ਤਲਵਾੜਾ ਟਾਉਨਸ਼ਿਪ, 15 ਫ਼ਰਵਰੀ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐਮ. ਬੀ.) ਕਲੌਨੀ ਦੇ ਸੈਕਟਰ 3 ਅਤੇ ਸੈਕਟਰ 2 ਵਿਚ ਖਾਲੀ ਸੈਂਕੜੇ ਸਰਕਾਰੀ ਮਕਾਨ ਦਫ਼ਤਰੀ ਕਾਰਵਾਈਆਂ ਦੇ ਚੱਕਰਵਿਉਹ ਦੇ ਚਲਦਿਆਂ ਹੁਣ ਲਗਪਗ ਖੰਡਰ ਬਣ ਚੁੱਕੇ ਹਨ। ਇਕੱਤਰ ਜਾਣਕਾਰੀ ਅਤੇ ਸੂਤਰਾਂ ਅਨੁਸਾਰ ਕਰੀਬ ਦਸ ਸਾਲ ਪਹਿਲਾਂ ਸਥਾਨਕ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਸ਼ਾਨਦਾਰ ਕੁਆਟਰਾਂ ਨੂੰ ਪੁੱਡਾ ਰਾਹੀਂ ਲੋਕਾਂ ਨੂੰ ਦੇਣ ਦੇ ਮੰਤਵ ਨਾਲ ਖਾਲੀ ਕਰਵਾਇਆ ਗਿਆ ਸੀ ਅਤੇ ਇਨ੍ਹਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਕਲੌਨੀ ਵਿਚ ਹੋਰਨਾਂ ਥਾਵਾਂ ਤੇ ਤਬਦੀਲ ਕੀਤਾ ਗਿਆ।
ਹਾਲਾਕਿ ਇਸ ਤੋਂ ਪਹਿਲਾਂ ਮਹਿਕਮੇ ਦਾ ਸੈਕਟਰ ਚਾਰ ਵਿਚਲੇ ਮਕਾਨਾਂ ਤੋਂ ਤੋੜ ਕੇ ਉਸ ਦੀ ਥਾਂ ਸ਼ਾਨਦਾਰ ਰਾਕ ਗਾਰਡਨ, ਸਫ਼ੈਦਾ ਜੰਗਲ, ਵਾਟਰ ਟ੍ਰੀਟਮੈਂਟ ਪਲਾਂਟ ਆਦਿ ਕਾਫ਼ੀ ਹੱਦ ਤੱਕ ਸਫ਼ਲ ਰਹੇ ਪ੍ਰੰਤੂ ਇਨ੍ਹਾਂ ਮਕਾਨਾਂ ਦੇ ਮਾਮਲੇ ਵਿਚ ਤੁਰੀਆਂ ਫ਼ਾਈਲਾਂ ਅੱਜ ਇੱਕ ਦਹਾਕਾ ਬੀਤਣ ਦੇ ਬਾਦ ਵੀ ਕਿਸੇ ਤਣ-ਪੱਤਣ ਨਹੀਂ ਲੱਗੀਆਂ। ਇਹ ਮਾਮਲਾ ਰਾਜ ਸਰਕਾਰ ਨੇ ਹੱਲ ਕਰਨਾ ਹੈ ਜਾਂ ਕੇਂਦਰ ਸਰਕਾਰ ਨੇ, ਇਹ ਗੱਲ ਪੱਕੇ ਤੌਰ ਤੇ ਬੁਝਾਰਤ ਬਣ ਚੁੱਕੀ ਹੈ। ਸਿਆਸੀ ਆਗੂਆਂ ਦੀ ਸੂਚੀ ਵਿਚੋਂ ਵੀ ਇਹ ਮਸਲਾ ਜਾਂ ਤਾਂ ਭੁਲਾਇਆ ਜਾ ਚੁੱਕਾ ਹੈ ਜਾਂ ਸਭ ਤੋਂ ਨਿਮਨ ਤਰਜੀਹ ਤੇ ਪੁੱਜ ਗਿਆ ਹੈ। ਖ਼ੂਬਸੂਰਤ ਟਾਉਨਸ਼ਿਪ ਕਲੌਨੀ ਵਿਚ ਹੁਣ ਕਿਸੇ ਨਜਰਬੱਟੂ ਵਾਂਗ ਖਲੋਤੇ ਇਸ ਸੈਂਕੜੇ ਮਕਾਨ ਸਰਕਾਰੀ ਲਾਲਫ਼ੀਤਾਸ਼ਾਹੀ ਦੀ ਮਿਸਾਲ ਬਣ ਚੁੱਕੇ ਹਨ ਅਤੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਹ ਕਈ ਤਰਾਂ ਦੇ ਗੈਰਸਮਾਜੀ ਤੱਤਾਂ ਦੇ ਲਈ ਸ਼ਾਨਦਾਰ ਲੁਕਣਗਾਹ ਤੇ ਅੱਡੇ ਬਣ ਚੁੱਕੇ ਹਨ। ਲੋਕ ਹੁਣ ਇਨ੍ਹਾਂ ਵਿਚ ਕਿਸੇ ਤਰਾਂ ਦੇ ਮੁੜ ਵਸੇਬੇ ਦੇ ਸੁਪਨੇ ਨੂੰ ਨਾਮੁਮਕਿਨ ਮੰਨ ਕੇ ਵਿਸਾਰ ਹੀ ਚੁੱਕੇ ਹਨ। ਕੀ ਹਲਕੇ ਦੇ ਲੋਕ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਸ਼੍ਰੀ ਵਿਜੈ ਸਾਂਪਲਾ ਅਤੇ ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਇਸ ਮਾਮਲੇ ਵਿਚ ਕੋਈ ਪਹਿਲਕਦਮੀ ਕਰਨਗੇ? ਇਹ ਲੋਕਾਂ ਲਈ ਬੇਹੱਦ ਉਤਸੁਕਤਾ ਵਾਲੀ ਗੱਲ ਹੈ।

No comments:
Post a Comment