ਰੋਪੜ-ਬਲਾਚੋਰ ਦੇ ਨਵੇਂ ਬਣੇ ਬ੍ਰਿਜ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਵੜਿੰਗ ਤੇ ਹਜ਼ਾਰਾਂ ਯੂਥ ਕਾਂਗਰਸੀ ਵਰਕਰ ਗ੍ਰਿਫਤਾਰ
ਰੋਪੜ/ਚੰਡੀਗੜ੍ਹ, 6 ਜੂਨ: ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਤੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਨਾਗਰਾ, ਪੰਜਾਬ ਯੂਥ ਕਾਂਗਰਸ ਪ੍ਰਧਾਨ ਵਿਕ੍ਰਮ ਚੌਧਰੀ ਸਮੇਤ ਹਜ਼ਾਰਾਂ ਯੂਥ ਕਾਂਗਰਸੀ ਵਰਕਰਾਂ ਵੱਲੋਂ ਅਰਸੋਨ, ਰੋਪੜ ਨੇੜੇ ਬਣੇ ਨਵੇਂ ਬ੍ਰਿਜ (ਜਿਹੜਾ ਰੋਪੜ ਨਾਲ ਬਲਾਚੌਰ ਨੂੰ ਜੋੜਦਾ ਹੈ) 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਰੋਪੜ ਪੁਲਿਸ ਵੱਲੋਂ ਲਾਠੀਚਾਰਜ਼ ਕੀਤਾ ਗਿਆ, ਜਿਨ੍ਹਾਂ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ। ਲਾਠੀਚਾਰਜ ਤੋਂ ਬਾਅਦ ਪੁਲਿਸ ਯੂਥ ਕਾਂਗਰਸੀ ਵਰਕਰਾਂ ਨੂੰ ਕੱਥਗੜ੍ਹ ਪੁਲਿਸ ਥਾਣੇ ਲੈ ਗਈ।
ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਤੇ ਉਸਦੇ ਆਗੂ ਟੈਕਸ ਅਦਾਕਾਰਾਂ ਦੇ ਪੈਸੇ ਨਾਲ ਵਾਹ-ਵਾਹੀ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸ਼ਬਦ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਅੱਜ ਰੋਪੜ ਵਿਖੇ ਯੂਥ ਕਾਂਗਰਸੀ ਵਰਕਰਾਂ ਵੱਲੋਂ ਪ੍ਰਦਰਸ਼ਨ ਮੌਕੇ ਕਹੇ।
ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਟੈਕਸ ਅਦਾਕਾਰਾਂ ਦੇ ਪੈਸੇ ਨਾਲ ਖੇਡਣ ਤੇ ਪੂਰਾ ਹੋਣ ਦੇ ਬਾਵਜੂਦ ਵੀ ਨਵੇਂ ਬਣੇ ਬ੍ਰਿਜ ਨੂੰ ਆਮ ਲੋਕਾਂ ਲਈ ਨਾ ਖੋਲ੍ਹਣ ਦਾ ਦੋਸ਼ ਲਗਾਇਆ। ਕਿਉਂ ਮੁੱਖ ਮੰਤਰੀ ਇਸ ਬ੍ਰਿਜ ਦੇ ਉਦਘਾਟਨ ਦੀ ਰਸਮ ਕਰਵਾਉਣ ਦਾ ਇੰਤਜ਼ਾਰ ਕਰ ਰਹੇ ਹਨ ਕਿ ਇਸ ਪੂਰੇ ਹੋ ਚੁੱਕੇ ਬ੍ਰਿਜ ਦਾ ਕੋਈ ਵੀ.ਆਈ.ਪੀ ਅਕਾਲੀ ਮੰਤਰੀ ਉਦਘਾਟਨ ਕਰੇ। ਅਸੀਂ ਅਜਿਹਾ ਨਹੀਂ ਹੋਣ ਦਿਆਂਗੇ ਤੇ ਯੂਥ ਕਾਂਗਰਸ ਆਮ ਆਦਮੀ ਦੇ ਅਧਿਕਾਰਾਂ ਲਈ ਲੜੇਗੀ।
