18 ਅਤੇ 19 ਜੂਨ ਨੂੰ ਬਦਲਵੇ ਰੂਟਾਂ ਤੋ ਸਫਰ ਕਰਨਗੇ ਲੋਕ
ਸ੍ਰੀ ਅਨੰਦਪੁਰ ਸਾਹਿਬ, 16 ਜੂਨ: 350 ਵੇਂ ਸਥਾਪਨਾ ਸਮਾਗਮਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਸੰਗਤਾਂ ਦੇ ਪੁੱਜਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਜਿਲ੍ਹਾ ਪ੍ਰਸਾਸ਼ਨ ਵਲੋਂ ਇਸ ਖੇਤਰ ਦੇ ਮੁੱਖ ਮਾਰਗਾਂ ਨੂੰ ਜਾਣ ਵਾਲੇ ਰੂਟਾਂ ਦੇ ਬਦਲਵੇ ਪ੍ਰਬੰਧ ਕੀਤੇ ਗਏ ਹਨ ਤਾ ਜੋ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨੀ ਤੋ ਛੁਟਕਾਰਾ ਮਿਲ ਸਕੇ ਅਤੇ ਭਾਰੀ ਵਾਹਨ ਵੀ ਸੁਚਾਰੂ ਢੰਗ ਨਾਲ ਨਿਰਵਿਘਨ ਚੱਲਦੇ ਰਹਿਣ।
ਇਨ੍ਹਾਂ ਬਦਲਵੇ ਰੂਟਾਂ ਅਨੁਸਾਰ ਰੂਪਨਗਰ ਤੋਂ ਮਨਾਲੀ, ਸਵਾਰਘਾਟ ਜਾਣ ਵਾਲਾ ਹੈਵੀ ਟ੍ਰੈਫਿਕ ਘਨੌਲੀ ਅਤੇ ਭਰਤਗੜ੍ਹ ਤੋਂ ਵਾਇਆ ਨਾਂਲਾਗੜ੍ਹ ਹੋ ਕੇ ਜਾ ਸਕਦਾ ਹੈ। ਇਸ ਰੂਟ ਤੇ ਜਾਣ ਵਾਲੇ ਛੋਟੇ ਚਾਰ ਪਹੀਆ ਵਾਹਨ ਭਰਤਗੜ੍ਹ ਤੋ ਪੰਜੈਰਾ (ਹਿਮਾਚਲ ਪ੍ਰਦੇਸ਼ ) ਰਾਹੀ ਸੁਵਾਰਘਾਟ ਤੋਂ ਮਨਾਲੀ ਜਾ ਸਕਦੇ ਹਨ। ਇਸੇ ਤਰ੍ਹਾਂ ਰੂਪਨਗਰ ਤੋਂ ਨੰਗਲ ਅਤੇ ਊਨਾ ਜਾਣ ਵਾਲਾ ਟ੍ਰੈਫਿਕ ਰੋਪੜ ਹੈਡ ਵਰਕਸ ਤੋਂ ਨੂਰਪੁਰ ਬੇਦੀ ਰਾਂਹੀ ਨੰਗਲ ਜਾ ਸਕਦੀ ਹੈ।
ਕੀਤਰਪੁਰ ਸਾਹਿਬ ਸਾਈਡ ਤੋਂ ਨੰਗਲ ਆਉਣ ਵਾਲਾ ਟ੍ਰੈਫਿਕ ਬੁੰਗਾ ਸਾਹਿਬ ਤੋਂ ਨੂਰਪੁਰ ਬੇਦੀ,ਝੱਜ ਚੋਕ ਰਾਹੀ ਨੰਗਲ - ਗੜ੍ਹਸੰਕਰ ਜਾ ਸਕਦਾ ਹੈ। ਕੀਤਰਪੁਰ ਸਾਹਿਬ ਸਾਈਡ ਤੋਂ ਬਲਾਚੌਰ ਜਾਣ ਵਾਲਾ ਟ੍ਰੈਫਿਕ ਨੂਰਪੁਰ ਬੇਦੀ ਤੋਂ ਭੱਦੀ ਰੋਡ ਰਾਹੀ ਜਾ ਸਕਦਾ ਹੈ।
ਨੰਗਲ ਤੋਂ ਰੂਪਨਗਰ ਜਾਣ ਲਈ ਵਾਹਨ ਨੂਰਪੁਰ ਬੇਦੀ ਤੋ ਹੋ ਕੇ ਜਾਣਗੇ। ਨੰਗਲ ਤੋਂ ਰੂਪਨਗਰ ਜਾਣ ਵਾਲਾ ਟ੍ਰੈਫਿਕ ਅਨੰਦਪੁਰ ਰੋਡ ਤੇ ਚੰਡੇਸਰ ਟੀ ਪੁਆਇੰਟ ਤੋਂ ਝੱਜ ਚੋਕ ਨੂਰਪੁਰ ਬੇਦੀ ਵੱਲ ਮੋੜ ਦਿੱਤਾ ਜਾਵੇਗਾ। ਝੱਜ ਚੋਕ ਤੋਂ ਅਗੰਮਪੁਰ ਰੋਡ ਤੇ ਨੰਗਲ ਸਾਈਡ ਜਾਉਣ ਵਾਲਾ ਟ੍ਰੈਫਿਕ ਟੀ ਪੁਆਇੰਟ ਮਾਗੇਵਾਲ ਵੱਲੋ ਹੋ ਕੇ ਜਾਵੇਗਾ ।
ਅਜਿਹਾ ਪ੍ਰਸਾਸ਼ਨ ਵਲੋ ਲੋਕਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਹੈ ਕਿਉਕਿ 17 ਜੂਨ ਨੂੰ ਦਰਸ਼ਨ ਦੀਦਾਰ ਯਾਤਰਾ ਸ੍ਰੀ ਕੀਰਤਪੁਰ ਸਾਹਿਬ ਪੁੱਜ ਜਾਵੇਗੀ। ਜਿੱਥੋ ਇਹ ਯਾਤਰਾ 18 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗੀ। 17 ਜੂਨ ਤੋ 19 ਜੂਨ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਸਥਾਪਨਾ ਸਮਾਗਮਾ ਮਨਾਏ ਜਾ ਰਹੇ ਹਨ।

No comments:
Post a Comment