ਮਾਹਿਲਪੁਰ, 8 ਜੂਨ: ਸਾਹਿਤ, ਸਭਿਆਚਾਰ ਅਤੇ ਕੁਦਰਤੀ ਵਾਤਾਵਰਣ ਨੂੰ ਸਮਰਪਿਤ ਸੁਰ ਸੰਗਮ ਵਿਦਿਅਕ ਟਰੱਸਟ (ਰਜਿ:) ਮਾਹਿਲਪੁਰ ਵੱਲੋਂ ਅੱਜ ਇਥੇ ਖੇਤੀ ਭਵਨ ਵਿਖੇ ਰੁੱਖ ਅਤੇ ਵਾਤਾਵਰਣ ਵਿਸ਼ੇ ਬਾਰੇ ਆਯੋਜਿਤ ਇੱਕ ਸਮਾਗਮ ਦੌਰਾਨ ਸ੍ਰ: ਮਨਪ੍ਰੀਤ ਸਿੰਘ ਜ਼ਿਲ੍ਹਾ ਖੇਤੀਬਾੜੀ ਅਫ਼ਸਰ, ਸ੍ਰ: ਗੁਰਬਖਸ਼ ਸਿੰਘ ਨੋਡਲ ਅਫ਼ਸਰ (ਆਤਮਾ) ਖੇਤੀਬਾੜੀ ਵਿਭਾਗ ਹੁਸ਼ਿਆਰਪੁਰ, ਸ੍ਰ: ਜਤਿੰਦਰ ਸਿੰਘ ਲਾਲੀ ਬਾਜਵਾ ਸਾਬਕਾ ਚੇਅਰਮੈਨ ਜੈਨਕੋ, ਪ੍ਰੋ: ਬਲਦੇਵ ਸਿੰਘ ਬੱਲੀ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਤੇ ਸ੍ਰੀ ਬਲਜਿੰਦਰ ਮਾਨ ਆਨਰੇਰੀ ਸੰਪਾਦਕ ਨੇ ਨਿੱਕੀਆਂ ਕਰੂੰਬਲਾਂ ਰਸਾਲੇ ਦਾ ਰੁੱਖ ਵਿਸ਼ੇਸ਼ ਅੰਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ।
ਸਮਾਗਮ ਦੌਰਾਨ ਰੁੱਖ ਅਤੇ ਵਾਤਾਵਰਣ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਸ੍ਰ: ਮਨਪ੍ਰੀਤ ਸਿੰਘ ਨੇ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਲਈ ਲੋਕਾਂ ਨੂੰ ਦਿੱਤੀ ਜਾ ਰਹੀ ਵਿਭਾਗੀ ਅਗਵਾਈ ਬਾਰੇ ਜਾਣਕਾਰੀ ਦਿੱਤੀ। ਸ੍ਰ: ਜਤਿੰਦਰ ਸਿੰਘ ਲਾਲੀ ਬਾਜਵਾ ਨੇ ਰੁੱਖਾਂ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ ਜਦ ਕਿ ਨੋਡਲ ਅਫ਼ਸਰ ਗੁਰਬਖਸ਼ ਸਿੰਘ ਨੇ ਆਤਮਾ ਪ੍ਰੋਜੈਕਟ ਤਹਿਤ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਪ੍ਰੋ:ਬਲਦੇਵ ਸਿੰਘ ਬੱਲੀ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨੇ ਕਿਹਾ ਕਿ ਸ਼ਰਿਸ਼ਟੀ ਵਿੱਚ ਜੜ੍ਹ ਚੇਤਨਾ ਮਾਨਵੀ ਹੋਂਦ ਵਾਸਤੇ ਰੁੱਖਾਂ ਰਾਹੀਂ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ। ਮਨੁੱਖ ਨੇ ਵਿਕਾਸ ਦੇ ਨਾਂ 'ਤੇ ਰੁੱਖਾਂ ਦੀ ਅੰਧਾ-ਧੁੰਦ ਕਟਾਈ ਕਰਕੇ ਕੁਦਰਤੀ ਵਾਤਾਵਰਣ ਵਿੱਚ ਸੰਤੁਲਨ ਨੂੰ ਕੇਵਲ ਵਿਗਾੜਿਆ ਹੀ ਨਹੀਂ ਸਗੋਂ ਇਸ ਨੂੰ ਵਿਨਾਸ਼ ਵੱਲ ਤੋਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਅੱਜ ਆਲਮੀ ਤਪਸ਼ (ਗਲੋਬਲ ਵਾਰਮਿੰਗ) ਮਨੁੱਖਤਾ ਲਈ ਖਤਰਾ ਬਣ ਬੈਠੀ ਹੈ। ਉਨ੍ਹਾਂ ਕਿਹਾ ਕਿ ਸੁਰ-ਸੰਗਮ ਵਿਦਿਅਕ ਟਰੱਸਟ ਵੱਲੋਂ ਲੋਕਾਂ ਖਾਸ ਤੌਰ 'ਤੇ ਬੱਚਿਆਂ ਨੂੰ ਇਸ ਖਤਰੇ ਤੋਂ ਜਾਣੂ ਕਰਾਉਣ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤ ਨਿੱਕੀਆਂ ਕਰੂੰਬਲਾਂ ਰਸਾਲੇ ਦਾ 20ਵਾਂ ਵਿਸ਼ੇਸ਼ ਅੰਕ ਛਾਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਇਸ ਬਾਰੇ ਮੀਟਿੰਗਾਂ ਕਰਕੇ ਵਾਤਾਵਰਣ ਦੀ ਸ਼ੁੱਧਤਾ ਲਈ ਬਾਲ ਮਨਾਂ ਨੂੰ ਭਵਿੱਖੀ ਚਨੌਤੀਆਂ ਲਈ ਤਿਆਰ ਕਰਨ ਵਾਸਤੇ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ 'ਤੇ ਨਿੱਕੀਆਂ ਕਰੂੰਬਲਾਂ ਦੇ ਆਨਰੇਰੀ ਸੰਪਾਦਕ ਬਲਜਿੰਦਰ ਮਾਨ ਨੇ ਦੱਸਿਆ ਕਿ ਰੁੱਖ ਅਤੇ ਵਾਤਾਵਰਣ ਬਾਰੇ ਸਕੂਲੀ ਬੱਚਿਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ 'ਤੇ ਸ੍ਰ: ਬੱਗਾ ਸਿੰਘ ਆਰਟਿਸਟ, ਲੇਖਕ ਪੰਮੀ ਖੁਸ਼ਹਾਲਪੁਰੀ, ਹੈਡਮਾਸਟਰ ਸਰਵਣ ਰਾਮ ਭਾਟੀਆ, ਸ੍ਰੀ ਦੇਵ ਰਾਜ ਸਾਬਕਾ ਵਿਕਾਸ ਅਫ਼ਸਰ ਅਤੇ ਹੋਰ ਵਾਤਾਵਰਣ ਪ੍ਰੇਮੀ ਇਸ ਮੌਕੇ ਹਾਜ਼ਰ ਸਨ।

No comments:
Post a Comment