- ਯਾਤਾਰਾ ਲਈ ਗੁਰਦੂਆਰਾ ਸ੍ਰੀ ਭੱਠਾ ਸਾਹਿਬ ਵਿਖੇ ਉਮੜਿਆ ਸੰਗਤਾਂ ਦਾ ਸੈਲਾਬ
- ਮਾਹੋਲ ਦਾ ਖ਼ਾਲਸਾਈ ਰੰਗ ਵਿੱਚ ਰੰਗਿਆ ਜਾਣਾ ਸੰਗਤਾਂ ਲਈ ਯਾਦਗਾਰੀ ਹੋ ਨਿੱਬੜਿਆ
ਰੂਪਨਗਰ 14 ਜੂਨ :ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਂਝੇ ਉੱਦਮ ਨਾਲ ਗੁਰੂ ਸਾਹਿਬਾਨ ਦੀਆਂ ਪੱਵਿਤਰ ਨਿਸ਼ਾਨੀਆਂ ਦੇ ਪੰਜਾਬ ਭਰ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾ ਰਹੀ ਯਾਤਰਾ ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆਂ ਦੀ ਗੂੰ੦ ਨਾਲ ਤੱਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ੍ਹ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਅਗਲੇ ਪੜਾਅ ਲਈ ਰਵਾਨਾ ਹੋਈ |
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ, ਮੈਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸ੍ਰ.ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਅਮਰਜੀਤ ਸਿੰਘ ਚਾਵਲਾ, ਸ੍ਰੀ ਅਜਮੇਰ ਸਿੰਘ ਖੇੜਾ, ਸ੍ਰੀ ਪਰਮਜੀਤ ਸਿੰਘ ਲੱਖੇਵਾਲ, ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਮੱਕੜ, ਸ.੍ਰੋਮਣੀ ਅਕਾਲੀ ਦਲ (ਦਿਹਾਤੀ) ਦੇ ਪ੍ਰਧਾਨ ਸ੍ਰੀ ਮੋਹਨ ਸਿੰਘ ਢਾਹੀ, ਜਿ.ਲ੍ਹਾ ਪ੍ਰੀਸ.ਦ ਮੈਂਬਰ ਸ੍ਰੀ ਹਰਪ੍ਰੀਤ ਸਿੰਘ , ਮਾਰਕਿਟ ਕਮੇਟੀ ਦੇ ਚੇਅਰਮੈਨ ਸ੍ਰੀ ਮਨਜੀਤ ਸਿੰਘ ਘਨੋਲੀ, ਬੀਬੀ ਦਲਜੀਤ ਕੌਰ, ਸ੍ਰੀ ਜਸਵੀਰ ਸਿੰਘ ਘੁੰਗਰਾਲੀ , ਮੈਨੇਜਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਸ੍ਰੀ ਰਣਜੀਤ ਸਿੰਘ ਗੁੱਡਵਿਲ, ਜਿ.ਲ੍ਹਾ ਪ੍ਰਸ.ਾਸ.ਨ ਵੱਲੋਂ ਵਧੀਕ ਡਿਪਟੀ ਕਮਿਸ.ਨਰ ਸ੍ਰੀ ਕਰਨੇਸ. ਸ.ਰਮਾ, ਸ੍ਰੀ ਤੇਜਦੀਪ ਸੈਣੀ ਐਸ.ਡੀ.ਐਮ ਰੂਪਨਗਰ, ਸ੍ਰੀ ਆਰ.ਐਸ.ਬੱਲ ਤਹਿਸੀਲਦਾਰ ਰੂਪਨਗਰ, ਸ੍ਰੀ ਸੁਰਿੰਦਰ ਕੁਮਾਰ ਨਾਇਬ ਤਹਿਸੀਲਦਾਰ ਰੂਪਨਗਰ, ਪੁਲਿਸ ਪ੍ਰਸ.ਾਸ.ਨ ਵੱਲੋਂ ਸ੍ਰੀ ਵਰਿੰਦਰ ਪਾਲ ਸਿੰਘ ਸੀਨੀਅਰ ਪੁਲਿਸ ਕਪਤਾਨ, ਸ੍ਰੀ ਹਰਮੀਤ ਸਿੰਘ ਹੁੰਦਲ ਪੁਲਿਸ ਕਪਤਾਨ , ਸ੍ਰੀ ਹਰਬੀਰ ਸਿੰਘ ਅਟਵਾਲ ਡੀ.ਐਸ.ਪੀ ਅਤੇ ਕਾਰਜ ਸਾਧਕ ਅਫਸਰ ਸ੍ਰੀ ਮਨਜਿੰਦਰ ਸਿੰਘ ਵੀ ਹਾਜ.ਰ ਸਨ |ਇਸ ਮੌਕੇ ਸ੍ਰੀ ਹਰਬੀਰ ਸਿੰਘ ਅਟਵਾਲ ਡੀ.ਐਸ.ਪੀ. ਦੀ ਅਗਵਾਈ ਵਿੱਚ ਪੁਲਿਸ ਦੀ ਟੁਕੜੀ ਨੇ ਗਾਰਡ ਆਫ ਆਨਰ ਪੇਸ਼ ਕੀਤਾ | ਯਾਤਰਾ ਨਾਲ ਚੱਲ ਰਹੇ ਪ੍ਰਬੰਧਕਾਂ ਨੇ ਸਮੂਹ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿਰੋਪਾਓ ਦੀ ਬਖਸਿ.ਸ ਕੀਤੀ |