ਆਪਣਾ ਪੱਖ ਸਪੱਸ਼ਟ ਕਰਦਿਆਂ ਵੜਿੰਗ ਨੇ ਕਿਹਾ ਕਿ ਉਹ ਜਾਂ ਉਨ੍ਹਾਂ ਦੀ ਪਾਰਟੀ ਇਸ ਬ੍ਰਿਜ ਦਾ ਉਦਘਾਟਨ ਕਰਨ ਦੀ ਦੌੜ 'ਚ ਨਹੀਂ ਹਨ ਤੇ ਨਾ ਹੀ ਇਥੇ ਉਦਘਾਟਨ ਕਰਨ ਆਏ ਹਨ, ਇਹ ਟੈਕਸ ਅਦਾਕਾਰਾਂ ਦੇ ਪੈਸਿਆਂ ਨਾਲ ਬਣਿਆ ਹੈ ਤੇ ਇਸਨੂੰ ਪੂਰਾ ਹੋਣ ਤੋਂ ਬਾਅਦ ਆਮ ਲੋਕਾਂ ਲਈ ਕਿਉਂ ਨਹੀਂ ਖੋਲ੍ਹ ਦਿੱਤਾ ਜਾਂਦਾ। ਕਿਉਂ ਅਕਾਲੀ ਕਿਸੇ ਵੀ.ਆਈ.ਪੀ ਲੀਡਰ ਦਾ ਇਥੇ ਆਉਣ ਤੇ ਇਸਦਾ ਉਦਘਾਟਨ ਕਰਨ ਲਈ ਇੰਤਜ਼ਾਰ ਕਰ ਰਹੇ ਹਨ, ਜਦਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬ੍ਰਿਜ ਦਾ ਨਿਰਮਾਣ ਰੋਪੜ ਤੇ ਬਲਾਚੌਰ ਵਿਚਾਲੇ ਟ੍ਰੈਫਿਕ ਦੀ ਅਰਾਮਦਾਇਕ ਆਵਾਜਾਈ ਲਈ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਰੋਪੜ ਸ਼ਹਿਰ 'ਚ ਨਹੀਂ ਆਉਣਾ ਪਵੇਗਾ ਤੇ ਭੀੜ ਘੱਟ ਜਾਵੇਗੀ। ਇਸ ਨਾਲ ਆਮ ਲੋਕਾਂ ਦਾ ਸਮਾਂ ਵੀ ਬੱਚੇਗਾ।
ਵੜਿੰਗ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 19 ਜੂਨ ਨੂੰ ਮੋਦੀ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਫੇਰੀ ਸਬੰਧੀ ਸਵਾਲ ਕੀਤਾ, ਜਿਸ ਲਈ ਸੂਬਾ ਤਿਆਰੀਆਂ ਕਰ ਰਿਹਾ ਹੈ ਕਿ ਕਿਉਂ ਸੂਬਾ ਪੰਜਾਬ ਦੇ ਕਿਸਾਨਾਂ ਲਈ ਸਪੈਸ਼ਲ ਪੈਕੇਜ ਦੀ ਮੰਗ ਨਹੀਂ ਕਰਦਾ, ਜਦਕਿ ਕਿਸਾਨੀ ਸੱਭ ਤੋਂ ਮਾੜੇ ਸਮੇਂ ਦਾ ਸਾਹਮਣਾ ਕਰ ਰਹੀ ਹੈ। ਬਾਦਲ ਨੂੰ ਕਿਸਾਨਾਂ ਦੇ ਕਰਜੇ ਲਈ ਪੈਕੇਜ ਮੰਗਣਾ ਚਾਹੀਦਾ ਹੈ, ਘੱਟੋਂ ਘੱਟ ਤੁਰੰਤ ਤੌਰ 'ਤੇ ਲੋਨ 'ਤੇ ਵਿਆਜ਼ ਮੁਆਫ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਬਾਦਲ ਨੂੰ ਯਾਦ ਦਿਲਾਇਆ ਕਿ ਡਾ. ਮਨਮੋਹਨ ਸਿੰਘ ਸਰਕਾਰ ਵੇਲੇ ਕਿਸਾਨਾਂ ਦੇ ਲੋਨ ਦਾ 72000 ਕਰੋੜ ਰੁਪਇਆ ਮੁਆਫ ਕੀਤਾ ਗਿਆ ਸੀ, ਜਦਕਿ ਹੁਣ ਤਾਂ ਉਹ ਭਾਜਪਾ ਨਾਲ ਸਿਆਸੀ ਸਾਂਝੇਦਾਰ ਹਨ, ਫਿਰ ਕਿਉਂ ਕੇਂਦਰ ਕਿਸਾਨਾਂ ਲਈ ਕਰਜ਼ਾ ਮੁਆਫੀ ਦਾ ਪੈਕੇਜ ਨਹੀਂ ਦਿੰਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਅਨੰਤ ਦਹਿਆ, ਰਾਜਵਿੰਦਰ ਸਿੰਘ ਲੱਕੀ, ਬੀਰੇਂਦਰ ਢਿਲੋਂ, ਕਮਲਜੀਤ ਸਿੰਘ ਬਰਾੜ, ਅਮਰਪ੍ਰੀਤ ਲਾਲੀ, ਖੁਸ਼ਬਾਜ ਜਟਾਨਾ, ਕੁਲਬੀਰ ਜੀਰਾ, ਗੁਰਜੋਤ ਢੀਂਡਸਾ, ਹਰਮਨ ਬਾਜਵਾ ਤੇ ਸਤਵੀਰ ਸਿੰਘ ਪਲੀਚੀਕੀ ਵੀ ਮੌਜ਼ੂਦ ਰਹੇ।

No comments:
Post a Comment