- ਨਾਮਜ਼ਦਗੀ ਕਾਗਜ਼ 13 ਫਰਵਰੀ ਤੱਕ ਭਰੇ ਜਾਣਗੇ
ਜ਼ਿਲ੍ਹਾ ਚਣ ਅਫਸਰ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਚੋਣਾਂ ਵਾਸਤੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ 13 ਫਰਵਰੀ ਤੱਕ ਦਾਖ਼ਲ ਕਰਵਾਏ ਜਾ ਸਕਣਗੇ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਦਾਖ਼ਲ ਕੀਤੀਆਂ ਜਾਣਗੀਆਂ। 14 ਫਰਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ ਉਮੀਦਵਾਰਾਂ ਵੱਲੋਂ 16 ਫਰਵਰੀ ਤੱਕ ਆਪਣੇ ਕਾਗਜ਼ ਵਾਪਸ ਲਏ ਜਾ ਸਕਣਗੇ। 25 ਫਰਵਰੀ ਨੂੰ ਵੋਟਾਂ ਪੈਣ ਦਾ ਅਮਲ ਪੂਰਾ ਹੋਣ ਦੇ ਨਾਲ ਹੀ ਚੋਣ ਬੂਥਾਂ 'ਤੇ ਹੀ ਪੋਲਿੰਗ ਸਟਾਫ ਵੱਲੋਂ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਮੌਕੇ 'ਤੇ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੋਂ ਦੱਸਿਆ ਕਿ ਨਗਰ ਕੌਂਸਲ ਗੜ੍ਹ ਸ਼ੰਕਰ ਦੇ 13 ਵਾਰਡਾਂ ਲਈ ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਰਿਟਰਨਿੰਗ ਅਫਸਰ ਅਤੇ ਤਹਿਸੀਲਦਾਰ ਗੜ੍ਹਸ਼ੰਕਰ ਸਹਾਇਕ ਰਿਟਰਨਿੰਗ ਅਫਸਰ ਹੋਣਗੇ, ਇਸੇ ਤਰ੍ਹਾਂ ਨਗਰ ਕੌਂਸਲ ਦਸੂਹਾ ਦੇ 15 ਵਾਰਡਾਂ ਲਈ ਸਹਾਇਕ ਰਜਿਸਟ੍ਰਾਰ ਕੋਆਪਰੇਟਿਵ ਸੁਸਾਇਟੀ ਦਸੂਹਾ ਰਿਟਰਨਿੰਗ ਅਫਸਰ ਅਤੇ ਐਸ.ਡੀ.ਓ ਲੋਕ ਨਿਰਮਾਣ ਵਿਭਾਗ ਟਾਂਡਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਨਗਰ ਕੌਂਸਲ ਮੁਕੇਰੀਆਂ ਦੇ 15 ਵਾਰਡਾਂ ਲਈ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ, ਉਸਾਰੀ ਮੰਡਲ ਮੁਕੇਰੀਆਂ ਰਿਟਰਨਿੰਗ ਅਫਸਰ ਅਤੇ ਤਹਿਸੀਲਦਾਰ ਮੁਕੇਰੀਆਂ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਇਸੇ ਤਰ੍ਹਾਂ ਨਗਰ ਕੌਂਸਲ ਟਾਂਡਾ ਦੇ 15 ਵਾਰਡਾਂ ਲਈ ਖੇਤੀਬਾੜ੍ਹੀ ਵਿਕਾਸ ਅਫਸਰ ਟਾਂਡਾ ਰਿਟਰਨਿੰਗ ਅਫਸਰ ਅਤੇ ਐਸ.ਡੀ.ਓ ਲੋਕ ਨਿਰਮਾਣ ਵਿਭਾਗ ਦਸੂਹਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਗੜ੍ਹਦੀਵਾਲਾ ਦੇ 11 ਵਾਰਡਾਂ ਲਈ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ (ਸੈਂਟਰਲ ਵਰਕਸ) ਰਿਟਰਨਿੰਗ ਅਫਸਰ ਅਤੇ ਤਹਿਸੀਲਦਾਰ ਦਸੂਹਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਇਸੇ ਤਰ੍ਹਾਂ ਨਗਰ ਕੌਂਸਲ ਸ਼ਾਮ ਚੁਰਾਸੀ ਦੇ 9 ਵਾਰਡਾਂ ਲਈ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ (ਉਸਾਰੀ ਮੰਡਲ-1) ਹੁਸ਼ਿਆਰਪੁਰ ਰਿਟਰਨਿੰਗ ਅਫਸਰ ਅਤੇ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਇਸੇ ਤਰ੍ਹਾਂ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਲਈ ਜ਼ਿਲ੍ਹਾ ਮਾਲ ਅਫਸਰ ਹੁਸ਼ਿਆਰਪੁਰ ਰਿਟਰਨਿੰਗ ਅਫਸਰ ਅਤੇ ਨਾਇਬ ਤਹਿਸੀਲਦਾਰ ਭੁੰਗਾ ਸਹਾਇਕ ਰਿਟਰਨਿੰਗ ਅਫਸਰ ਲਗਾਏ ਗਏ ਹਨ।
No comments:
Post a Comment