ਤਲਵਾੜਾ, 8 ਜੂਨ: ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਵੱਲੋਂ ਬਲਾਕ ਤਲਵਾੜਾ ਤਹਿਤ ਆਉਂਦੇ ਕੁਝ ਪਿੰਡਾਂ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬੇਹਤਰ ਬਣਾਉਣ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਨਵੀਆਂ ਮੋਟਰਾਂ ਮੁਹੱਈਆ ਕਰਾਉਣ ਲਈ ਐਮ.ਪੀ. ਲੈਡ
ਫੰਡ ਵਿੱਚੋਂ 23.40 ਲੱਖ ਰੁਪਏ ਦਿੱਤੇ ਗਏ ਹਨ।
ਸ੍ਰੀ ਵਿਜੇ ਸਾਂਪਲਾ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ਦੇ ਤਲਵਾੜਾ ਬਲਾਕ ਦੇ ਪਿੰਡ ਰਜਵਾਲ ਅਤੇ ਭੰਬੋਤਾੜ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 21.50 ਲੱਖ ਰੁਪਏ ਦਿੱਤੇ ਗਏ ਹਨ ਜਿਨ੍ਹਾਂ ਨਾਲ ਇਨ੍ਹਾਂ ਪਿੰਡਾਂ ਵਿੱਚ ਜਲ ਸਪਲਾਈ ਨੂੰ ਬੇਹਤਰ ਬਣਾਇਆ ਜਾਵੇਗਾ। ਸ੍ਰੀ ਸਾਂਪਲਾ ਵੱਲੋਂ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤਲਵਾੜਾ ਦਲਜੀਤ ਸਿੰਘ ਨੂੰ 21.50 ਲੱਖ ਰੁਪਏ ਦਾ ਚੈਕ ਸੌਂਪਿਆ ਗਿਆ। ਇਸੇ ਤਰ੍ਹਾਂ ਐਕਸੀਅਨ ਰੂਰਲ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਵਿਜੇ ਕੁਮਾਰ ਨੂੰ ਵੀ ਕੇਂਦਰੀ ਮੰਤਰੀ ਵੱਲੋਂ 1.90 ਲੱਖ ਰੁਪਏ ਦਾ ਚੈਕ ਸੌਂਪਿਆ ਗਿਆ ਜਿਸ ਨਾਲ ਡਵੀਜਨ ਨੰਬਰ 2 ਹੁਸ਼ਿਆਰਪੁਰ ਲਈ ਨਵੇਂ ਤਿੰਨ ਸਮਰਸਪੀਬਲ ਪੰਪ ਖਰੀਦੇ ਜਾਣੇ ਹਨ।
ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਖੋਜ ਅਫ਼ਸਰ ਅੰਕੜਾ ਵਿਭਾਗ ਰਵਿੰਦਰ ਪਾਲ ਦੱਤਾ, ਡਾ. ਰਮਨ ਘਈ, ਭਾਰਤ ਭੂਸ਼ਨ ਵਰਮਾ, ਨਰੇਸ਼ ਅਗਰਵਾਲ, ਅੰਕੂਸ਼ ਅਰੋੜਾ ਵੀ ਹਾਜ਼ਰ ਸਨ।

No comments:
Post a Comment