ਇਨਡੋਰ ਬੈਡਮਿੰਟਨ ਸਟੇਡੀਅਮ, ਡੀ ਏ ਵੀ ਕਾਲਜ, ਆਯੂਰਵੈਦ ਯੂਨੀਵਰਸਿਟੀ ਤੇ ਹੋਰ ਥਾਈਂ ਯੋਗਾ ਕੈਂਪਾਂ ਦਾ ਆਯੋਜਨ
ਹੁਸ਼ਿਆਰਪੁਰ, 21 ਜੂਨ: ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ, ਵੱਖ-ਵੱਖ ਅਦਾਰਿਆਂ ਅਤੇ ਸੰਸਥਾਵਾਂ ਵੱਲੋਂ ਯੋਗਾ ਦੀ ਮਹੱਤਤਾ ਅਤੇ ਇਸ ਦੀਆਂ ਵਿਧੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਅੱਜ ਇਥੇ ਵੱਖੋਂ -ਵੱਖਰੇ ਯੋਗਾ ਕੈਂਪਾਂ ਦਾ ਆਯੋਜਨ ਕੀਤਾ ਗਿਆ।
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਨਕ ਪੁਲਿਸ ਲਾਈਨ ਵਿਖੇ ਵਿਸ਼ੇਸ਼ ਯੋਗਾ ਕੈਂਪ ਲਗਾਇਆ ਗਿਆ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਏ ਕਾਰਤਿਕ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਐਸ ਪੀ ਦਿਲਬਾਗ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ (ਐਲੀ:) ਮੋਹਨ ਸਿੰਘ ਲੇਹਲ, ਸਹਾਇਕ ਸਿਵਲ ਸਰਜਨ ਡਾ. ਰਜਨੀਸ਼ ਸੈਣੀ, ਮਾਸ ਮੀਡੀਆ ਅਫ਼ਸਰ ਸੁਖਵਿੰਦਰ ਢਿਲੋਂ, ਨਹਿਰੂ ਯੁਵਕ ਕੇਂਦਰ ਦੇ ਯੂਥ ਕੁਆਰਡੀਨੇਟਰ ਡੀ ਐਨ ਸ਼ਰਮਾ, ਜ਼ਿਲ੍ਹਾ ਪ੍ਰੋਜੈਕਟ ਅਫ਼ਸਰ ਇਕਵਿੰਦਰ ਕੌਰ, ਜ਼ਿਲ੍ਹਾ ਆਯੂਵੈਦਿਕ ਅਫ਼ਸਰ ਡਾ. ਰਵੀ ਦੱਤ, ਐਸ ਈ ਲੋਕ ਨਿਰਮਾਣ ਵਿਭਾਗ ਪਵਨ ਕੁਮਾਰ, ਤਹਿਸੀਲਦਾਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਨਰੇਸ਼ ਗੁਪਤਾ, ਸੰਜੀਵ ਤਲਵਾੜ, ਸਰਬਜੀਤ ਕੌਰ, ਡਾ. ਐਚ ਐਸ ਸੈਣੀ, ਏ ਐਸ ਪਰਮਾਰ, ਨਿਪੁੰਨ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀਆਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਜ਼ਿਲ੍ਹਾ ਪ੍ਰਭਾਰੀ ਪਤੰਜ਼ਲੀ ਯੋਗ ਸਮਿਤੀ ਕ੍ਰਿਸ਼ਨ ਚੰਦ ਸ਼ਰਮਾ, ਯੋਗ ਅਚਾਰਿਆ ਸੁਰਿੰਦਰ ਕੁਮਾਰ, ਭਾਰਤੀਆ ਯੋਗ ਸੰਸਥਾਨ ਤੋਂ ਮੈਡਮ ਮੰਜੂ ਸੂਰੀ ਨੇ ਯੋਗਾ ਕੈਂਪ ਦੌਰਾਨ ਭਾਰਤ ਦੀ ਇਸ ਪ੍ਰਾਚੀਨ ਯੋਗ ਵਿਧੀ ਦੇ ਮਹੱਤਵ ਅਤੇ ਇਸ ਨੂੰ ਅਪਨਾਉਣ ਲਈ ਅਭਿਆਸ ਦੀਆਂ ਵੱਖ-ਵੱਖ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਹੀ ਕਾਰਗਰ ਗਿਆਨ ਹੈ। ਇਥੇ ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕੀਤੇ ਵਿਸ਼ੇਸ਼ ਉਪਰਾਲਿਆਂ ਸਦਕਾ ਅੱਜ ਯੋਗਾ ਦਿਵਸ ਅੰਤਰ ਰਾਸ਼ਟਰੀ ਪੱਧਰ 'ਤੇ ਮਨਾਇਆ ਗਿਆ ਹੈ।
ਇਸੇ ਤਰ੍ਹਾਂ ਸਥਾਨਕ ਇਨ ਡੋਰ ਬੈਡਮਿੰਟਨ ਸਟੇਡੀਅਮ ਵਿਖੇ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਇੱਕ ਯੋਗਾ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ, ਮੇਅਰ ਨਗਰ ਨਿਗਮ ਸ਼ਿਵ ਸੂਦ, ਡੀ ਜੀ ਐਮ ਸ੍ਰੀਕਾਂਤ ਸ਼ਰਮਾ, ਏ ਜੀ ਐਮ ਸੰਜੀਵ ਸ਼ਾਰਦਾ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਯੋਗਾ ਦੀਆਂ ਵੱਖ-ਵੱਖ ਵਿਧੀਆਂ ਦੀ ਮਹੱਤਤਾ ਤੋਂ ਜਾਣੂ ਕਰਾਉਣ ਲਈ ਇਸੇ ਤਰ੍ਹਾਂ ਦਾ ਕੈਂਪ ਡੀ ਏ ਵੀ ਕਾਲਜ ਹੁਸ਼ਿਆਰਪੁਰ ਵਿਖੇ ਯੋਗ ਸਾਧਕ ਆਸ਼ਰਮ ਵੱਲੋਂ ਐਨ ਸੀ ਸੀ ਦੀ 12 ਪੰਜਾਬ ਬਟਾਲੀਅਨ ਦੇ ਜਵਾਨਾਂ ਲਈ ਲਗਾਇਆ ਜਿਸ ਵਿੱਚ ਯੋਗਾ ਦੇ ਮਾਹਰ ਸ੍ਰੀ ਮਦਨ ਮੋਹਨ ਵੱਲੋਂ ਸੰਬੋਧਨ ਕੀਤਾ ਗਿਆ।
ਕੌਮਾਂਤਰੀ ਯੋਗਾ ਦਿਵਸ ਨੂੰ ਮਨਾਉਣ ਲਈ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਨਹਿਰੂ ਯੁਵਕ ਕੇਂਦਰ, ਆਰੀਆ ਸਕੂਲ ਅਤੇ ਹੋਰ ਵੱਖ-ਵੱਖ ਸਥਾਨਾਂ 'ਤੇ ਵੀ ਯੋਗਾ ਕੈਂਪਾਂ ਦਾ ਆਯੋਜਨ ਕੀਤਾ ਗਿਆ।

No comments:
Post a Comment