ਹੁਸ਼ਿਆਰਪੁਰ, 29 ਜੂਨ: ਸੂਬੇ ਵਿਚ ਪਸ਼ੂ ਪਾਲਣ ਅਤੇ ਚੰਗੀ ਨਸਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਚੰਗੀ ਨਸਲ ਦੇ ਪਸ਼ੂਆਂ ਦੀ ਡਾਇਰੈਕਟਰੀ ਤਿਆਰ ਕਰਨ ਦੀ ਵਿਸੇਸ਼ ਯੋਜਨਾ ਉਲੀਕੀ ਗਈ ਹੈ ਤਾਂ ਜੋ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂਆਂ ਦੀ ਖਰੀਦ ਵੇਚ ਵਿਚ ਆਸਾਨੀ ਹੋਵੇ ਅਤੇ ਰਾਜ ਵਿਚ ਉਤਮ ਨਸਲ ਦੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਨਰੇਸ਼ ਕੁਮਾਰ ਜਸਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਵਿੱਚ ਗਾਂਵਾਂ ਅਤੇ ਮੱਝਾਂ ਦੇ ਚੰਗੀ ਨਸਲ ਦੇ ਜਾਨਵਾਰਾਂ ਦੀ ਆਨਲਾਈਨ ਡਾਇਰੈਕਟਰੀ ਤਿਆਰ ਕਰਨ ਦੀ ਇਸ ਯੋਜਨਾ 'ਤੇ ਅਮਲ ਚਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਗਾਂਵਾਂ ਦੀਆਂ ਸਾਹੀਵਾਲ, ਜਰਸੀ ਅਤੇ ਐਚ.ਐਫ. ਅਤੇ ਮੱਝਾਂ ਦੀਆਂ ਨੀਲੀਰਾਵੀ ਅਤੇ ਮੁਰ੍ਹਾ ਨਸਲਾਂ ਦੀ ਮੁਫ਼ਤ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਇਸ ਤਹਿਤ 11 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਸਾਹੀਵਾਲ, 25 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਐਚ.ਐਫ., 14 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਜਰਸੀ ਗਾਂ ਅਤੇ 14 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਮੁਰ੍ਹਾ ਤੇ 11 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਨੀਲੀ ਰਾਵੀ ਨਸਲ ਦੀ ਮੱਝ ਦੀ ਰਜਿਸਟ੍ਰੇੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਸ਼ੂ ਪਾਲਕ ਦੀ ਗਾਂ, ਮੱਝ ਨਸਲੀ ਹੋਵੇ ਅਤੇ ਇਨ੍ਹਾਂ ਮਾਪਦੰਡਾਂ 'ਤੇ ਪੂਰੀ ਉਤਰਦੀ ਹੋਵੇ, ਉਹ ਆਪਣੇ ਪਸ਼ੂ ਦੀ ਸਿੱਧੀ ਰਜਿਸਟਰੇਸ਼ਨ ਨੇੜਲੀ ਪਸ਼ੂ ਸੰਸਥਾ ਵਿੱਚ ਕਰਵਾ ਸਕਦਾ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਨਸਲ ਨੂੰ ਵੈਟਨਰੀ ਅਫ਼ਸਰ ਦੁਆਬਾ ਪ੍ਰਮਾਣਿਤ ਕਰਨ ਉਪਰੰਤ ਰਜਿਸਟਰਡ ਨਸਲੀ ਪਸ਼ੂ ਦੇ ਸੂਣ 'ਤੇ 3 ਦਿਨਾਂ ਤੋਂ 14 ਦਿਨ ਦੇ ਅੰਦਰ-ਅੰਦਰ ਵੈਟਨਰੀ ਇੰਸਪੈਕਟਰ ਦੀ ਦੇਖ-ਰੇਖ ਹੇਠ ਸਵੇਰੇ ਸ਼ਾਮ ਦੁੱਧ ਚੁਆਈ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਦੁੱਧ ਚੁਆਈ 28 ਦਿਨਾਂ ਦੇ ਅੰਤਰਾਲ 'ਤੇ 10 ਮਹੀਨੇ ਤੱਕ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਸ਼ੂ ਦੁੱਧ ਚੁਆਈ ਦੇ ਪੈਮਾਨਿਆਂ ਤੇ ਖਰੇ ਉਤਰਨਗੇ, ਉਨ੍ਹਾਂ ਨੂੰ ਉਤਮ ਦਰਜੇ ਦੇ ਪਸ਼ੂ ਵਜੋਂ ਰਜਿਸਟਰਡ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮਈ ਮਹੀਨੇ ਤੱਕ ਐਚ.ਐਫ. ਦੇ 140, ਜਰਸੀ ਦੇ 52, ਸਾਹੀਵਾਲ ਦੇ 21, ਮੁਰ੍ਹਾ ਦੇ 154 ਅਤੇ ਨੀਲੀ ਰਾਵੀ ਦੇ 60 ਨਸਲੀ ਪਸ਼ੂਆਂ ਦੀ ਮਿਲਕ ਰਿਕਾਰਡਿੰਗ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਸ਼ੂਆਂ ਦਾ ਸੂਆ ਸ਼ੁਰੂ ਹੋਣ 'ਤੇ ਇਹ ਹੋਰ ਵੱਧ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਇਨਾਮੀ ਰਾਸ਼ੀ ਦੀ ਵੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਇਕੱਤਰ ਹੋਣ ਦੇ ਨਾਲ ਪਸ਼ੂ ਪਾਲਕ ਕਿਸਾਨਾਂ ਨੂੰ ਉਤਮ ਪਸ਼ੂਆਂ ਦੀ ਖਰੀਦੋ-ਫਰੋਖਤ ਕਰਨ ਲਈ ਅਸਾਨੀ ਹੋਵੇਗੀ ਅਤੇ ਪਸ਼ੂਆਂ ਦੀਆਂ ਅਲੱਗ-ਅਲੱਗ ਨਸਲਾਂ ਦੀ ਅਪਗਰੇਡੇਸ਼ਨ ਹੋ ਸਕੇਗੀ।

No comments:
Post a Comment