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅਸੀ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਅਸਤਰ-ਸ਼ਸਤਰ ਅਤੇ ਵਸਤਰਾਂ ਦੇ ਦਰਸ਼ਨ ਕਰਨ ਦੇ ਸੁਭਾਗ ਪ੍ਰਾਪਤ ਹੋਏ ਹਨ | ਉਹਨਾਂ ਕਿਹਾ ਕਿ ਪਹਿਲਾ ਇਸ ਯਾਤਰਾ ਦਾ ਕੇਵਲ ਤਿੰਨ ਤੋ ਚਾਰ ਜਿ.ਲ੍ਹਿਆਂ ਵਿੱਚ ਹੀ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰੰਤੂ ਸੰਗਤਾਂ ਦੇ ਜੋਸ. ਨੂੰ ਵੇਖਦਿਆਂ ਹੋਇਆ ਮੁੱਖ ਮੰਤਰੀ ਪੰਜਾਬ ਸ. ਪਰਕਾਸ. ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅਤੇ ਸ.੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਨਿੱਜੀ ਯਤਨਾ ਸਦਕਾ ਇਸ ਯਾਤਰਾ ਦਾ ਪੰਜਾਬ ਦੇ ਸਾਰੇ ਜਿ.ਲ੍ਹਿਆਂ ਦੀਆ ਸੰਗਤਾਂ ਨੂੰ ਦਰਸ.ਨ ਕਰਵਾਉਣ ਦਾ ਫੈਸਲਾ ਲਿਆ ਗਿਆ | ਉਹਨਾਂ ਕਿਹਾ ਕਿ ਇਸ ਯਾਤਰਾ ਨੂੰ ਅਗਲੇ ਪੜਾਅ ਲਈ ਰਵਾਨਾ ਕਰਨ ਲਈ ਤੱਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ੍ਹ ਸਿੰਘ ਉਚੇਚੇ ਤੌਰ ਤੇ ਪਹੁੰਚੇ ਹਨ | ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਸਾਹਿਬਾਨ ਵੀ ਇਸ ਮੌਕੇ ਹਾਜਰ ਹੋਏ ਹਨ | ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਯਾਤਰਾ 18 ਜੂਨ ਨੂੰ ਇੱਕ ਵਜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਵੱਡੀ ਗਿਣਤੀ ਵਿੱਚ ਸ.ਮੂਲੀਅਤ ਕਰਨ
ਇਸ ਮੌਕੇ ਸੰਗਤਾਂ ਨੂੰ ਸੰਬੋਧਤ ਹੁੰਦਿਆਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਯਾਤਰਾ ਦੇ ਸੁਚੱਜੇ ਪ੍ਰਬੰਧ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਵਧਾਈ ਦਿੰਦਿਆ ਦੱਸਿਆ ਕਿ ਇਹ ਯਾਤਰਾ ਬੀਤੇ ਦਿਨੀ ਮਹਾਨ ਪਵਿੱਤਰ ਅਸਥਾਨ ਸ੍ਰੀ ਚਮਕੌਰ ਸਾਹਿਬ ਤੋਂ ਤੱਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ੍ਹ ਸਿੰਘ ਨੇ ਰਵਾਨਾ ਕੀਤਾ ਸੀ ਜਿਸ ਦਾ ਰੂਪਨਗਰ ਤੱਕ ਸੰਗਤਾਂ ਨੇ ਬੜੇ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ | ਸੰਗਤਾਂ ਦੇ ਜੋਸ. ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗਤਾਂ ਭਰ ਗਰਮੀ ਦੇ ਬਾਵਜੂਦ ਅੱਠ-ਅੱਠ ਘੰਟੇ ਇਸ ਯਾਤਰਾ ਦਾ ਇੰਤਜ਼ਾਰ ਕਰਦੀਆ ਰਹੀਆ | ਉਨ੍ਹਾਂ ਪੰਜਾਬ ਸਰਕਾਰ ਅਤੇ ਸ੍ਰੋਮਣੀ ਕਮੇਟੀ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਨਾਲ ਜਿਥੇ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਹੋਵੇਗੀ,ਉਥੇ ਉਸ ਵਿੱਚ ਸਮਾਜਿਕ ਬਰਾਈਆਂ ਖਿਲਾਫ ਲੜ੍ਹਨ ਦਾ ਜਜਬਾ ਵੀ ਪੈਦਾ ਹੋਵੇਗਾ | ਉਨ੍ਹਾ ਕਿਹਾ ਕਿ ਜਲਦ ਹੀ ਸੰਗਤਾਂ ਨੂੰ ਸ੍ਰੀ ਆਨੰਦਰਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਮਾਗਮ ਦੇਖਣ ਦਾ ਵੀ ਸੁਭਾਗ ਪ੍ਰਾਪਤ ਹੋ ਰਿਹਾ ਹੈ| ਉਨਾਂ ਦੱਸਿਆ ਕਿ 6 ਮਈ ਨੂੰ ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਸ਼ੁਰੂ ਹੋਈ ਯਾਤਰਾ ਪੂਰੇ ਪੰਜਾਬ ਵਿੱਚ ਹੁੰਦੀ ਹੋਈ ਅੱਜ ਇਥੇ ਪੁੱਜੀ ਹੈ ਅਤੇ ਅਗਾਂਹ ਇਹ ਯਾਤਰਾ 18 ਜੂਨ ਨੂੰ ਸ੍ਰੀ ਆਨੰਦਪੁਰ ਵਿਖੇ ਪੁੱਜੇਗੀ |
No comments:
Post a Comment