇ ਡੀ.ਆਰ.ਐਮ. ਫਿਰੋਜਪੁਰ ਦੇ ਨਾਲ ਲੰਬੀ ਮੀਟਿੰਗ ਕੀਤੀ।
ਸ਼੍ਰੀ ਸਾਂਪਲਾ ਨੇ ਹੁਸ਼ਿਆਰਪੁਰ ਦੇ ਲੋਕਾਂ ਦੀ ਮੁੱਖ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਡੀ.ਆਰ.ਐਮ. ਨੂੰ ਨਿਰਦੇਸ਼ ਦਿੱਤੇ ਕਿ ਉਹ ਹੁਸ਼ਿਆਰਪੁਰ ਤੋਂ ਹਰਿਦੁਆਰ ਅਤੇ ਹੁਸ਼ਿਆਰਪੁਰ ਤੋਂ ਬ੍ਰਿਦਾਵਨ ਲਈ ਗੱਡੀ ਚਲਾਉਣ ਦੀਆਂ ਸੰਭਵਨਾਮਾਂ ਸੰਬੰਧੀ ਜਲਦੀ ਦੱਸਣ ਕਿ ਇਨ੍ਹਾਂ ਟ੍ਰੈਕਾਂ ਤੇ ਗੱਡੀਆਂ ਕਿਵੇਂ ਚਲਾਈਆਂ ਜਾ ਸਕਦੀਆਂ ਹਨ। ਸ਼੍ਰੀ ਸਾਂਪਲਾ ਨੇ ਕਿਹਾ ਕਿ ਹੁਸ਼ਿਆਰਪੁਰ-ਟਾਂਡਾ, ਹੁਸ਼ਿਆਰਪੁਰ-ਫਗਵਾੜਾ, ਮੁਕੇਰੀਆਂ ਤੋਂ ਤਲਵਾੜਾ ਅਤੇ ਹੁਸ਼ਿਆਰਪੁਰ ਤੋਂ ਰੂਪਨਗਰ ਵਾਇਆ ਜੇਜੋਂ ਦੇ ਜੋ ਸਰਵੇ ਦੀ ਮਨਜੂਰੀ ਬਜਟ ਵਿਚ ਮਿਲ ਚੁੱਕੀ ਹੈ ਉਸਦੇ ਕੰਮ ਨੂੰ ਜਲਦੀ ਅਤੇ ਤੇਜ਼ੀ ਨਾਲ ਪੂਰਾ ਕੀਤਾ ਜਾਵੇ ਤਾਂਕਿ ਸਰਵੇ ਦੇ ਬਾਅਦ ਰੇਲਵੇ ਟ੍ਰੈਕ ਵਿਛਾਉਣ ਦਾ ਕੰਮ ਸ਼ੁਰੂ ਹੋ ਸਕੇ। ਸ਼੍ਰੀ ਸਾਂਪਲਾ ਨੇ ਫਗਵਾੜਾ ਵਿਖੇ ਪਾਰਸਲ ਦਫਤਰ ਵੀ ਫਿਰ ਤੋਂ ਸ਼ੁਰੂ ਕਰਨ ਲਈ ਕਿਹਾ ਤਾਂਕਿ ਵਾਪਾਰੀ ਵਰਗ ਨੂੰ ਪਹਿਲਾਂ ਦੀ ਤਰਾਂ ਪਾਰਸਲ ਸੁਵਿਧਾ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਸਟੇਸ਼ਨਾਂ 'ਤੇ ਠਹਿਰਾਅ ਦੀ ਜਿਥੇ ਜਿਥੇ ਮੰਗ ਹੈ ਉਥੇ ਸਮੇਂ ਦੇ ਅਨੁਸਾਰ ਵਿਵਸਥਾ ਕੀਤੀ ਜਾਵੇ। ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੂੰ ਵੱਡਾ ਅਤੇ ਵਿਵਸਥਿਤ ਕਰਨ ਦੇ ਨਿਰਦੇਸ਼ ਦਿੰਦੇ ਹੋਏ ਸਾਂਪਲਾ ਨੇ ਕਿਹਾ ਕਿ ਅਪੰਗ ਲੋਕਾਂ ਲਈ ਉਚਿਤ ਸਹਾਇਤਾ ਦਿੱਤੀ ਜਾਵੇ ਤਾਂਕਿ ਪਲੇਟ ਫਾਰਮ'ਤੇ ਉਨ੍ਹਾਂ ਨੂੰ ਵੀਲ ਚੇਅਰ ਆਦਿ ਵਿਚ ਆਸਾਨੀ ਨਾਲ ਲੈ ਕੇ ਜਾਇਆ ਜਾ ਸਕੇ। ਸ਼੍ਰੀ ਸਾਂਪਲਾ ਨੇ ਫਗਵਾੜਾ, ਟਾਂਡਾ, ਦਸੂਹਾ, ਮੁਕੇਰੀਆਂ ਸਟੇਸ਼ਨਾਂ'ਤੇ ਯਾਤਰੀਆਂ ਦੇ ਬੈਠਣ ਲਈ ਲਗਾਏ ਜਾਣ ਵਾਲੇ ਬੈਚਾਂ ਦੀ ਜਰੂਰਤ ਸੰਬੰਧੀ ਵੀ ਵਿਭਾਗ ਕੋਲੋ ਪੁਛਿਆ ਤਾਂ ਜੋ ਐਮ.ਪੀ. ਲੈਡ ਫੰਡ ਚੋਂ ਫੰਡ ਜਾਰੀ ਕਰਕੇ ਯਾਤਰੀਆਂ ਦੇ ਬੈਠਣ ਲਈ ਬੈਚਾਂ ਦੀ ਵਿਵਸਥਾ ਕੀਤੀ ਜਾ ਸਕੇ। ਮੀਟਿੰਗ ਵਿਚ ਸ਼੍ਰੀ ਸਾਂਪਲਾ ਨੇ ਫਿਰੋਜਪੁਰ ਡੀ.ਐਮ.ਯੂ. ਜੋ ਕਿ ਪਿਛਲੀ ਸਰਕਾਰ ਦੇ ਸਮੇਂ ਵਿਚ ਬੰਦ ਕਰ ਦਿੱਤਾ ਗਿਆ ਸੀ ਉਸਨੂੰ ਫਿਰ ਤੋਂ ਸ਼ੁਰੂ ਕਰਨ ਸੰਬੰਧੀ ਵੀ ਜਾਣਕਾਰੀ ਮੰਗੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਫਿਰੋਜਪੁਰ ਜਾਣ ਵਾਲੇ ਡੀ.ਐਮ.ਯੂ. ਨੂੰ ਜਲਦੀ ਸ਼ੁਰੂ ਕੀਤਾ ਜਾਵੇ। ਸ਼੍ਰੀ ਸਾਂਪਲਾ ਨੇ ਉੱਕਤ ਜਾਣਕਾਰੀ ਪੱਤਰਕਾਰਾ ਨੂੰ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਜੋ ਜਿਮੇਵਾਰੀ ਹੁਸ਼ਿਆਰਪੁਰ ਦੀ ਜਨਤਾ ਨੇ ਦਿੱਤੀ ਹੈ ਮੈਂ ਵੀ ਉਸਨੂੰ ਪੂਰੀ ਮਿਹਨਤ ਨਾਲ ਨਿਭਾਉਂਦੇ ਹੋਏ ਹੁਸ਼ਿਆਰਪੁਰ ਦੇ ਹਰ ਤਰਾਂ ਦੇ ਵਿਕਾਸ ਲਈ ਕੰਮ ਕਰਦਾ ਰਹਾਂਗਾ। ਇਸ ਮੌਕੇ'ਤੇ ਉਨ੍ਹਾਂ ਨਾਲ ਵਿਜੇ ਸਾਕਰੇ, ਪ੍ਰਿਐ ਲਾਲ ਆਦਿ ਵੀ ਹਾਜ਼ਰ ਸਨ।

No comments:
Post a Comment