22 ਜੂਨ, ਹੁਸ਼ਿਆਰਪੁਰ: ਕੇਂਦਰੀ ਉਰਜਾ ਮੰਤਰੀ ਪਿਉਸ਼ ਗੋਇਲ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਵਿਚਕਾਰ ਇਕ ਮੀਟਿੰਗ ਹੋਈ, ਜਿਸ ਵਿਚ ਸ਼੍ਰੀ ਸਾਂਪਲਾ ਨੇ ਹੁਸ਼ਿਆਰਪੁਰ ਲੋਕਸਭਾ ਹਲਕੇ ਦੀਆਂ ਸਮਸਿਆਵਾਂ ਨੂੰ ਚੁੱਕਦੇ ਹੋਏ ਦੱਸਿਆ ਕਿ ਬੀ.ਬੀ.ਐਮ.ਬੀ. ਕਲੋਨੀਆਂ ਵਿਚ ਰਹਿਣ ਲਈ ਕਰਮਚਾਰੀਆਂ ਲਈ ਇਹ ਨਿਯਮ ਹੈ ਕਿ ਉਹ ਕਰਮਚਾਰੀ 8 ਕਿਲੋਮੀਟਰ ਖੇਤਰ ਦੇ ਅੰਦਰ ਨੌਕਰੀ ਕਰਦਾ ਹੋਵੇ।
ਸ਼੍ਰੀ ਸਾਂਪਲਾ ਨੇ ਕਿਹਾ ਕਿ ਕਰਮਚਾਰੀਆਂ ਦੀ ਸੁਵਿਧਾ ਲਈ ਇਹ ਸ਼ਰਤ ਨੂੰ 16 ਕਿਲੋਮੀਟਰ ਕੀਤਾ ਜਾਵੇ। ਉਨ੍ਹਾਂ ਕਿਹਾ ਉਹ ਇਸ ਮੁੱਦੇ'ਤੇ ਗੱਲਬਾਤ ਕਰਨਗੇ। ਇਲਾਕੇ ਵਿਚ ਕੁਝ ਵਾਲਮੀਕਿ ਕਲੋਨੀਆਂ ਵਿਚ ਬਿਜਲੀ ਸਪਲਾਈ ਨਾ ਹੋਣ ਦਾ ਅਤੇ ਤਲਵਾੜਾ ਵਿਖੇ ਗਉਸ਼ਾਲਾ ਖੁੱਲਣ ਵਿਚ ਆ ਰਹੀ ਸਮਸਿਆ ਦੇ ਮੁੱਦੇ'ਤੇ ਵੀ ਸ਼੍ਰੀ ਸਾਂਪਲਾ ਨੇ ਚੁੱਕਿਆ। ਉਨ੍ਹਾਂ ਇਸ ਦੌਰਾਨ ਬੀ.ਬੀ.ਐਮ.ਬੀ. ਤਲਵਾੜਾ ਦੀ ਖਾਲੀ ਪਈ ਹੋਈ ਜਮੀਨ'ਤੇ ਸੋਲਰ ਪ੍ਰੋਜੈਕਟ ਲਗਾਉਣ ਦੇ ਬਾਰੇ ਵਿਚ ਵੀ ਮੰਤਰੀ ਜੀ ਨਾਲ ਚਰਚਾ ਕੀਤੀ। ਸ਼੍ਰੀ ਸਾਂਪਲਾ ਨੇ ਕਿਹਾ ਕਿ ਸੋਲਰ ਪ੍ਰੋਜੈਕਟ ਦੇ ਲਗਣ ਨਾਲ ਕੰਢੀ ਦੇ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ। ਇਸ ਨਾਲ ਸਰਕਾਰ ਵਲੋਂ ਇਕ ਵਾਰ ਖਰਚਾ ਕਰਕੇ ਪ੍ਰੋਜੇਕਟ ਲਗਾਉਣ ਨਾਲ ਕਾਫੀ ਲਾਭ ਹੋਵੇਗਾ ਕਿਉਂਕਿ ਸੋਲਰ ਪੋਜੈਕਟ ਨਾਲ ਬਿਜਲੀ ਪੈਦਾ ਕਰਨ ਵਿਚ ਨਾਮਾਤਰ ਖਰਚ ਹੁੰਦਾ ਹੈ। ਉਰਜਾ ਮੰਤਰੀ ਪਿਉਸ਼ ਗੋਇਲ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਪ੍ਰੋਜੈਕਟ ਨੂੰ ਵੀ ਜਲਦੀ ਮੰਜੂਰੀ ਦੇ ਕੇ ਅਮਲ ਵਿਚ ਲਿਆਦਾ ਜਾਵੇਗਾ।

No comments:
Post a Comment