- ਕੋਟਪਾ ਅਧੀਨ ਜ਼ਿਲ੍ਹੇ ਵਿੱਚ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦੇ 247 ਚਲਾਨ ਕੱਟ ਕੇ 13950 ਰੁਪਏ ਜੁਰਮਾਨਾ ਵਸੂਲ ਕੀਤਾ
ਹੁਸ਼ਿਆਰੁਪਰ 17 ਫਰਵਰੀ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ, ਸਹਾਇਕ ਕਮਿਸ਼ਨਰ ਨਵਨੀਤ ਕੌਰ ਬੱਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਜੇ ਬੱਗਾ, ਮਾਸ ਮੀਡੀਆ ਅਫ਼ਸਰ ਸੁਖਵਿੰਦਰ ਕੌਰ ਢਿਲੋਂ, ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀ ਇਸ ਮੀਟਿੰਗ ਵਿੱਚ ਹਾਜਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੌਮੀ ਸਿਹਤ ਮਿਸ਼ਨ ਅਤੇ ਸਿਹਤ ਵਿਭਾਗ ਪੰਜਾਬ ਅਧੀਨ ਚਲ ਰਹੀਆਂ ਵੱਖ-ਵੱਖ ਸਕੀਮਾਂ ਤਹਿਤ ਜੱਚਾ-ਬੱਚਾ ਸਿਹਤ ਸੰਭਾਲ ਪ੍ਰੋਗਰਾਮ ਅਧੀਨ ਜਿਲ੍ਹੇ ਵਿੱਚ ਗਰਭਵਤੀ ਮਾਵਾਂ ਦੀ 100% ਰਜਿਸਟਰੇਸ਼ਨ ਯਕੀਨੀ ਬਣਾਈ ਜਾਵੇ। ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਸਮੂਹ ਦਰਜ ਕੀਤੀਆਂ ਗਈਆਂ ਗਰਭਵਤੀ ਔਰਤਾਂ ਦੇ ਲੋੜੀਂਦੇ ਸਾਰੇ ਟੈਸਟ ਅਤੇ ਐਂਟੀ ਨੇਟਲ ਚੈਕਅਪ ਸਮੇਂ ਸਿਰ ਅਤੇ ਮੁਕੰਮਲ ਰੂਪ ਵਿੱਚ ਕੀਤੇ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਏ.ਐਨ.ਐਮਜ ਅਤੇ ਆਸ਼ਾ ਵਰਕਰਾਂ ਵੱਲੋਂ ਘਰੇਲੂ ਜਣੇਪੇ ਵਾਲੇ ਕੇਸਾਂ ਨੂੰ ਨਿਜੀ ਤੌਰ ਤੇ ਘਰ ਜਾ ਕੇ ਸੰਸਥਾਗਤ ਜਣੇਪੇ ਪ੍ਰਤੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਲੋਕ ਸਰਕਾਰੀ ਸੰਸਥਾਗਤ ਜਣੇਪੇ ਦੀ ਮੁਫਤ ਸੁਵਿਧਾ ਦਾ ਲਾਭ ਲੈ ਸਕਣ। ਇਸ ਦੇ ਨਾਲ ਹੀ ਸਮੂਹ ਗਰਭਵਤੀ ਔਰਤਾਂ ਨੂੰ ਰਜਿਸਟਰੇਸ਼ਨ ਉਪਰੰਤ ਜਨਨੀ ਸ਼ਿਸ਼ੂ ਸੁਰੱਖਿਆ ਕਾਰਯਾਕਰਮ ਤਹਿਤ ਮਾਵਾਂ ਅਤੇ ਨਵੰਜਮੇਂ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੁਵਿਧਾਵਾਂ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਕੋਟਪਾ ਅਧੀਨ ਮਹੀਨਾ ਜਨਵਰੀ 2015 ਵਿੱਚ ਵੱਖ-ਵੱਖ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਵਿਰੁੱਧ 247 ਚਲਾਨ ਕੱਟ ਕੇ 13,950 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਜਿਲ੍ਹੇ ਅੰਦਰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਵਿਰੁੱਧ ਆਮ ਲੋਕਾਂ ਦੀ ਜਾਣਕਾਰੀ ਲਈ ਕੁੱਲ 169 ਜਾਗਰੂਕਤਾ ਕੈਂਪ ਲਗਾਏ ਗਏ।
