ਤਲਵਾੜਾ, 20 ਜੂਨ: ਸੈਨਿਕ ਵਰਗ ਆਪਣੇ ਵੇਰਵੇ ਜਿਵੇਂ ਪੀ . ਪੀ . ਓ. ਨੰਬਰ , ਆਈ ਸੀ/ਰੈਜ਼ੀਮੈਟ ਨੰਬਰ , ਪੈਨਸ਼ਨਰ ਦਾ ਨਾਮ , ਡਿਸਚਾਰਜ/ਰਲੀਜ਼ ਅਤੇ ਮੋਤ ਦੀ ਮਿਤੀ ਦਾ ਡਾਟਾ ਦੇਣ ਉਪਰੰਤ ਆਪਣੀਆਂ ਸਮੱਸਿਆਵਾਂ ਬਾਰੇ ਟੋਲ ਫ੍ਰੀ ਨੰ: 18001805321 ਤੇ ਸਿੱਧੇ ਤੋਰ ਤੇ ਦਰਜ਼ ਕਰਵਾ ਕੇ ਇਸ ਦਾ ਫਾਇਦਾ ਉਠਾ ਸਕਦੇ ਹਨ । ਇਹ ਜਾਣਕਾਰੀ ਮੇਜਰ ਯਸ਼ਪਾਲ ਸਿੰਘ ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਅੱਜ ਸੈਨਿਕ ਰੈਸਟ ਹਾਊਸ ਵਿਖੇ ਇਕ ਸਮਾਗਮ ਦੋਰਾਨ ਦਿੱਤੀ । ਉਨਾਂ ਦੱਸਿਆ ਕਿ ਇਸ ਟੋਲ ਫ੍ਰੀ ਨੰਬਰ ਤੇ ਦਰਜ ਕੀਤੇ ਗਏ ਵੇਰਵੇ ਦਾ ਨਿਪਟਾਰਾ ਤੁਰੰਤ ਕੀਤਾ ਜਾਵੇਗਾ । ਉਨਾਂ ਸੈਨਿਕ ਵਰਗ ਨੂੰ ਇਸ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਕਿਹਾ ।
ਉਨਾਂ ਅੱਗੇ ਦੱਸਿਆ ਕਿ ਇਸ ਦਫਤਰ ਵਿਖੇ ਸਾਬਕਾ ਸੈਨਿਕਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਭਲਾਈ ਸਬੰਧੀ ਸਰਕਾਰ ਵਲੋ ਵੱਖ ਵੱਖ ਭਲਾਈ ਸਕੀਮਾਂ ਜਿਵੇਂ 65 ਸਾਲਾ ਬੁਢਾਪਾ ਮਾਲੀ ਸਹਾਇਤਾ , ਜੰਗੀ ਵਿਧਵਾਵਾਂ ਨੂੰ ਸਫਰੀ ਭੱਤਾ , ਵਾਰ ਜਗੀਰ , ਐਮ . ਐਮ . ਜੀ , ਬਹਾਦਰੀ ਪੁਰਸਕਾਰ ਨੂੰ ਐਨੁਏਟੀ , ਫਲੈਗ ਡੇ ਫੰਡ , ਮੈਰਿਜ ਗ੍ਰਾਂਟ , ਸਾਬਕਾ ਸੈਨਿਕਾਂ ਨੂੰ ਦੋਬਾਰਾ ਨੋਕਰੀ ਆਦਿ ਚਲਾਈਆਂ ਜਾ ਰਹੀਆਂ ਹਨ । ਇਨਾਂ ਸਕੀਮਾਂ ਵਿਚੋ ਮੈਰਿਜ ਗ੍ਰਾਂਟ ਜੋ ਲਈ ਲੜਾਈ ਦੋਰਾਨ ਨਕਾਰਾ ਹੋਏ ਸੈਨਿਕਾਂ , ਸ਼ਹੀਦ ਹੋਏ ਸੈਨਿਕਾਂ , ਨੋਕਰੀ ਦੋਰਾਨ ਮਾਰੇ ਗਏ ਸੈਨਿਕ ਅਤੇ ਸਾਬਕਾ ਦੀਆਂ ਯਤੀਮ ਲੜਕੀਆਂ ਨੂੰ ਪੰਜਾਬ ਸਕਿÀਰਿਟੀ ਰੀਲੀਫ ਫੰਡ ਵਿਚੋ 15000/ਰੁਪਏ ਦੀ ਮਾਲੀ ਸਹਾਇਤਾਂ ਦਿੱਤੀ ਜਾਂਦੀ ਹੈ । ਇਸ ਸਕੀਮ ਤਹਿਤ ਨਾਨ ਪੈਨਸ਼ਨਰਾਂ ਜਿਨਾਂ ਦੀ ਆਮਦਨ 40,000/ਰੁਪਏ ਤੋ ਘੱਟ ਹੈ ਦੀਆਂ ਲੜਕੀਆਂ ਨੂੰ ਵੀ ਸ਼ਾਦੀ ਗ੍ਰਾਂਟ ਦਿੱਤੀ ਜਾਂਦੀ ਹੈ । ਇਸ ਸਕੀਮ ਤਹਿਤ ਇਸ ਜਿਲੇ ਦੇ ਕੁੱਲ 4 ਲਾਭਪਾਤਰੀਆਂ ਨੂੰ 60,000/ਰੁਪਏ ਦੀ ਮਾਲੀ ਸਹਾਇਤਾ ਦੇ ਚੈਕ ਤਕਸੀਮ ਕੀਤੇ ਗਏ ।
ਇਸ ਮੋਕੇ ਕਰਨਲ(ਰਿਟਾ:)ਕੇ ਮਹਿੰਦਰ ਸਿੰਘ ਉਪ-ਪ੍ਰਧਾਨ ਜਿਲਾ ਸੈਨਿਕ ਬੋਰਡ ਨੇ ਦੱਸਿਆ ਕਿ ਐਕਸ ਸਰਵਿਸਮੈਨ ਕੰਟਰੀਬਿਊਟਰੀ ਪੈਨਸ਼ਨ ਸਕੀਮ ਦੇ ਨਵੇਂ ਮੈਂਬਰ ਬਨਣ ਲਈ ਨਵਾਂ ਫਾਰਮ (ਰਿਵਾਈਜ਼ਡ 2015 ) ਲਾਗੂ ਕੀਤਾ ਗਿਆ , ਜੋ ਕਿ ਮੋਡੀਫਾਈ ਕੀਤਾ ਹੋਇਆ ਹੈ । ਇਹ ਫਾਰਮ ਈ . ਸੀ . ਐਚ . ਐਸ ਦੀ ਵੈਬਸਾਈਟ www.echs.gov.in ਤੋ ਡਾਊਨਲੋਡ ਕੀਤਾ ਜਾ ਸਕਦਾ ਹੈ । ਇਸ ਫਾਰਮ ਵਿਚ ਆਧਾਰ ਕਾਰਡ ਆਦਿ ਦੇ ਵੇਰਵੇ ਜ਼ਰੂਰੀ ਹਨ । ਉਨਾਂ ਕਿਹਾ ਕਿ ਪੁਰਾਣੇ ਫਾਰਮ 30 ਅਪ੍ਰੈਲ 2015 ਤੋ ਡਿਸਕੰਟੀਨਿਊ ਕਰ ਦਿੱਤੇ ਗਏ ਹਨ। ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਸੁਪਰਡੰਟ ਰਸ਼ਪਾਲ ਸਿੰਘ , ਕਰਮਜੀਤ ਕੋਰ , ਜਗਤਾਰ ਸਿੰਘ , ਕੈਪਟਨ ਅਸ਼ਨੀ ਕੁਮਾਰ , ਕੈਪਟਨ ਐਮ ਐਲ ਕਟਾਰੀਆ , ਸੂਬੇਦਾਰ ਮੇਜਰ ਰਾਮਪਾਲ , ਸੂਬੇਦਾਰ ਮੇਜਰ ਜਸਵਿੰਦਰ ਸਿੰਘ ਅਤੇ ਸਤੀਸ਼ ਬੱਗਾ ਹਾਜ਼ਰ ਸਨ ।

No comments:
Post a Comment