-3 ਰੋਜ਼ਾ ਮੈਗਾ ਵੋਟਰ ਫੈਸਟੀਵਲ 'ਵੋਟਰ ਕਾਰਨੀਵਾਲ 2017' ਦੇ ਨਾਲ ਰੈਡ ਕਰਾਸ ਮੇਲੇ ਦਾ ਵੀ ਕੀਤਾ ਉਦਘਾਟਨ
-ਵੋਟਰ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੱਬਾਂ ਭਾਰ
-ਇਕ ਹੀ ਗਰਾਊਂਡ 'ਚ ਵੋਟਰ ਕਾਰਨੀਵਾਲ ਅਤੇ ਰੈਡ ਕਰਾਸ ਮੇਲੇ ਨੇ ਦਰਸ਼ਕ ਕੀਲੇਹੁਸ਼ਿਆਰਪੁਰ, 23 ਜਨਵਰੀ : ਰਿਆਤ ਬਾਹਰਾ ਕਾਲਜ ਵਿਖੇ ਅੱਜ ਤਿੰਨ ਰੋਜ਼ਾ ਮੈਗਾ ਵੋਟਰ ਫੈਸਟੀਵਲ 'ਵੋਟਰ ਕਾਰਨੀਵਾਲ-2017' ਦੀ ਸ਼ੁਰੂਆਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਨੇ ਗੁਬਾਰੇ ਹਵਾ ਵਿਚ ਛੱਡ ਕੇ ਕਰ ਦਿੱਤੀ ਹੈ। ਇਸ ਮੌਕੇ ਭਾਰਤ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਅਤੇ ਖਰਚਾ ਅਬਜ਼ਰਵਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 'ਵੋਟਰ ਕਾਰਨੀਵਾਲ-2017' ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਮੇਲੇ ਦਾ ਉਦਘਾਟਨ ਵੀ ਕੀਤਾ। ਇਕ ਹੀ ਗਰਾਊਂਡ ਵਿਚ 'ਵੋਟਰ ਕਾਰਨੀਵਾਲ-2017' ਅਤੇ ਰੈਡ ਕਰਾਸ ਮੇਲੇ ਨੇ ਦਰਸ਼ਕ ਕੀਲ ਦਿੱਤੇ। ਸਭ ਤੋਂ ਵੱਧ ਜੋਸ਼ ਨੌਜਵਾਨਾਂ ਵਿਚ ਸੀ, ਜੋ 4 ਫਰਵਰੀ ਨੂੰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਮੌਕੇ ਜਨਰਲ ਅਬਜ਼ਰਵਰ ਸ਼੍ਰੀ ਸੰਜੀਵ ਭਟਨਾਗਰ, ਸ਼੍ਰੀ ਅਨਿਲ ਕੁਮਾਰ ਸਿੰਘ ਅਤੇ ਸ਼੍ਰੀ ਸ਼੍ਰੀਕਾਂਤ ਮਿਸ਼ਰਾ ਤੋਂ ਇਲਾਵਾ ਖਰਚਾ ਅਬਜ਼ਰਵਰ ਸ਼੍ਰੀ ਅਸਲਮ ਹਸਨ, ਸ਼੍ਰੀ ਮੁਹੰਮਦ ਮਨਜੂਰਲ ਹਸਨ, ਸ਼੍ਰੀ ਅਰੁਣ ਕਾਂਤੀ ਦੱਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਨੋਡਲ ਅਫ਼ਸਰ ਸਵੀਪ-ਕਮ-ਸਹਾਇਕ ਕਮਿਸ਼ਨਰ (ਜ) ਸ਼੍ਰੀਮਤੀ ਨਵਨੀਤ ਕੌਰ ਬੱਲ ਦੀ ਅਗਵਾਈ ਵਿਚ ਜਿੱਥੇ ਵੋਟਰ ਜਾਗਰੂਕਤਾ ਸਟਾਲ ਲੱਗੇ ਹੋਏ ਸਨ, ਉਥੇ ਵਿਦਿਆਰਥੀਆਂ ਵਲੋਂ ਵੋਟਾਂ ਸਬੰਧੀ ਕੀਤੀ ਪੇਂਟਿੰਗ ਖਿੱਚ ਦਾ ਕੇਂਦਰ ਰਹੀ।
ਪ੍ਰੋਗਰਾਮ ਦੇ ਸ਼ੁਰੂਆਤ ਵਿਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਇਕ ਵੱਡਾ ਲੋਕਤੰਤਰ ਦੇਸ਼ ਹੈ ਅਤੇ ਲੋਕਤੰਤਰ ਦਾ ਹਿੱਸਾ ਬਣਨ ਲਈ ਹਰੇਕ ਵਿਅਕਤੀ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 18 ਤੋਂ 19 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਸਵੀਪ ਪ੍ਰੋਜੈਕਟ ਤਹਿਤ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੀਤੇ ਗਏ ਉਪਰਾਲੇ ਸਦਕਾ ਕਰੀਬ 26 ਹਜਾਰ ਨੌਜਵਾਨ ਇਸ ਵਾਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਲਾਲਚ, ਡਰ ਅਤੇ ਭੈਅ ਦੇ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ 4 ਫਰਵਰੀ ਨੂੰ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਫ-ਸੁਥਰਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਸ ਵੋਟਰ ਕਾਰਨੀਵਾਲ ਵਿਚ ਵੋਟਿੰਗ ਪ੍ਰਤੀਸ਼ਤਤਾ ਵਧਾਉਣ ਲਈ ਵੱਖ-ਵੱਖ ਸਟਾਲ ਲਗਾਏ ਗਏ ਹਨ। ਇਨ੍ਹਾਂ ਸਟਾਲਾਂ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕਾਊਂਟਰ, ਸੈਲਫੀ ਕਾਊਂਟਰ ਤੋਂ ਇਲਾਵਾ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਖੇ ਪਹਿਲੀ ਵਾਰ ਵੀਵੀਪੈਟ ਰਾਹੀਂ ਹੋਣ ਵਾਲੀ ਵੋਟਿੰਗ ਮਸ਼ੀਨ ਦੀ ਜਾਣਕਾਰੀ ਦੇਣ ਤੋਂ ਇਲਾਵਾ ਈ.ਵੀ.ਐਮ ਮਸ਼ੀਨ ਦੇ ਪ੍ਰਯੋਗ ਸਬੰਧੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੋਜਵਾਨਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਮੈਸਕੋਟਸ ਦੇ ਸਲੋਗਨਾਂ ਰਾਹੀਂ ਵੋਟ ਪਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰਨੀਵਾਲ ਵਿਚ ਵੋਟਾਂ ਪਾਉਣ ਸਬੰਧੀ ਵਿਸ਼ੇਸ਼ ਤੌਰ 'ਤੇ ਟੈਟੂ ਸੈਕਸ਼ਨ ਵੀ ਬਣਾਏ ਗਏ ਹਨ, ਜਿਸ ਵਿਚ ਯੁਵਾ ਨੌਜਵਾਨ ਵੋਟਰ ਆਪਣੀਆਂ ਬਾਹਾਂ 'ਤੇ ਵੋਟ ਪਾਉਣ ਸਬੰਧੀ ਸੰਦੇਸ਼ ਲਿਖਕੇ ਸਾਰਿਆਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 24 ਜਨਵਰੀ ਨੂੰ ਦਿਵਯਾਂਗ ਵੋਟਰਾਂ ਵਲੋਂ ਵੋਟਰ ਜਾਗਰੂਕਤਰਾ ਸਬੰਧੀ ਵਿਸ਼ੇਸ਼ ਰੈਲੀ ਕੱਢੀ ਜਾ ਰਹੀ ਹੈ, ਜਦਕਿ 25 ਜਨਵਰੀ ਨੂੰ ਨੈਸ਼ਨਲ ਵੋਟਰ ਦਿਵਸ 'ਤੇ ਵੋਟਰ ਜਾਗਰੂਕਤਾ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਬੀ.ਐਲ.ਓਜ਼, ਈ.ਆਰ.ਓਜ਼ ਆਦਿ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਉਧਰ ਦੂਜੇ ਪਾਸੇ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਰਿਆਤ ਬਾਹਰਾ ਕਾਲਜ ਵਿਖੇ ਹੀ ਲਗਾਏ ਗਏ ਇਕ ਰੋਜ਼ਾ ਜ਼ਿਲ੍ਹਾ ਰੈਡ ਕਰਾਸ ਮੇਲੇ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਮੇਲੇ ਵਿੱਚ ਵੱਖ-ਵੱਖ ਸਟਾਲਾਂ ਤੋਂ ਇਲਾਵਾ ਲੱਕੀ ਡਰਾਅ ਕੱਢੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਤੋਂ ਹੋਣ ਵਾਲੀ ਆਮਦਨ ਨੂੰ ਆਉਣ ਵਾਲੇ ਸਮੇਂ ਵਿੱਚ ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਸਕੀਮਾਂ ਜਿਵੇਂ ਕਿਡਨੀ ਫੇਲ ਗਰੀਬ ਮਰੀਜ਼ਾਂ ਦੇ ਮੁਫ਼ਤ ਡਾਇਲਸਿਸ, ਗਰੀਬ ਮਰੀਜਾਂ ਨੂੰ ਦਵਾਈਆਂ, ਅੰਗਹੀਣ/ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ, ਵੀਲ੍ਹਚੇਅਰਜ, ਬਨਾਉਟੀ ਅੰਗਾਂ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਰਤਿਆ ਜਾਵੇਗਾ। ਜ਼ਿਲ੍ਹਾ ਰੈਡ ਕਰਾਸ ਅਤੇ ਹਸਪਤਾਲ ਭਲਾਈ ਸੈਕਸ਼ਨ ਦੇ ਸਮੂਹ ਮੈਂਬਰਾਂ ਵਲੋਂ ਖਾਣ-ਪੀਣ ਵਾਲੀਆਂ ਆਈਟਮਾਂ ਦੇ ਸਟਾਲ, ਛੋਟੀਆਂ ਖੇਡਾਂ ਤੇ ਪੇਟਿੰਗ, ਫਲਾਵਰ ਅਰੇਂਜਮੈਂਟਸ, ਫੈਂਸੀ ਡਰੈਸ ਅਤੇ ਮਹਿੰਦੀ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ। ਕੈਂਪਸ ਡਾਇਰੈਕਟਰ ਰਿਆਤ ਬਾਹਰਾ ਕਾਲਜ ਡਾ. ਦਲਜੀਤ ਸਿੰਘ ਬਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ 18 ਤੋਂ 19 ਸਾਲ ਦੇ ਵਿਦਿਆਰਥੀਆਂ ਨੂੰ ਪੂਰੇ ਉਤਸ਼ਾਹ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੋਟ ਵੀ ਵਰਤੋਂ ਕਰਨੀ ਇਕ ਜ਼ਿੰਮੇਵਾਰ ਨਾਗਰਿਕ ਦਾ ਸਬੂਤ ਹੈ। ਉਨ੍ਹਾਂ ਪ੍ਰਸ਼ਾਸ਼ਨ ਵਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।
ਕਾਰਨੀਵਾਲ ਵਿਚ ਜਿੱਥੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਨੇ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ, ਉਥੇ ਯੂ.ਪੀ ਦੇ ਪ੍ਰਸਿੱਧ ਨਾਚ ਮਾਯੂਰ ਡਾਂਸ ਅਤੇ ਪੱਛਮੀ ਬੰਗਾਲ ਦੇ ਮਹੀਸ਼ਾਸੁਰ ਵੱਧ ਡਾਂਸ ਨੇ ਦਰਸ਼ਕ ਕੀਲ ਦਿੱਤੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਲੋਂ ਅਬਜ਼ਰਵਰ ਸਾਹਿਬਾਨ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇਕੇ ਵੀ ਨਿਵਾਜ਼ਿਆ ਗਿਆ। ਇਸ ਮੌਕੇ ਸਵੀਪ ਤਹਿਤ ਤਿਆਰ ਕੀਤੀ ਵਿਸ਼ੇਸ਼ ਕਿੱਟ ਵੀ ਵੰਡੀ ਗਈ। ਅਬਜ਼ਰਵਰ ਸਾਹਿਬਾਨ ਅਤੇ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਵੀਰ ਸਿੰਘ, ਐਸ.ਡੀ.ਐਮ ਸ਼੍ਰੀ ਜਿਤੇਂਦਰ ਜੋਰਵਰ, ਜ਼ਿਲ੍ਹਾ ਟਰਾਂਸਰਪੋਰਟ ਅਫ਼ਸਰ ਸ਼੍ਰੀਮਤੀ ਜੀਵਨ ਜਗਜੋਤ ਕੌਰ, ਆਈ.ਏ.ਐਸ. ਅੰਡਰ ਟ੍ਰੇਨਿੰਗ ਸ਼੍ਰੀ ਪਰਮਵੀਰ ਸਿੰਘ, ਚੇਅਰਮੈਨ ਰਿਆਤ ਬਾਹਰਾ ਗਰੁੱਪ ਸ਼੍ਰੀ ਗੁਰਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਸਿਸ਼ਟ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਅਮਰਜੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਅਮਨਪਾਲ ਸਿੰਘ, ਜੁਆਇੰਟ ਡਾਇਰੈਕਟਰ ਸ਼੍ਰੀ ਚੰਦਨ ਮੋਹਨ, ਸ਼੍ਰੀ ਸੁਮਿਤ ਬਹਿਲ, ਸ਼੍ਰੀ ਸੰਜੀਵ ਤੇਜਪਾਲ, ਸ਼੍ਰੀ ਲਵਲੀਨ ਗਰੋਵਰ, ਸ਼੍ਰੀ ਮੈਡੀ ਸਿੱਧੂ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।
No comments:
Post a Comment