ਡਿਪਟੀ ਕਮਿਸ਼ਨਰ ਇਸ ਮੌਕੇ ਤੇ ਮਹੀਨਾ ਜਨਵਰੀ 2015 ਦੌਰਾਨ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਕੀਤੇ ਗਏ ਕੰਮਾਂ ਦੀ ਪੜਚੋਲ ਕੀਤੀ ਅਤੇ ਆਉਣ ਵਾਲੇ ਮਹੀਨੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਜਣੇਪਾ ਹੋਣ ਤੱਕ ਕੀਤੇ ਜਾਣ ਵਾਲੇ ਤਿੰਨ ਮੁੱਖ ਐਂਟੀ ਨੇਟਲ ਚੈਕਅਪ ਅਧੀਨ ਜਿਲ੍ਹੇ ਦੀ ਪ੍ਰਾਪਤੀ ਮਹੀਨਾ ਜਨਵਰੀ ਦੌਰਾਨ 79% ਪਾਈ ਗਈ ਹੈ ਅਤੇ ਸਸੰਥਾਗਤ ਜਣੇਪਾ ਜਿਲ੍ਹੇ ਅੰਦਰ ਕੁੱਲ 94% ਪਾਇਆ ਗਿਆ ਤੇ 0 ਤੋ 6 ਸਾਲ ਤੱਕ ਦਰਜ ਜਿਲ੍ਹੇ ਦੇ ਲਿੰਗ ਅਨੁਪਾਤ ਅਤੇ ਪਰਿਵਾਰ ਭਲਾਈ ਪ੍ਰੋਗਰਾਮ ਅਧੀਨ ਚਲ ਰਹੇ ਕੰਮਾਂ ਪ੍ਰਤੀ ਡਿਪਟੀ ਕਮਿਸ਼ਨਰ ਵੱਲੋਂ ਤੱਸਲੀ ਪ੍ਰਗਟਾਈ ਗਈ।
ਉਨ੍ਹਾਂ ਨੇ ਜਨਨੀ ਸ਼ਿਸ਼ੂ ਸੁਰੱਖਿਆ ਕਾਰਯਾਕਰਮ, ਜਨਨੀ ਸੁਰੱਖਿਆ ਯੋਜਨਾ, ਟੀਕਾਕਰਣ ਪ੍ਰੋਗਰਾਮ, ਮਦਰ ਚਾਈਲਡ ਟਰੈਕਿੰਗ ਸਿਸਟਮ, ਮੋਬਾਈਲ ਮੈਡੀਕਲ ਯੂਨਿਟ, ਮੈਟਰਨਲ ਡੈਥ ਰਿਵਿÀ, ਚਾਈਲਡ ਡੈਥ ਰਿਵਿਊ, ਡਰੱਗ ਐਂਡ ਕੌਸਮੈਟਿਕ ਐਕਟ, ਫੂਡ ਐਂਡ ਸਟੈਂਡਰਡ ਸੇਫਟੀ ਐਕਟ, ਰਾਸ਼ਟਰੀ ਸਵਾਸਥ ਬੀਮਾ ਯੋਜਨਾ, ਰਾਸ਼ਟਰੀ ਟੀ.ਬੀ.ਕੰਟਰੋਲ ਪ੍ਰੋਗਰਾਮ, ਭਗਤ ਪੂਰਨ ਸਿੰਘ ਯੋਜਨਾ, ਰਾਸ਼ਟਰੀ ਕੁਸ਼ਟ ਕੰਟਰੋਲ, ਸਕੂਲ ਹੈਲਥ ਪ੍ਰੋਗਰਾਮ, ਰਾਸ਼ਟਰੀ ਕਿਸ਼ੋਰ ਸਵਾਸਥ ਕਾਰਯਾਕਰਮ ਸਮੇਤ ਪ੍ਰਾਪਤ ਕੀਤੇ ਸਾਲਾਨਾ ਫੰਡਾਂ ਅਤੇ ਹੋਰ ਨਿਰਧਾਰਤ ਖੇਤਰਾਂ ਦੀ ਵਿਸਤਾਰਪੂਰਵਕ ਸਮੀਖਿਆ ਕੀਤੀ। ਡਿਪਟੀ ਕਮਿਸ਼ਨਰ ਨੇ ਸਮੂਹ ਸਿਹਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਸਮੂਹ ਖੇਤਰਾਂ ਅਧੀਨ ਮਿੱਥੇ ਗਏ ਟੀਚੇ ਨੂੰ ਪੂਰਾ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣ ਅਤੇ ਨਾਲ ਹੀ ਵੱਖ-ਵੱਖ ਖੇਤਰਾਂ ਅਧੀਨ ਪ੍ਰਾਪਤ ਕੀਤੇ ਫੰਡਾਂ ਨੂੰ ਸਮੇਂ ਸਿਰ ਅਤੇ ਉਪਯੁਕਤ ਤਰੀਕੇ ਨਾਲ ਖਰਚ ਕੀਤਾ ਜਾਵੇ। ਇਸ ਦੇ ਨਾਲ ਹੀ ਜੱਚਾ-ਬੱਚਾ ਸਿਹਤ ਸਹੂਲਤਾਂ ਅਤੇ ਹੋਰ ਸਿਹਤ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਜਾਰੀ ਰੱਖੇ ਜਾਣ।
No comments:
Post a Comment