ਹੁਸ਼ਿਆਰਪੁਰ, 18 ਫਰਵਰੀ- ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਖੇਤੀਬਾੜ੍ਹੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਣ-ਅਧਿਕਾਰਤ ਅਤੇ ਗੈਰ-ਮਿਆਰੀ ਖਾਦਾਂ, ਬੀਜ ਅਤੇ ਦਵਾਈਆਂ ਰੱਖਣ ਵਾਲੇ ਡੀਲਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਖੇਤੀਬਾੜ੍ਹੀ ਉਪਜ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਖੇਤੀਬਾੜ੍ਹੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ 'ਤੇ ਗਹਿਰੀ ਨਜ਼ਰ ਰੱਖੀ ਜਾਵੇ ਕਿ ਕੋਈ ਵੀ ਡੀਲਰ ਅਣ-ਅਧਿਕਾਰਤ ਅਤੇ ਗੈਰ-ਮਿਆਰੀ ਖਾਦਾਂ, ਬੀਜ ਅਤੇ ਦਵਾਈਆਂ ਨਾ ਵੇਚੇ ਅਤੇ ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਖਾਦਾਂ ਦੀ ਵੰਡ ਪ੍ਰਣਾਲੀ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾੜ੍ਹੀ ਵਿੱਚ ਹੁਣ ਤੱਕ ਕਣਕ ਦੀਆਂ ਵੱਖ-ਵੱਖ ਕਿਸਮਾਂ ਦਾ ਸੁਧਰਿਆ 32125 ਕੁਇੰਟਲ ਬੀਜ ਕਿਸਾਨਾਂ ਨੂੰ 700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਪਦਾਨ 'ਤੇ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਖੇਤੀਬਾੜ੍ਹੀ ਅਫਸਰ ਡਾ. ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਨੈਸ਼ਨਲ ਫੂਡ ਸਕਿਉਰਟੀ ਮਿਸ਼ਨ ਤਹਿਤ ਕਿਸਾਨਾਂ ਨੂੰ ਵੱਖ-ਵੱਖ ਬਲਾਕਾਂ ਵਿੱਚ ਕਣਕ ਦੇ 15 ਕਲੱਸਟਰ ਅਤੇ 500 ਪ੍ਰਦਰਸ਼ਨੀ ਪਲਾਟ ਲਗਾਏ ਗਏ ਹਨ। ਕੁਆਇਲਟੀ ਕੰਟਰੋਲ ਪ੍ਰੋਗਰਾਮ ਤਹਿਤ 2014-15 ਵਿੱਚ ਵਧੀਆ ਕਿਸਮ ਦੀ ਮਿਆਰੀ ਇੰਨਪੁਟ ਸਪਲਾਈ ਕਰਨ ਹਿੱਤ ਖਾਦ, ਕੀੜ੍ਹੇਮਾਰ ਦਵਾਈਆਂ ਅਤੇ ਬੀਜ ਦੇ ਕ੍ਰਮਵਾਰ 109, 150 ਅਤੇ 334 ਸੈਂਪਲ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਆਪਣੀਆਂ ਫਸਲਾਂ ਤੋਂ ਵੱਧ ਅਤੇ ਮਿਆਰੀ ਝਾੜ ਪ੍ਰਾਪਤ ਕਰਨ ਲਈ ਅਤੇ ਤਕਨੀਕੀ ਜਾਣਕਾਰੀ ਪ੍ਰਦਾਨ ਕਰਵਾਉਣ ਲਈ ਜ਼ਿਲ੍ਹਾ ਪੱਧਰ 'ਤੇ 2, ਬਲਾਕ ਪੱਧਰ 'ਤੇ 20 ਅਤੇ 66 ਪੀ.ਸੀ.ਡੀ. ਕਿਸਾਨ ਸਿਖਲਾਈ ਕੈਂਪ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਆਤਮਾ ਸਕੀਮ ਅਧੀਨ ਖੇਤੀਬਾੜ੍ਹੀ, ਬਾਗਬਾਨੀ, ਮੱਛੀ ਪਾਲਣ, ਡੇਅਰੀ, ਭੂਮੀ ਰੱਖਿਆ, ਪਸ਼ੂ ਪਾਲਣ ਵਿਭਾਗਾਂ ਵੱਲੋਂ ਕਿਸਾਨ ਨੁਮਾਇੰਦਿਆਂ ਦੀ ਸ਼ਮੂਲੀਅਤ ਨਾਲ ਵੱਖ-ਵੱਖ ਸਕੀਮਾਂ ਰਾਹੀਂ ਖੇਤੀਬਾੜ੍ਹੀ ਪੈਦਾਵਾਰ ਵਧਾਉਣ, ਪੈਦਾਵਾਰ ਦੀ ਗੁਣਵੱਤਾ, ਖੇਤੀ ਖਰਚੇ ਘਟਾਉਣ ਅਤੇ ਵੱਖ-ਵੱਖ ਧੰਦਿਆਂ ਨੂੰ ਅਪਣਾਉਣ ਪ੍ਰਤੀ ਜਾਗਰੂਕ ਪ੍ਰਦਰਸ਼ਨੀਆਂ, ਟਰੇਨਿੰਗ, ਐਕਪੋਜ਼ਰ ਵਿਜ਼ਿਟ, ਕਿਸਾਨ ਮੇਲਿਆਂ ਅਤੇ ਕਿਸਾਨ ਗੋਸ਼ਟੀਆਂ ਦਾ ਆਯੋਜਨ ਵੀ ਕੀਤਾ ਗਿਆ ਹੈ।
ਡਿਪਟੀ ਰਜਿਸਟ੍ਰਾਰ ਸਹਿਕਾਰਤਾ ਸ੍ਰੀ ਸੰਤੋਖ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 98 ਐਗਰੋ ਸੈਂਟਰ ਚੱਲ ਰਹੇ ਹਨ ਅਤੇ 7 ਨਵੇਂ ਸੈਂਟਰ ਖੋਲ੍ਹਣ ਲਈ ਪ੍ਰਵਾਨਗੀ ਹਿੱਤ ਕੇਸ ਭੇਜੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 80 ਫੀਸਦੀ ਉਪਦਾਨ 'ਤੇ ਪਰਾਲੀ ਦੀ ਕਟਿੰਗ ਵਾਸਤੇ ਚੌਪਰ ਮੁਹੱਈਆ ਕਰਵਾਉਣ ਲਈ ਵੀ 7 ਕੇਸ ਭੇਜੇ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਨਵਨੀਤ ਕੌਰ ਬੱਲ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਜ਼ਿਲ੍ਹਾ ਖੇਤੀਬਾੜ੍ਹੀ ਉਪਜ ਕਮੇਟੀ ਦੇ ਮੈਂਬਰ ਹਾਜ਼ਰ ਸਨ।

No comments:
Post a Comment